Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਹੁਆਵੇਈ ਤੇ 5 ਜੀ ਬਾਰੇ ਚੋਣਾਂ ਤੋਂ ਪਹਿਲਾਂ ਕੋਈ ਫੈਸਲਾ ਨਹੀਂ ਹੋ ਸਕਦਾ : ਗੁਡੇਲ

July 31, 2019 09:46 AM

ਓਟਵਾ, 30 ਜੁਲਾਈ (ਪੋਸਟ ਬਿਊਰੋ) : ਚੀਨ ਦੀ ਤਕਨੀਕੀ ਮਾਹਿਰ ਕੰਪਨੀ ਹੁਆਵੇਈ ਕੈਨੇਡਾ ਲਈ ਨੈਕਸਟ ਜੈਨਰੇਸ਼ਨ 5 ਜੀ ਵਾਇਰਲੈੱਸ ਨੈੱਟਵਰਕ ਮੁਹੱਈਆ ਕਰਵਾ ਸਕੇਗੀ ਜਾਂ ਨਹੀਂ ਇਸ ਦਾ ਪਤਾ ਲਾਉਣ ਲਈ ਕੈਨੇਡੀਅਨਾਂ ਨੂੰ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਬਾਅਦ ਤੱਕ ਦੀ ਉਡੀਕ ਕਰਨੀ ਹੋਵੇਗੀ।
ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੇ ਸਪਸ਼ਟ ਕੀਤਾ ਕਿ ਚੀਨ ਦੀ ਇਹ ਸਰਕਾਰੀ ਕੰਪਨੀ ਕਾਰਨ ਸਕਿਊਰਿਟੀ ਨੂੰ ਕਿਹੋ ਜਿਹਾ ਖਤਰਾ ਹੈ ਇਹ ਜਾਨਣ ਲਈ ਕੈਨੇਡਾ ਅਮਰੀਕਾ ਤੋਂ ਇਸ ਸਬੰਧ ਵਿੱਚ ਵਧੇਰੇ ਜਾਣਕਾਰੀ ਚਾਹੁੰਦਾ ਹੈ। ਅਜਿਹਾ 21 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਸਤੰਬਰ ਦੇ ਆਰੰਭ ਵਿੱਚ ਸ਼ੁਰੂ ਹੋਣ ਜਾ ਰਹੀ ਕੈਂਪੇਨਿੰਗ ਤੋਂ ਪਹਿਲਾਂ ਨਹੀਂ ਹੋ ਸਕਦਾ। ਕੈਨੇਡਾ ਤੇ ਇਸ ਦੇ ਫਾਈਵ ਆਈਜ਼ ਇੰਟੈਲੀਜੈਂਸ ਭਾਈਵਾਲਾਂ- ਅਮਰੀਕਾ, ਬ੍ਰਿਟੇਨ, ਆਸਟਰੇਲੀਆ ਤੇ ਨਿਊਜ਼ੀਲੈਂਡ ਦਰਮਿਆਨ ਲੰਡਨ ਵਿੱਚ ਹੋਈ ਵੱਡੀ ਮੀਟਿੰਗ ਤੋਂ ਬਾਅਦ ਗੁਡੇਲ ਨੇ ਆਖਿਆ ਕਿ ਇਸ ਪੜਾਅ ਉੱਤੇ ਇਹ ਸੰਭਵ ਨਹੀਂ ਹੈ ਕਿ ਇਸ ਸਬੰਧ ਵਿੱਚ ਕੋਈ ਵੀ ਫੈਸਲਾ ਚੋਣਾਂ ਤੋਂ ਪਹਿਲਾਂ ਕੀਤਾ ਜਾ ਸਕੇਗਾ।
ਇਹ ਮੀਟਿੰਗ ਹੁਆਵੇਈ ਨੂੰ 5 ਜੀ ਸਿਸਟਮ ਲਈ ਸਾਜ਼ੋ ਸਮਾਨ ਸਪਲਾਈ ਕਰਨ ਦੇਣ ਜਾਂ ਨਾ ਦੇਣ ਲਈ ਪਈਆਂ ਵੰਡੀਆਂ ਕਾਰਨ ਕੀਤੀ ਗਈ। ਇੱਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਤੇ ਆਸਟਰੇਲੀਆ ਵੱਲੋਂ ਹੁਆਵੇਈ ਉੱਤੇ ਪਾਬੰਦੀ ਲਾਈ ਗਈ ਹੈ। ਦੋਵਾਂ ਦੇਸ਼ਾਂ ਨੂੰ ਇਹ ਤੌਖਲਾ ਹੈ ਕਿ ਇਹ ਚੀਨੀ ਫੌਜ ਦੀ ਖੁਫੀਆ ਏਜੰਸੀ ਦਾ ਹਿੱਸਾ ਹੈ ਪਰ ਕੰਪਨੀ ਵੱਲੋਂ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਗੁਡੇਲ ਨੇ ਆਖਿਆ ਕਿ ਕੈਨੇਡਾ ਇਸ ਸਬੰਧ ਵਿੱਚ ਮੁਲਾਂਕਣ ਕਰੇਗਾ ਕਿ ਦੇਸ਼ ਦੀ ਸ਼ਕਤੀਸ਼ਾਲੀ ਨਵੀਂ 5 ਜੀ ਤਕਨਾਲੋਜੀ ਲਈ ਸਾਜੋ਼ ਸਮਾਨ ਮੁਹੱਈਆ ਕਰਵਾਉਣ ਲਈ ਕਿਹੜੀ ਕੰਪਨੀ ਬਿਹਤਰ ਰਹੇਗੀ। ਜਿ਼ਕਰਯੋਗ ਹੈ ਕਿ 5 ਜੀ ਤਕਨਾਲੋਜੀ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਲਈ ਰੀੜ੍ਹ ਦੀ ਹੱਢੀ ਮੰਨਿਆ ਜਾ ਰਿਹਾ ਹੈ। ਗੁਡੇਲ ਨੇ ਆਖਿਆ ਕਿ ਕੈਨੇਡਾ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਦੇ ਅਮਰੀਕੀ ਤੇ ਆਸਟਰੇਲੀਆਈ ਹਮਰੁਤਬਾ ਅਧਿਕਾਰੀਆਂ ਵੱਲੋਂ ਇਸ ਮੁੱਦੇ ਉੱਤੇ ਉਨ੍ਹਾਂ ਉੱਤੇ ਦਬਾਅ ਵੀ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਵਿੱਚ ਸੋਚ ਨਾਲੋਂ ਵੱਧ ਸਮਾਂ ਲੱਗੇਗਾ।

 

 
Have something to say? Post your comment