Welcome to Canadian Punjabi Post
Follow us on

17

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਉਮੀਦਾਂ ਦੇ ਨਵੇਂ ਅੰਬਰ ਉੱਤੇ ਚੰਦਰਮਾ

July 30, 2019 10:46 AM

-ਅਭਿਸ਼ੇਕ ਕੁਮਾਰ ਸਿੰਘ
ਮਨੁੱਖੀ ਇਤਿਹਾਸ ਦੀ ਤਰੱਕੀ ਦੱਸਦੀਆਂ ਕੁਝ ਤਸਵੀਰਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਯਾਦ ਕਰਨਾ ਔਖਾ ਹੈ। ਇਕ ਤਸਵੀਰ ਉਹ ਹੈ, ਜਦ 1963 ਵਿੱਚ ਭਾਰਤੀ ਪੁਲਾੜ ਏਜੰਸੀ ਇਸਰੋ ਆਪਣੇ ਪਹਿਲੇ ਰਾਕਟ ਨੂੰ ਤਿਰੂਵਨੰਤਪੁਰਮ ਵਿਚਲੇ ਬੁੰਬਾ ਲਾਂਚਿੰਗ ਸਟੇਸ਼ਨ ਤੋਂ ਦਾਗਣ ਚੱਲੀ ਸੀ ਤਾਂ ਉਸ ਰਾਕਟ ਦੇ ਹਿੱਸਿਆਂ ਨੂੰ ਸਾਈਕਲ 'ਤੇ ਰੱਖ ਕੇ ਲਿਜਾਇਆ ਗਿਆ ਸੀ। ਦੂਜੀ ਤਸਵੀਰ ਅੱਜ ਤੋਂ ਠੀਕ 50 ਸਾਲ ਪਹਿਲਾਂ 20 ਜੁਲਾਈ 1969 ਦੀ ਹੈ, ਜਦ ਅਮਰੀਕੀ ਸਪੇਸ ਏਜੰਸੀ ਨਾਸਾ ਦੀ ਪੁਲਾੜ ਗੱਡੀ ਅਪੋਲੋ-11 ਵਿੱਚ ਸਵਾਰ ਅਮਰੀਕੀ ਏਅਰਫੋਰਸ ਦੇ ਦੋ ਪਾਇਲਟ ਨੀਲ ਆਰਮਸਟਰਾਂਗ ਤੇ ਐਡਵਿਨ ਬਜ ਐਲਡਰਿਨ ਪਹਿਲੀ ਵਾਰ ਚੰਦਰਮਾ ਉੱਤੇ ਉਤਰੇ ਸਨ। ਇਸ ਤੋਂ ਬਾਅਦ ਦੀ ਤਸਵੀਰ 2008 ਦੀ ਹੈ, ਜਦ ਭਾਰਤ ਦੀ ਪਹਿਲੀ ਪੁਲਾੜ ਗੱਡੀ ਚੰਦਰਯਾਨ ਏਥੋਂ ਚੱਲ ਕੇ ਚੰਦ ਦੀ ਪਰਿਕਰਮਾ ਕਰਨ ਲਈ ਪੁਲਾੜ ਵਿੱਚ ਪੁੱਜੀ ਸੀ।
ਆਸ ਹੈ ਕਿ ਕੁਝ ਨਵੀਆਂ ਤਸਵੀਰਾਂ ਸਾਨੂੰ ਉਦੋਂ ਵੀ ਦੇਖਣ ਨੂੰ ਮਿਲਣਗੀਆਂ ਜਦ 22 ਜੁਲਾਈ 2019 ਨੂੰ ਦਾਗ ਦਿੱਤਾ ਗਿਆ ਭਾਰਤ ਦਾ ਚੰਦਰਯਾਨ-2 ਕਰੀਬ 52 ਦਿਨ ਬਾਅਦ ਪਹਿਲੀ ਵਾਰ ਚੰਦ ਦੇ ਦੱਖਣੀ ਧਰੁਵ 'ਤੇ ਪੁੱਜੇਗਾ ਅਤੇ ਉਸ ਦਾ ਰੋਵਰ ਇਕ ਪਾਸੇ ਅਸ਼ੋਕ ਸਤੰਭ ਅਤੇ ਦੂਜੇ ਪਾਸੇ ਇਸਰੋ ਦੇ ਪ੍ਰਤੀਕ ਚਿੰਨ੍ਹ ਦੀ ਛਾਪ ਛੱਡਦਾ ਦਿੱਸੇਗਾ। ਬੇਸ਼ੱਕ ਚੰਦ ਉਤੇ ਜਾਣ ਦੀ ਕਲਪਨਾ ਕਈ ਦੇਸ਼ ਕਰ ਰਹੇ ਹਨ, ਪਰ ਬੜੀ ਵੱਡੀ ਗੱਲ ਉਦੋਂ ਹੋਵੇਗੀ ਜਦ ਮਨੁੱਖੀ ਸੱਭਿਅਤਾ ਨੂੰ ਅੱਗੇ ਲਿਜਾਉਣ ਵਾਲੇ ਤੱਥ ਮਿਲਣਗੇ। ਇਹੋ ਉਹ ਕਸੌਟੀ ਹੈ, ਜੋ ਚੰਦਰਮਾ 'ਤੇ ਮਨੁੱਖ ਦੇ ਪੈਰ ਧਰਨ ਦੀ ਇਸ 50ਵੀਂ ਵਰ੍ਹੇਗੰਡ ਦੇ ਨਜ਼ਰੀਏ ਨਾਲ ਸਭ ਤੋਂ ਵੱਧ ਮਹੱਤਵ ਪੂਰਨ ਹੈ। ਇਸੇ ਕਸੌਟੀ ਉੱਤੇ ਖਰਾ ਉਤਰਨ ਨਾਲ ਅਗਲੇ ਪੁਲਾੜ ਪ੍ਰੋਗਰਾਮਾਂ ਦੀ ਰੂਪ-ਰੇਖਾ ਤੈਅ ਹੋਵੇਗੀ ਅਤੇ ਪਤਾ ਲੱਗੇਗਾ ਕਿ ਸਦੀਆਂ ਤੋਂ ਜਿਸ ਅੰਬਰ ਵੱਲ ਅਸੀਂ ਟਿਕਟਿਕੀ ਲਾ ਕੇ ਦੇਖਦੇ ਰਹੇ ਹਾਂ, ਉਸ ਦੀ ਖੋਜ ਨਾਲ ਸਾਡੇ ਜ਼ਮੀਨੀ ਵਿਕਾਸ ਵਿੱਚ ਕੀ ਤੇ ਕਿੰਨੀ ਮਦਦ ਮਿਲੇਗੀ?
ਪੁਲਾੜ ਨਾਲ ਇਨਸਾਨ ਦੀ ਜਾਣ ਪਛਾਣ ਦਾ ਸਿਲਸਿਲਾ ਚਾਰ ਅਕਤੂਬਰ 1957 ਨੂੰ ਸ਼ੁਰੂ ਹੋਇਆ ਸੀ, ਜਦ ਉਸ ਵਕਤ ਦੇ ਸੋਵੀਅਤ ਯੂਨੀਅਨ ਨੇ ਪਹਿਲਾ ਉਪਗ੍ਰਹਿ ਸਪੂਤਨਿਕ-1 ਛੱਡਿਆ ਸੀ, ਪਰ ਉਦੋਂ ਕੋਈ ਇਹ ਨਹੀਂ ਜਾਣਦਾ ਸੀ ਕਿ ਅਗਲੇ ਕੁਝ ਸਾਲਾਂ ਵਿੱਚ ਮਨੁੱਖ ਦੇ ਚਰਨ ਚੰਦ ਤੱਕ ਪੁੱਜ ਜਾਣਗੇ ਤੇ ਉਸ ਨਾਲ ਭਵਿੱਖ ਦੇ ਪੁਲਾੜ ਪ੍ਰੋਗਰਾਮਾਂ ਦੀ ਠੋਸ ਸ਼ੁਰੂਆਤ ਹੋ ਜਾਵੇਗੀ। ਵੀਅਤਨਾਮ ਜੰਗ ਕਾਰਨ ਪੈਦਾ ਹੋਈ ਉਲਝਣ ਤੇ ਪੁਲਾੜ ਪ੍ਰੋਗਰਾਮਾਂ ਦੇ ਵੱਧਦੇ ਖਰਚੇ ਤੋਂ ਤੰਗ ਆ ਕੇ ਅਮਰੀਕਾ ਨੇ ਆਪਣੇ ਛੇ ਮੂਨ ਮਿਸ਼ਨਾਂ ਦੇ ਬਾਅਦ 1972 ਵਿੱਚ ਚੰਦ ਉੱਤੇ ਇਨਸਾਨ ਨੂੰ ਭੇਜੇ ਜਾਣ ਦੇ ਸਿਲਸਿਲੇ ਨੂੰ ਇਕਤਰਫਾ ਬੰਦ ਕਰ ਦਿੱਤਾ ਸੀ, ਪਰ ਇਸ ਟੁੱਟੀ ਲੜੀ ਨੂੰ ਫਿਰ ਜੋੜਨ ਦਾ ਹੌਸਲਾ ਭਾਰਤ ਚੀਨ ਵਰਗੇ ਦੇਸ਼ਾਂ ਨੇ ਕੀਤਾ।
ਸੰਨ 2008 ਵਿੱਚ ਭਾਰਤ ਦੀ ਚੰਦਰਯਾਨ-1 ਮੁਹਿੰਮ ਦੇ ਸਮੇਂ ਦੋ ਸਵਾਲ ਸਭ ਦੇ ਮਨ ਵਿੱਚ ਸਨ। ਪਹਿਲਾ ਕਿ ਕੀ ਇਸ ਨਾਲ ਸਾਡੀ ਗਰੀਬੀ ਦਾ ਕੋਈ ਹੱਲ ਨਿਕਲੇਗਾ ਤੇ ਦੂਜਾ, ਕੀ ਚੰਦਰਯਾਨ-1 ਪਹਿਲਾਂ ਤੋਂ ਕਾਫੀ ਹੱਦ ਤੱਕ ਜਾਣ ਲਏ ਗਏ ਚੰਦ ਅਤੇ ਉਸ ਦੇ ਰਹੱਸਾਂ ਉੱਤੇ ਕੋਈ ਨਵੀਂ ਰੌਸ਼ਨੀ ਪਾਉਣ ਵਿੱਚ ਸਫਲ ਹੋਵੇਗਾ। ਪਹਿਲੇ ਸਵਾਲ ਦਾ ਇਹ ਜਵਾਬ ਬੀਤੇ ਅਰਸੇ ਵਿੱਚ ਬਾਖੂਬੀ ਮਿਲਿਆ ਕਿ ਮਾਮਲਾ ਸਿਰਫ ਚੰਦਰਯਾਨ ਭੇਜਣ ਦਾ ਨਹੀਂ, ਸਪੇਸ ਮਾਰਕੀਟ ਵਿੱਚ ਇਸਰੋ ਦੀ ਧਾਕ ਜਮਾਉਣ ਦਾ ਸੀ। ਅੱਜ ਦੁਨੀਆ ਵਿੱਚ ਭਾਰਤ ਦੇ ਪੀ ਐਸ ਐਲ ਵੀ ਅਤੇ ਜੀ ਐਸ ਐਲ ਵੀ ਰਾਕਟਾਂ ਦੀ ਕਾਫੀ ਪੁੱਛ ਹੈ ਤੇ ਦੁਨੀਆ ਦੇ ਕਈ ਦੇਸ਼ ਸਸਤੇ ਵਿੱਚ ਆਪਣੇ ਉਪਗ੍ਰਹਿਾਂ ਨੂੰ ਪੁਲਾੜ ਵਿੱਚ ਭੇਜਣ ਲਈ ਉਨ੍ਹਾਂ ਉਤੇ ਭਰੋਸਾ ਕਰ ਰਹੇ ਹਨ। ਇਸ ਨਾਲ ਇਸਰੋ ਦੀ ਜੋ ਕਮਾਈ ਹੋਈ ਹੈ, ਉਹ ਆਖਰ ਦੇਸ਼ ਦੇ ਸਰਬ ਪੱਖੀ ਵਿਕਾਸ ਵਿੱਚ ਮਦਦਗਾਰ ਸਿੱਧ ਹੋਈ ਹੈ। ਦੂਜੇ ਸਵਾਲ ਦੇ ਠੋਸ ਜਵਾਬ ਚੰਦਰਯਾਨ-1 ਤੋਂ ਮਿਲੇ ਡਾਟਾ ਦੇ ਆਧਾਰ 'ਤੇ ਮਿਲ ਚੁੱਕੇ ਹਨ, ਜਿਨ੍ਹਾਂ ਨੇ ਚੰਦਰਮਾ ਉੱਤੇ ਪਾਣੀ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ। ਚੰਦ ਦੀ ਸਤ੍ਹਾ 'ਤੇ ਪੈਰ ਧਰਨ ਦੀ 50ਵੀਂ ਵਰੇ੍ਹਗੰਢ ਬੇਸ਼ੱਕ ਮਨੁੱਖ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਦਾ ਇਕ ਮੌਕਾ ਹੈ, ਪਰ ਇਹ ਮੌਕਾ ਇਸ ਸਵਾਲ ਦਾ ਜਵਾਬ ਹਾਸਲ ਕਰਨ ਦੀ ਜ਼ਰੂਰਤ ਮਹਿਸੂਸ ਕਰਵਾਉਂਦਾ ਹੈ ਕਿ ਕੀ ਭਵਿੱਖ ਵਿੱਚ ਚੰਦਰਮਾ ਸਾਡੇ ਲਈ ਉਪਯੋਗੀ ਹੋਵੇਗਾ।
ਵਿਗਿਆਨੀਆਂ ਦਾ ਤਰਕ ਹੈ ਕਿ ਚੰਦਰਮਾ ਜਲਦੀ ਹੀ ਦੂਰ ਦੁਰਾਡੇ ਦੀਆਂ ਪੁਲਾੜ ਮੁਹਿੰਮਾਂ ਲਈ ਇਕ ਮਹੱਤਵ ਪੂਰਨ ਅੱਡਾ ਬਣ ਸਕਦਾ ਹੈ। ਉਸ ਦੇ ਬਹੁਮੁੱਲੇ ਖਣਿਜ ਕਿਸੇ ਦਿਨ ਪ੍ਰਿਥਵੀ ਦੇ ਕੰਮ ਆ ਸਕਦੇ ਹਨ। ਉਥੇ ਸੂਰਜੀ ਊਰਜਾ ਉਤਪਾਦਨ ਲਈ ਢੁੱਕਵੇਂ ਮੌਕੇ ਮੌਜੂਦ ਹਨ। ਚੰਦਰਮਾ ਦਾ ਵਿਕਾਸ ਸਮਝ ਕੇ ਅਸੀਂ ਧਰਤੀ ਦੀ ਉਤਪਤੀ ਦੀਆਂ ਗੁੱਥੀਆਂ ਵੀ ਸੁਲਝਾ ਸਕਦੇ ਹਾਂ। ਸਮਝਿਆ ਜਾਂਦਾ ਹੈ ਕਿ ਲਗਭਗ 4.51 ਅਰਬ ਸਾਲ ਪਹਿਲਾਂ ਮੰਗਲ ਦੇ ਆਕਾਰ ਦੇ ਇਕ ਪਿੰਡ ਦੇ ਪ੍ਰਿਥਵੀ ਨਾਲ ਟਕਰਾਉਣ ਤੋਂ ਬਣੇ ਮਲਬੇ ਤੋਂ ਚੰਦਰਮਾ ਦੀ ਉਤਪਤੀ ਹੋਈ ਸੀ। ਬਹੁਤ ਸਾਰੇ ਵਿਗਿਆਨੀ ਚੰਦ ਨੂੰ ਪ੍ਰਿਥਵੀ ਦਾ ਹਿੱਸਾ ਮੰਨਦੇ ਹਨ। ਅਸਲ ਵਿੱਚ ਚੰਦਰਮਾ 'ਤੇ ਅੱਜਕੱਲ੍ਹ ਭੇਜੇ ਜਾਣ ਵਾਲੇ ਜ਼ਿਆਦਾਤਰ ਮਿਸ਼ਨਾਂ ਵਿੱਚ ਚੰਦ ਦੇ ਧਰੁਵਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਹਾਲੇ ਕੋਈ ਲੈਂਡਰ ਚੰਦਰਮਾ ਦੇ ਧਰੁਵੀ ਖੇਤਰਾਂ ਵਿੱਚ ਨਹੀਂ ਸੀ ਪੁੱਜਾ, ਪਰ ਪਰਿਕਰਮਾ ਗੱਡੀਆਂ ਤੋਂ ਪ੍ਰਾਪਤ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਦੋਵਾਂ ਧਰੁਵਾਂ ਦੀਆਂ ਚੱਟਾਨਾਂ ਅਤੇ ਛਾਂਦਾਰ ਕ੍ਰੇਟਰਾਂ ਵਿੱਚ ਅਰਬਾਂ ਟਨ ਬਰਫ ਮੌਜੂਦ ਹੈ। ਇਸ ਬਰਫ ਅਤੇ ਉਸ ਵਿੱਚ ਜਮ੍ਹਾ ਪਦਾਰਥਾਂ ਦੇ ਵਿਸਥਾਰਤ ਵਿਸ਼ਲੇਸ਼ਣ ਨਾਲ ਸਾਨੂੰ ਇਸ ਸਵਾਲ ਦਾ ਜਵਾਬ ਮਿਲ ਸਕਦਾ ਹੈ ਕਿ ਪ੍ਰਿਥਵੀ 'ਤੇ ਪਾਣੀ ਕਿੱਥੋਂ ਆਇਆ ਤੇ ਜੀਵਨ ਹੋਂਦ ਦੀ ਸਮੱਗਰੀ ਕਿੱਥੋਂ ਆਈ? ਚੰਦਰਮਾ 'ਤੇ ਪਾਣੀ ਢੁੱਕਵੀਂ ਮਾਤਰਾ ਵਿੱਚ ਹੋਵੇਗਾ ਤਾਂ ਇਨਸਾਨੀ ਬਸਤੀ ਬਣਾਉਣ ਦਾ ਸੁਪਨਾ ਵੀ ਸਾਕਾਰ ਹੋ ਸਕੇਗਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”