Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਜਦੋਂ ਬਾਬਾ ਦੋ ਵਾਰੀ ਵੱਡਾ ਹੋਇਆ

July 30, 2019 10:51 AM

-ਮਲਕੀਤ ਦਰਦੀ
ਉਦੋਂ ਮੈਂ ਬਹੁਤ ਛੋਟਾ ਸੀ। ਮੈਂ ਹਾਲੇ ਤੁਰਨ ਵੀ ਨਹੀਂ ਲੱਗਾ ਸੀ ਤਾਂ ਦਾਦੇ ਨੇ ਵੀਹ ਕਿਲੋ ਕਣਕ ਦੇ ਕੇ ਮੇਰੇ ਬਾਪੂ ਨੂੰ ਅੱਡ ਕਰ ਦਿੱਤਾ। ਵੱਡੇ ਦੋਵੇਂ ਤਾਏ ਪਹਿਲਾਂ ਹੀ ਆਪੋ-ਆਪਣੇ ਵੱਖਰੇ ਘਰਾਂ ਵਿੱਚ ਰਹਿੰਦੇ ਸਨ। ਘਰ ਦੇ ਵਿਚਾਲੇ ਕੱਚੀ ਕੰਧ ਬਣਾ ਦਿੱਤੀ। ਮੇਰਾ ਬਾਪੂ ਗੁਰਗਾਬੀਆਂ ਬਣਾਉਣ ਦਾ ਚੰਗਾ ਕਾਰੀਗਰ ਸੀ। ਦੇਸ਼ ਵੰਡ ਤੋਂ ਪਹਿਲਾਂ ਪਾਕਿਸਤਾਨ ਦੀ ਖਾਨੇਵਾਲ ਤਹਿਸੀਲ 'ਚ ਜੁੱਤੀਆਂ ਵੇਚਣ ਦਾ ਤਜਰਬਾ ਸੀ। ਉਥੇ ਉਸਤਾਦ ਤੋਂ ਗੁਰਗਾਬੀਆਂ ਬਣਾਉਣੀਆਂ ਸਿੱਖਿਆ ਸੀ। ਬਾਪੂ ਦੱਸਦਾ ਹੁੰਦਾ ਸੀ ਕਿ ਜੇ ਕੋਈ ਗਲਤੀ ਹੋ ਜਾਂਦੀ ਤਾਂ ਉਸਤਾਦ ਹਥੌੜੀ ਹੱਥ ਉਤੇ ਮਾਰ ਦਿੰਦਾ ਸੀ।
ਕੁਝ ਮਹੀਨਿਆਂ ਮਗਰੋਂ ਦਾਦੀ ਦੀ ਮੌਤ ਹੋ ਗਈ। ਦਾਦਾ ਆਪਣਾ ਸਾਮਾਨ ਚੁੱਕ ਕੇ ਵੱਡੇ ਤਾਏ ਨਾਲ ਰਹਿਣ ਲੱਗ ਪਿਆ, ਪਰ ਜਾਂਦਾ ਹੋਇਆ ਇੱਕ ਪੇਟੀ ਸਾਨੂੰ ਦੇ ਗਿਆ। ਇਸ ਗੱਲ ਦੀ ਸਮਝ ਬੜੀ ਦੇਰ ਬਾਅਦ ਲੱਗੀ। ਇਹ ਇਕ ਤਰ੍ਹਾਂ ਦਾ ਦਾਦੇ ਨੇ ਅਹਿਸਾਨ ਹੀ ਮੋੜਿਆ ਸੀ। ਮੇਰੇ ਬਾਪੂ ਦੇ ਪਹਿਲੇ ਵਿਆਹ ਵਾਲੀ ਮੇਰੀ ਬੇਬੇ ਮਰ ਗਈ ਸੀ। ਉਸ ਦੇ ਵਿਆਹ ਵਾਲੀ ਪੇਟੀ ਹਾਲੇ ਨਵੀਂ ਸੀ। ਮੇਰੇ ਦਾਦੇ ਨੇ ਉਹ ਪੇਟੀ ਮੇਰੀ ਛੋਟੀ ਭੂਆ ਦੇ ਵਿਆਹ ਵਿੱਚ ਦੇ ਦਿੱਤੀ ਸੀ, ਪਰ ਬਾਪੂ ਦਾ ਗੁੱਸਾ ਫਿਰ ਵੀ ਠੰਢਾ ਨਹੀਂ ਹੋਇਆ ਸੀ। ਮੇਰੀ ਭੂਆ ਨੂੰ ਦਿੱਤੀ ਹੋਈ ਪੇਟੀ ਦੇ ਗੁੱਸੇ 'ਚ ਸਾਰੀ ਉਮਰ ਮੇਰੀ ਭੂਆ ਅਤੇ ਫੁੱਫੜ ਨਾਲ ਬੋਲਿਆ ਨਹੀਂ ਸੀ। ਬਾਪੂ ਦਾ ਗੁੱਸਾ ਮਰਦੇ ਦਮ ਤੱਕ ਰਿਹਾ।
ਜਦੋਂ ਮੈਂ ਥੋੜ੍ਹਾ ਜਿਹਾ ਵੱਡਾ ਹੋ ਕੇ ਤੁਰਨ ਫਿਰਨ ਲੱਗ ਪਿਆ ਤਾਂ ਬਾਪੂ ਮੈਨੂੰ ਚਮੜਾ ਜਾਂ ਘਰ ਦਾ ਹੋਰ ਸਾਮਾਨ ਖਰੀਦਣ ਲਈ ਲੁਧਿਆਣੇ ਜਾਣ ਲੱਗ ਪਿਆ। ਇਕ ਦਿਨ ਸੌਦਾ ਪੱਤਾ ਖਰੀਦਣ ਤੋਂ ਵਿਹਲਾ ਹੋ ਕੇ ਮੈਨੂੰ ਲੁਧਿਆਣੇ ਮਾਡਲ ਟਾਊਨ 'ਚ ਬਣੇ ਹੋਏ ਮਕਾਨ ਵਿਖਾਉਣ ਲੈ ਗਿਆ। ਤਿੰਨ ਮਕਾਨ ਬਣੇ ਹੋਏ ਸਨ। ਮਕਾਨਾਂ ਦੇ ਇਕ ਪਾਸੇ ਥਾਂ ਖਾਲੀ ਪਈ ਸੀ। ਸਾਹਮਣੇ ਖੁੱਲ੍ਹਾ ਵਿਹੜਾ ਸੀ ਤੇ ਨਲਕਾ ਵੀ ਲੱਗਾ ਹੋਇਆ ਸੀ। ਮੇਰੇ ਤਾਇਆਂ ਦੇ ਮਕਾਨਾਂ ਨੂੰ ਜਿੰਦਰੇ ਲੱਗੇ ਹੋਏ ਸਨ, ਪਰ ਸਾਡੇ ਵਾਲੇ ਮਕਾਨ ਨੂੰ ਸਿਰਫ ਕੁੰਡਾ ਲੱਗਾ ਸੀ। ਦਾਦਾ ਤਾਏ ਦੇ ਘਰ ਚੱਲਿਆ ਗਿਆ, ਪਰ ਉਸ ਦੇ ਰੁੱਖੇਪਣ ਤੇ ਗਾਲ੍ਹਾਂ ਕੱਢਣ ਦੀ ਆਦਤ ਨੇ ਉਥੇ ਟਿੱਕਣ ਨਾ ਦਿੱਤਾ। ਤਾਏ ਨੇ ਦੁਖੀ ਹੋ ਕੇ ਟੋਭੇ ਵਾਲੀ ਫਿਰਨੀ ਵਾਲੇ ਪਲਾਟ ਵਿੱਚ ਛੋਟੀ ਜਿਹੀ ਬੈਠਕ ਪਾ ਦਿੱਤੀ। ਮੇਰੇ ਦਾਦੇ ਨੂੰ ਉਥੇ ਰੋਟੀ ਭੇਜ ਦਿੱਤੀ ਜਾਂਦੀ। ਨਾਲੇ ਡੰਗਰਾਂ ਦੀ ਰਾਖੀ ਹੋ ਜਾਂਦੀ। ਮੇਰੇ ਦਾਦੇ ਨੂੰ ਗਾਲ੍ਹਾਂ ਦੀ ਆਦਤ ਦੇ ਨਾਲ ਸਵੇਰੇ ਸ਼ਾਮ ਪਾਠ ਕਰਨਾ ਵੀ ਕਦੇ ਨਹੀਂ ਭੁੱਲਿਆ ਸੀ। ਇਕ ਸ਼ਾਮ ਦੋਵਾਂ ਆਦਤਾਂ ਦਾ ਭੇੜ ਹੋ ਗਿਆ।
ਇਕ ਮੱਝ ਨੂੰ ਪਿਆਸ ਲੱਗੀ ਤਾਂ ਉਹ ਕਿੱਲਾ ਪੁੱਟ ਕੇ ਟੋਭੇ ਵੱਲ ਨੂੰ ਭੱਜ ਗਈ। ਮੇਰਾ ਦਾਦਾ ਮੰਜੇ 'ਤੇ ਬੈਠਾ ਪਾਠ ਕਰ ਰਿਹਾ ਸੀ। ਜਦੋਂ ਉਸ ਨੂੰ ਪਤਾ ਲੱਗਾ ਤਾਂ ਸਾਹਮਣੇ ਚੌਕ 'ਚ ਖੜ੍ਹੇ ਤਾਏ ਦੇ ਮੁੰਡੇ ਪੀਤੇ ਨੂੰ ਦੇਖ ਕੇ ਮੋਟੀ ਜਿਹੀ ਗਾਲ੍ਹ ਕੱਢ ਕੇ ਕਹਿਣ ਲੱਗਿਆ ‘ਮੱਝ ਖੁੱਲ੍ਹ ਗਈ। ਟੋਭੇ ਵੱਲ ਨੂੰ ਗਈ ਆ।' ਪੀਤੇ ਨੂੰ ਗੁੱਸਾ ਚੜ੍ਹ ਗਿਆ। ਆਉਂਦਿਆਂ ਹੀ ਦਾਦੇ ਨੂੰ ਕਹਿਣ ਲੱਗਾ ਕਿ ‘ਬਾਬਾ ਮੱਝ ਤਾਂ ਮੈਂ ਮੋੜ ਕੇ ਲਿਆ ਕੇ ਬੰਨ੍ਹ ਦਿੰਨਾ, ਪਰ ਮੈਨੂੰ ਇਹ ਦੱਸ ਕਿ ਇਹ ਗਾਲ੍ਹਾਂ ਵੀ ਗੁਟਕੇ ਵਿੱਚ ਲਿਖੀਆਂ ਹੋਈਆਂ ਨੇ।' ਮੇਰਾ ਦਾਦਾ ਸ਼ਰਮ ਨਾਲ ਪਾਣੀ-ਪਾਣੀ ਹੋ ਗਿਆ।
ਇਕ ਦਿਨ ਮੇਰਾ ਦਾਦਾ ਤਿਲਕ ਕੇ ਡਿੱਗ ਪਿਆ। ਉਸ ਦੇ ਮੋਢੇ 'ਤੇ ਸੱਟ ਲੱਗ ਗਈ। ਕੁਦਰਤੀ ਬਾਪੂ ਆ ਗਿਆ। ਉਸ ਨੇ ਤੱਤੇ ਘਾਅ ਤੇਲ ਦੀ ਮਾਲਸ਼ ਕਰ ਦਿੱਤੀ। ਮੇਰਾ ਦਾਦਾ ਖੁਸ਼ ਹੋ ਕੇ ਸਾਡੇ ਘਰ ਆ ਗਿਆ। ਹਾਲੇ ਚਾਰ ਦਿਨ ਨਹੀਂ ਸੀ ਲੰਘੇ ਤਾਂ ਵੱਡਾ ਤਾਇਆ ਫਿਰ ਦਾਦੇ ਦਾ ਮੰਜਾ ਚੁੱਕ ਕੇ ਬਾਹਰਲੀ ਬੈਠਕ ਵਿੱਚ ਲੈ ਗਿਆ। ਦਾਦੇ ਨੇ ਪਲਾਟ ਦੀ ਵੰਡ ਵੰਡਾਈ ਸ਼ੁਰੂ ਕਰ ਦਿੱਤੀ। ਦਾਦੇ ਨੇ ਰਾਹ ਨਾਲ ਲੱਗਦਾ ਹਿੱਸਾ ਵੱਡੇ ਤਾਏ ਨੂੰ, ਵਿਚਕਾਰਲਾ ਛੋਟੇ ਤਾਏ ਨੂੰ ਅਤੇ ਰੂੜ੍ਹੀਆਂ ਨਾਲ ਲੱਗਦਾ ਪਾਸਾ ਬਾਪੂ ਨੂੰ ਦੇਣ ਦਾ ਫੈਸਲਾ ਸੁਣਾ ਦਿੱਤਾ। ਮੇਰਾ ਬਾਪੂ ਅੜ ਗਿਆ। ਕਹਿਣ ਲੱਗਾ ਕਿ ਜੇ ਮੈਂ ਛੋਟਾ ਹਾਂ ਤਾਂ ਮੈਨੂੰ ਰੂੜ੍ਹੀਆਂ ਦੇ ਗੰਦ ਵਿੱਚ ਧੱਕਣਾ। ਦਾਦੇ ਨੇ ਦਲੀਲ ਦਿੱਤੀ; ਵੱਡੇ ਦੇ ਛੇ ਮੁੰਡੇ ਨੇ। ਬਾਪੂ ਨੇ ਠੋਕਵਾਂ ਜਵਾਬ ਦੇ ਦਿੱਤਾ, ‘ਕੀ ਪਤਾ, ਸਾਡੇ ਏਹਦੇ ਨਾਲੋਂ ਵੱਧ ਮੁੰਡੇ ਜੰਮ ਪੈਣ।' ਇਹ ਗੱਲ ਸੁਣਦਿਆਂ ਹੀ ਦਾਦੇ ਨੂੰ ਇਕ ਚੜ੍ਹੇ ਤੇ ਇਕ ਉਤਰੇ। ਉਹ ਕਹਿਣ ਲੱਗਿਆ ਕਿ ਜੇ ਤੂੰ ਆਪਣਾ ਹਿੱਸਾ ਲੈਣਾ ਹੈ ਤਾਂ ਲੈ, ਨਹੀਂ ਤਾਂ ਮੈਂ ਵਿਚਾਲੇ ਲਕੀਰ ਖਿੱਚ ਦੇਣੀ ਹੈ। ਬਾਪੂ ਨੇ ਕਿਹਾ, ‘ਖਿੱਚ ਦੇ।' ਦਾਦੇ ਨੇ ਲੰਮੇ ਲੋਟ ਸਿੱਧੀ ਲਕੀਰ ਖਿੱਚ ਦਿੱਤੀ। ਦੋਵੇਂ ਤਾਏ ਰਾਹ ਨਾਲ ਜੁੜ ਗਏ। ਪਰ ਬਾਪੂ ਮਿਲਦਾ ਹੋਇਆ ਵੀ ਗੁਆ ਬੈਠਿਆ। ਸਮਾਂ ਆਪਣੀ ਤੋਰ ਤੁਰਦਾ ਰਿਹਾ।
ਤਿੰਨ ਕੁ ਸਾਲਾਂ ਮਗਰੋਂ ਦਾਦੇ ਦੀ ਮੌਤ ਹੋ ਗਈ। ਜਦੋਂ ਦਾਦੇ ਨੂੰ ਨਹਾਉਣ ਲੱਗੇ ਤਾਂ ਬਾਪੂ ਨੇ ਦਾਦੇ ਦੇ ਅੰਗੂਠੇ ਨੂੰ ਸਿਆਹੀ ਲੱਗੀ ਦੇਖ ਲਈ। ਉਸ ਨੇ ਰੌਲਾ ਪਾ ਦਿੱਤਾ। ਸਾਰੇ ਰਿਸ਼ਤੇਦਾਰ ਹੈਰਾਨ ਹੋ ਗਏ। ਛੋਟੀਆਂ ਭੂਆ ਮੇਰੇ ਬਾਪੂ ਨੂੰ ਘਰੋਂ ਬਾਹਰ ਕੱਢ ਰਹੀਆਂ ਸਨ। ਉਚੀ-ਉਚੀ ਰੌਲਾ ਪਾ ਰਹੀਆਂ ਸਨ ਕਿ ਇਹਦਾ (ਬਾਪੂ ਦਾ) ਹੱਥ ਨਾ ਲਵਾਓ। ਰੌਲੇ ਗੌਲੇ ਵਿੱਚ ਸਸਕਾਰ ਹੋ ਗਿਆ। ਬਾਅਦ 'ਚ ਪਤਾ ਲੱਗਾ ਕਿ ਸ਼ਹਿਰ ਵਾਲੇ ਮਕਾਨ ਵਿਕ ਚੁੱਕੇ ਸਨ। ਬਾਪੂ ਤੇ ਤਾਏ ਨੇ ਦਾਦੇ ਦਾ ਵੱਖਰਾ ਭੋਗ ਪਾਉਣ ਦਾ ਫੈਸਲਾ ਕਰ ਲਿਆ।
ਸਾਡੇ ਵੱਲੋਂ ਰਖਵਾਏ ਪਾਠ ਦੇ ਭੋਗ ਉਤੇ ਸਾਂਝੇ ਰਿਸ਼ਤੇਦਾਰਾਂ ਵਿੱਚੋਂ ਸਿਰਫ ਵੱਡੀ ਭੂਆ ਆਈ। ਸਾਡੇ ਦੋਵਾਂ ਘਰਾਂ ਦੇ ਨਾਨਕੇ ਆਏ। ਬਾਕੀ ਸਾਰੇ ਰਸਮ ਰਿਵਾਜ਼ ਰਵਾਇਤੀ ਹੋਏ। ਨਵੀਂ ਗੱਲ ਇਹ ਹੋਈ ਕਿ ਸਾਡੇ ਦੋਵਾਂ ਘਰਾਂ ਵਿੱਚ ਦੁੱਧ ਆਮ ਸੀ। ਅਸੀਂ ਸਾਰਾ ਦੁੱਧ ਇਕੱਠਾ ਕਰਕੇ ਬਰਫੀ ਬਣਾ ਲਈ। ਆਪਣੇ ਦਾਦੇ ਦਾ ਦੋ ਵਾਰੀ ਭੋਗ ਪਾ ਕੇ ਉਸ ਨੂੰ ਹੋਰ ਵੱਡਾ ਕਰਨ ਵਿੱਚ ਕਸਰ ਨਹੀਂ ਛੱਡੀ। ਇੰਜ ਪਿੱਛੋਂ ਅਸੀਂ ਸਮਾਜ 'ਚ ਆਪਣਾ ਕੱਦ ਉਚਾ ਮਹਿਸੂਸ ਕਰਦੇ ਸਾਂ। ਆਮੀਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”