Welcome to Canadian Punjabi Post
Follow us on

28

March 2024
 
ਮਨੋਰੰਜਨ

‘ਨਿਕੰਮਾ’ ਬਣ ਕੇ ਖੁੱਲ੍ਹ ਕੇ ਐਕਸ਼ਨ ਕਰਨਗੇ ਅਭਿਮੰਨਿਊ

July 29, 2019 12:25 PM

ਭਾਗਿਆਸ੍ਰੀ ਦੇ ਬੇਟੇ ਅਭਿਮੰਨਿਊ ਦਾਸਾਨੀ ਨੇ ‘ਮਰਦ ਕੋ ਦਰਦ ਨਹੀਂ ਹੋਤਾ’ ਫਿਲਮ ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਇਹ ਫਿਲਮ ਬੇਸ਼ੱਕ ਬਾਕਸ ਆਫਿਸ ਉੱਤੇ ਕੋਈ ਕਮਾਲ ਨਹੀਂ ਦਿਖਾ ਸਕੀ, ਪਰ ਅਨੋਖੀ ਕਹਾਣੀ ਅਤੇ ਅਭਿਮੰਨਿਊ ਦੇ ਐਕਸ਼ਨ ਸੀਨਾਂ ਨੇ ਤਾਰੀਫਾਂ ਜ਼ਰੂਰ ਲਈਆਂ ਸਨ। ਅੱਗੋਂ ਅਭਿਮੰਨਿਊ ‘ਨਿਕੰਮਾ' ਬਣ ਕੇ ਖੁੱਲ੍ਹ ਕੇ ਐਕਸ਼ਨ ਕਰਨ ਦੀ ਤਿਆਰੀ ਵਿੱਚ ਹੈ। ਇਹ ਉਸ ਦੀ ਆਉਣ ਵਾਲੀ ਫਿਲਮ ਦਾ ਨਾਂਅ ਹੈ, ਜੋ ਐਕਸ਼ਨ ਇੰਟਰਟੇਨਰ ਹੋਵੇਗੀ।
ਇਸ ਖਬਰ ਦੀ ਪੁਸ਼ਟੀ ਖੁਦ ਅਭਿਮੰਨਿਊ ਦਾਸਾਨੀ ਨੇ ਕੀਤੀ ਹੈ। ਉਸ ਨੇ ਸੋਸ਼ਲ ਮੀਡੀਆ ਉੱਤੇ ‘ਨਿਕੰਮਾ’ ਦੀ ਪਹਿਲੀ ਝਲਕ ਦਿਖਾਉਂਦੇ ਹੋਏ ਇੱਕ ਤਸਵੀਰ ਸਾਂਝੀ ਕੀਤੀ ਹੈ। ਐਕਸ਼ਨ ਇੰਟਰਟੇਨਰ ਜਾਨਰ ਨੂੰ ਲੈ ਕੇ ਅਭਿਮੰਨਿਊ ਦਾ ਕਹਿਣਾ ਹੈ ਕਿ ਇਹ ਫਿਲਮ ਚੁਣੌਤੀਆਂ ਦਾ ਪੂਰਾ ਭੰਡਾਰ ਹੈ, ਜਿਸ ਨੂੰ ਨਿਭਾਉਣਾ ਬੇਹੱਦ ਰੋਮਾਂਚਕ ਹੋਵੇਗਾ। ਫਿਲਮ ਦਾ ਪਹਿਲਾ ਸ਼ਡਿਊਲ ਖਤਮ ਹੋ ਚੁੱਕਾ ਹੈ, ਇੱਕ ਗਾਣੇ ਅਤੇ ਫਿਲਮ ਦੇ ਕੁਝ ਦਿ੍ਰਸ਼ਾਂ ਦੀ ਸ਼ੂਟਿੰਗ ਹੋ ਚੁੱਕੀ ਹੈ। ‘ਬਾਗੀ’ ਅਤੇ ‘ਹੀਰੋਪੰਤੀ’ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਸ਼ੱਬੀਰ ਖਾਨ ‘ਨਿਕੰਮਾ’ ਦਾ ਨਿਰਦੇਸ਼ਨ ਕਰਨਗੇ। ਸ਼ੱਬੀਰ ਜ਼ਬਰਦਸਤ ਐਕਸ਼ਨ ਫਿਲਮਾਂ ਅਤੇ ਨਵੀਆਂ ਪ੍ਰਤਿਭਾਵਾਂ ਨੂੰ ਮੌਕਾ ਦੇਣ ਦੇ ਲਈ ਪ੍ਰਸਿੱਧ ਹਨ। ਇਸ ਫਿਲਮ ਵਿੱਚ ਅਭਿਮੰਨਿਊ ਦੇ ਨਾਲ ਗਾਇਕਾ ਅਤੇ ਸੋਸ਼ਲ ਮੀਡੀਆ ਸੇਂਸ਼ੇਸਨ ਸ਼ਰਲੀ ਸੇਤੀਆ ਵੀ ਹੋਵੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ