ਨੌਰਥ ਯੌਰਕ, 1 ਅਗਸਤ (ਪੋਸਟ ਬਿਊਰੋ) : ਇੱਕ ਟੀਨੇਜਰ ਦੇ ਮਾਰੇ ਜਾਣ ਦੇ ਮਾਮਲੇ ਵਿੱਚ ਨੌਰਥ ਯੌਰਕ ਅਪਾਰਟਮੈਂਟ ਬਿਲਡਿੰਗ ਦੀ ਜਾਂਚ ਦਾ ਕੰਮ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ।
ਗੋਲੀਆਂ ਚੱਲਣ ਦੀ ਆਵਾਜ਼ ਸੁਣਨ ਤੋਂ ਬਾਅਦ ਤੜ੍ਹਕੇ 1:00 ਵਜੇ ਪੁਲਿਸ ਅਧਿਕਾਰੀਆਂ ਨੂੰ ਫਾਲਸਟਾਫ ਐਵਨਿਊ ਤੇ ਜੇਨ ਸਟਰੀਟ ਨੇੜੇ ਸਥਿਤ ਇੱਕ ਇਮਾਰਤ ਵਿੱਚ ਸੱਦਿਆ ਗਿਆ। ਜਦੋਂ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਉਨ੍ਹਾਂ ਪਾਇਆ ਕਿ ਇੱਕ ਨੌਜਵਾਨ ਬੰਦੂਕ ਦੀਆਂ ਗੋਲੀਆਂ ਨਾਲ ਜ਼ਖ਼ਮੀ ਹਾਲਤ ਵਿੱਚ ਉੱਥੇ ਪੌੜੀਆਂ ਕੋਲ ਡਿੱਗਿਆ ਪਿਆ ਸੀ।
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਨੌਜਵਾਨ 16 ਸਾਲਾਂ ਦੀ ਸੀ। ਮੌਕੇ ਉੱਤੇ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਾਂਚਕਾਰਾਂ ਵੱਲੋਂ ਰਸਮੀ ਤੌਰ ਉੱਤੇ ਟੀਨੇਜਰ ਦੀ ਸ਼ਨਾਖ਼ਤ ਨਹੀਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਤਿੰਨ ਮਸ਼ਕੂਕ, ਜੋ ਕਿ ਆਪਣੇ 20ਵਿਆਂ ਦੇ ਸ਼ੁਰੂ ਵਿੱਚ ਹੀ ਸਨ, ਮੌਕੇ ਤੋਂ ਕਾਲੇ ਰੰਗ ਦੀ ਹੌਂਡਾ ਵਿੱਚ ਫਰਾਰ ਹੋ ਗਏ।
ਵੀਰਵਾਰ ਸਵੇਰੇ ਡਿਟੈਕਟਿਵਜ਼, ਕੌਰੋਨਰ, ਫੋਰੈਂਸਿਕ ਅਧਿਕਾਰੀ ਇਮਾਰਤ ਵਿੱਚ ਵੇਖੇ ਗਏ। ਜਾਂਚਕਾਰ ਇਲਾਕੇ ਦੀ ਵੀਡੀਓ ਸਰਵੇਲੈਂਸ ਫੁਟੇਜ ਦਾ ਮੁਲਾਂਕਣ ਕਰ ਰਹੇ ਹਨ।