Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਕੈਨੇਡਾ

ਲਿਬਰਲ ਐਮਪੀਪੀ ਨੇ ਦਿੱਤਾ ਅਸਤੀਫਾ

August 01, 2019 09:28 AM

ਓਨਟਾਰੀਓ, 31 ਜੁਲਾਈ (ਪੋਸਟ ਬਿਊਰੋ) : ਬੁੱਧਵਾਰ ਨੂੰ ਲਿਬਰਲ ਐਮਪੀਪੀ ਨਥਾਲੀ ਡੈਸ ਰੋਜ਼ੀਅਰ ਨੇ ਓਨਟਾਰੀਓ ਵਿਧਾਨਸਭਾ ਤੋਂ ਅਸਤੀਫਾ ਦੇ ਦਿੱਤਾ। ਐਮਪੀਪੀ ਬਣਨ ਤੋਂ ਤਿੰਨ ਸਾਲ ਤੋਂ ਵੀ ਘੱਟ ਸਮੇਂ ਵਿੱਚ ਰੋਜ਼ੀਅਰ ਵੱਲੋਂ ਇਹ ਅਸਤੀਫਾ ਦਿੱਤਾ ਗਿਆ ਹੈ। ਹੁਣ ਉਹ ਟੋਰਾਂਟੋ ਦੇ ਮੈਸੀ ਕਾਲਜ ਦੀ ਪ੍ਰੈਜ਼ੀਡੈਂਟ ਬਣਨ ਦੀ ਤਿਆਰੀ ਕਰ ਰਹੀ ਹੈ।
ਰੋਜ਼ੀਅਰ ਨੇ ਆਖਿਆ ਕਿ ਓਟਵਾ-ਵੇਨੀਅਰ ਦੇ ਐਮਪੀਪੀ ਵਜੋਂ ਦਿੱਤਾ ਗਿਆ ਉਨ੍ਹਾਂ ਦਾ ਇਹ ਅਸਤੀਫਾ ਫੌਰੀ ਪ੍ਰਭਾਵ ਤੋਂ ਲਾਗੂ ਹੋਵੇਗਾ। ਇਸ ਤੋਂ ਬਾਅਦ ਹੁਣ ਲਿਬਰਲਾਂ ਕੋਲ ਵਿਧਾਨਸਭਾ ਵਿੱਚ ਸਿਰਫ ਛੇ ਸੀਟਾਂ ਹੀ ਬਚੀਆਂ ਹਨ। ਹਾਰਵਰਡ ਲਾਅ ਗ੍ਰੈਜੂਏਟ ਨੇ ਇੱਕ ਬਿਆਨ ਵਿੱਚ ਆਖਿਆ ਕਿ ਉਹ ਆਪਣੀ ਸੀਟ ਤੋਂ ਭਾਰੀ ਮਨ ਨਾਲ ਅਸਤੀਫਾ ਦੇ ਰਹੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਹ ਫੈਸਲਾ ਲੈਣਾ ਉਨ੍ਹਾਂ ਲਈ ਕੋਈ ਸੁਖਾਲਾ ਕੰਮ ਨਹੀਂ ਸੀ।
ਅੰਤਰਿਮ ਲਿਬਰਲ ਆਗੂ ਜੌਹਨ ਫਰੇਜ਼ਰ ਨੇ ਆਖਿਆ ਕਿ ਡੈਸ ਰੋਜ਼ੀਅਰ ਲਿਬਰਲ ਕਾਕਸ ਦੀ ਬਹੁਤ ਹੀ ਅਹਿਮ ਮੈਂਬਰ ਰਹੀ। ਉਨ੍ਹਾਂ ਆਖਿਆ ਕਿ ਕੈਥਲੀਨ ਵਿੰਨ ਸਰਕਾਰ ਸਮੇਂ ਉਨ੍ਹਾਂ ਨੈਚੂਰਲ ਰਿਸੋਰਸਿਜ਼ ਐਂਡ ਫੌਰੈਸਟਰੀ ਮੰਤਰਾਲਾ ਬਾਖੂਬੀ ਸਾਂਭਿਆ। ਇਸ ਤੋਂ ਇਲਾਵਾ ਸਿਵਲ ਲਿਬਰਟੀਜ਼ ਤੇ ਹਿਊਮਨ ਰਾਈਟਜ਼ ਦੀ ਹਿਫਾਜ਼ਤ ਲਈ ਵੀ ਰੋਜ਼ੀਅਰ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਉਨ੍ਹਾਂ ਵਾਤਾਵਰਣ ਵਿੱਚ ਸਥਿਰਤਾ ਲਿਆਉਣ ਤੇ ਬਰਾਬਰ ਤਨਖਾਹ ਦੀ ਲੜਾਈ ਵੀ ਲੜੀ।
2018 ਦੀਆਂ ਚੋਣਾਂ ਵਿੱਚ ਸੁੰਗੜ ਕੇ ਸੱਤ ਸੀਟਾਂ ਤੱਕ ਸੀਮਤ ਹੋਈ ਲਿਬਰਲ ਪਾਰਟੀ ਰੋਜ਼ੀਅਰ ਦੇ ਜਾਣ ਨਾਲ ਹੋਰ ਸੁੰਗੜ ਗਈ ਹੈ। ਲਿਬਰਲ ਕਾਕਸ ਐਨਾ ਨਿੱਕਾ ਰਹਿ ਗਿਆ ਹੈ ਕਿ ਪ੍ਰੀਮੀਅਰ ਡੱਗ ਫੋਰਡ ਅਕਸਰ ਇਸ ਨੂੰ ਮਿਨੀਵੈਨ ਪਾਰਟੀ ਦੇ ਨਾਂ ਨਾਲ ਸੱਦਦੇ ਹਨ। ਫੋਰਡ ਕੋਲ ਇਸ ਹਲਕੇ ਤੋਂ ਜਿ਼ਮਨੀ ਚੋਣ ਦੇ ਐਲਾਨ ਲਈ 31 ਜਨਵਰੀ, 2020 ਤੱਕ ਦਾ ਸਮਾਂ ਹੈ। ਪਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਲਿਬਰਲ ਇਸ ਸੀਟ ਉੱਤੇ ਮੁੜ ਜਿੱਤ ਹਾਸਲ ਕਰ ਸਕਦੇ ਹਨ ਕਿਉਂਕਿ 1971 ਤੋਂ ਹੀ ਇਹ ਸੀਟ ਲਿਬਰਲਾਂ ਦੇ ਕੋਲ ਹੈ। ਓਨਟਾਰੀਓ ਦੀ ਵਿਧਾਨਸਭਾ ਦੀ ਕਾਰਵਾਈ 28 ਅਕਤੂਬਰ ਤੋਂ ਸ਼ੁਰੂ ਹੋਵੇਗੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ