Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਪਰਾਈਡ ਗਰੁੱਪ ਲੌਜਿਸਟਿਕਸ 'ਕਿੱਡਜ਼ ਹੈਲਪ ਫ਼ੋਨ' ਦਾ ਜਾਗਰੂਕਤਾ-ਭਾਈਵਾਲ ਬਣਿਆ

July 31, 2019 11:15 AM

ਮਿਸੀਸਾਗਾ, (ਡਾ. ਝੰਡ) -ਟਰੱਕਾਂ ਦੀ ਦੁਨੀਆਂ ਵਿਚ ਨਾਮਵਰ ਕੰਪਨੀ 'ਪ੍ਰਾਈਡ ਟਰੱਕ ਲੌਜਿਸਟਿਕਸ' ਨੇ ਲੋੜਵੰਦ ਬੱਚਿਆਂ ਦੀ ਸਹਾਇਤਾ ਲਈ ਕੌਮੀ ਪੱਧਰ 'ਤੇ ਚੱਲ ਰਹੇੇ ਪ੍ਰੋਗਰਾਮ 'ਕਿੱਡਜ਼ ਹੈੱਲਪ ਫ਼ੋਨ' (ਕੇ.ਐੱਚ.ਪੀ.) ਲਈ ਪੰਜ ਸਾਲਾਂ ਲਈ ਜਾਗਰੂਕਤਾ-ਭਾਈਵਾਲੀ ਦਾ ਐਲਾਨ ਕੀਤਾ ਹੈ। ਇਸ ਪ੍ਰੋਗਰਾਮ ਦਾ ਜਾਗਰੂਕਤਾ-ਭਾਗੀਦਾਰ ਹੋਣ ਦੇ ਨਾਤੇ ਇਹ ਕੰਪਨੀ ਕਿੱਡਜ਼ ਹੈੱਲਪ ਫ਼ੋਨ' ਲਈ ਲੋੜੀਂਦੀ ਵਿੱਤੀ-ਸਹਾਇਤਾ ਪ੍ਰਦਾਨ ਕਰੇਗੀ।
ਇਸ ਪ੍ਰੋਗਰਾਮ ਸਬੰਧੀ ਜਾਗਰੂਕਤਾ ਫ਼ੈਲਾਉਣ ਲਈ ਇਹ ਕੰਪਨੀ ਆਪਣੇ 30 ਨਵੇਂ ਟਰੇਲਰਾਂ ਉੱਪਰ ਇਸ ਆਰਗੇਨਾਈਜ਼ੇਸ਼ਨ 'ਕਿੱਡਜ਼ ਹੈੱਲਪ ਫ਼ੋਨ' ਦਾ ਲੋਗੋ ਛਪਵਾਏਗੀ। ਇਸ ਦੇ ਨਾਲ ਹੀ ਕੰਪਨੀ ਆਪਣੇ ਸਾਰੇ ਟਰੇਲਰਾਂ ਉੱਪਰ ਇਸ ਅਦਾਰੇ ਨਾਲ ਸੰਪਰਕ ਕਰਨ ਲਈ ਫ਼ੋਨ ਨੰਬਰ ਅਤੇ ਹੋਰ ਸਬੰਧਿਤ ਜਾਣਕਾਰੀ ਵੀ ਦੇਵੇਗੀ। ਇਨ੍ਹਾਂ ਦੋਹਾਂ ਅਦਾਰਿਆਂ ਦੇ ਸਟਾਫ਼ ਅਤੇ ਪਰਿਵਾਰਾਂ ਦੇ ਮੈਂਬਰ ਬੀਤੇ ਦਿਨੀਂ ਇਸ ਆਪਸੀ ਭਾਈਵਾਲੀ ਦਾ ਜਸ਼ਨ ਮਨਾਉਣ ਲਈ ਮਿਸੀਸਾਗਾ ਵਿਚ 'ਪਰਾਈਡ ਗਰੁੱਪ ਲੌਜਿਸਟਿਕਸ' (ਪੀ.ਜੀ.ਐੱਲ.) ਦੇ ਹੈੱਡ-ਕੁਆਰਟਰ ਵਿਖੇ ਇਕੱਤਰ ਹੋਏ।
ਇਸ ਮੌਕੇ ਬੋਲਦਿਆਂ ਪੀ.ਜੀ.ਐੱਲ. ਦੀ ਵਾਈਸ ਪ੍ਰੈਜ਼ੀਡੈਂਟ ਅਮਨ ਜੌਹਲ ਨੇ ਕਿਹਾ,"ਕਿੱਡਜ਼ ਹੈੱਲਪ ਫ਼ੋਨ ਨਾਲ ਸਾਡੀ ਇਹ ਭਾਈਵਾਲੀ ਦੂਰ-ਦੁਰਾਢੇ ਦੇ ਬੱਚਿਆਂ, ਟੀਨ-ਏਜਰਾਂ ਤੇ ਬਾਲਗ਼ਾਂ ਨੂੰ ਇਹ ਅਹਿਸਾਸ ਕਰਾਉਣ ਵਿਚ ਸਹਾਈ ਹੋਵੇਗੀ ਕਿ ਦੂਰ ਬੈਠਾ ਉਨ੍ਹਾਂ ਦਾ ਕੋਈ ਆਪਣਾ ਹੈ ਜੋ ਉਨ੍ਹਾਂ ਨੂੰ ਸੁਣ 'ਤੇ ਸਮਝ ਰਿਹਾ ਹੈ।" ਇੱਥੇ ਇਹ ਜਿ਼ਕਰਯੋਗ ਹੈ ਕਿ 'ਕਿੱਡਜ਼ ਹੈੱਲਪ ਫ਼ੋਨ' ਬੱਚਿਆਂ ਅਤੇ ਨੌਜੁਆਨਾਂ ਨੂੰ ਅੰਗਰੇਜ਼ੀ ਅਤੇ ਫ਼ਰੈਂਚ ਦੋਹਾਂ ਭਾਸ਼ਾਵਾਂ ਵਿਚ ਪ੍ਰੋਫ਼ੈਸ਼ਨਲ ਕਾਊਂਸਲਿੰਗ, ਲੋੜੀਂਦੀ ਜਾਣਕਾਰੀ, ਰੈਫ਼ਰਲ ਸੇਵਾਵਾਂ, ਵਾਲੰਟੀਅਰ ਸੇਵਾਵਾਂ ਅਤੇ ਟੈੱਕਸਟ-ਬੇਸਡ ਸਹਾਇਤਾ ਮੁਹੱਈਆ ਕਰਦੀ ਹੈ।
'ਕੇ.ਐੱਚ.ਪੀ. (ਕਿੱਡਜ਼ ਹੈੱਲਪ ਫ਼ੋਨ) ਦੇ ਐਸੋਸੀਏਟ ਵਾਈਸ-ਪ੍ਰੈਜ਼ੀਡੈਂਟ, ਕਮਿਊਨਿਟੀ ਐਨਗੇਜਮੈਂਟ ਐਂਡ ਮੋਬਿਲਾਈਜ਼ੇਸ਼ਨ ਨੇ ਇਸ ਮੌਕੇ ਕਿਹਾ,"ਕੈਨੇਡਾ-ਭਰ ਵਿਚ ਨੌਜੁਆਨਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਅਸੀਂ ਲੋੜ ਪੈਣ 'ਤੇ ਕਿਸੇ ਵੀ ਮੌਕੇ ਚੌਵੀ ਘੰਟੇ ਅਤੇ ਸੱਤੇ ਦਿਨ ਉਪਲੱਭਧ ਹਾਂ। ਅਸੀਂ ਟਰਾਂਸਪੋਰਟ ਨਾਲ ਸਬੰਧਿਤ ਪਹਿਲੀ ਕੰਪਨੀ 'ਪਰਾਈਡ ਗਰੁੱਪ ਲੌਜਿਸਟਿਕਸ' ਦੇ ਆਪਣੇ ਨਾਲ ਜਾਗਰੂਕਤਾ-ਭਾਈਵਾਲ ਬਣਨ 'ਤੇ ਡਾਹਡਾ ਮਾਣ ਮਹਿਸੂਸ ਕਰ ਰਹੇ ਹਾਂ।"

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ