Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਜੀਟੀਏ

ਸੰਸਾਰ ਵਿਚ ਸ਼ਾਂਤੀ ਬਾਰੇ ਕਰਵਾਇਆ ਸਮਾਗਮ ਸਮਾਪਤ

October 11, 2018 09:41 AM

 ਬੀਤੇ ਦਿਨੀਂ ਸਾਲਾਨਾ ਸਮਾਗਮ ਬੜੀ ਧੂੰਮ ਧਾਮ ਨਾਲ ਲਾਈਟ ਪ੍ਰੈਸਬਟੇਰੀਅਨ ਚਰਚ ਐਡੀਟੋਰੀਅਮ ਅੰਦਰ ਮਨਾਇਆ ਗਿਆ। ਜਿਸਦਾ ਵਿਸ਼ਾ ਸੀ ਸੰਸਾਰ ਵਿਚ ਸ਼ਾਂਤੀ ਕਾਇਮ ਕਰਨਾ ਤੇ ਰਾਜਨੀਤੀ ਵਿਚ ਨੈਤਿਕਤਾ। ਏਸ ਵਾਰ ਫ਼ੰਕਸ਼ਨ ਅੰਦਰ ਨਵਜੀਵਨ ਕਮੂਨਿਟੀ ਚਰਚ, ਕਲਸਾਈਨ ਪ੍ਰੋਡਕਸਨ, ਓਂਟਾਰੀਓ ਫਰੈਂਡਜ਼ ਕਲੱਬ , ਪੰਜਾਬੀ ਬਿਜ਼ਨਸਮੈਨ ਅਸੋਸੀਏਸ਼ਨ ਵਰਗੀਆਂ ਸੰਸਥਾਵਾਂ ਨੇ ਵਧ ਚੜ੍ਹ ਕੇ ਭਾਗ ਲਿਆ। ਠੀਕ 3 ਵਜੇ ਸ਼ਾਮ, ਮਹਿਮਾਨਾ ਦਾ ਸਵਾਗਤ ਕੀਤਾ ਗਿਆ ਅਤੇ ਇਸ ਸਮਾਗਮ ਦਾ ਉਦਘਾਟਨ ਸ੍ਰ ਰਵਿੰਦਰ ਸਿੰਘ ਕੰਗ ਪ੍ਰਧਾਨ ਓਂਟਾਰੀਓ ਫਰੈਂਡਜ਼ ਕਲੱਬ ਨੇ ਫੀਤਾ ਕੱਟ ਕੇ ਕੀਤਾ। ਫੋਟੋ ਅਤੇ ਵਿਡੀ ਗਰਾਫ਼ੀ, ਮਹਾਨ ਪ੍ਰੋਡੂਸਰ ਫਲੋਟੋਗ੍ਰਾਫ਼ਰ ਨਿਰਮਲ ਸਿੰਘ ਨੇ ਸਿਰੇ ਚੜ੍ਹਾਈ। ਸਾਇਕ ਕੈਮਰਾ ਅਤੇ ਫੋਟੋਗਰਾਫ਼ੀ ਕੈਲਸਾਈਨ ਪ੍ਰੋਡਕਸ਼ਨ ਦੇ ਸ: ਦੀਦਾਰ ਸਿੰਘ ਜੀ ਨੇ ਨਿਭਾਈ। ਸ਼ੁਰੂਆਤੀ ਰਸਮ 5 ਮੋਮ ਬੱਤੀਆਂ ਜਿਲਾ ਕੇ ਸੰਸਾਰ ਦੀ ਸ਼ਾਂਤੀ ਲਈ ਚਰਚ ਮਨਿਸਟਰ ਰਲਫ਼ ਵੀਲਨ ਸਾਹਿਬ ਦੀ ਪ੍ਰਾਰਥਨਾ ਨਾਲ ਕੀਤੀ ਗਈ। ਜੋ ਆਉਣ ਵਾਲੇ ਸਮੇ ਅੰਦਰ ਪੀਸ ਆਨ ਅਰਥ ਸੰਸਥਾ ਦੇ ਸਹਿਯੋਗੀ ਹੋਣਗੇ। ਪਾਸਟਰ ਪ੍ਰਕਾਸ਼ ਮਸਹੀਂ ਨੇ ਸਾਰੇ ਮਹਹਿਮਾਨਾ ਦਾ ਸਵਾਗਤ ਕੀਤਾ ਤੇ ਪ੍ਰੋਗਰਾਮ ਅਰੰਭ ਕੀਤਾ ਗਿਆ। ਸਾਰੇ ਸਮਾਗਮ ਅੰਦਰ ਸ਼ਾਂਤੀ ਦਾ ਮਹੌਲ ਕਾਇਮ ਸੀ। ਸਭ ਤੋ ਪਹਿਲੋ ਡਾ: ਰਮਨੀ ਬਤਰਾਨ ਜੀ ਨੇ ਅਪਣਾ ਭਾਸ਼ਨ ਦਿਤਾ ਕਿ ਸੰਸਾਰ ਅੰਦਰ ਅਮਨ ਦੀ ਕਿੰਨੀ ਸਖ਼ਤ ਲੋੜ ਹੈ ਅਤੇ ਰਮਨੀ ਬਤਰਾ ਨੇ ਪੀਸ ਆਨ ਅਰਥ ਸੰਸਥਾ ਬਾਰੇ ਜਾਣਕਾਰੀ ਦਿੱਤੀ ਅਤੇ ਸੰਸਥਾ ਵਲੋਂ ਕਰਵਾਏ ਜਾ ਚੁੱਕੇ ਸਮਾਗਮਾਂ ਬਾਰੇ ਦੱਸਿਆ। ਸਟੇਜ਼ ਦਾ ਸੰਚਾਲਨ ਸੰਤੋਖ ਸਿੰਘ ਸੰਧੂ ਨੇ ਕੀਤਾ, ਇਸ ਮੌਕੇ ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਦੀਆਂ ਪ੍ਰਾਪਤੀਆਂ ਬਾਰੇ ਡਾਕੂਮੈਂਟਰੀ ਦਿਖਾਈ ਗਈ, ਜਿਸ ਵਿਚ ਦਿਖਾਇਆ ਗਿਆ ਕਿ ਉਨ੍ਹਾਂ ਦੀ ਟੀਮ ਨੇ ਨੈਤਿਕਤਾ ਲਈ ਕਿੰਨੀ ਸ਼ਿੱਦਤ ਨਾਲ ਕੰਮ ਕੀਤਾ ਅਤੇ ਨੈਤਿਕਤਾ ਦੀ ਮੁਹਿੰਮ ਨੂੰ ਕਈ ਦੇਸ਼ਾਂ ਵਿਚ ਚਲਾਇਆ। ਡਾਕੂਮੈਂਟਰੀ ਬੜੀ ਅਸਰ ਭਰਪੂਰ ਸੀ। ਨੈਤਿਕਤਾ ਬਾਰੇ ਸਾਲਾਂ ਬਧੀ ਯਤਨ ਅਨੁਸਾਰ ਅੱਜ ਪੰਜਾਬ ਅੰਦਰ ਸਕੂਲ ਬੋਰਡ ਨੇ ਫੈਸਲਾ ਕਰ ਲਿਆ ਹੈ ਕਿ ਅਉਣ ਵਾਲੇ ਸਾਲ ਅੰਦਰ ਨੈਤਿਕਤਾ 6-10 ਗ੍ਰੇਡ ਦੇ ਬੱਚਿਆਂ ਨੂੰ ਨੈਤਿਕਤਾ ਅੀਧਅਨ ਦੇ ਤੌਰ ਤੇ ਪੜ੍ਹਾਈ ਜਾਵੇਗੀ। ਚੇਅਰਮੈਨ ਅਜੈਬ ਸਿੰਘ ਚੱਠਾ ਨੇ ਡਾ ਐਸ: ਨਾਜ਼ ਨੂੰ ਸਦਾ ਦੇਣ ਤੋ ਪਹਿਲੌ ਪੰਜ ਮਿੰਟ ਡਾ:ਨਾਜ਼ ਨੂੰ ਮਹਿਮਾਨਾ ਅੰਦਰ ਮੁਲਾਕਾਤੀ ਤੌਰ ਅਪਣੇ ਤਾਰੀਫ਼ੀ ਸ਼ਬਦਾਂ ਨਾਲ ਰੂਬਰੂ ਕੀਤਾ। ਸਾਰੇ ਭਰਪੂਰ ਸਮਾਗਮ ਅੰਦਰ, ਏਸ ਦਿਨ ਦੀ ਮਹਾਨ ਚਮਕ ਇਹ ਸੀ ਕਿ ਪਾਸਟਰ ਪ੍ਰਕਾਸ਼ ਮਸੀਹ ਜੀ ਨੂੰ ਇੱਕ ਪਲੈਕ ਦੇ ਕੇ ਨਿਵਾਜਿਆ ਗਿਆ। ਸਰਦੂਲ ਸਿੰਘ ਥਿਆੜਾ, ਪਾਠਕ ਜੀ, ਵਿਪਨਦੀਪ ਸਿੰਘ ਮਹਿਰੋਕ ਵਕੀਲ ਅਤੇ ਕਰਨ ਅਜੈਬ ਸਿੰਘ ਸੰਘਾ ਨੇ ਵੀ ਆਪਣੇ ਆਪਣੇ ਵਿਚਾਰ ਦਿੱਤੇ। ਅਖੀਰ ਵਿਚ ਡਾ ਸੋਲਮੋਨ ਨਾਜ਼ ਸਾਹਿਬ ਨੇ ਵਿਸਥਾਰ ਨਾਲ ਸੰਸਾਰ ਵਿਚ ਸ਼ਾਂਤੀ ਕਾਇਮ ਕਰਨ ਦੀ ਜਰੂਰਤ ਅਤੇ ਢੰਗ ਤਰੀਕਿਆਂ ਬਾਰੇ ਦੱਸਿਆ। ਸਮਾਗਮ ਤੋਂ ਬਾਅਦ ਵਿਚ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਫਕੀਰ ਗਿੱਲ ਜੀ, ਸੁਰਮਈਆ ਗਿੱਲ, ਅਜਵਿੰਦਰ ਸਿੰਘ ਚੱਠਾ, ਸੁਮੀਤ ਕੌਰ, ਅਜਮੀਤ ਸਿੰਘ ਚੱਠਾ, ਬਲਵਿੰਦਰ ਕੌਰ ਚੱਠਾ, ਸੰਜੀਤ ਸਿੰਘ, ਗਗਨਦੀਪ ਕੌਰ ਚੱਠਾ, ਅਮਨਦੀਪ ਸਿੰਘ ਸੰਧੂ, ਰੁਪਿੰਦਰ ਕੌਰ ਸੰਧੂ, ਰਵਿੰਦਰ ਸਿੰਘ ਪ੍ਰਧਾਨ ਪੱਬਪਾ, ਸੂਰਜ ਸਿੰਘ ਚੌਹਾਨ, ਸੁੰਦਰਪਾਲ ਰਾਜਾਸੰਸੀ, ਮੀਤ ਖੰਨਾ, ਨਰਿੰਦਰ ਸਿੰਘ ਢੀੱਡਸਾ, ਜਸਵਿੰਦਰ ਸਿੰਘ ਢੀਂਡਸਾ, ਅਤੁਲ ਮਹਿਰਾ ਸਾਹਰ ਸਿੰਘ ਚੌਹਾਨ ਅਤੇ ਭਾਰੀ ਗਿਣਤੀ ਵਿਚ ਚਰਚ ਦੇ ਬੰਦੇ ਹਾਜਿ਼ਰ ਸਨ।

Have something to say? Post your comment
ਹੋਰ ਜੀਟੀਏ ਖ਼ਬਰਾਂ
‘ਡਾਇਬੇਟੀਜ਼ ਪ੍ਰੋਫ਼ੈਸ਼ਨਰਜ਼ ਕਾਨਫ਼ਰੰਸ' `ਚ ਸੋਨੀਆ ਸਿੱਧੂ ਨੇ ਸਿਹਤ ਮੰਤਰੀ ਵੱਲੋਂ ਕੀਤੀ ਸ਼ਮੂਲੀਅਤ
ਸੀਨੀਅਰਜ਼ ਐਸੋਸੀਏਸ਼ਨ ਦਾ ਵਫਦ ਐੱਮ. ਪੀ. ਕਮਲ ਖਹਿਰਾ ਨੂੰ ਸੀਨੀਅਰਜ਼ ਦੀਆਂ ਮੰਗਾਂ ਬਾਰੇ ਮਿਲਿਆ
ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂ ਆਯੋਜਿਤ ਸਮਾਗ਼ਮ 'ਚ ਲਿੰਡਾ ਜੈੱਫ਼ਰੀ, ਗੁਰਪ੍ਰੀਤ ਢਿੱਲੋਂ, ਹਰਕੀਰਤ ਸਿੰਘ ਤੇ ਬਲਬੀਰ ਸੋਹੀ ਨੇ ਕੀਤੀ ਸਿ਼ਰਕਤ
ਜਸ਼ਨ ਸਿੰਘ, ਮਾਰਟਿਨ ਸਿੰਘ, ਲਿੰਡਾ ਜੈਫ਼ਰੀ ਤੇ ਹੋਰ ਬਾਲੀ ਗਰੇਵਾਲ ਦੇ ਗ੍ਰਹਿ ਵਿਖੇ ਹੋਈ ਇਕੱਤਰਤਾ ਵਿਚ ਹੋਏ ਸ਼ਾਮਲ
ਗੁਰਪ੍ਰੀਤ ਬੈਂਸ ਦੀ ਚੋਣ-ਮੁਹਿੰਮ ਵਿਚ ਆਈ ਬੇਹੱਦ ਤੇਜ਼ੀ
ਛੇਵੀਂ ਸਲਾਨਾ ਬਹੁਤ ਹੀ ਕਾਮਯਾਬ ਰਹੀ ਗਾਲਾ ਨਾਈਟ
ਮਿਸੀਸਾਗਾ ਵਾਰਡ ਪੰਜ ਤੋਂ ਸਕੂਲ ਟਰੱਸਟੀ ਉਮੀਦਵਾਰ ਅਵਤਾਰ ਘੋਤਰਾ ਦੀ ਜਿੱਤ ਯਕੀਨੀ
ਢਾਡੀ ਸੰਦੀਪ ਸਿੰਘ ਰੁਪਾਲੋਂ ਦੀ ਕਿਤਾਬ ‘ਖੂਨ ਸ਼ਹੀਦਾਂ ਦਾ’ ਗੁਰਦੁਆਰਾ ਰੈਕਸਡੇਲ ਵਿਖੇ ਰਿਲੀਜ਼
ਬਰੇਅਡਨ ਸੀਨੀਅਰ ਕਲੱਬ ਦੀ ਮੀਟਿੰਗ ਹੋਈ
‘ਵਾਰਡ 3 ਤੇ 4 ਵਿੱਚ ਕੌਂਸਲਰ ਪਦ ਦੀ ਤਬਦੀਲੀ ਸ਼ਹਿਰ ਦੀ ਕਿਸਮਤ ਬਦਲ ਸਕਦੀ ਹੈ’