Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਟੋਰਾਂਟੋ/ਜੀਟੀਏ

ਬਲਬੀਰ ਸੋਹੀ ਦੇ ਵਾਲੰਟੀਅਰ ਦੇ ਰਹੇ ਨੇ ਘਰ ਘਰ ਦਸਤਕ

October 11, 2018 10:04 AM

ਬਰੈਂਪਟਨ (ਕੰਵਲਜੀਤ ਸਿੰਘ ਕੰਵਲ) 22 ਅਕਤੂਬਰ ਨੂੰ ਹੋਣ ਜਾ ਰਹੀਆਂ ਮਿਉਂਸਪਲ ਚੋਣਾਂ ਦਾ ਚੋਣ ਪਰਚਾਰ ਆਪਣੀ ਚਰਮ ਸੀਮਾਂ ਵੱਲ ਵੱਧਦਾ ਜਾ ਰਿਹਾ ਹੈ,ਹਰ ਉਮੀਦਵਾਰ ਆਪਣੇ ਵਾਲੰਟੀਅਰਜ਼ ਦੀ ਮਦਦ ਨਾਲ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਅਤੇ ਆਪਣੇ ਇਲਾਕੇ ਦੇ ਨੂੰ ਵੋਟਰਾਂ ਇਹ ਸਮਝਾਉਣ ਵਿੱਚ ਲੱਗਿਆ ਹੋਇਆ ਹੈ ਕਿ ਉਹਨਾਂ ਦੀ ਵੋਟ ਦਾ ਸਹੀ ਹੱਕਦਾਰ ਉਹੀ ਹੈ। ਇਹਨੀ ਦਿਨੀਂ ਐਡਵਾਂਸ ਪੋਲਿੰਗ ਚ ਵੱਧ ਤੋਂ ਵੱਧ ਵੋਟਰਾਂ ਨੂੰ 22 ਅਕਤੂਬਰ ਭਾਵ ਵੋਟ ਪੈਣ ਦੇ ਆਖਰੀ ਦਿਨ ਤੋਂ ਪਹਿਲਾਂ ਪੋਲਿੰਗ ਬੂਥ ਤੱਕ ਜਾਣ ਲਈ ਪ੍ਰੇਰਿਆ ਜਾ ਰਿਹਾ ਹੈ ਤਾ ਕਿ ਵੋਟਾਂ ਵਾਲੇ ਦਿਨ ਜਿਆਦਾ ਲੰਬੀਆਂ ਲਾਈਨਾਂ ਚ ਲੱਗ ਕੇ ਵੋਟਰਾਂ ਨੂੰ ਆਪਣਾ ਸਮਾਂ ਖਰਾਬ ਨਾਂ ਕਰਨਾਂ ਪਵੇ। ਇਹਨੀਂ ਦਿਨੀਂ ਉਮੀਦਵਾਰਾਂ ਵੱਲੋਂ ਹਰ ਚੌਂਕ ਚੁਰਾਹੇ ਅਤੇ ਲੋਕਾਂ ਦੇ ਘਰਾਂ ਅੱਗੇ ਆਪਣੇ ਸਾਈਨ ਲਗਾਉਣ ਦੀ ਮੁਹਿੰਮ ਵੀ ਉਹਨਾਂ ਦੇ ਵਾਲੰਟੀਅਰਜ਼ ਵੱਲੋਂ ਵੱਡੀ ਪੱਧਰ ਤੇ ਚਲਾਈ ਜਾ ਰਹੀ ਹੈ। ਵੋਟ ਪਾਉਣ ਦੀ ਪਰਕਿਰਿਆ ਤਾਂ ਭਾਵੇਂ ਗੁਪਤ ਹੁੰਦੀ ਹੈ ਪਰ ਘਰ ਦੇ ਅੱਗੇ ਸਾਈਨ ਲਗਵਾਉਣ ਲਈ ਇਜਾਜਤ ਦੇਣ ਵਾਲੀ ਸਥਿੱਤੀ ਕਈ ਵਾਰੀ ਵੋਟਰ ਭਾਵ ਘਰ ਦੇ ਮਾਲਕ ਨੂੰ ਕਸੂਤੀ ਕੜਿੱਕੀ ਚ ਫਸਾ ਦੇਂਦੀ ਹੈ ਜਿਸ ਕਰਕੇ ਘਰਾਂ ਅੱਗੇ ਕਈ ਕਈ ਸਾਈਨ ਸਵੈ ਵਿਰੋਧੀ ਦਿਖਾਈ ਦੇਂਦੇ ਹਨ।
ਇਹਨਾਂ ਵੋਟਾਂ ਚ ਜਿੱਥੇ ਵੋਟਰ ਆਪਣੇ ਆਪਣੇ ਹਲਕੇ ਚ ਮੇਅਰ,ਰੀਜਨਲ ਕੌਂਸਲਰ, ਕੌਸਲਰ ਚੁਣਨਗੇ ਜੋ ਕਿ ਸਿਟੀ ਦੇ ਕੰਮ ਕਾਜਾਂ ਵੱਲ ਆਪਣੀ ਜਿੱਤ ਤੋਂ ਬਾਅਦ ਸਮਾਂ ਦੇਣਗੇ ਉੱਥੇ ਵੋਟਰ ਪੀਲ ਬੋਰਡ ਸਕੂਲ ਟਰੱਸਟੀ ਦੀ ਚੋਣ ਵੀ ਕਰਨਗੇ। ਬਰੈਂਮਪਟਨ ਦੇ ਵਾਰਡ ਨੰਬਰ 9 ਅਤੇ 10 ਵਿੱਚ ਇਕ ਦਰਜਨ ਦੇ ਕਰੀਬ ਉਮੀਦਵਾਰ ਇਸ ਚੋਣ ਮੈਦਾਨ ਵਿੱਚ ਹਨ ਪਰ ਇਹਨੀਂ ਦਿਨੀਂ ਇਸ ਹਲਕੇ ਚ ਬਲਬੀਰ ਸੋਹੀ ਆਪਣੇ ਵਿਰੋਧੀ ਉਮੀਦਵਾਰਾਂ ਨਾਲੋਂ ਕਿਤੇ ਅੱਗੇ ਦਿਖਾਈ ਦੇ ਰਹੀ ਹੈ। ਉਸ ਦੀ ਟੀਮ ਵੱਲੋਂ ਇਕੱਲੇ ਇਕੱਲੇ ਘਰ ਤੇ ਦਸਤੱਕ ਦਿੱਤੀ ਹੈ ਅਤੇ ਦੇ ਰਹੇ ਹਨ। ਇਸੇ ਹਲਕੇ ਦੀ ਵੋਟਰ ਜਸਪਰੀਤ ਮਾਂਗਟ ਆਖਦੀ ਹੈ ਕਿ ਬਲਬੀਰ ਸੋਹੀ ਜਿੱਥੇ ਇਕ ਪੜੀ੍ਹ ਲਿਖੀ ਉਮੀਦਵਾਰ ਹੈ ਅਤੇ ਦੋ ਸਕੂਲੀ ਬੱਚਿਆਂ ਦੀ ਮਾਂ ਹੋਣ ਕਰਕੇ ਉਸ ਨੂੰ ਸਕੂਲ ਸਿਸਟੱਮ ਚ ਬੱਚਿਆਂ ਦੀਆਂ ਲੋੜਾਂ ਅਤੇ ਮੁਸ਼ਕਲਾਂ ਤੋਂ ਉਹ ਭਲੀ ਭਾਂਤ ਜਾਣੂ ਹੈ। ਬਲਬੀਰ ਸੋਹੀ ਬਾਰੇ ਹਰਜਿੰਦਰ ਕੌਰ ਆਖਦੀ ਹੈ ਕਿ ਉਸ ਨੇ ਆਪਣੇ ਬੱਚਿਆਂ ਲਈ ਉਸ ਤੋਂ ਕਈ ਤਰਾਂ੍ਹ ਦੀਆਂ ਸਲਾਹਾਂ ਲਈਆਂ ਹਨ ਅਤੇ ਉਸ ਪਾਸ ਹਰ ਸਵਾਲ ਦਾ ਜੁਆਬ ਹੈ। ਬਰੈਂਮਪਟਨ ਤੋਂ ਹੀ ਇਕ ਹੋਰ ਵੋਟਰ ਰਾਜੀ ਤਾਪੀਆ ਦਾ ਕਹਿਣਾਂ ਹੈ ਕਿ ਬਲਬੀਰ ਸੋਹੀ ਦਾ ਕੈਨੇਡੀਅਨ ਯੂਨੀਵਰਿਸਟੀ ਵਿੱਚ ਬੱਚਿਆਂ ਲਈ ਪਰੇਰਨਾਂ ਸਰੋਤ ਹੋਣਾਂ ਅਤੇ ਉਸ ਦਾ ਇਸ ਖੇਤਰ ਚ ਆਉਣਾਂ ਇਕ ਸ਼ੁਭ ਸ਼ਗਨ ਕਿਹਾ ਜਾ ਸਕਦਾ ਹੈ ਕਿਉਂਕਿ ਉਹ ਇਕ ਯੋਗ ਉਮੀਦਵਾਰ ਹੈ। ਕਿਹਾ ਜਾ ਸਕਦਾ ਹੈ ਕਿ ਬਲਬੀਰ ਸੋਹੀ ਦੇ ਭਾਈਚਾਰੇ ਲਈ ਕੀਤੇ ਬੀਤੇ ਲੰਬੇ ਸਮੇਂ ਤੋਂ ਕੰਮ ਅਤੇ ਉਸ ਦਾ ਪਰਿਵਾਰਿਕ ਤੇਜ਼ਰਬਾ ਅਤੇ ਕੈਨੇਡੀਅਨ ਸਿਸਟਮ ਦੀ ਪੜਾ੍ਹਈ ਉਸ ਨੂੰ ਜਿੱਤ ਵੱਲ ਲਿਜਾਂਦੀ ਦਿਖਾਈ ਦੇਂਦੀ ਹੈ। ਬਲਬੀਰ ਸੋਹੀ ਦੇ ਵਾਲੰਟੀਅਰਜ਼ ਵਿੱਚ ਜਿੱਥੇ ਸਕੂਲੀ ਅਤੇ ਯੂਨੀਵਰਿਸਟੀ ਦੇ ਬੱਚੇ ਸ਼ਾਮਲ ਹਨ ਉੱਥੇ ਇਸ ਹਲਕੇ ਦੀਆਂ ਮਾਵਾਂ ਦਾ ਵੀ ਉਸ ਦੇ ਵਾਲੰਟੀਅਰਜ਼ ਵਿੱਚ ਵੱਡਾ ਯੋਗਦਾਨ ਹੈ। ਵੋਟਾਂ ਵਾਲੇ ਦਿਨ ਸਫਲਤਾ ਦਾ ਤਾਜ ਤਾਂ ਉਸੇ ਉਮੀਦਵਾਰ ਦੇ ਸਿਰ ਤੇ ਸੱਜੇਗਾ ਜੋ ਆਪਣੀ ਅਤੇ ਆਪਣੇ ਵਾਲੰਟੀਅਰਜ਼ ਦੀ ਵੋਟਰਾਂ ਤੱਕ ਕੀਤੀ ਸੁਹਿਰਦ ਪਹੰੁਚ ਅਤੇ ਯੋਗਤਾ ਦਾ ਪਾਤਰ ਹੋਵੇਗਾ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪੀਲ ਵਾਸੀਆਂ ਦੀ ਸਿਹਤ ਦਾ ਸਾਰ ਪੇਸ਼ ਕਰਨ ਵਾਲੀ ਰਿਪੋਰਟ ਜਾਰੀ
ਡਾ. ਸੁਖਦੇਵ ਸਿੰਘ ਝੰਡ ਦੀ ਸਵੈ-ਜੀਵਨੀ ‘ਪੱਤੇ ਤੇ ਪਰਛਾਵੇਂ: ਚੌਹਾਨ ਤੋਂ ਬਰੈਂਪਟਨ’ ਲੋਕ-ਅਰਪਿਤ
‘ਸੱਤਵੀ ਇੰਸਪੀਰੇਸ਼ਨਲ ਸਟੈੱਪਸ’ ਵਿਚ ਟੀ.ਪੀ.ਏ.ਆਰ. ਕਲੱਬ ਦੇ 200 ਤੋਂ ਵੱਧ ਮੈਂਬਰਾਂ ਸਮੇਤ ਹਜ਼ਾਰ ਤੋਂ ਵਧੇਰੇ ਦੌੜਾਕਾਂ ਤੇ ਵਾਕਰਾਂ ਨੇ ਲਿਆ ਹਿੱਸਾ
ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸ਼ੀਏਸ਼ਨ ਨੇ ਸੈਮੀਨਾਰ ਕਰਵਾਇਆ
ਐਡਮਿੰਟਨ ਤੋਂ ਵਿਧਾਇਕ ਬਣਿਆ ਪੱਤਰਕਾਰ ਅਤੇ ਸਾਹਿਤ ਤੇ ਰੰਗਮੰਚ ਦਾ ਪਾਰਖੂ ਜਸਬੀਰ ਦਿਓਲ
ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਕਰਵਾਏ ਗਏ ਕਬੱਡੀ ਟੂਰਨਾਮੈਂਟ ਦੀ ਓਂਟਾਰੀਓ ਕਬੱਡੀ ਫੈਡਰੇਸ਼ਨ ਵੱਲੋਂ ਨਿਖੇਧੀ
ਸੱਤਵਾਂ ਮੇਲਾ ਬੀਬੀਆਂ ਦਾ ਸਫਲ ਰਿਹਾ
ਪੀਲ ਡਫਰਿਨ ਕੈਨੇਡੀਅਨ ਮੈਂਟਲ ਹੈਲਥ ਐਸੋਸਿਏਸ਼ਨ ਨੂੰ ਮਿਲੇਗਾ 2.37 ਮਿਲੀਅਨ ਡਾਲਰ ਦਾ ਵਾਧੂ ਫੰਡ : ਪ੍ਰਭਮੀਤ ਸਰਕਾਰੀਆ
ਲਿਬਰਲ ਸਰਕਾਰ 2015 `ਚ ਬਣਨ ਤੋਂ ਬਾਅਦ ਕੈਨੇਡਾ ਵਿਚ ਇਕ ਮਿਲੀਅਨ ਤੋਂ ਵਧੇਰੇ ਨੌਕਰੀਆਂ ਪੈਦਾ ਹੋਈਆਂ : ਸੋਨੀਆ ਸਿੱਧੂ
‘ਇੰਸਪੀਰੇਸ਼ਨਲ ਸਟੈੱਪਸ’ ਵਿਚ ਮੈਰਾਥਨ ਦੌੜਾਕ ਸੰਜੂ ਗੁਪਤਾ ਟੀ.ਪੀ.ਏ.ਆਰ. ਕਲੱਬ ਵੱਲੋਂ ਫ਼ੁੱਲ-ਮੈਰਾਥਨ `ਚ ਲਵੇਗਾ ਹਿੱਸਾ