Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਜੀਟੀਏ

ਸਤੰਬਰ ਮਹੀਨੇ ਵਿਚ ਕੈਨੇਡਾ ਦੇ ਅਰਥਚਾਰੇ ਵਿਚ 63,000 ਨਵੀਆਂ ਨੌਕਰੀਆਂ ਦਾ ਵਾਧਾ ਹੋਇਆ

October 11, 2018 09:53 AM

ਬਰੈਂਪਟਨ, -'ਸਟੈਟਿਸਟਿਕਸ ਕੈਨੇਡਾ' ਦੇ 'ਲੇਬਰ ਫ਼ੋਰਸ ਸਰਵੇ' ਨੇ ਸਤੰਬਰ ਮਹੀਨੇ ਵਿਚ ਨੌਕਰੀਆਂ ਵਿਚ 63,000 ਨਵੀਆਂ ਨੌਕਰੀਆਂ ਦਾ ਵਾਧਾ ਵਿਖਾਇਆ ਹੈ, ਜਦਕਿ ਪਿਛਲੇ ਮਹੀਨੇ ਅਗੱਸਤ ਵਿਚ ਇਹ ਵਾਧਾ 51,600 ਸੀ। ਇਸ ਦੇ ਨਾਲ ਹੀ ਲੇਬਰ ਫ਼ੋਰਸ ਸਰਵੇ ਅਨੁਸਾਰ ਦੇਸ਼ ਵਿਚ ਬੇਰੋਜ਼ਗਾਰੀ ਦਰ 0.1% ਘਟ ਕੇ 5.9% ਹੋ ਗਈ ਹੈ।
ਇਸ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ,"ਸਾਡੀ ਸਰਕਾਰ ਦੇਸ਼ ਦੇ ਅਰਥਚਾਰੇ ਨੂੰ ਉੱਚਾ ਚੁੱਕਣ ਅਤੇ ਮਿਡਲ ਕਲਾਸ ਦੀ ਬੇਹਤਰੀ ਦੇ ਪਲੇਟਫ਼ਾਰਮ ਨੂੰ ਮੁੱਖ ਰੱਖਦਿਆਂ ਹੋਇਆਂ ਚੁਣੀ ਗਈ ਸੀ ਅਤੇ ਸਾਡੀ ਪਲੈਨ ਸਹੀ ਕੰਮ ਕਰ ਰਹੀ ਹੈ। ਅਕਤੂਬਰ 2015 ਵਿਚ ਜਦੋਂ ਤੋਂ ਸਾਡੀ ਸਰਕਾਰ ਨੇ ਵਾਗ-ਡੋਰ ਸੰਭਾਲੀ ਹੈ, ਦੇਸ਼ ਵਿਚ ਅੱਧਾ ਮਿਲੀਅਨ ਪੂਰੇ ਸਮੇਂ ਦੀਆਂ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਸਾਨੂੰ ਪਤਾ ਹੈ ਕਿ ਅਜੇ ਹੋਰ ਬੜਾ ਕੰਮ ਕਰਨ ਵਾਲਾ ਹੈ। ਅਸੀਂ ਦੇਸ਼-ਵਾਸੀਆਂ ਲਈ ਹੋਰ ਪੂੰਜੀ ਲਗਾਤਾਰ ਨਿਵੇਸ਼ ਕਰ ਰਹੇ ਹਾਂ ਤਾਂ ਜੋ ਇੱਥੇ ਮਿਡਲ ਕਲਾਸ ਮਜ਼ਬੂਤ ਹੋਵੇ ਅਤੇ ਸਖ਼ਤ ਕੰਮ ਕਰਨ ਵਾਲੇ ਲੋਕਾਂ ਦੇ ਇਸ ਵਿਚ ਸ਼ਾਮਲ ਹੋਣ ਨਾਲ ਇਹ ਹੋਰ ਵਧੇ ਫੁੱਲੇ।"
ਓਨਟਾਰੀਓ ਸੂਬੇ ਵਿਚ ਰੋਜ਼ਗਾਰਾਂ ਵਿਚ 36,000 ਦਾ ਵਾਧਾ ਹੋਇਆ ਜੋ ਪਿਛਲੇ ਚਾਰ ਮਹੀਨਿਆਂ ਵਿਚ ਤੀਸਰਾ ਵਾਧਾ ਹੈ। ਸਾਲੋ-ਸਾਲ ਹੋਏ ਵਾਧੇ ਨਾਲ ਪੂਰੇ ਸਮੇਂ ਦੀਆਂ 103,000 ਨੌਕਰੀਆਂ ਵੱਧੀਆਂ ਹਨ ਅਤੇ ਇਸ ਦੇ ਨਾਲ ਹੀ ਪਾਰਟ-ਟਾਈਮ ਨੌਕਰੀਆਂ ਵਿਚ ਵੀ ਥੋੜਾ ਜਿਹਾ ਵਾਧਾ ਹੋਇਆ ਹੈ।
ਇਹ ਲੇਬਰ ਫ਼ੋਰਸ ਸਰਵੇ ਇਕ ਮਹੀਨਾਵਾਰ ਸਰਵੇਖਣ ਹੈ ਜੋ ਕੈਨੇਡੀਅਨ ਲੇਬਰ ਮਾਰਕੀਟ ਦੀ ਗਿਣਤੀ-ਮਿਣਤੀ ਕਰਦਾ ਹੈ ਅਤੇ ਕਈ ਹੋਰ ਗੱਲਾਂ ਤੋਂ ਇਲਾਵਾ ਨੈਸ਼ਨਲ, ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਤੇ ਰੀਜਨਲ ਪੱਧਰ 'ਤੇ ਰੋਜ਼ਗਾਰ ਅਤੇ ਬੇਰੋਜ਼ਗਾਰੀ ਦਰਾਂ ਦਾ ਹਿਸਾਬ-ਕਿਤਾਬ ਰੱਖਦਾ ਹੈ। ਇਸ ਸਰਵੇ ਦੇ ਨਤੀਜੇ ਨਵੀਆਂ ਨੌਕਰੀਆਂ ਪੈਦਾ ਕਰਨ, ਸਿੱਖਿਆ, ਸਿਖਲਾਈ, ਰਿਟਾਇਰਮੈਂਟ ਪੈੱਨਸ਼ਨ ਅਤੇ ਇਨਕਮ ਸਪੋਰਟ, ਆਦਿ ਲਈ ਫ਼ੈਸਲੇ ਕਰਨ ਲਈ ਵਰਤੋਂ ਵਿਚ ਲਿਆਂਦੇ ਜਾਂਦੇ ਹਨ।

Have something to say? Post your comment
ਹੋਰ ਜੀਟੀਏ ਖ਼ਬਰਾਂ
‘ਡਾਇਬੇਟੀਜ਼ ਪ੍ਰੋਫ਼ੈਸ਼ਨਰਜ਼ ਕਾਨਫ਼ਰੰਸ' `ਚ ਸੋਨੀਆ ਸਿੱਧੂ ਨੇ ਸਿਹਤ ਮੰਤਰੀ ਵੱਲੋਂ ਕੀਤੀ ਸ਼ਮੂਲੀਅਤ
ਸੀਨੀਅਰਜ਼ ਐਸੋਸੀਏਸ਼ਨ ਦਾ ਵਫਦ ਐੱਮ. ਪੀ. ਕਮਲ ਖਹਿਰਾ ਨੂੰ ਸੀਨੀਅਰਜ਼ ਦੀਆਂ ਮੰਗਾਂ ਬਾਰੇ ਮਿਲਿਆ
ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਆਯੋਜਿਤ ਸਮਾਗ਼ਮ 'ਚ ਲਿੰਡਾ ਜੈੱਫ਼ਰੀ, ਗੁਰਪ੍ਰੀਤ ਢਿੱਲੋਂ, ਹਰਕੀਰਤ ਸਿੰਘ ਤੇ ਬਲਬੀਰ ਸੋਹੀ ਨੇ ਕੀਤੀ ਸਿ਼ਰਕਤ
ਜਸ਼ਨ ਸਿੰਘ, ਮਾਰਟਿਨ ਸਿੰਘ, ਲਿੰਡਾ ਜੈਫ਼ਰੀ ਤੇ ਹੋਰ ਬਾਲੀ ਗਰੇਵਾਲ ਦੇ ਗ੍ਰਹਿ ਵਿਖੇ ਹੋਈ ਇਕੱਤਰਤਾ ਵਿਚ ਹੋਏ ਸ਼ਾਮਲ
ਗੁਰਪ੍ਰੀਤ ਬੈਂਸ ਦੀ ਚੋਣ-ਮੁਹਿੰਮ ਵਿਚ ਆਈ ਬੇਹੱਦ ਤੇਜ਼ੀ
ਛੇਵੀਂ ਸਲਾਨਾ ਬਹੁਤ ਹੀ ਕਾਮਯਾਬ ਰਹੀ ਗਾਲਾ ਨਾਈਟ
ਮਿਸੀਸਾਗਾ ਵਾਰਡ ਪੰਜ ਤੋਂ ਸਕੂਲ ਟਰੱਸਟੀ ਉਮੀਦਵਾਰ ਅਵਤਾਰ ਘੋਤਰਾ ਦੀ ਜਿੱਤ ਯਕੀਨੀ
ਢਾਡੀ ਸੰਦੀਪ ਸਿੰਘ ਰੁਪਾਲੋਂ ਦੀ ਕਿਤਾਬ ‘ਖੂਨ ਸ਼ਹੀਦਾਂ ਦਾ’ ਗੁਰਦੁਆਰਾ ਰੈਕਸਡੇਲ ਵਿਖੇ ਰਿਲੀਜ਼
ਬਰੇਅਡਨ ਸੀਨੀਅਰ ਕਲੱਬ ਦੀ ਮੀਟਿੰਗ ਹੋਈ
‘ਵਾਰਡ 3 ਤੇ 4 ਵਿੱਚ ਕੌਂਸਲਰ ਪਦ ਦੀ ਤਬਦੀਲੀ ਸ਼ਹਿਰ ਦੀ ਕਿਸਮਤ ਬਦਲ ਸਕਦੀ ਹੈ’