Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਟੋਰਾਂਟੋ/ਜੀਟੀਏ

ਤਰਕਸ਼ੀਲ ਸੁਸਾਇਟੀ ਵਲੋਂ ਇਨਕਲਾਬੀ, ਤਰਕਸ਼ੀਲ ਅਤੇ ਲੋਕ-ਪੱਖੀ ਗਾਇਕ ਜਗਸ਼ੀਰ ਜੀਦਾ ਨਾਲ ਰੂਬਰੂ

July 31, 2019 11:21 AM

( ਹਰਜੀਤ ਬੇਦੀ): ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਪਿਛਲੇ ਦਿਨੀਂ ਬਹੁਤ ਹੀ ਥੋੜੇ ਸਮੇਂ ਲਈ ਟੋਰਾਂਟੋ ਪਹੁੰਚੇ ਇਨਕਲਾਬੀ ਅਤੇ ਤਰਕਸ਼ੀਲ ਲੋਕ-ਪੱਖੀ ਗਾਇਕ ਅਤੇ ਲੇਖਕ ਜਗਸ਼ੀਰ ਜੀਦਾ ਨਾਲ ਵਿਸ਼ੇਸ਼ ਯਤਨ ਕਰ ਕੇ ਰੂਬਰੂ ਪਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਸੁਸਾਇਟੀ ਦੇ ਮੁੱਖ ਕੁਆਰਡੀਨੇਟਰ ਨਾਲ ਸਮੁੱਚੀ ਕਾਰਜਕਾਰਣੀ ਤੋਂ ਬਿਨਾਂ ਹੋਰ ਵੀ ਕਈ ਪਰਮੁੱਖ ਸਖਸ਼ੀਅਤਾਂ ਹਾਜ਼ਰ ਸਨ। ਤਰਕਸ਼ੀਲ ਆਗੂ ਬਲਵਿੰਦਰ ਬਰਨਾਲਾ ਨੇ ਜਗਸ਼ੀਰ ਜੀਦਾ ਬਾਰੇ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਬਲਦੇਵ ਰਹਿਪਾ ਨੇ ਮਿਿਟੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਲੱਚਰ ਸਾਹਿਤ ਅਤੇ ਗੀਤਾਂ ਦੀ ਥਾਂ ਤੇ ਅਜਿਹੇ ਲੋਕ ਪੱਖੀ ਗੀਤਾਂ ਦੀ ਜਰੂਰਤ ਹੈ ਜਿਹੜੇ ਲੋਕਾਂ ਦੀਆਂ ਮੁਸ਼ਕਲਾਂ ਦੀ ਗੱਲ ਕਰਦੇ ਹੋਣ ਤੇ ਉਹਨਾਂ ਦੇ ਹੱਲ ਵੱਲ ਸੰਕੇਤ ਵੀ ਕਰਦੇ ਹੋਣ। ਲੋਕਾਂ ਨੂੰ ਚੇਤਨ ਕਰਦੇ ਅਜਿਹੇ ਗੀਤ ਹੀ ਚੰਗਾ ਸਮਾਜ ਸਿਰਜਣ ਵਾਲਾ ਮਾਹੌਲ ਪੈਦਾ ਕਰਨ ਦੀ ਸਮਰੱਥਾ ਰਖਦੇ ਹਨ। 

ਰੂਬਰੂ ਪਰੋਗਰਾਮ ਦੌਰਾਨ ਜਗਸ਼ੀਰ ਜੀਦਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਪਾਖੰਡੀ ਅਤੇ ਲੋਟੂ ਸਾਧਾਂ ਅਤੇ ਦੰਭੀ ਅਤੇ ਲਾਰੇਬਾਜ਼ ਨੇਤਾਵਾਂ , ਵੋਟ ਵਪਾਰ ਅਤੇ ਲੋਕਾਂ ਤੇ ਵਿਅੰਗ ਕਸਦੀਆਂ ਬੋਲੀਆਂ ਸੁਣਾਕੇ ਮਹਿਮਾਨਾ ਦਾ ਮਨੋਰੰਜਨ ਕਰਨ ਦੇ ਨਾਲ ਹੀ ਉਹਨਾਂ ਨੂੰ ਚੇਤਨ ਕਰਨ ਦਾ ਯਤਨ ਕੀਤਾ। ਉਹਨਾਂ ਦੇ ਇਸ ਯਤਨ ਦੀ ਤਾੜੀਆਂ ਮਾਰ ਕਰ ਕੇ ਖੂਬ ਸਲਾਘਾਂ ਕੀਤੀ ਗਈ। ਉਸ ਨੇ ਆਪਣੀਆਂ ਬੋਲੀਆਂ ਵਿੱਚ:
" ਸਾਨੂੰ ਨਾਮ ਦਾ ਜਹਾਜ਼ ਦੇ ਗਏ ਬਾਬੇ, ਹਵਾਈ ਜਹਾਜ਼ ਆਪ ਚੜ੍ਹ ਗਏ"
" ਸਾਨੂੰ ਆਖਦੇ ਨੇ ਰਾਮ ਨਾਮ ਲੁੱਟ ਲਓ ਤੇ ਆਪ ਬਾਬੇ ਮੌਜਾਂ ਲੁੱਟਦੇ"
" ਆਓ ਰੱਬ ਦੇ ਘਰਾਂ ਦੀ ਰਾਖੀ ਕਰੀਏ, ਰੱਬ ਰਾਖਾ ਦੁਨੀਆ ਦਾ"
" ਕਿਹੜੇ ਪਿੰਡ ਦੀ ਕਰੇਂਗਾ ਸਰਪੰਚੀ, ਠਾਣੇ ਦਾ ਦਲਾਲ ਬਣ ਕੇ"
" ਦੇਖੀ ਸੰਗਤ ਵੇਚਦੀ ਵੋਟਾਂ , ਸੰਗਤਾਂ ਨੂੰ ਬਾਬੇ ਵੇਚ ਗਏ"
" ਸੱਚ -ਖੰਡ ਦੇ ਰਾਹਾਂ ਦਾ ਖੋਜੀ , ਕਚਹਿਰੀਆਂ ਦਾ ਰਾਹ ਪੁਛਦਾ" ਵਰਗੀਆਂ ਬੋਲੀਆਂ ਸੁਣਾ ਕੇ ਹਰ ਬੋਲੀ ਤੇ ਤਾੜੀਆਂ ਨਾਲ ਦਾਦ ਪਰਾਪਤ ਕੀਤੀ। ਸਵਾਲ ਜਵਾਬ ਸਮੇਂ ਜਗਸ਼ੀਰ ਜੀਦਾ ਨੇ ਸਪਸ਼ਟ ਕੀਤਾ ਕਿ ਉਹ ਕਿਸੇ ਸਿਆਸੀ ਪਾਰਟੀ ਦਾ ਵਰਕਰ ਨਹੀਂ । ਸੱਭਿਆਚਾਰਕ ਫਰੰਟ ਤੇ ਉਸਦਾ ਮੰਤਵ ਨਰੋਆ ਸੱਭਿਆਚਾਰ ਪੇਸ਼ ਕਰ ਕੇ ਲੋਕਾਂ ਨੂੰ ਚੇਤਨ ਕਰਨਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਚੰਗਾ ਸਮਾਜ ਸਿਰਜਿਆ ਜਾ ਸਕੇ।
ਅੰਤ ਵਿੱਚ ਸੁਸਾਇਟੀ ਵਲੋਂ ਜਗਸ਼ੀਰ ਜੀਦਾ ਦਾ ਬਹੁਤ ਘੱਟ ਸਮੇਂ ਚੋਂ ਸੁਸਾਟਿੀ ਲਈ ਸਮਾਂ ਕੱਢਣ ਦਾ ਧੰਨਵਾਦ ਕੀਤਾ ਗਿਆ ਅਤੇ ਉਸਨੂੰ ਸਨਮਾਨਿਤ ਕੀਤਾ ਗਿਆ। ਸੁਸਾਇਟੀ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਬਲਦੇਵ ਰਹਿਪਾ 416-881-7202 ਜਾਂ ਨਿਰਮਲ ਸੰਧੂ 416-835-3450 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ