Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਰੂਬੀ ਸਹੋਤਾ ਨੇ ਲਾਂਚ ਕੀਤੀ ਚੋਣ ਕੈਂਪੇਨ

July 31, 2019 09:49 AM

*ਹਜ਼ਾਰਾਂ ਦੀ ਗਿਣਤੀ ਵਿੱਚ ਸਮਰਥਕ ਜੁਟੇ

ਬਰੈਂਪਟਨ, 30 ਜੁਲਾਈ (ਪੋਸਟ ਬਿਊਰੋ) : ਫੈਡਰਲ ਚੋਣਾਂ ਵਿੱਚ ਹੁਣ 100 ਦਿਨ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ, ਅਜਿਹੇ ਵਿੱਚ ਬਰੈਂਪਟਨ ਨੌਰਥ ਤੋਂ ਲਿਬਰਲ ਉਮੀਦਵਾਰ ਤੇ ਮੌਜੂਦਾ ਮੈਂਬਰ ਪਾਰਲੀਆਮੈਂਟ ਰੂਬੀ ਸਹੋਤਾ ਵੱਲੋਂ ਆਪਣੀ ਚੋਣ ਕੈਂਪੇਨ ਦੀ ਸੁ਼ਰੂਆਤ ਕੀਤੀ ਗਈ। ਇਸ ਕੈਂਪੇਨ ਵਿੱਚ ਸਹੋਤਾ ਦੀ ਮਦਦ ਕਰਨ ਲਈ ਨੌਰਥ ਪਾਰਕ ਡਰਾਈਵ ਤੇ ਡਿਕਸੀ ਰੋਡ ਉੱਤੇ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਮੌਜੂਦ ਸਨ।
ਰੂਬੀ ਸਹੋਤਾ ਬਰੈਂਪਟਨ ਲਈ ਅਣਥੱਕ ਚੈਂਪੀਅਨ ਹੋਣ ਦੇ ਨਾਲ ਨਾਲ ਓਟਵਾ ਵਿੱਚ ਕਮਿਊਨਿਟੀ ਦੀ ਦਮਦਾਰ ਆਵਾਜ਼ ਵੀ ਹੈ। ਬਰੈਂਪਟਨ ਵਿੱਚ ਵਧੇਰੇ ਨਿਵੇਸ਼, ਜਿਸ ਵਿੱਚ ਕਮਿਊਨਿਟੀ ਇਨਫਰਾਸਟ੍ਰਕਚਰ ਤੇ ਪਬਲਿਕ ਟਰਾਂਜਿ਼ਟ ਫੰਡਿੰਗ, ਪ੍ਰਾਪਰਟੀ ਟੈਕਸ ਫਰੀਜ਼ ਕਰਨ ਲਈ ਸਿਟੀ ਕਾਉਂਸਲ ਦੀ ਮਦਦ ਲਈ ਗੈਸ ਟਰਾਂਸਫਰ ਨੂੰ ਦੂਹਰਾ ਕਰਨ, ਸਾਈਬਰਸਕਿਊਰਿਟੀ ਕੈਟਾਲਿਸਟ ਨੂੰ ਬਰੈਂਪਟਨ ਲਿਆਉਣ ਲਈ ਰਾਇਰਸਨ ਯੂਨੀਵਰਸਿਟੀ ਨਾਲ ਮਲਟੀ ਸੈਕਟਰ ਭਾਈਵਾਲੀ ਲਈ ਵੀ ਰੂਬੀ ਸਹੋਤਾ ਬਰੈਂਪਟਨ ਦੀ ਵਧੇਰੇ ਬੁਲੰਦ ਆਵਾਜ਼ ਰਹੀ ਹੈ।
ਲਿਬਰਲ ਪਾਰਟੀ ਦੀ ਮੈਂਬਰ ਹੋਣ ਨਾਤੇ ਰੂਬੀ ਸਹੋਤਾ ਨੇ ਮੱਧ ਵਰਗ ਤੇ ਨਿੱਕੇ ਕਾਰੋਬਾਰੀਆਂ ਲਈ ਟੈਕਸਾਂ ਵਿੱਚ ਕਟੌਤੀਆਂ ਕਰਨ, ਪਰਿਵਾਰਾਂ ਤੇ ਬਜ਼ੁਰਗਾਂ ਲਈ ਬੈਨੇਫਿਟਜ਼ ਦੇ ਪਸਾਰ, ਮਲਟੀਪਲ ਟਰੇਡ ਅਗਰੀਮੈਂਟਸ ਵਿੱਚ ਸਫਲ ਗੱਲਬਾਤ ਕਰਨ ਲਈ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਕੰਮ ਕੀਤਾ ਤੇ ਇਸ ਉੱਤੇ ਉਨ੍ਹਾਂ ਨੂੰ ਪੂਰਾ ਮਾਣ ਹੈ। ਇਨ੍ਹਾਂ ਨੀਤੀਆਂ ਕਾਰਨ ਕੈਨੇਡੀਅਨਾਂ ਨੂੰ ਇੱਕ ਮਿਲੀਅਨ ਤੋਂ ਵੀ ਵੱਧ ਰੋਜ਼ਗਾਰ ਦੇ ਮੌਕੇ ਮਿਲੇ, ਬੇਰੋਜ਼ਗਾਰੀ ਦਰ ਘੱਟ ਗਈ ਤੇ 800,000 ਕੈਨੇਡੀਅਨਜ਼ ਗਰੀਬੀ ਵਿੱਚੋਂ ਬਾਹਰ ਆ ਸਕੇ।
ਇਸ ਮੌਕੇ ਰੂਬੀ ਸਹੋਤਾ ਨੇ ਆਖਿਆ ਕਿ ਸੱਤਾ ਵਿੱਚ ਆਉਣ ਦੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਫੈਡਰਲ ਲਿਬਰਲ ਸਰਕਾਰ ਕੈਨੇਡੀਅਨਾਂ ਤੇ ਬਰੈਂਪਟਨ ਵਾਸੀਆਂ ਦੀਆਂ ਜਿ਼ੰਦਗੀਆਂ ਸੰਵਾਰ ਰਹੀ ਹੈ। ਉਨ੍ਹਾਂ ਆਖਿਆ ਕਿ ਉਹ ਇਸ ਲਈ ਦੁਬਾਰਾ ਚੋਣਾਂ ਵਿੱਚ ਖੜ੍ਹੀ ਹੋ ਰਹੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੀ ਕਮਿਊਨਿਟੀ ਲਈ ਕੀਤਾ ਜਾਣ ਵਾਲਾ ਨਿਵੇਸ਼ ਬਾਦਸਤੂਰ ਚੱਲਦਾ ਰਹੇ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ