Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਬਿਜਲੀ, ਗੁਡਾਈ ਤੇ ਸਿੜਾਈ

August 01, 2019 09:01 PM

-ਅਮਰੀਕ ਸਿੰਘ ਦਿਆਲ 
ਪਿਛਲੇ ਡੇਢ ਦਹਾਕੇ ਦੌਰਾਨ ਤੇਜ਼ੀ ਨਾਲ ਆਈ ਤਬਦੀਲੀ ਨੇ ਸਭ ਕੁਝ ਬਦਲ ਦਿੱਤਾ ਹੈ। ਦੇਖਦੇ-ਦੇਖਦੇ ਹੱਡੀਂ ਹੰਢਾਈਆਂ ਗੱਲਾਂ ਬੀਤੇ ਦੀ ਬਾਤ ਬਣ ਕੇ ਰਹਿ ਗਈਆਂ। ਜਲਵਾਯੂ ਪੱਖੋਂ ਕੰਢੀ ਦੇ ਨੀਮ ਪਹਾੜੀ ਖਿੱਤੇ ਮੱਕੀ ਦੀ ਕਾਸ਼ਤ ਲਈ ਢੁੱਕਵੇਂ ਰਹੇ ਹਨ। ਸਿੰਜਾਈ ਸਾਧਨਾਂ ਦੀ ਕਮੀ ਕਾਰਨ ਕਣਕ ਦੀ ਫਸਲ ਰੱਬ ਆਸਰੇ ਹੁੰਦੀ ਹੈ, ਪਰ ਮੱਕੀ ਦੀ ਫਸਲ ਚੰਗੀ ਹੋ ਜਾਂਦੀ ਹੈ। ਹਾੜ੍ਹ ਮਹੀਨੇ ਦੀਆਂ ਤਿੱਖੀਆਂ ਧੁੱਪਾਂ ਵਿੱਚ ਲੋਕ ਹੱਥੀਂ ਚੁਗ-ਚੁਗਾਈ ਕਰਕੇ ਖੇਤ ਤਿਆਰ ਕਰ ਲੈਂਦੇ। ਮੂੰਹ ਹਨੇਰੇ ਬਲਦ ਜੋੜ ਕੇ ਹਾਲੀ ਠੰਢੇ-ਠੰਢੇ ਚੰਗਾ ਜੋਤਰਾ ਲਾ ਆਉਂਦੇ। ਇਸੇ ਮਹੀਨੇ ਦੇ ਅੱਧ ਤੱਕ ਹਰ ਵਰ੍ਹੇ ਮੀਂਹ ਦੀ ਸੰਭਾਵਨਾ ਬਣੀ ਰਹਿੰਦੀ। ਮੀਂਹ ਪੈਂਦੇ ਸਾਰ ਲੋਕ ਖੇਤਾਂ ਨੂੰ ਵਹੀਰਾਂ ਘੱਤ ਲੈਂਦੇ। ਦੂਰ-ਦੂਰ ਤੱਕ ਨਜ਼ਰ ਮਾਰਿਆਂ ਬਲਦਾਂ ਦੀ ਜੋੜੀ ਹੱਕਦੇ ਕਿਸਾਨ ਦੇ ਪਿੱਛੇ-ਪਿੱਛੇ ਤ੍ਰੀਮਤਾਂ ਕੇਰਾ ਕਰਦੀਆਂ ਨਜ਼ਰੀ ਪੈਂਦੀਆਂ। ਖੇਤਾਂ ਵਿੱਚ ਚਹਿਲ ਪਹਿਲ ਹੁੰਦੀ। ਕਈ ਵਾਰ ਬਿਜਲੀ ਕਰਦਿਆਂ ਮੀਂਹ ਲੱਗ ਪੈਂਦਾ ਤਾਂ ਕਿਸੇ ਸੰਘਣੇ ਅੰਬ ਥੱਲੇ ਖੜ ਕੇ ਮੀਂਹ ਦੇ ਧੀਮਾ ਪੈਣ ਦੀ ਉਡੀਕ ਕਰਦੇ, ਨਹੀਂ ਤਾਂ ਨੁੱਚੜਦੇ ਘਰਾਂ ਨੂੰ ਤੁਰ ਪੈਂਦੇ। ਮੀਂਹ ਬੰਦ ਹੋਣ ਤੋਂ ਕੁਝ ਸਮਾਂ ਬਾਅਦ ਉਚਾਈ ਵਾਲੇ ਖੇਤਾਂ ਵਿੱਚ ਬੱਤ ਆ ਜਾਂਦੀ ਅਤੇ ਪਾਣੀ ਦੀ ਮਾਰ ਵਾਲੇ ਖੇਤਾਂ ਦੀ ਬਿਜਾਈ ਲਈ ਦੋ ਤਿੰਨ ਦਿਨ ਉਡੀਕ ਕਰਨੀ ਪੈਂਦੀ। ਪਿੰਡਾਂ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਕਾਫੀ ਹੁੰਦੀ ਸੀ ਜੋ ਇਕ-ਇਕ ਬਲਦ ਰੱਖ ਕੇ ਸਾਂਝੀ ਰਲ ਜਾਂਦੇ ਅਤੇ ਰਲ ਮਿਲ ਕੇ ਕੰਮ ਨਿਬੇੜ ਲੈਂਦੇ। ਆਪਣਾ ਕੰਮ ਨਿਬੇੜ ਕੇ ਲਾਗਲੇ ਪਿੰਡਾਂ ਦੀਆਂ ਰਿਸ਼ਤੇਦਾਰੀਆਂ ਵਿੱਚ ਆਬ੍ਹਤੀ ਬਣ ਕੇ ਜਾਂਦੇ। ਇਨ੍ਹਾਂ ਵਿਸ਼ੇਸ਼ ਪ੍ਰਾਹੁਣਿਆਂ ਦੇ ਖਾਣੇ ਵਿੱਚ ਕੜਾਹ ਵਿਸ਼ੇਸ਼ ਪਕਵਾਨ ਵਜੋਂ ਸ਼ਾਮਲ ਹੁੰਦਾ।
ਬਿਜਾਈ ਦਾ ਕੰਮ ਨਿਬੜਨ ਤੋਂ ਕੁਝ ਦਿਨ ਬਾਅਦ ਲੋਕ ਖੁਰਪੀਆਂ ਲੈ ਕੇ ਖੇਤਾਂ ਵਿੱਚ ਵੜ ਜਾਂਦੇ। ਟੱਬਰਾਂ ਦੇ ਟੱਬਰ ਖੇਤਾਂ ਵਿੱਚ ਜਾ ਕੇ ਰੌਣਕ ਨੂੰ ਦੂਣਾ ਕਰ ਦਿੰਦੇ। ਚਾਹ ਰੋਟੀ ਖੇਤਾਂ ਤੱਕ ਪੁੱਜਦੀ ਕਰਨ ਵਾਲਾ ਜੀਅ ਹਰ ਘਰ ਵਿੱਚ ਹੁੰਦਾ। ਗੁਡਾਈ ਦੌਰਾਨ ਖੇਤਾਂ ਵਿੱਚ ਪੂਰਾ ਮੁੜ੍ਹਕਾ ਚੋਂਦਾ। ਜਦੋਂ ਕਦੇ ਸੂਰਜ ਬੱਦਲਾਂ ਦੇ ਓਹਲੇ ਆ ਜਾਂਦਾ ਤਾਂ ਸਭ ਦੇ ਮੁੰਹੋਂ ਇਕੋ ਗੱਲ ਨਿਕਲਦੀ, 'ਮਾਰ ਲਓ ਝੱਟ, ਠੰਢਾ ਹੋ ਗਿਆ।Ḕ ਸਾਰੇ ਜੀਆਂ ਦੀਆਂ ਖੁਰਪੀਆਂ ਦੀ ਗਤੀ ਦੂਣੀ ਹੋ ਜਾਂਦੀ। 
ਗੁਡਾਵਿਆਂ ਲਈ ਰੋਟੀ ਤੇ ਚਾਹ ਲਿਆਉਣ ਵਾਲਾ ਦੂਰੋਂ ਦਿਸ ਪੈਂਦਾ। ਜਦੋਂ ਕਿਸੇ ਦੇ ਘਰੋਂ ਰੋਟੀ ਜਾਂ ਚਾਹ ਆਉਂਦੀ ਤਾਂ ਗੁਆਂਢੀ ਖੇਤਾਂ ਵਾਲਿਆਂ ਨੂੰ Ḕਵਾਜਾਂ ਮਾਰਦੇ। ਖੇਤ ਦੇ ਬੰਨੇ ਉਤੇ ਬੈਠ ਕੇ ਖਾਣ ਦਾ ਆਨੰਦ ਤਾਂ ਕੋਈ ਖਾਣ ਵਾਲਿਆਂ ਹੀ ਪੁੱਛੇ! ਧਰਤੀ ਦੀ ਹਿੱਕ Ḕਤੇ ਖਾਦਾਂ ਅਤੇ ਕੈਮੀਕਲ ਛਿੜਕਣ ਦਾ ਰਿਵਾਜ਼ ਉਦੋਂ ਨਹੀਂ ਸੀ ਹੁੰਦਾ। ਮਿੱਟੀ ਦੀ ਫਰੋਲਾ ਫਰਾਲੀ ਕਰਦਿਆਂ ਜਿਵੇਂ ਭਿੰਨੀ-ਭਿੰਨੀ ਖੁਸ਼ਬੋ ਧਰਤੀ ਨਾਲ ਜੁੜੇ ਰਹਿਣ ਲਈ ਖਿੱਚ ਪਾਉਂਦੀ।
ਗੋਡੀ ਦਾ ਕੰਮ ਨਿਬੇੜਦਿਆਂ ਪਤਾ ਹੀ ਨਾ ਲੱਗਦਾ ਕਿ ਮੱਕੀ ਦੇ ਪੌਦੇ ਦੋ-ਦੋ ਗਿੱਠਾਂ ਉਤਾਂਹ ਧੌਣਾਂ ਚੁੱਕ ਲੈਂਦੇ। ਹਾਲੀ ਫਿਰ ਬਲਦਾਂ ਦੀਆਂ ਜੋੜੀਆਂ ਨੂੰ ਤਿਆਰ ਕਰ ਲੈਂਦੇ ਅਤੇ ਸਿੜਾਈ ਦਾ ਕੰਮ ਸ਼ੁਰੂ ਹੋ ਜਾਂਦਾ। ਮੱਕੀ ਦੇ ਪੌਦਿਆਂ ਵਿੱਚ ਹਲ ਵਾਹਿਆ ਜਾਂਦਾ। ਮੱਕੀ ਦੇ ਪੌਦਿਆਂ ਦੁਆਲੇ ਮਿੱਟੀ ਦੀਆਂ ਵੱਟਾਂ ਆਪ ਮੁਹਾਰੇ ਬਣ ਜਾਂਦੀਆਂ ਤੇ ਖੇਤ ਬਰਸਾਤ ਦਾ ਰੱਜਵਾਂ ਪਾਣੀ ਡੀਕਣ ਲਈ ਤਿਆਰ ਹੋ ਜਾਂਦਾ। ਫਸਲ ਨੂੰ ਕੋਈ ਨੁਕਸਾਨ ਨਾ ਪਹੁੰਚਦਾ ਅਤੇ ਵਾਧੂ ਪੌਦਿਆਂ ਦੀ ਛਟਾਈ ਹੋ ਜਾਂਦੀ। 
ਕਈ ਵਾਰ ਖਿਆਲ ਆਉਂਦਾ, ਅਜੋਕੀ ਪੀੜ੍ਹੀ ਭਾਵੇਂ ਆਪਣੇ ਆਪ ਨੂੰ ਪੜ੍ਹੀ ਲਿਖੀ ਅਤੇ ਅਗਾਂਹਵਧੂ ਸਮਝ ਰਹੀ ਹੈ ਪਰ ਉਨ੍ਹਾਂ ਖੇਤੀ ਵਿਗਿਆਨੀਆਂ ਦੇ ਨੇੜੇ ਤੇੜੇ ਵੀ ਨਹੀਂ ਜਿਨ੍ਹਾਂ ਨੇ ਕੁਦਰਤੀ ਸਰੋਤਾਂ ਨੂੰ ਜਾਨ ਤੋਂ ਪਰੇ ਸਾਂਭਿਆ ਹੋਇਆ ਸੀ। ਰੋਜ਼ ਦੇ ਵਰ੍ਹਾਲੇ ਨਾਲ ਪੌਦੇ ਰੋਜ਼ਾਨਾ ਗਿੱਠ ਵਧਦੇ ਪ੍ਰਤੀਤ ਹੁੰਦੇ ਅਤੇ ਟਾਂਢਿਆਂ ਵਿੱਚੋਂ ਛੋਟੇ-ਛੋਟੇ ਬੁੱਗ ਨਿਕਲ ਕੇ ਸੂਤ ਪੈਣਾ ਸ਼ੁਰੂ ਹੋ ਜਾਂਦਾ। ਫਿਰ ਵਾਰੀ-ਵਾਰੀ ਹਰ ਖੇਤ ਵਿੱਚੋਂ ਪਸ਼ੂਆਂ ਲਈ ਹਰੇ ਪੱਠੇ ਵੱਢੇ ਜਾਂਦੇ। ਕਿਸੇ ਖੇਤ ਵਿੱਚੋਂ ਪੱਠੇ ਨਾ ਕੱਢੇ ਜਾ ਸਕਣ ਫਸਲ ਦਬ ਵੀ ਜਾਂਦੀ।
ਪਿਛਲੇ ਕੁਝ ਸਾਲਾਂ ਤੋਂ ਇਹ ਸਭ ਦ੍ਰਿਸ਼ ਗਾਇਬ ਹੋ ਗਏ ਹਨ। ਕੀਟਨਾਸ਼ਕ ਬੜੀ ਤੇਜ਼ੀ ਨਾਲ ਇਨ੍ਹਾਂ ਖੇਤਾਂ ਦੀਆਂ ਚੜ੍ਹਾਈਆਂ ਚੜ੍ਹ ਗਏ ਹਨ ਅਤੇ ਇਥੋਂ ਦੇ ਕੁਦਰਤ ਪ੍ਰੇਮੀਆਂ ਦੀ ਆਗਤ ਨੂੰ ਵੀ ਅਖੌਤੀ ਦੌੜ ਵਿੱਚ ਸ਼ਾਮਲ ਕਰ ਲਿਆ ਹੈ। ਬਲਦਾਂ ਦੀਆਂ ਟੱਲੀਆਂ ਦੀ ਟੁਣਕਾਰ ਕਿਧਰੇ ਸੁਣਾਈ ਨਹੀਂ ਦਿੰਦੀ। ਪਰਵਾਰਾਂ ਦਾ ਮਿੱਟੀ ਤੋਂ ਨਾਤਾ ਟੁੱਟ ਚੁੱਕਾ ਹੈ। ਬਿਜਾਈ ਦੇ ਕੰਮ ਦਾ ਮਸ਼ੀਨੀਕਰਨ ਹੋ ਗਿਆ ਹੈ। ਕੇਰੇ ਦੀ ਥਾਂ ਛੱਟੇ ਨੇ ਲੈ ਲਈ ਹੈ। ਨਦੀਨਾਂ ਦੀ ਚੁਗ ਚੁਗਾਈ ਦਾ ਜ਼ਿੰਮਾ ਕੈਮੀਕਲ ਨੇ ਲੈ ਲਿਆ ਹੈ। ਖੇਤਾਂ ਵਿਚਲੇ ਦੇਸੀ ਅੰਬਾਂ ਅਤੇ ਰਸੀਆਂ ਜਾਮਣਾਂ ਜਿਹੇ ਕੁਦਰਤੀ ਮੇਵਿਆਂ ਦੇ ਦਰੱਖਤਾਂ ਵੱਲ ਪਲਾਕੀਆਂ ਮਾਰਨ ਵਾਲੇ ਬਾਲ ਮੋਬਾਈਲਾਂ ਨੇ ਜਕੜ ਲਏ ਹਨ। ਖੇਤਾਂ ਵਿੱਚ ਖੁਰਪੀਆਂ ਨਾਲ ਲੈਸ ਗੁਡਾਵਿਆਂ ਦੀ ਥਾਂ ਨਦੀਨ ਨਾਸ਼ਕਾਂ ਦੇ ਖਾਲੀ ਡੱਬੇ ਅਤੇ ਛਿੜਕਾਓ ਕਰਦੇ ਲੋਕ ਦਿਖਾਈ ਦਿੰਦੇ ਹਨ।
ਮੱਕੀ ਦੀ ਸਿੜਾਈ ਦਾ ਕੰਮ ਬੀਤੇ ਦੀ ਬਾਤ ਹੋ ਗਿਆ ਹੈ। ਦੇਸੀ ਬੀਜਾਂ ਦੀ ਥਾਂ ਦੂਜੇ ਸੂਬਿਆਂ ਤੋਂ ਆਏ ਹਾਈਬ੍ਰਿਡ ਬੀਜਾਂ ਦੀ ਸਰਦਾਰੀ ਹੈ। ਕੰਮ ਦੀ ਥਾਂ ਵਿਹਲ ਨੇ ਮੱਲ ਲਈ ਹੈ। 'ਮਿੰਟ ਦੀ ਵਿਹਲ ਨੀ, ਟਕੇ ਦੀ ਸੇਲ ਨੀḔ ਵਾਲਾ ਹਾਲ ਹੈ। ਸੈਰ ਨੂੰ ਵਿਹਲਾ ਕੰਮ ਕਹਿਣ ਵਾਲੇ ਪੇਂਡੂ ਵੀ ਸਵੇਰੇ ਸ਼ਾਮ ਸੈਰ ਨੂੰ ਨਿਕਲਦੇ ਹਨ। ਖੇਤਾਂ ਵਿੱਚੋਂ ਤਾਜ਼ੀ ਹਵਾ ਦੀ ਥਾਂ ਜ਼ਹਿਰਾਂ ਦੀ ਦੁਰਗੰਧ ਜਾਗਣ ਦਾ ਹੋਕਾ ਦੇਂਦੀ ਹੈ। ਲੋਕ ਹਿਤੈਸ਼ੀ ਖੇਤੀ ਮਾਹਰਾਂ ਦਾ ਕੁਦਰਤੀ ਖੇਤੀ ਦਾ ਸੁਝਾਅ ਰੌਲੇ ਵਿੱਚ ਕੋਈ ਵੀ ਸੁਣਨ ਨੂੰ ਤਿਆਰ ਨਹੀਂ। ਰੁੱਗਾਂ ਦੇ ਰੁੱਗ ਦਵਾਈਆਂ ਹਰ ਬੰਦੇ ਦਾ ਨਿੱਤ ਦਾ ਖਾਜਾ ਬਣ ਰਹੀਆਂ ਹਨ। ਇਸ ਦੌੜ ਵਿੱਚ ਕੀ ਖੱਟਿਆ ਅਤੇ ਕੀ ਗਵਾਇਆ? ਇਸ ਗੱਲ ਦਾ ਗੰਭੀਰਤਾ ਨਾਲ ਮੰਥਨ ਕਰਨ ਦਾ ਵੇਲਾ ਹੈ। 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”