Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

ਫਿਰੋਜ਼ਪੁਰ ਨਿਵਾਸੀਆਂ ਦੀ ਪਰਿਵਾਰਕ ਪਿਕਨਿਕ `ਤੇ ਲੱਗੀਆਂ ਰੌਣਕਾਂ

July 31, 2019 11:24 AM

(ਬਰੈਂਪਟਨ/ਬਾਸੀ ਹਰਚੰਦ ) ਪਿਛਲੇ ਦਿਨੀਂ 27 ਜੁਲਾਈ ਨੂੰ ਜਿ਼ਲਾ ਫੀਰੋਜ਼ਪੁਰ ਨਿਵਸੀਆਂ ਦੀ ਤੇਰਵੀਂ ਪ੍ਰੀਵਾਰਿਕ ਪਿਕਨਿਕ ਤੇ ਖੂਬ ਰੌਣਕਾਂ ਲੱਗੀਆਂ। ਇਹ ਪਿਕਨਿਕ ਮੀਡੋਵਿਲੇ ਕੰਜ਼ਰਵੇਸ਼ਨ ਪਾਰਕ ਏਰੀਆ ਬੀ ਵਿੱਚ ਮਨਾਈ ਗਈ। ਤਿਆਰੀ ਕਮੇਟੀ ਅਤੇ ਵਲੰਟੀਅਰਜ਼ ਨੇ ਖੁਸ਼ੀ ਖੁਸ਼ੀ ਹਰ ਤਰ੍ਹਾਂ ਦਾ ਸਮਾਨ ਸਵੇਰੇ ਲੱਗ ਪੱਗ 9-30 ਵਜੇ ਤੋਂ ਪਾਰਕ ਵਿੱਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਸੀਨੀਅਰ ਮੈਂਬਰ ਜਲੌਰ ਸਿੰਘ ਕਾਹਲੋਂ,ਹਰਚੰਦ ਸਿੰਘ ਬਾਸੀ ਅਤੇ ਧਰਮ ਸਿੰਘ ਕੰਗ ਤਿਆਰੀ ਕਮੇਟੀ ਦੇ ਫੈਸਲੇ ਅਨੁਸਾਰ ਸਵੇਰੇ ਹੀ ਪਾਰਕ ਵਿੱਚ ਸਮਾਨ ਦੀ ਦੇਖ ਰੇਖ ਲਈ ਪਾਰਕ ਵਿੱਚ ਪਹੁੰਚ ਗਏ। ਬਲਰਾਜ ਸਿੰਘ ਗਿੱਲ,ਭੁਪਿੰਦਰ ਸਿੰਘ ਖੋਸਾ,ਸੁਖਜੀਤ ਸਿੰਘ ਕੰਗ,ਸੁਖਦੇਵ ਸਿੰਘ ਕਾਹਲੋਂ,ਜਗਰਾਜ ਸਿੰਘ ਖੋਸਾ,ਗੁਰਪ੍ਰੀਤ ਸਿੰਘ ਢਿਲੋਂ ,ਪ੍ਰੀਤਪਾਲ ਸਿੰਘ ਰਾਣਾ,ਪਰਮਿੰਦਰ ਸਿੰਘ ਬਾਸੀ,ਰਛਪਾਲ ਸਿੰਘ ਬਰਾੜ,ਗੁਰਪ੍ਰੀਤ ਸਿੰਘ ਖੋਸਾ ਅਤੇ ਰਾਜਾ ਗਿੱਲ ਸਮਾਨ ਪਾਰਕ ਵਿੱਚ ਪਹੁੰਚਾਣਾ ਸ਼ੁਰੂ ਕਰ ਦਿਤਾ।
ਸਟੇਜ ਲਈ ਟੇਬਲ,ਫੂਡ ਲਈ ਟੇਬਲ, ਸਾਊਂਡ, ਕੁਰਸੀਆਂ, ਟੇਂਟ ਆਦਿ ਦਾ ਸਾਰਾ ਕੰਮ ਮੁਕੱਮਲ ਕਰ ਲਿਆ। 11-00ਵਜੇ ਖਾਣਾ ਤਿਆਰ ਕਰਨ ਵਾਲਾ ਅਟਵਾਲ ਆਪਣੇ ਸਟਾਫ ਨਾਲ ਪਹੁੰਚ ਗਿਆ। ਉਸ ਨੇ 11-30 ਤੋ ਖਾਣਾ ਲਗਾ ਦਿੱਤਾ। ਚਾਹ,ਟਿੱਕੀਆਂ,ਫਿਸ਼ ਪਕੌੜੇ,ਬਰਗਰ,ਫਰਾਈਆਂ, ਗੁਲਾਬ ਜਾਮਨ ਆਦਿ ਕਈ ਕਿਸਮ ਦਾ ਖਾਣਾ ਲਗਾ ਦਿੱਤਾ। ਠੰਢੇ,ਸਕੰਜਵੀ, ਦੁੱਧ ਵਿੱਚ ਰੂਹ ਅਫਜ਼ਾ ਪਾ ਕੇ ਲਗਾ ਦਿਤਾ। ਜੋ ਸਾਰਾ ਦਿਨ ਚੱਲਿਆ। ਬੱਚਿਆ ਲਈ ਪੌਪਕੋਰਨ ਦਾ ਪ੍ਰਬੰਧ ਕੀਤਾ ਗਿਆ ਜੋ ਬੱਚਿਆਂ ਨੇ ਬਹੁਤ ਪਸੰਦ ਕੀਤਾ। ਬਾਰਾਂ ਕੁ ਵਜੇ ਤੋਂ ਪ੍ਰੀਵਾਰ ਆਉਣੇ ਸ਼ੁਰੂ ਹੋ ਗਏ ਪਾਰਕ ਵਿੱਚ ਖੂਬ ਚਹਿਲ ਪਹਿਲ ਹੋ ਗਈ। ਚਾਹ ਸਨੈਕਸ ਲੈਣ ਉਪਰੰਤ ਠੰਢੀ ਛਾਂ ਵਿੱਚ ਕੁਰਸੀਆਂ ਤੇ ਬੈਠ ਕੇ ਜਾਂ ਇਧਰ ਉਧਰ ਤੁਰ ਫਿਰ ਕੇ ਬੀਬੀਆਂ ਆਦਮੀ ਗੱਲਾਂ ਕਰਕੇ ਪ੍ਰੀਵਾਰਾਂ ਦੀ ਸੁਖ ਸਾਂਦ ਪੁਛਦੀਆਂ ਰਹੀਆਂ ਅਤੇ ਟੋਲੀਆਂ ਵਿੱਚ ਖੂਭ ਹੱਸ ਹੱਸ ਰੌਣਕਾਂ ਲਾਈਆਂ। ਇਸ ਵਿਚਕਾਰ ਪ੍ਰਸਿੱਧ ਹਾਸ ਰਸ ਕਵੀ ਬਾਬੂ ਸਿੰਘ ਕਲਸੀ ਨੇ ਆਪਣੀ ਵਧੀਆ ਕਵਿਤਾ ਸੁਣਾ ਕੇ ਸਰੋਤਿਆਂ ਤੋਂ ਵਾਹਵਾ ਖੱਟੀ।
2-30 ਕੁ ਵਜੇ ਬਚਿਆਂ, ਬੀਬੀਆਂ ਅਤੇ ਆਦਮੀਆਂ ਦੀਆਂ ਦੌੜਾਂ ਸ਼ੁਰੂ ਹੋ ਗਈਆਂ। ਸੱਭ ਵਰਗ ਦੇ ਮੁਕਾਬਲੇ ਬੜੇ ਦਿਲ ਚਸਪ ਰਹੇ ਇਹ ਖੇਡਾਂ ਦਾ ਪ੍ਰੋਗਰਾਮ 6-00 ਵਜੇ ਤੱਕ ਚਲਦਾ ਰਿਹਾ। ਜਗਰਾਜ ਸਿੰਘ ਖੋਸਾ,ਸੁਖਜੀਤ ਸਿੰਘ ਕੰਗ,ਬਲਰਾਜ ਸਿੰਘ ਗਿੱਲ, ਸੁਖਦੇਵ ਸਿੰਘ ਕਾਹਲੋਂ, ਗੁਰਪ੍ਰੀਤ ਢਿਲੋਂ, ਬਲਦੇਵ ਸਿੰਘ ਸੇਖੋਂ,ਆਦਿ ਨੇ ਬੱਚਿਆ ਅਤੇ ਪੁਰਸ਼ਾਂ ਦੀਆਂ ਖੇਡਾਂ ਕਰਾਈਆਂ। ਖੁਸ਼ੀ ਦੀ ਗੱਲ ਇਹ ਰਹੀ ਕਿ ਬੀਬੀਆਂ ਨੇ ਖੁਸ਼ੀ ਖੁਸ਼ੀ ਅੱਗੇ ਆ ਕੇ ਖੇਡਾਂ ਕਰਾਉਣ ਦੀ ਜਿੰਮੇਵਾਰੀ ਸੰਭਾਲੀ। ਬਲਜਿੰਦਰ ਕੌਰ ਰਾਣੇ, ਵੀਰਪਾਲ ਬਾਸੀ, ਰਾਜਵੀਰ ਕੌਰ ਗਿੱਲ, ਚਰਨਜੀਤ ਢਿਲੋਂ, ਮਨਪ੍ਰੀਤ ਬਾਸੀ,ਮਨਤੇਜ ਬਰਾੜ ਨੇ ਖੇਡਾਂ ਕਰਾਈਆਂ। ਇਸ ਉਪਰੰਤ ਜੇਤੂ ਖਿਡਾਰੀਆਂ ਨੂੰ ਸਤਿਕਾਰ ਯੋਗ ਸਪੌਂਸਰਾਂ ਅਮਰਜੀਤ ਸਿੰਘ ਕੰਗ ਸਵੀਟ ਮਹਿਲ ਵਾਲੇ ,ਸੰਧੂ ਲਾਅ ਆਫਿਸ ਤੋਂ ਬਲਜਿੰਦਰ ਸਿੰਘ ਸੰਧੂ,ਸੁਖਪਾਲ ਸਿੰਘ ਮਿਕਸ ਕੰਕਰੀਟ ਵਾਲੇ ਅਤੇ ਅਮਨ ਸਿੰਘ ਬਾਠ ਦੁਆਰਾ ਟਰੌਫੀਆਂ ਦੇ ਕੇ ਸਨਮਾਨਿਤ ਕੀਤਾ। ਕੁੱਝ ਟਰੌਫੀਆਂ ਕਲੱਬ ਦੇ ਸੀਨੀਅਰ ਮੈਂਬਰਾਂ ਵਿਸਾਖਾ ਸਿੰਘ ਸੇਖੋਂ ,ਨਛੱਤਰ ਸਿੰਘ ਸੰਧੂ, ਪਰੀਤਮ ਸਿੰਘ ਬਰਾੜ, ਕਸ਼ਮੀਰ ਸਿੰਘ ਕਿੰਗਰਾ,ਰਘਵੀਰ ਸਿੰਘ ਗਿੱਲ,ਜਗਦੇਵ ਸਿੰਘ ਖੋਸਾ ਸਰਪੰਚ, ,ਗੁਰਨੇਕ ਸਿੰਘ ਢਿਲੋਂ, ਮੋਹਨ ਸਿੰਘ ਢਿਲੋਂ, ਬਲਦੇਵ ਸਿੰਘ ਸਰਾਂ, ਸੂਬੇਦਾਰ ਰਜਵੰਤ ਸਿੰਘ ਤੋਂ ਖਿਡਾਰੀਆਂ ਨੂੰ ਦੁਆ ਕੇ ਸਨਮਾਨਿਤ ਕੀਤਾ। ਪਿਕਨਿਕ ਵਿੱਚ ਪਹੁੰਚੇ ਸੱਭ ਤੋਂ ਵੱਧ ਉਮਰ ਵਾਲੇ ਇੱਕ ਬੀਬੀ ਸੁਰਜੀਤ ਕੌਰ ਕਾਹਲੋਂ ਅਤੇ ਇੱਕ ਆਦਮੀ ਧਰਮ ਸਿੰਘ ਕੰਗ ਨੂੰ ਵਧੀਆ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ।
ਪੰਜ ਵਜੇ ਅਟਵਾਲ ਵੱਲੋਂ ਤਿਆਰ ਕੀਤਾ ਸੁਆਦਲਾ ਭੋਜਨ ਪ੍ਰੋਸਿਆ ਗਿਆ। ਸੱਭ ਨੇ ਖਾ ਕੇ ਭੋਜਨ ਦੀ ਸ਼ਲਾਘਾ ਕੀਤੀ। ਪ੍ਰੀਤਪਾਲ ਰਾਣਾ , ਗੁਰਪ੍ਰੀਤ ਢਿਲੋਂ,ਪਰਮਿੰਦਰ ਬਾਸੀ,ਹਰਪ੍ਰੀਤ ਸਿੰਘ, ਗੁਰਜੀਤ ਸਿੰਘ (ਨੀਟੂ) ਸਰਾਂ,ਸਟੂਡੈਂਟ ਆਏ ਗਗਨਦੀਪ ਕੰਗ,ਗੁਰਦੀਪ ਸਿੰਘ ਅਤੇ ਧਨਵੰਤ ਸਿੰਘ ਨੇ ਸਾਰਾ ਦਿਨ ਖਾਣੇ ਦੀ ਡਿਊਟੀ ਨਿਭਾ ਕੇ ਮਾਣ ਖੱਟਿਆ।
ਅਜੈਬ ਸਿੰਘ ਸੇਖੌਂ ਨੇ ਕੈਸ਼ੀਅਰ ਦੀ ਡਿਉਟੀ ਖੂਭ ਨਿਭਾਈ। ਰਛਪਾਲ ਬਰਾੜ ਨੇ ਫਟੋਗਰਾਫੀ ਅਤੇ ਸਾਊਂਡ ਦਾ ਪ੍ਰਬੰਧ ਕੀਤਾ ਅਤੇ ਸਾਰਾ ਸਮਾਂ ਡਿਊਟੀ ਨਿਭਾਈ। ਇਸ ਸਾਰੇ ਸੁਚੱਜੇ ਪਰਬੰਧ ਦਾ ਸਿਹਰਾ ਸਾਰੇ ਪ੍ਰਬੰਧਕਾਂ ਅਤੇ ਵਲੰਟੀਅਰਾਂ ਨੂੰ ਜਾਂਦਾ ਹੈ। ਹਰਚੰਦ ਸਿੰਘ ਬਾਸੀ ਅਤੇ ਭੁਪਿੰਦਰ ਸਿੰਘ ਖੋਸਾ ਨੇ ਸਟੇਜ ਦੀ ਡਿਉਟੀ ਨਿਭਾਈ। ਸੁਖਜੀਤ ਸਿੰਘ ਕੰਗ ਅਤੇ ਬਲਰਾਜ ਗਿੱਲ ਭੁਪਿੰਦਰ ਸਿੰਘ ਖੋਸਾ ਨੇ ਸਮੁਚੇ ਪ੍ਰਬੰਧ ਦੀ ਦੇਖ ਰੇਖ ਕੀਤੀ। ਹਰਚੰਦ ਸਿੰਘ ਬਾਸੀ ਅਤੇ ਸਾਰੇ ਪ੍ਰਬੰਧਕਾਂ ਨੇ ਪਿਕਨਿਕ ਸ਼ਾਮਲ ਹੋਣ ਆਏ ਸਾਰੇ ਪ੍ਰੀਵਾਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਅਤੇ ਉਹਨਾਂ ਵੱਲੋਂ ਦਿਲ ਖੋਹਲ ਕੇ ਮਾਇਕ ਸਹਾਇਤਾ ਕਰਨ ਲਈ ਸ਼ੁਕਰੀਆ ਅਦਾ ਕੀਤਾ। ਵਲੰਟੀਅਰਾਂ ਅਤੇ ਬੱਚਿਆਂ ਨੇ ਸਾਰੇ ਪਾਰਕ ਦਾ ਗਾਰਬੈਗ ਸਾਫ ਕਰਕੇ ਪਾਰਕ ਸਾਫ ਸੁਥਰਾ ਕਰ ਦਿਤਾ। ਪ੍ਰੀਵਾਰ ਹੱਸ ਹੱਸ ਕੇ ਅਗਲੇ ਸਾਲ ਇਕੱਤਰ ਹੋਣ ਦੀ ਕਾਮਨਾ ਕਰਦੇ ਪ੍ਰਬੰਧਕਾਂ ਨੂੰ ਸ਼ਾਬਾਸ਼ ਦਿੰਦੇ ਘਰਾਂ ਨੂੰ ਪਰਤ ਗਏ। ਫਿਰ ਵਲੰਟੀਅਰ ਜੁੰਮੇਵਾਰੀ ਨਾਲ ਸਾਰਾ ਸਮਾਨ ਸੰਭਾਲ ਕੇ ਆਪਣੇ ਕੰਮ ਤੋਂ ਸੁਰਖਰੂ ਹੋ ਗਏ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ