Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਟੋਰਾਂਟੋ/ਜੀਟੀਏ

ਇਕ ਹਜ਼ਾਰ ਤੋਂ ਵਧੇਰੇ ਲੋਕਾਂ ਦੀ ਭੀੜ ਐੱਮ.ਪੀ. ਰੂਬੀ ਸਹੋਤਾ ਦੀ ਮੁੜ ਚੋਣ-ਮੁਹੰਮ ਨੂੰ ਸ਼ੁਰੂ ਕਰਨ ਲਈ ਇਕੱਠੀ ਹੋਈ

August 01, 2019 09:32 AM

ਬਰੈਂਪਟਨ, -ਹੁਣ ਜਦ ਕਿ ਫ਼ੈੱਡਰਲ ਚੋਣਾਂ ਵਿਚ 100 ਤੋਂ ਵੀ ਘੱਟ ਦਿਨ ਰਹਿ ਗਏ ਹਨ, ਬਰੈਂਪਟਨ ਨੌਰਥ ਦੀ ਮੌਜੂਦਾ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਦੀ ਚੋਣ-ਮੁਹਿੰਮ ਨੂੰ ਮੁੜ ਭਰਵਾਂ ਹੁੰਗਾਰਾ ਦੇਣ ਲਈ ਇਕ ਹਜ਼ਾਰ ਤੋਂ ਵੀ ਵਧੇਰੇ ਲੋਕ ਉਸ ਦੇ ਨੌਰਥ ਪਾਰਕ ਡਰਾਈਵ ਅਤੇ ਡਿਕਸੀ ਰੋਡ ਇੰਟਰਸੈੱਕਸ਼ਨ ਨੇੜਲੇ ਚੋਣ-ਦਫ਼ਤਰ ਵਿਚ ਇਕੱਤਰ ਹੋਏ। ਜਿ਼ਕਰਯੋਗ ਹੈ ਕਿ ਰੂਬੀ ਸਹੋਤਾ ਇਕ ਅਣਥੱਕ ਚੈਂਪੀਅਨ ਅਤੇ ਔਟਵਾ ਵਿਚ ਬਰੈਂਪਟਨ ਦੀ ਮਜ਼ਬੂਤ ਆਵਾਜ਼ ਬਣੀ ਰਹੀ ਹੈ। ਉਸ ਨੇ ਸਮੇਂ-ਸਮੇਂ ਬਰੈਂਪਟਨ ਵਿਚ ਇਨਫ਼ਰਾ-ਸਟਰੱਕਚਰ, ਪਬਲਿਕ ਟਰਾਂਜਿ਼ਟ ਫ਼ੰਡਿੰਗ, ਸਿਟੀ ਕਾਊਂਸਲ ਲਈ ਪ੍ਰਾਪਰਟੀ ਟੈਕਸ ਨੂੰ ਫ਼ਰੀਜ਼ ਕਰਨ ਲਈ ਗੈਸ ਟਰਾਂਸਫ਼ਰ ਨੂੰ ਦੁੱਗਣਾ ਕਰਨ ਅਤੇ ਬਰੈਂਪਟਨ ਵਿਚ ਸਾਈਬਰਸਕਿਉਰ ਕੈਟਾਲਿਸਟ ਲਿਆਉਣ ਲਈ ਰਾਇਰਸਨ ਯੂਨੀਵਰਸਿਟੀ ਨਾਲ ਭਾਈਵਾਲੀ ਪਾਉਣ ਵਰਗੇ ਮੁੱਦਿਆਂ ਲਈ ਬਰੈਂਪਟਨ ਦੀ ਆਵਾਜ਼ ਬੁਲੰਦ ਕੀਤੀ ਹੈ।
ਲਿਬਰਲ ਪਾਰਟੀ ਦੀ ਮੈਂਬਰ ਵਜੋਂ ਰੂਬੀ ਨੂੰ ਆਪਣੇ ਸਾਥੀ ਪਾਰਲੀਮੈਂਟ ਮੈਂਬਰਾਂ ਨਾਲ ਮਿਡਲ ਕਲਾਸ ਅਤਤੇ ਛੋਟੇ ਕਾਰੋਬਾਰੀਆਂ ਲਈ ਟੈਕਸ ਘੱਟ ਕਰਨ, ਪਰਿਵਾਰਾਂ ਅਤੇ ਸੀਨੀਅਰਾਂ ਦੇ ਲਾਭਾਂ ਦੇ ਵਿਸਥਾਰ ਅਤੇ ਬਹੁ-ਮੁਖੀ ਟਰੇਡ ਸਮਝੌਤਿਆਂ ਨੂੰ ਸਿਰੇ ਚੜ੍ਹਾਉਣ ਉੱਪਰ ਫ਼ਖ਼ਰ ਹਾਸਲ ਹੈ। ਲਿਬਰਲ ਸਰਕਾਰ ਦੀਆਂ ਇਨ੍ਹਾਂ ਪਾਲਸੀਆਂ ਨਾਲ ਕੈਨੇਡਾ-ਵਾਸੀਆਂ ਲਈ ਇਕ ਮਿਲੀਅਨ ਤੋਂ ਉੱਪਰ ਨੌਕਰੀਆਂ ਪੈਦਾ ਹੋਈਆਂ ਹਨ, ਦੇਸ਼ ਵਿਚ ਬੇਰੋਜ਼ਗਾਰੀ ਦੀ ਦਰ ਇਸ ਦੇ ਇਤਿਹਾਸ ਵਿਚ ਘੱਟ ਤੋਂ ਘੱਟ ਪੱਧਰ 'ਤੇ ਪਹੁੰਚੀ ਹੈ ਅਤੇ 800,000 ਲੋਕਾਂ ਨੂੰ ਗ਼ਰੀਬੀ-ਰੇਖਾਂ ਤੋਂ ਉੱਪਰ ਚੁੱਕਿਆ ਗਿਆ ਹੈ। ਇਸ ਮੌਕੇ ਬੋਲਦਿਆਂ ਰੂਬੀ ਸਹੋਤਾ ਨੇ ਕਿਹਾ,"ਸਾਡੀ ਫ਼ੈੱਡਰਲ ਲਿਬਰਲ ਸਰਕਾਰ ਪਹਿਲੇ ਦਿਨ ਤੋਂ ਹੀ ਕੈਨੇਡਾ-ਵਾਸੀਆਂ ਅਤੇ ਬਰੈਂਪਟਨ-ਵਾਸੀਆਂ ਲਈ ਵਧੀਆ ਅਤੇ ਨਿਵੇਕਲਾ ਕੰਮ ਕਰ ਰਹੀ ਹੈ। ਇਸ ਨੂੰ ਹੋਰ ਅੱਗੇ ਵਧਾਉਣ ਅਤੇ ਆਪਣੀਆਂ ਕਮਿਊਨਿਟੀਆਂ ਦੀ ਬੇਹਤਰੀ ਲਈ ਸਰਕਾਰੀ ਨਿਵੇਸ਼ ਨੂੰ ਜਾਰੀ ਰੱਖਣ ਲਈ ਮੈਨੂੰ ਬਰੈਂਪਟਨ ਨੌਰਥ ਵਿੱਚੋਂ ਮੁੜ ਚੋਣ ਲੜਨ ਵਿਚ ਮਾਣ ਮਹਿਸੂਸ ਹੋ ਰਿਹਾ ਹੈ।" ਜੇਕਰ ਤੁਸੀਂ ਰੂਬੀ ਸਹੋਤਾ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਜਾਂ ਟੀਮ ਸਹੋਤਾ ਵਿਚ ਵਾਲੰਟੀਅਰ ਵਜੋਂ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਨ੍ਹਾਂ ਦੀ ਈ-ਮੇਲ ਚੋਨਟਅਚਟ@ਰੁਬੇਸਅਹੋਟਅ।ਚਅ ਜਾਂ ਦਫ਼ਤਰ ਦੇ ਫ਼ੋਨ ਨੰਬਰ 905-615-8485 'ਤੇ ਸੰਪਰਕ ਕਰ ਸਕਦੇ ਹੋ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ ਫੋਰਡ ਸਰਕਾਰ ਬਣਾ ਰਹੀ ਹੈ ਗੋ ਟਰੇਨ ਲਾਈਨਜ਼ ਉੱਤੇ 300 ਨਵੇਂ ਟਰਿੱਪ ਸ਼ੁਰੂ ਕਰਨ ਦੀ ਯੋਜਨਾ