Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਸਫਾਈ ਦੇਣ ਦੀ ਲੋੜ ਨਹੀਂ : ਐਲੀ ਅਵਰਾਮ

July 31, 2019 09:36 AM

ਸਲਮਾਨ ਖਾਨ ਦੀ ਮਿਹਰਬਾਨੀ ਦੇ ਦਮ 'ਤੇ ਬਾਲੀਵੁੱਡ ਵਿੱਚ ਐਂਟਰੀ ਲੈਣ ਵਾਲੀ ਅਭਿਨੇਤਰੀ ਐਲੀ ਅਵਰਾਮ ਦਾ ਨਾਂਅ ਪਹਿਲੀ ਵਾਰ ਲੋਕਾਂ ਨੇ ਉਨ੍ਹਾਂ ਦੇ ਰਿਐਲਿਟੀ ਸ਼ੋਅ ‘ਬਿੱਗ ਬੌਸ’ ਵਿੱਚ ਹਿੱਸਾ ਲੈਣ ਤੋਂ ਬਾਅਦ ਜਾਣਿਆ। ਉਸ ਤੋਂ ਬਾਅਦ ਐਲੀ ਨੇ ਬਾਲੀਵੁੱਡ ਵਿੱਚ 2013 ਵਿੱਚ ਰਿਲੀਜ਼ ਹੋਈ ਫਿਲਮ ਮਿੱਕੀ ਵਾਇਰਸ’ ਨਾਲ ਡੈਬਿਊ ਕੀਤਾ। ਹਾਲਾਂਕਿ ਇਹ ਫਿਲਮ ਕੁਝ ਖਾਸ ਨਹੀਂ ਚੱਲੀ, ਪਰ ਉਸ ਤੋਂ ਬਾਅਦ ‘ਕਿਸ ਕਿਸ ਸੇ ਪਿਆਰ ਕਰੂੰ’ ਨਾਲ ਉਸ ਨੂੰ ਕਾਮਯਾਬੀ ਦਾ ਸਵਾਦ ਚੱਖਣ ਨੂੰ ਮਿਲ ਗਿਆ। ਫਿਰ ‘ਹਾਊਸਫੁੱਲ 3’, ‘ਪੋਸਟਰ ਬੁਆਏਜ਼’ ਵਰਗੀਆਂ ਫਿਲਮਾਂ ਵਿੱਚ ਵੀ ਉਹ ਨਜ਼ਰ ਆਈ। ਐਲੀ ਦੀ ਫਿਲਮੀ ਰਫਤਾਰ ਬੇਸ਼ੱਕ ਸੁਸਤ ਹੈ, ਪਰ ਉਸ ਦੇ ਹੌਸਲੇ ਜ਼ਰੂਰ ਬੁਲੰਦ ਹਨ ਕਿਉਂਕਿ ਅੱਜ ਵੀ ਉਸ ਦੇ ਖਾਤੇ ਵਿੱਚ ਕੁਝ ਫਿਲਮਾਂ ਹਨ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਮੁੱਖ ਅੰਸ਼ :
* ਸਲਮਾਨ ਖਾਨ ਦੇ ਸਹਿਯੋਗ ਨਾਲ ਬਾਲੀਵੁੱਡ 'ਚ ਪਛਾਣ ਬਣਨ ਬਾਰੇ ਕੀ ਕਹੋਗੇ?
-ਸਲਮਾਨ ਖਾਨ ਦੀ ਮਦਦ ਨਾਲ ਬਾਲੀਵੁੱਡ ਵਿੱਚ ਪਛਾਣ ਬਣਨ ਤੋਂ ਬਹੁਤ ਖੁਸ਼ ਹਾਂ। ਮੈਂ ਖੁਸ਼ ਹਾਂ ਕਿ ਇਥੇ ਕੋਈ ਅਜਿਹਾ ਹੈ, ਜਿਸ ਨਾਲ ਮੈਂ ਆਪਣੇ ਕਰੀਅਰ ਬਾਰੇ ਗੱਲ ਕਰ ਸਕਦੀ ਹਾਂ। ਸਲਮਾਨ ਖਾਨ ਲੋਕਾਂ ਦੀ ਮਦਦ ਕਰ ਕੇ ਖੁਸ਼ ਹੁੰਦੇ ਹਨ। ਮੈਂ ਖੁਸ਼ ਹਾਂ ਕਿ ਮੈਂ ਉਨ੍ਹਾਂ 'ਚੋਂ ਇੱਕ ਹਾਂ, ਜਿਨ੍ਹਾਂ ਦੀ ਉਨ੍ਹਾਂ ਨੇ ਮਦਦ ਕੀਤੀ।
* ਫਿਰ ਵੀ ਤੁਸੀਂ ਸਲਮਾਨ ਖਾਨ ਦੇ ਬਦਲੇ ਟਾਈਗਰ ਸ਼ਰਾਫ ਨਾਲ ਕੰਮ ਕਰਨ ਨੂੰ ਕਿਉਂ ਉਤਾਵਲੇ ਹੋ?
- ਹਾਂ, ਇਹ ਸੱਚ ਹੈ ਕਿ ਮੈਂ ਸਲਮਾਨ ਖਾਨ ਨਾਲ ਕੰਮ ਕਰਨ ਦੀ ਬਜਾਏ ਟਾਈਗਰ ਸ਼ਰਾਫ ਨਾਲ ਕੰਮ ਕਰਨ 'ਚ ਜ਼ਿਆਦਾ ਇੰਟ੍ਰਸਟਿਡ ਹਾਂ। ਇਸ ਦਾ ਮਤਲਬ ਇਹ ਨਹੀਂ ਕਿ ਸਲਮਾਨ ਖਾਨ ਮੇਰੀ ਵਿਸ਼ ਲਿਸਟ 'ਚ ਨਹੀਂ ਹਨ। ਟਾਈਗਰ ਸ਼ਰਾਫ ਨਾਲ ਕੰਮ ਕਰਨ ਦਾ ਮੇਰਾ ਬੜਾ ਮਨ ਹੈ ਕਿਉਂਕਿ ਉਹ ਬੜੇ ਚੰਗੇ ਡਾਂਸਰ ਹਨ, ਇਸ ਲਈ ਉਨ੍ਹਾਂ ਨਾਲ ਇੱਕ ਡਾਂਸ ਫਿਲਮ ਵਿੱਚ ਕੰਮ ਕਰਨਾ ਚਾਹੁੰਦੀ ਹਾਂ। ਉਸ ਤੋਂ ਇਲਾਵਾ ਵਰੁਣ ਧਵਨ ਅਤੇ ਰਣਵੀਰ ਸਿੰਘ ਨਾਲ ਵੀ ਫਿਲਮ ਕਰਨਾ ਚਾਹਾਂਗੀ।
* ਹੋਰ ਕਿਹੜੀਆਂ ਫਿਲਮਾਂ ਵਿੱਚ ਕੰਮ ਕਰ ਰਹੇ ਹੋ?
- ਇੱਕ ਫਿਲਮ ਹੈ ‘ਮਿਸਮੈਚ ਇੰਡੀਆ’। ਡਾਇਰੈਕਟਰ ਯੂ ਆਰ ਜੀਮਲ ਦੀ ਇਸ ਫਿਲਮ ਦੀ ਖਾਸੀਅਤ ਹੈ ਕਿ ਇਸ ਵਿੱਚ ਕਰੀਬ ਇੱਕ ਦਰਜਨ ਅਭਿਨੇਤਰੀਆਂ-ਈਸ਼ਾ ਗੁਪਤਾ, ਸੇਲਿਨਾ ਜੇਤਲੀ, ਬਿਪਾਸ਼ਾ ਬਸੁ, ਨਿਮਰਤ ਕੌਰ, ਉਰਵਸ਼ੀ ਰੌਤੇਲਾ, ਜੈਕਲੀਨ ਫਰਨਾਂਡੀਜ਼, ਮਲਾਇਕਾ ਅਰੋੜਾ, ਚਿਤਰਾਂਗਦਾ ਸਿੰਘ ਆਦਿ ਹਨ, ਜਦ ਕਿ ਜੈਕੀ ਸ਼ਰਾਫ, ਰਣਦੀਪ ਹੁੱਡਾ, ਅਨੁਪਮ ਖੇਰ, ਰਾਜਪਾਲ ਯਾਦਵ ਆਦਿ ਦੀਆਂ ਵੀ ਅਹਿਮ ਭੂਮਿਕਾਵਾਂ ਹਨ। ਇਸ ਤੋਂ ਇਲਾਵਾ ਰਮੇਸ਼ ਅਰਵਿੰਦ ਦੀ ਕਾਮੇਡੀ ਡਰਾਮਾ ਫਿਲਮ ‘ਬਟਰਫਲਾਈ' ਵੀ ਕਰ ਰਹੀ ਹਾਂ।
* ਕੋਈ ਖਾਸ ਤਰ੍ਹਾਂ ਦਾ ਰੋਲ ਕਰਨ ਦੀ ਚਾਹਤ ਵੀ ਹੈ?
-ਹਾਂ, ਮੈਂ ਮਾਰਲਿਨ ਮੁਨਰੋ ਦੀ ਭੂਮਿਕਾ ਕਰਨਾ ਚਾਹੁੰਦੀ ਹਾਂ। ਮੈਨੂੰ ਲੱਗਦਾ ਹੈ ਕਿ ਮਾਰਲਿਨ ਮੁਨਰੋ ਦੀ ਭੂਮਿਕਾ ਨਿਭਾਉਣਾ ਮੇਰੇ ਲਈ ਦਿਲਚਸਪ ਹੋਵੇਗਾ। ਇਸ ਤੋਂ ਇਲਾਵਾ ਮੈਂ ਅੱਜ ਦੇ ਬਾਲੀਵੁੱਡ ਦੀ ਡ੍ਰੀਮ ਗਰਲ ਕਹਾਉਣਾ ਵੀ ਪਸੰਦ ਕਰਾਂਗੀ। ਇਸ ਇੰਡਸਟਰੀ ਵਿੱਚ ਕਈ ਸਾਲਾਂ ਤੋਂ ਹੇਮਾ ਮਾਲਿਨੀ ਨੂੰ ਡਰੀਮ ਗਰਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਮੈਂ ਉਨ੍ਹਾਂ ਦੀ ਜਗ੍ਹਾ ਲੈਣਾ ਚਾਹੁੰਦੀ ਹਾਂ। ਹੇਮਾ ਜੀ ਨੇ ਆਪਣੇ ਕਰੀਅਰ ਵਿੱਚ ਹਰ ਤਰ੍ਹਾਂ ਦੀਆਂ ਫਿਲਮਾਂ ਅਤੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਮੈਂ ਵੀ ਉਨ੍ਹਾਂ ਵਾਂਗ ਕੰਮ ਕਰਨਾ ਚਾਹੁੰਦੀ ਹਾਂ।
* ਇੱਕ ਸੈਲੀਬ੍ਰਿਟੀ ਹੋਣ ਦੇ ਨਾਤੇ ਆਪਣੇ ਬਾਰੇ ਉਡਣ ਵਾਲੀਆਂ ਅਫਵਾਹਾਂ ਨੂੰ ਕਿਵੇਂ ਹੈਂਡਲ ਕਰਦੇ ਹੋ?
- ਸੈਲੀਬ੍ਰਿਟੀ ਹੋਣ ਦੇ ਨਾਤੇ ਸਾਡੇ ਕਲਾਕਾਰਾਂ ਬਾਰੇ ਕਾਫੀ ਗੱਲਾਂ ਹੁੰਦੀਆਂ ਹਨ, ਇਸ ਲਈ ਅਸੀਂ ਇਹ ਆਦਤ ਪਾ ਲੈਂਦੇ ਹਾਂ ਕਿਉਂਕਿ ਅਸੀਂ ਅਫਵਾਹਾਂ ਬਾਰੇ ਕੁਝ ਨਹੀਂ ਕਹਿ ਸਕਦੇ। ਲੋਕਾਂ ਦਾ ਕੰਮ ਇਨ੍ਹਾਂ ਅਫਵਾਹਾਂ 'ਤੇ ਵਿਸ਼ਵਾਸ ਕਰਨਾ ਹੈ, ਜਦ ਕਿ ਮੈਨੂੰ ਕਿਸੇ ਗੱਲ 'ਤੇ ਸਫਾਈ ਦੇਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਮੈਂ ਜਿੰਨੀ ਮਰਜ਼ੀ ਸਫਾਈ ਦੇ ਦਿਆਂ ਲੋਕ ਇਸ 'ਤੇ ਵਿਸ਼ਵਾਸ ਨਹੀਂ ਕਰਨਗੇ। ਇਸ ਲਈ ਮੈਨੂੰ ਕੋਈ ਲੋੜ ਨਹੀਂ ਅਜਿਹੀਆਂ ਅਫਵਾਹਾਂ 'ਤੇ ਕੁਝ ਵੀ ਬੋਲਣ ਦੀ।
* ਬਾਲੀਵੁੱਡ ਨਾਲ ਜੁੜਨ ਦੀ ਕੋਈ ਖਾਸ ਵਜ੍ਹਾ ਸੀ?
-ਜਦੋਂ ਮੈਂ ਪੰਜ ਸਾਲ ਦੀ ਸੀ, ਉਦੋਂ ਮੈਨੂੰ ਬਾਲੀਵੁੱਡ ਦੇ ਗਾਣੇ ਤੇ ਡਾਂਸ ਬਹੁਤ ਪਸੰਦ ਸਨ। ਸਭ ਤੋਂ ਪਹਿਲਾਂ ਮੈਂ ਜੋ ਹਿੰਦੀ ਫਿਲਮ ਦੇਖੀ, ਉਹ ਮਾਧੁਰੀ ਦੀਕਸ਼ਿਤ ਦੀ ‘ਦੇਵਦਾਸ’ ਸੀ। ਮੈਨੂੰ ਪੀਰੀਅਡ ਫਿਲਮਾਂ ਕਰਨਾ ਬਹੁਤ ਪਸੰਦ ਹੈ। ਹੋਰ ਤਾਂ ਹੋਰ ਮੈਨੂੰ ਸੈਕਸੀ ਡਾਂਸ ਪਸੰਦ ਨਹੀਂ। ਮੈਨੂੰ ਇੰਡੀਅਨ ਕਲਾਸੀਕਲ ਡਾਂਸ ਬਹੁਤ ਪਸੰਦ ਹੈ। ਅਸੀਂ ਜਦੋਂ ਦੂਜੇ ਦੇਸ਼ਾਂ ਵਿੱਚ ਸਟੇਜ 'ਤੇ ਨੱਚਣ ਗਾਉਣ ਦਾ ਪ੍ਰੋਗਰਾਮ ਕਰਦੇ ਉਨ੍ਹਾਂ 'ਚ ਸਭ ਤੋਂ ਜ਼ਿਆਦਾ ਬਾਲੀਵੁੱਡ ਫਿਲਮਾਂ ਦੇ ਗਾਣੇ ਹੁੰਦੇ ਹਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ