Welcome to Canadian Punjabi Post
Follow us on

29

March 2024
 
ਮਨੋਰੰਜਨ

ਕਿਆਰਾ ਨੂੰ ਮਿਲੀ ਦੋਹਰੀ ਖੁਸ਼ੀ

July 30, 2019 10:58 AM

2014 ਵਿੱਚ ਫਿਲਮ ‘ਫਗਲੀ' ਨਾਲ ਸੁਨਹਿਰੇ ਪਰਦੇ 'ਤੇ ਕਦਮ ਰੱਖਣ ਵਾਲੀ ਕਿਆਰਾ ਅਡਵਾਨੀ ਨੂੰ ਪਿਛਲੇ ਸਾਲ ਵੈੱਬ ਫਿਲਮ ‘ਲਸਟ ਸਟੋਰੀਜ਼’ ਨੇ ਚਮਕਾ ਦਿੱਤਾ। ਇਸ ਵਿੱਚ ਵਿੱਕੀ ਕੌਸ਼ਲ ਦੀ ਪਤਨੀ ਦਾ ਰੋਲ ਨਿਭਾਉਣ ਵਾਲੀ ਕਿਆਰਾ ਦੇ ਰੋਲ ਦੀ ਖੂਬ ਪ੍ਰਸ਼ੰਸਾ ਹੋਈ ਤੇ ਫਿਲਮ ਦੇ ਕੁਝ ਦਿ੍ਰਸ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਏ ਸਨ। ਇਸ ਨਾਲ ਚਰਚਾ ਵਿੱਚ ਆਈ ਕਿਆਰਾ ਦੀ ਝੋਲੀ ਵਿੱਚ ਅਚਾਨਕ ਫਿਲਮਾਂ ਦਾ ਢੇਰ ਲੱਗ ਗਿਆ। ਸਾਲ 2019 ਵਿੱਚ ਕਿਆਰਾ ਲਈ ਬਹੁਤ ਚੰਗਾ ਜਾ ਰਿਹਾ ਹੈ। ਪਹਿਲਾਂ ਫਿਲਮ ‘ਕਲੰਕ’ ਵਿੱਚ ਉਸ ਦੇ ਆਈਟਮ ਗੀਤ ਦੀ ਖੂਬ ਤਾਰੀਫ ਹੋਈ ਅਤੇ ਪਿੱਛੇ ਜਿਹੇ ਰਿਲੀਜ਼ ਰੋਈ ਫਿਲਮ ‘ਕਬੀਰ ਸਿੰਘ’ ਨੇ ਬਾਕਸ ਆਫਿਸ 'ਤੇ ਆਸ ਤੋਂ ਜ਼ਿਆਦਾ ਕਮਾਈ ਕੀਤੀ ਹੈ।
ਉਸ ਦੀ ਝੋਲੀ ਵਿੱਚ ਜੋ ਹੋਰ ਚਾਰ ਫਿਲਮਾਂ ਹਨ, ਉਨ੍ਹਾਂ ਵਿੱਚ ਫਿਲਮ ‘ਗੁੱਡ ਨਿਊਜ਼’ ਇਸ ਸਾਲ ਦਸੰਬਰ ਵਿੱਚ ਰਿਲੀਜ਼ ਹੋਵੇਗੀ। ਉਹ ਇਸ ਫਿਲਮ ਵਿੱਚ ਇੱਕ ਪੰਜਾਬੀ ਕੁੜੀ ਦੇ ਰੋਲ ਵਿੱਚ ਨਜ਼ਰ ਆਏਗੀ। ਇਹ ਰੋਮਾਂਟਿਕ ਕਾਮੇਡੀ ਹੈ। ਫਿਲਮ ਸਰੋਗੇਸੀ ਦੇ ਮੁੱਦੇ ਉੱਤੇ ਆਧਾਰਤ ਹੈ। ਸੂਤਰਾਂ ਦੇ ਮੁਤਾਬਕ ਕਿਆਰਾ ਇੱਕ ਵਾਰ ਫਿਰ ਇਸ ਫਿਲਮ ਵਿੱਚ ਆਪਣਾ ਜ਼ਬਰਦਸਤ ਕਿਰਦਾਰ ਕਰਨ ਵਾਲੀ ਹੈ। ਅਗਲੇ ਸਾਲ ਫਿਲਮ ‘ਲਕਸ਼ਮੀ ਬੰਬ’ ਵੀ ਕਰ ਰਹੀ ਹੈ। ਇਹ ਤਮਿਲ ਫਿਲਮ ‘ਮੁਨੀ 2-ਕੰਚਨਾ’ ਦਾ ਹਿੰਦੀ ਰੀਮੇਕ ਹੋਵੇਗੀ। ਅਗਲੇ ਸਾਲ ਆ ਰਹੀ ਉਸ ਦੀ ਅਗਲੀ ਫਿਲਮ ‘ਸ਼ੇਰਸ਼ਾਹ’ ਹੋਵੇਗੀ, ਜਿਸ ਵਿੱਚ ਸਿਧਾਰਥ ਮਲਹੋਤਰਾ ਕੈਪਟਨ ਵਿਕਰਮ ਬੱਤਰਾ ਦਾ ਰੋਲ ਕਰੇਗਾ। ਫਿਲਮ ਦੀ ਸ਼ੂਟਿੰਗ ਜਲਦੀ ਸ਼ੁਰੂ ਹੋਣ ਵਾਲੀ ਹੈ। ਇਸ ਤੋਂ ਇਲਾਵਾ ਉਹ ਕਾਮੇਡੀ ਫਿਲਮ ‘ਇੰਦੂ ਕੀ ਜਵਾਨੀ' ਵਿੱਚ ਵੀ ਨਜ਼ਰ ਆਏਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ