Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਬਹੁਤ ਕੁਝ ਕਰਨਾ ਬਾਕੀ : ਪ੍ਰਿਅੰਕਾ ਚੋਪੜਾ ਜੋਨਸ

July 31, 2019 09:34 AM

ਪ੍ਰਿਅੰਕਾ ਚੋਪੜਾ ਜੋਨਸ ਨੇ ਆਪਣੇ ਕਰੀਅਰ 'ਚ ਜੋ ਮੁਕਾਮ ਹਾਸਲ ਕੀਤਾ ਹੈ, ਉਹ ਘੱਟ ਹੀ ਅਭਿਨੇਤਰੀਆਂ ਨੂੰ ਨਸੀਬ ਹੁੰਦਾ ਹੈ। ਆਪਣੇ ਅਮਰੀਕੀ ਟੀ ਵੀ ਸ਼ੋਅ ‘ਕਵਾਂਟਿਕੋ’ ਲਈ ਬੈਸਟ ਅਭਿਨੇਤਰੀ ਦਾ ‘ਪੀਪਲਸ ਚੁਆਇਸ’ ਵਾਲਾ ਐਵਾਰਡ ਜਿੱਤ ਕੇ ਪ੍ਰਿਅੰਕਾ ਨੇ ਇਤਿਹਾਸ ਰਚ ਦਿੱਤਾ। ਉਹ ਪਹਿਲੀ ਭਾਰਤੀ ਅਭਿਨੇਤਰੀ ਹੈ, ਜਿਸ ਨੇ ਇਸ ਕੌਮਾਂਤਰੀ ਖਿਤਾਬ ਨੂੰ ਆਪਣੇ ਨਾਂਅ ਕੀਤਾ ਹੈ। ਇਸ ਦੇ ਨਾਲ ਮਸ਼ਹੂਰ ਇੰਟਰਨੈਸ਼ਨਲ ਟੀ ਵੀ ਸ਼ੋਅ ‘ਬੇਵਾਚ’ ਵਿੱਚ ਵੀ ਉਸ ਨੇ ਖੂਬ ਆਪਣੇ ਜਲਵੇ ਦਿਖਾਏ ਹਨ। ਪ੍ਰਿਅੰਕਾ ਇੱਕ ਵਾਰ ਫਿਰ ਬਾਲੀਵੁੱਡ ਵਿੱਚ ਸਰਗਰਮ ਹੈ ਅਤੇ ਫਿਲਹਾਲ ਕਈ ਫਿਲਮਾਂ ਦਾ ਹਿੱਸਾ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਤੁਹਾਡੀ ਪਿਛਲੀ ਹਿੰਦੀ ਫਿਲਮ ‘ਜੈ ਗੰਗਾਜਲ’ ਸਾਲ 2016 'ਚ ਰਿਲੀਜ਼ ਹੋਈ ਸੀ ਤਾਂ ਕੀ ਅਮਰੀਕੀ ਪ੍ਰੋਜੈਕਟਾਂ 'ਚ ਇੰਨੇ ਬਿਜ਼ੀ ਹੋ ਕਿ ਬਾਲੀਵੁੱਡ ਲਈ ਸਮਾਂ ਨਹੀਂ ਨਿਕਲ ਰਿਹਾ?
- ਨਹੀਂ, ਅਜਿਹਾ ਕੁਝ ਨਹੀਂ ਹੈ। ਹਿੰਦੀ ਸਿਨੇਮਾ ਤਾਂ ਮੇਰੀ ਜਾਨ ਹੈ। ਮੈਂ ਇਥੋਂ ਦਾ ਸਾਰਾ ਡਾਂਸ ਅਤੇ ਡਰਾਮਾ ਮਿਸ ਕਰਦੀ ਹਾਂ। ਇਥੇ ਸਾਰੀ ਗੱਲ ਸੱਚ ਦੀ ਹੈ। ਜਦੋਂ ਕੋਈ ਮਰਦ ਕਲਾਕਾਰ ਤਿੰਨ-ਚਾਰ ਸਾਲ ਕੰਮ ਨਹੀਂ ਕਰਦਾ ਤਾਂ ਉਸ ਨੂੰ ਕੋਈ ਸਵਾਲ ਨਹੀਂ ਕਰਦਾ ਕਿ ਉਹ ਅਜਿਹਾ ਕਿਉਂ ਕਰ ਰਿਹਾ ਹੈ, ਪਰ ਜੇ ਮੈਂ ਅਜਿਹਾ ਕੀਤਾ ਤਾਂ ਸਾਰੇ ਸਵਾਲ ਪੁੱਛਣ ਲੱਗੇ। ਸੱਚ ਤਾਂ ਇਹ ਹੈ ਕਿ ਸਿਰਫ ਚੰਗੇ ਰੋਲ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਨੂੰ ਮਿਲਣ ਵਿੱਚ ਸਮਾਂ ਲੱਗਦਾ ਹੈ।
* ਤਾਂ ਇਸ ਦਾ ਮਤਲਬ ਤੁਸੀਂ ਜਲਦੀ ਹੀ ਬਾਲੀਵੁੱਡ ਵਿੱਚ ਨਜ਼ਰ ਆਓਗੇ?
- ਬਿਲਕੁਲ, ਫਿਲਹਾਲ ਇੱਕ ਫਿਲਮ ‘ਦਿ ਸਕਾਈ ਇਜ਼ ਪਿੰਕ' ਦਾ ਪੋਸਟ ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਹੈ ਜਦੋਂ ਕਿ ਦੂਜੀ ਫਿਲਮ ‘ਗੰਗੂਬਾਈ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੋ ਹੋਰ ਫਿਲਮਾਂ 'ਚੋਂ ਇੱਕ ‘ਗੁਸਤਾਖੀਆਂ’ ਦੀ ਸ਼ੂਟਿੰਗ ਵੀ ਜਲਦੀ ਸ਼ੁਰੂ ਹੋਣ ਵਾਲੀ ਹੈ ਜਦੋਂ ਕਿ ਦੂਜੀ ਅਮਰੀਕੀ ਫਿਲਮ ‘ਕਾਊਬੁਆਏ ਨਿੰਜਾ ਵਾਈਕਿੰਗ’ ਹੈ।
* ਸੁਣਿਆ ਹੈ ਕਿ ਤੁਸੀਂ ਕਲਪਨਾ ਚਾਵਲਾ ਦੀ ਬਾਇਓਪਿਕ ਕਰਨ ਵਾਲੇ ਹੋ?
- ਕਈ ਫਿਲਮਾਂ ਲਈ ਮੇਰਾ ਨਾਂਅ ਆ ਰਿਹਾ ਹੈ ਅਤੇ ਆਉਂਦਾ ਰਹਿੰਦਾ ਹੈ। ਸੰਜੇ ਲੀਲਾ ਭੰਸਾਲੀ ਸਰ ਨਾਲ ਦੂਜੀ ਫਿਲਮ ਲਈ ਗੱਲ੍ਹ ਜ਼ਰੂਰ ਹੋਈ ਹੈ, ਪਰ ਕਿਸ ਫਿਲਮ ਦੀ ਗੱਲ ਹੋਈ ਹੈ, ਅਜੇ ਦੱਸਣਾ ਠੀਕ ਨਹੀਂ ਹੋਵੇਗਾ। ਉਂਝ ਮੈਂ ਬਹੁਤ ਸਾਰੇ ਫਿਲਮ ਮੇਕਰਸ ਨੂੰ ਮਿਲ ਰਹੀ ਹਾਂ। ਕੁਝ ਫਿਲਮਾਂ ਲਾਕ ਕੀਤੀਆਂ ਹਨ, ਪਰ ਉਸ ਬਾਰੇ ਅਜੇ ਨਹੀਂ ਦੱਸ ਸਕਦੀ। ਉਹ ਕਦੋਂ ਬਣਨਗੀਆਂ, ਇਹ ਵੀ ਪਤਾ ਨਹੀਂ।
* ਪਹਿਲੇ ਗਲੋਬਲ ਇੰਡੀਅਨ ਸਟਾਰ ਹੋਣ ਬਾਰੇ ਕੀ ਕਹੋਗੇ?
-ਮੈਂ ਲੱਕੀ ਹਾਂ ਕਿ ਇਹ ਤਮਗਾ ਮੈਨੂੰ ਮਿਲਿਆ ਹੈ। ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਜੇ ਮੇਰੀ ਅਜਿਹੀ ਪਛਾਣ ਬਣੀ ਹੈ ਤਾਂ ਮੈਂ ਚਾਹਾਂਗੀ ਕਿ ਇਸ ਦਾ ਫਾਇਦਾ ਦੇਸ਼ ਦੇ ਦੂਜੇ ਕਲਾਕਾਰਾਂ ਨੂੰ ਵੀ ਹੋਵੇ। ਮੇਰੀ ਇੱਛਾ ਹੈ ਕਿ ਇੰਡੀਆ ਤੋਂ ਜ਼ਿਆਦਾ ਤੋਂ ਜ਼ਿਆਦਾ ਟੇਲੈਂਟ ਅਮਰੀਕੀ ਅਤੇ ਵਰਲਡ ਐਂਟਰਟੇਨਮੈਂਟ ਇੰਡਸਟਰੀ ਵਿੱਚ ਆਏ।
* ਕਾਮਯਾਬੀ ਦੇ ਇਸ ਮੋੜ 'ਤੇ ਆ ਕੇ ਪਿੱਛੇ ਮੁੜ ਕੇ ਦੇਖਦੇ ਹੋ ਤਾਂ ਕਿਹੋ ਜਿਹਾ ਲੱਗਦਾ ਹੈ?
- ਸੱਚ ਕਹਾਂ ਤਾਂ ਵਾਕਈ ਸਭ ਕੁਝ ਕਲਪਨਾ ਤੋਂ ਪਰ੍ਹੇ ਲੱਗਦਾ ਹੈ ਕਿਉਂਕਿ ਮੈਂ ਇੰਨੀ ਸੁੰਦਰ ਵੀ ਨਹੀਂ ਸਾਂ ਕਿ ‘ਮਿਸ ਇੰਡੀਆ’ ਵਰਗੀ ਪ੍ਰਤੀਯੋਗਤਾ ਜਿੱਤ ਸਕਦੀ, ਪਰ ਕਿਸਮਤ ਦੀ ਮਿਹਰਬਾਨੀ ਦੇਖੋ ਕਿ ਮੈਂ ‘ਮਿਸ ਵਰਲਡ’ ਬਣ ਗਈ। ਉਸ ਤੋਂ ਬਾਅਦ ਬਾਲੀਵੁੱਡ ਦਾ ਸਫਰ ਸ਼ੁਰੂ ਹੋਇਆ ਜੋ ਹਾਲੀਵੁੱਡ ਤੱਕ ਜਾ ਪਹੁੰਚਿਆ ਹੈ। ਸੁਭਾਵਿਕ ਤੌਰ 'ਤੇ ਇਨ੍ਹਾਂ ਕਾਮਯਾਬੀਆਂ ਦਾ ਮਜ਼ਾ ਲੈ ਰਹੀ ਹਾਂ।
* ਹਾਲੀਵੁੱਡ ਡੈਬਿਊ ਲਈ ‘ਬੇਵਾਚ’ ਵਰਗੀ ਕਮਰਸ਼ੀਅਲ ਫਿਲਮ ਚੁਣਨ ਦੀ ਵਜ੍ਹਾ?
- ਕਈ ਵਜ੍ਹਾ ਰਹੀਆਂ। ‘ਕਵਾਂਟਿਕੋ’ ਦੇ ਕਾਰਨ ਮੈਨੂੰ ਕਾਫੀ ਇੰਟ੍ਰਸਟਿੰਗ ਆਫਰ ਮਿਲੇ, ਪਰ ਮੈਨੂੰ ‘ਬੇਵਾਚ’ ਸਭ ਤੋਂ ਚੰਗਾ ਬਦਲ ਲੱਗਾ ਕਿਉਂਕਿ ਇੱਕ ਇਹ ਵੱਡੀ ਗਲੋਬਲ ਮੂਵੀ ਹੈ ਦੂਜੇ ਮੈਂ ‘ਬੇਵਾਚ’ ਦੀ ਫੈਨ ਹਾਂ। ਇਸ ਤੋਂ ਇਲਾਵਾ ਇਸ 'ਚ ਮੈਨੂੰ ਵਿਲੇਨ ਦਾ ਰੋਲ ਕਰਨ ਦਾ ਮੌਕਾ ਮਿਲ ਰਿਹਾ ਸੀ। ਮੈਂ ਚਾਹੁੰਦੀ ਸੀ ਕਿ ਪਹਿਲੀ ਫਿਲਮ 'ਚ ਕੁਝ ਵੱਖਰਾ ਕਰਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ