Welcome to Canadian Punjabi Post
Follow us on

28

March 2024
 
ਕੈਨੇਡਾ

ਚੋਰੀਆਂ ਕਰਨ ਵਾਲੇ ਗਿਰੋਹ ਦਾ ਹਿੱਸਾ ਸਨ ਐਮੇਜੌ਼ਨ ਦੇ ਡਰਾਈਵਰ : ਐਫਬੀਆਈ

August 02, 2019 08:19 AM

ਸੀਐਟਲ, 1 ਅਗਸਤ (ਪੋਸਟ ਬਿਊਰੋ) : ਵਾਸਿ਼ੰਗਟਨ ਵਿੱਚ ਚੋਰੀਆਂ ਕਰਨ ਵਾਲੇ ਇੱਕ ਗਿਰੋਹ ਵੱਲੋਂ ਪਿਛਲੇ ਛੇ ਸਾਲਾਂ ਵਿੱਚ ਕਈ ਮਿਲੀਅਨ ਡਾਲਰ ਦੀਆਂ ਚੋਰੀ ਕੀਤੀਆਂ ਗਈਆਂ ਵਸਤਾਂ ਨੂੰ ੳਮਅਡੋਨ।ਚੋਮ ਉੱਤੇ ਵੇਚਿਆ ਗਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਐਮੇਜ਼ੌਨ ਦੇ ਕੁੱਝ ਡਲਿਵਰੀ ਡਰਾਈਵਰ ਵੀ ਇਸ ਗਿਰੋਹ ਦਾ ਹਿੱਸਾ ਸਨ। ਇਸ ਦਾ ਖੁਲਾਸਾ ਫੈਡਰਲ ਅਦਾਲਤ ਵਿੱਚ ਨਸ਼ਰ ਕੀਤੇ ਗਏ ਦਸਤਾਵੇਜ਼ਾਂ ਤੋਂ ਹੋਇਆ।
ਸੀਐਟਲ ਸਥਿਤ ਯੂਐਸ ਡਿਸਟ੍ਰਿਕਟ ਕੋਰਟ ਵਿੱਚ ਪੇਸ਼ ਕੀਤੇ ਗਏ ਸਰਚ ਵਾਰੰਟ ਅਨੁਸਾਰ ਪਾਅਨ ਸ਼ਾਪਜ਼ ਦਾ ਦਿਖਾਵਾ ਕਰਨ ਵਾਲੇ ਦੋ ਸਟੋਰਜ਼ ਉਠਾਈਗਿਰਿਆਂ ਤੋਂ ਚੀਜ਼ਾਂ ਖਰੀਦਦੇ ਸਨ ਤੇ ਫਿਰ ਐਮੇਜ਼ੌਨ ਦੇ ਗੋਦਾਮਾਂ ਨੂੰ ਉਹ ਚੀਜ਼ਾਂ ਭੇਜ ਦਿੰਦੇ ਸਨ, ਜਿੱਥੇ ਉਹ ਚੀਜ਼ਾਂ ਉਦੋਂ ਤੱਕ ਸਟੋਰ ਕਰਕੇ ਰੱਖੀਆਂ ਜਾਂਦੀਆਂ ਸਨ ਜਦੋਂ ਤੱਕ ਉਨ੍ਹਾਂ ਦੀ ਆਨਲਾਈਨ ਵਿੱਕਰੀ ਨਹੀਂ ਸੀ ਹੋ ਜਾਂਦੀ। ਐਫਬੀਆਈ ਏਜੰਟ ਆਰੀਆਨਾ ਕਰੋਸਿ਼ੰਸਕੀ ਨੇ ਆਪਣੇ ਹਲਫੀਆ ਬਿਆਨ ਵਿੱਚ ਲਿਖਿਆ ਕਿ ਕਥਿਤ ਰਿੰਗਲੀਡਰ ਨਾਲ ਜੁੜੀਆਂ ਸੰਸਥਾਵਾਂ 2013 ਤੋਂ ਲੈ ਕੇ ਹੁਣ ਤੱਕ 10 ਮਿਲੀਅਨ ਡਾਲਰ ਦੀਆਂ ਚੀਜ਼ਾਂ ਐਮੇਜ਼ੌਨ ਉੱਤੇ ਵੇਚ ਚੁੱਕੀਆਂ ਹਨ।
ਅਜੇ ਤੱਕ ਕਿਸੇ ਉੱਤੇ ਚਾਰਜਿਜ਼ ਨਹੀਂ ਲਾਏ ਗਏ ਹਨ, ਹਾਲਾਂਕਿ ਜਾਂਚ ਕਾਰ ਪਾਅਨ ਸ਼ਾਪਜ਼ ਤੇ ਰਿੰਗਲੀਡਰ ਵਜੋਂ ਸ਼ਨਾਖ਼ਤ ਕੀਤੇ ਗਏ ਆਬਰਨ ਦੇ 44 ਸਾਲਾ ਵਿਅਕਤੀ ਅਲੈਗਜ਼ੈਂਡਰ ਪੈਵਲੋਵਸਕੀ, ਦੇ ਘਰ ਛਾਪਾ ਮਾਰ ਚੁੱਕੇ ਹਨ। ਇਨ੍ਹਾਂ ਸ਼ਾਪਜ਼ ਉੱਤੇ ਮੌਜੂਦ ਇੱਕ ਵਿਅਕਤੀ ਨੇ ਖੁਦ ਨੂੰ ਐਲੈਕਸ ਦੱਸਿਆ ਤੇ ਆਖਿਆ ਕਿ ਉਸ ਦਾ ਕਾਰੋਬਾਰ ਬਿਲਕੁਲ ਜਾਇਜ਼ ਹੈ ਤੇ ਉਹ ਆਪਣੇ ਸਮਾਨ ਦਾ ਪੂਰਾ ਰਿਕਾਰਡ ਰੱਖਦਾ ਹੈ। ਇਸ ਲਈ ਉਹ ਕਿਸੇ ਵੀ ਤਰ੍ਹਾਂ ਦੀ ਗੜਬੜ ਦਾ ਹਿੱਸਾ ਨਹੀਂ ਹੋਣਾ ਚਾਹੀਦਾ।
ਕਰੋਸਿ਼ੰਸਕੀ ਨੇ ਦੱਸਿਆ ਕਿ ਚੋਰੀ ਦੀਆਂ ਵਸਤਾਂ ਪਾਅਨ ਸ਼ਾਪਜ਼ ਉੱਤੇ ਵੇਚਣ ਵਾਲਿਆਂ ਵਿੱਚ ਐਮੇਜੌ਼ਨ ਦੇ ਦੋ ਕਾਂਟਰੈਕਟ ਡਰਾਈਵਰ ਵੀ ਸ਼ਾਮਲ ਸਨ। ਉਨ੍ਹਾਂ ਦਾ ਕੰਮ ਸਿਐਟਲ-ਟੈਕੋਮਾ ਇੰਟਰਨੈਸ਼ਨਲ ਏਅਰਪੋਰਟ ਤੱਕ ਆਉਣਾ ਜਾਣਾ ਸੀ ਤੇ ਉੱਥੋਂ ਕੰਪਨੀ ਨੂੰ ਵਾਪਿਸ ਕੀਤੀਆਂ ਚੀਜ਼ਾਂ ਸਿਐਟਲ ਸਥਿਤ ਐਮੋਜੌ਼ਨ ਦੇ ਗੁਦਾਮ ਤੱਕ ਪਹੁੰਚਾਉਣਾ ਸੀ। ਇਸ ਦੇ ਨਾਲ ਹੀ ਉਹ ਸਿ਼ਪਿੰਗ ਲਈ ਵਸਤਾਂ ਪੋਸਟ ਆਫਿਸਿਜ਼ ਤੱਕ ਪਹੁੰਚਾਉਣ ਦਾ ਕੰਮ ਵੀ ਕਰਦੇ ਸਨ। ਇਸ ਕੰਮ ਤੋਂ ਇਲਾਵਾ ਉਹ ਰੂਟੀਨ ਵਿੱਚ ਹੀ ਚੀਜ਼ਾਂ ਚੋਰੀ ਕਰਦੇ ਸਨ ਤੇ ਉਨ੍ਹਾਂ ਨੂੰ ਪਾਅਨ ਸ਼ਾਪਜ਼ ਉੱਤੇ ਵੇਚ ਦਿੰਦੇ ਸਨ।
ਇਸ ਮਾਮਲੇ ਵਿੱਚ ਵੀਰਵਾਰ ਨੂੰ ਐਮੇਜ਼ੌਨ ਵੱਲੋਂ ਸੰਪਰਕ ਕੀਤੇ ਜਾਣ ਦੇ ਬਾਵਜੂਦ ਕੋਈ ਟਿੱਪਣੀ ਨਹੀਂ ਕੀਤੀ ਗਈ। ਇਹ ਜਾਂਚ ਪਿਛਲੀਆਂ ਗਰਮੀਆਂ ਵਿੱਚ ਉਦੋਂ ਸ਼ੁਰੂ ਹੋਈ ਜਦੋਂ ਪੁਲਿਸ ਦੇ ਇੱਕ ਡਿਟੈਕਟਿਵ ਨੇ ਆਬਰਨ ਵਿੱਚ ਇੱਕ ਪਾਅਨ ਸ਼ਾਪ ਦਾ ਰਿਕਾਰਡ ਚੈੱਕ ਕਰਦਿਆਂ ਪਾਇਆ ਕਿ ਇੱਕ ਵਿਅਕਤੀ ਵੱਲੋਂ 57 ਟਰਾਂਜ਼ੈਕਸ਼ਨਜ਼ ਕੀਤੀਆਂ ਗਈਆਂ ਹਨ। ਇਹ ਵਿਅਕਤੀ ਹੋਰ ਕੋਈ ਨਹੀਂ ਇਨ੍ਹਾਂ ਡਰਾਈਵਰਾਂ ਵਿੱਚੋਂ ਹੀ ਇੱਕ ਨਿਕਲਿਆ। ਪਿਛਲੇ ਸਾਲ ਫਰਵਰੀ ਤੋਂ ਜੁਲਾਈ ਤੱਕ 30,000 ਦੀਆਂ ਆਈਟਮਾਂ ਵੇਚਣ ਲਈ ਉਸ ਨੂੰ 30,000 ਡਾਲਰ ਮਿਲੇ। ਪਹਿਲਾਂ ਪੁਲਿਸ ਵੱਲੋਂ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਬਾਅਦ ਵਿੱਚ ਛੱਡ ਦਿੱਤਾ ਗਿਆ ਤਾਂ ਕਿ ਜਾਂਚ ਵਿੱਚ ਕੋਈ ਵਿਘਨ ਨਾ ਪਵੇ।
ਦੂਜੇ ਡਰਾਈਵਰ ਦੀ ਪਛਾਣ ਅੱਬਾਸ ਜ਼ਗੈਰ ਵਜੋਂ ਹੋਈ ਤੇ ਇਹ ਪਹਿਲੇ ਡਰਾਈਵਰ ਦਾ ਹੀ ਰੂਮਮੇਟ ਸੀ। ਐਮੇਜ਼ੌਨ ਨੇ ਜਾਂਚਕਾਰਾਂ ਨੂੰ ਦੱਸਿਆ ਕਿ ਜ਼ਗੈਰ ਨੇ 100,000 ਦੀ ਸੰਪਤੀ ਚੋਰੀ ਕੀਤੀ, ਜਿਸ ਵਿੱਚ ਗੇਮਿੰਗ ਸਿਸਟਮਜ਼, ਸਪੋਰਟਸ ਦਾ ਸਮਾਨ ਤੇ ਕੰਪਿਊਟਰ ਨਾਲ ਸਬੰਧਤ ਵਸਤਾਂ ਸ਼ਾਮਲ ਸਨ। ਫਿਰ ਉਸ ਨੇ ਇਹ ਵਸਤਾਂ 20,000 ਡਾਲਰ ਤੋਂ ਘੱਟ ਵਿੱਚ ਪਾਅਨ ਸ਼ਾਪਜ ਨੂੰ ਵੇਚੀਆਂ। ਇੱਕ ਹੋਰ ਕਤਲ ਦੇ ਮਾਮਲੇ ਵਿੱਚ ਵੀ ਜ਼ਗੈਰ ਨੂੰ ਚਾਰਜ ਕੀਤਾ ਜਾ ਚੁੱਕਿਆ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ