Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਕੈਨੇਡਾ

ਮੈਕਸਿਮ ਬਰਨੀਅਰ ਨੇ ਆਪਣੀ ਨਵੀਂ ਪਾਰਟੀ ਨੂੰ ਰਜਿਸਟਰ ਕਰਵਾਉਣ ਲਈ ਦਿੱਤੀ ਅਰਜ਼ੀ

October 11, 2018 07:54 AM

ਓਟਵਾ, 10 ਅਕਤੂਬਰ (ਪੋਸਟ ਬਿਊਰੋ) : ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸਿਮ ਬਰਨੀਅਰ ਨੇ ਬੁੱਧਵਾਰ ਸਵੇਰੇ ਇਲੈਕਸ਼ਨਜ਼ ਕੈਨੇਡਾ ਦੇ ਹੈੱਡਕੁਆਰਟਰਜ਼ ਦਾ ਦੌਰਾ ਕਰਕੇ ਆਪਣੀ ਨਵੀਂ ਸਿਆਸੀ ਪਾਰਟੀ ਨੂੰ ਰਜਿਸਟਰ ਕਰਵਾਉਣ ਲਈ ਅਰਜ਼ੀ ਦਿੱਤੀ।
ਇਲੈਕਸ਼ਨਜ਼ ਕੈਨੇਡਾ ਦੇ ਅਧਿਕਾਰੀ ਨੂੰ ਇਸ ਸਬੰਧੀ ਕਾਗਜ਼ਾਤ ਸੌਂਪਣ ਤੋਂ ਬਾਅਦ ਬਰਨੀਅਰ ਨੇ ਆਖਿਆ ਕਿ ਇਹ ਸਾਡੇ ਲਈ ਬਹੁਤ ਵੱਡਾ ਦਿਨ ਹੈ। ਇਹ ਸਾਡੀ ਨਵੀਂ ਪਾਰਟੀ ਦੇ ਨਿਰਮਾਣ ਤੇ ਉਸ ਨੂੰ ਮਾਨਤਾ ਮਿਲਣ ਵੱਲ ਚੁੱਕਿਆ ਗਿਆ ਵੱਡਾ ਕਦਮ ਹੈ। ਜੇ ਇਲੈਕਸ਼ਨਜ਼ ਕੈਨੇਡਾ ਵੱਲੋਂ ਉਨ੍ਹਾਂ ਦੀ ਅਰਜ਼ੀ ਮਨਜ਼ੂਰ ਕਰ ਲਈ ਜਾਂਦੀ ਹੈ ਤਾਂ ਬਰਨੀਅਰ ਵੱਲੋਂ ਭਵਿੱਖ ਵਿੱਚ ਹੋਣ ਵਾਲੀਆਂ ਜਿ਼ਮਨੀ ਚੋਣਾਂ ਵਿੱਚ ਉਮੀਦਵਾਰ ਖੜ੍ਹੇ ਕੀਤੇ ਜਾਣ ਦੀ ਯੋਜਨਾ ਹੈ। ਇਸ ਦੇ ਨਾਲ ਹੀ ਅਗਲੀਆ ਫੈਡਰਲ ਚੋਣਾਂ ਤੱਕ ਬਰਨੀਅਰ ਆਪਣੇ 338 ਉਮੀਦਵਾਰਾਂ ਨੂੰ ਉਤਾਰਨ ਦੀ ਯੋਜਨਾ ਵੀ ਰੱਖਦੇ ਹਨ।
ਇਲੈਕਸ਼ਨਜ਼ ਕੈਨੇਡਾ ਅਨੁਸਾਰ ਬਰਨੀਅਰ ਵੱਲੋਂ ਪਾਰਟੀ ਨੂੰ ਰਜਿਸਟਰ ਕਰਨ ਲਈ ਦਿੱਤੀ ਗਈ ਅਰਜ਼ੀ ਵਿੱਚ, ਉਨ੍ਹਾਂ ਦੀ ਸਿਆਸੀ ਪਾਰਟੀ ਦਾ ਪੂਰਾ ਨਾਂ, ਜੇ ਕੋਈ ਲੋਗੋ ਹੈ ਤਾਂ ਉਸ ਦਾ ਵੇਰਵਾ, ਪਾਰਟੀ ਆਗੂ ਦਾ ਪੂਰਾ ਪਤਾ, ਪਾਰਟੀ ਦੇ ਮੁੱਖ ਆਫਿਸ ਦਾ ਪਤਾ, ਪਾਰਟੀ ਦੇ ਹੋਰਨਾਂ ਅਧਿਕਾਰੀਆਂ ਬਾਰੇ ਜਾਣਕਾਰੀ-ਜਿਵੇਂ ਕਿ ਆਡੀਟਰ, ਸਾਰਿਆਂ ਦੇ ਨਾਂ, ਪਤੇ ਤੇ ਪਾਰਟੀ ਦੇ ਮੈਂਬਰ 250 ਇਲੈਕਟਰਜ਼ ਦੇ ਦਸਤਖ਼ਤ ਆਦਿ ਸ਼ਾਮਲ ਹੋਣੇ ਚਾਹੀਦੇ ਹਨ।
ਇੱਕ ਵਾਰੀ ਫੈਡਰਲ ਇਲੈਕਸ਼ਨਜ਼ ਏਜੰਸੀ ਵੱਲੋਂ ਪੀਪਲਜ਼ ਪਾਰਟੀ ਨੂੰ ਫੈਡਰਲ ਪਾਰਟੀ ਵਜੋਂ ਰਜਿਸਟਰ ਕਰ ਲਏ ਜਾਣ ਤੋਂ ਬਾਅਦ ਪਾਰਟੀ ਜਿ਼ਮਨੀ ਚੋਣਾਂ ਜਾਂ ਜਨਰਲ ਚੋਣਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰ ਸਕੇਗੀ। ਅਜੇ ਤੱਕ ਬਰਨੀਅਰ ਵੱਲੋਂ ਆਪਣੇ ਇਲਾਵਾ ਕਿਸੇ ਹੋਰ ਮੈਂਬਰ ਦਾ ਨਾਂ ਨਹੀਂ ਦੱਸਿਆ ਗਿਆ ਜਿਹੜਾ ਪੀਪਲਜ਼ ਪਾਰਟੀ ਦੇ ਬੈਨਰ ਹੇਠ ਚੋਣ ਲੜੇਗਾ। ਬਰਨੀਅਰ ਦਾ ਕਹਿਣਾ ਹੈ ਕਿ ਉਹ ਜਨਵਰੀ ਤੋਂ ਉਮੀਦਵਾਰਾਂ ਦੀ ਪੁਸ਼ਟੀ ਕਰਨੀ ਸ਼ੁਰੂ ਕਰਨਗੇ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਠੰਢੇ ਪੈਣ ਦੀ ਕਗਾਰ ਉੱਤੇ ਪਹੁੰਚ ਚੁੱਕੇ ਹਨ ਕੈਨੇਡਾ ਤੇ ਚੀਨ ਦੇ ਸਬੰਧ : ਲੂ ਸ਼ੇਅ
ਸਾਡੀ ਸਰਕਾਰ ਆਉਣ ਉੱਤੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਨੂੰ ਦਿੱਤੀਆਂ ਜਾਣਗੀਆਂ ਸਖ਼ਤ ਸਜ਼ਾਵਾਂ : ਸ਼ੀਅਰ
ਕੌਮਾਂਤਰੀ ਪੱਧਰ ਉੱਤੇ ਟਰੇਨਡ ਨਿਊਕਮਰਜ਼ ਨੂੰ ਰੋਜ਼ਗਾਰ ਲੱਭਣ ਵਿੱਚ ਮਦਦ ਕਰ ਰਹੀ ਹੈ ਕੈਨੇਡਾ ਸਰਕਾਰ
ਫਰੀਦਕੋਟ ਤੋਂ ਕਾਂਗਰਸ ਦੇ ਮੁਹੰਮਦ ਸਦੀਕ ਲਗਭਗ 2000 ਵੋਟਾਂ ਨਾਲ ਅੱਗੇ ਚੱਲ ਰਹੇ ਹਨ
ਫੋਰਡ ਤੇ ਹਿੱਗਜ਼ ਕਾਰਬਨ ਟੈਕਸ ਤੇ ਹੋਰਨਾਂ ਮੁੱਦਿਆਂ ਬਾਰੇ ਅੱਜ ਕਰਨਗੇ ਮੁਲਾਕਾਤ
ਨਜ਼ਰਬੰਦ ਕੈਨੇਡੀਅਨਾਂ ਦੀ ਰਿਹਾਈ ਲਈ ਕੈਨੇਡਾ ਦੀ ਕੋਈ ਗੱਲ ਨਹੀਂ ਸੁਣਨਗੇ ਚੀਨੀ ਰਾਸ਼ਟਰਪਤੀ: ਜੈਕੁਅਸ
ਅੱਖਾਂ ਦੇ ਕਾਲੇਪਨ ਨੂੰ ਇੰਝ ਕਰੋ ਦੂਰ
ਫੋਰਡ ਨੇ ਬਚਤ ਵਿੱਚ ਮਦਦ ਬਦਲੇ ਸਕੂਲ ਬੋਰਡਜ਼ ਤੇ ਮਿਉਂਸਪੈਲਿਟੀਜ਼ ਨੂੰ 7.35 ਮਿਲੀਅਨ ਡਾਲਰ ਖਰਚਣ ਦੀ ਕੀਤੀ ਪੇਸ਼ਕਸ਼
ਚੀਨ ਨਾਲ ਨਾਜੁ਼ਕ ਦੌਰ ਵਿੱਚੋਂ ਲੰਘ ਰਹੇ ਹਨ ਕੈਨੇਡਾ ਦੇ ਸਬੰਧ : ਟਰੂਡੋ
ਪ੍ਰਾਈਵੇਸੀ ਵਾਚਡੌਗ ਨੂੰ ਵਧੇਰੇ ਸ਼ਕਤੀਆਂ ਦੇਣ ਬਾਰੇ ਵਿਚਾਰ ਕਰ ਰਹੀ ਹੈ ਫੈਡਰਲ ਸਰਕਾਰ