Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਟੋਰਾਂਟੋ/ਜੀਟੀਏ

ਡੇਵਿਡ ਕੈਪਲਾਨ ਦੀ ਅਚਾਨਕ ਹੋਈ ਮੌਤ ਉੱਤੇ ਸਿਆਸਤਦਾਨਾਂ ਵੱਲੋਂ ਦੁੱਖ ਦਾ ਪ੍ਰਗਟਾਵਾ

July 26, 2019 09:35 AM

ਓਨਟਾਰੀਓ, 25 ਜੁਲਾਈ (ਪੋਸਟ ਬਿਊਰੋ) : ਓਨਟਾਰੀਓ ਦੇ ਸਾਬਕਾ ਸਿਹਤ ਮੰਤਰੀ ਡੇਵਿਡ ਕੈਪਲਾਨ ਦੇ ਘਰ ਵਿੱਚ ਅਚਾਨਕ ਹੋਈ ਮੌਤ ਦੇ ਸਬੰਧ ਵਿੱਚ ਜਾਂਚ ਚੱਲ ਰਹੀ ਹੈ। ਘਰ ਵਿੱਚ ਸੜ ਜਾਣ ਤੋਂ ਬਾਅਦ ਇੱਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਹ ਵਿਅਕਤੀ ਹੋਰ ਕੋਈ ਨਹੀਂ ਸਗੋਂ ਡੇਵਿਡ ਕੈਪਲਾਨ ਹੀ ਦੱਸੇ ਜਾ ਰਹੇ ਹਨ।
ਬੁੱਧਵਾਰ ਰਾਤ ਨੂੰ ਲਾਅਰੈਂਸ ਐਵਨਿਊ ਤੇ ਡੌਨ ਵੈਲੀ ਪਾਰਕਵੇਅ ਇਲਾਕੇ ਵਿੱਚ ਐਮਰਜੰਸੀ ਅਮਲੇ ਨੂੰ ਇੱਕ ਵਿਅਕਤੀ ਦੇ ਝੁਲਸਣ ਕਾਰਨ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ ਘਰ ਦੇ ਗੈਰਾਜ ਵਿੱਚ ਹੋਏ ਹਾਦਸੇ ਕਾਰਨ ਹੀ ਸਬੰਧਤ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ। ਕੁੱਝ ਸਮੇਂ ਬਾਅਦ ਹੀ ਉਸ ਵਿਅਕਤੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਮੌਤ ਦੇ ਅਸਲੀ ਕਾਰਨਾਂ ਦਾ ਖੁਲਾਸਾ ਅਜੇ ਤੱਕ ਨਹੀਂ ਕੀਤਾ ਗਿਆ ਹੈ।
ਵੀਰਵਾਰ ਸਵੇਰੇ ਕੈਪਲਾਨ ਦੀ ਮੌਤ ਦੀ ਖਬਰ ਫੈਲੀ। ਇਸ ਉਪਰੰਤ ਸਿਆਸਤਦਾਨਾਂ ਵੱਲੋਂ ਉਨ੍ਹਾਂ ਦੀ ਮੌਤ ਉੱਤੇ ਦੁੱਖ ਪ੍ਰਗਟਾਉਣ ਦੇ ਸੁਨੇਹੇ ਆਉਣੇ ਸ਼ੁਰੂ ਹੋਏ। ਕੈਪਲਾਨ ਨੂੰ ਬਹੁਤ ਹੀ ਮਿਹਨਤੀ ਤੇ ਸਮਰਪਿਤ ਪਬਲਿਕ ਸਰਵੈਂਟ ਵਜੋਂ ਪਰਿਭਾਸ਼ਤ ਕੀਤਾ ਜਾ ਰਿਹਾ ਹੈ। ਪ੍ਰੀਮੀਅਰ ਡੱਗ ਫੋਰਡ ਨੇ ਇਸ ਲਿਬਰਲ ਸਿਆਸਤਦਾਨ ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਮਿੱਤਰਾਂ ਨੂੰ ਟਵਿੱਟਰ ਰਾਹੀਂ ਸ਼ੋਕ ਸੁਨੇਹਾ ਭੇਜਿਆ। ਉਨ੍ਹਾਂ ਆਖਿਆ ਕਿ ਕੈਪਲਾਨ ਨੇ ਪ੍ਰੋਵਿੰਸ ਲਈ ਕਮਾਲ ਦੀ ਸੇਵਾ ਨਿਭਾਈ। ਫੋਰਡ ਕੈਬਨਿਟ ਦੇ ਕਈ ਹੋਰਨਾਂ ਮੈਂਬਰਾਂ ਵੱਲੋਂ ਵੀ ਕੈਪਲਾਨ ਦੀ ਮੌਤ ਉੱਤੇ ਦੁੱਖ ਪ੍ਰਗਟਾ ਕੀਤਾ ਗਿਆ।
ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਇਸ ਖਬਰ ਨੂੰ ਬਹੁਤ ਹੀ ਅਫਸੋਸਨਾਕ ਦੱਸਿਆ ਜਦਕਿ ਟੂਰਿਜ਼ਮ ਮੰਤਰੀ ਲੀਜ਼ਾ ਮੈਕਲਿਓਡ ਨੇ ਕੈਪਲਾਨ ਨੂੰ ਬਿਹਤਰੀਨ ਪਬਲਿਕ ਸਰਵੈਂਟ, ਨੇਕ ਇਨਸਾਨ ਦੱਸਿਆ। ਉਨ੍ਹਾਂ ਆਖਿਆ ਕਿ 54 ਸਾਲ ਦੀ ਨਿੱਕੀ ਉਮਰ ਵਿੱਚ ਕੈਪਲਾਨ ਦੇ ਜਾਣ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ। ਉਨ੍ਹਾਂ ਦੇ ਸਾਬਕਾ ਪ੍ਰੈੱਸ ਸਕੱਤਰ ਸਟੀਵ ਇਰਵਿਨ ਨੇ ਆਖਿਆ ਕਿ ਜਿਨ੍ਹਾਂ ਨੇ ਕੈਪਲਾਨ ਵਰਗੇ ਸਿਆਸਤਦਾਨ ਨਾਲ ਕੰਮ ਕੀਤਾ ਉਨ੍ਹਾਂ ਲਈ ਇਹ ਕਾਫੀ ਮੰਦਭਾਗਾ ਦਿਨ ਹੈ। ਇਸ ਮੌਕੇ ਲਿਬਰਲ ਆਗੂ ਜੌਹਨ ਫਰੇਜ਼ਰ, ਮਾਈਕਲ ਕੌਟੀਊ,ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਵੀ ਕੈਪਲਾਨ ਦੀ ਅਚਾਨਕ ਹੋਈ ਮੌਤ ਉੱਤੇ ਦੁੱਖ ਪ੍ਰਗਟਾਇਆ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ ਫੋਰਡ ਸਰਕਾਰ ਬਣਾ ਰਹੀ ਹੈ ਗੋ ਟਰੇਨ ਲਾਈਨਜ਼ ਉੱਤੇ 300 ਨਵੇਂ ਟਰਿੱਪ ਸ਼ੁਰੂ ਕਰਨ ਦੀ ਯੋਜਨਾ ਲੇਕ ਓਨਟਾਰੀਓ ਤੋਂ ਮਿਲੀ 14 ਸਾਲਾ ਲੜਕੇ ਦੀ ਲਾਸ਼ ਐਸ਼ਬ੍ਰਿੱਜਿਜ਼ ਬੇਅ ਨੇੜੇ ਡੁੱਬੇ ਵਿਅਕਤੀ ਦੀ ਕੀਤੀ ਜਾ ਰਹੀ ਹੈ ਭਾਲ ਦਿਨ ਦਿਹਾੜੇ ਚੱਲੀ ਗੋਲੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ ਤੇਜ਼ ਹਵਾਵਾਂ ਕਾਰਨ ਓਨਟਾਰੀਓ ਵਿੱਚ ਸੈਂਕੜੇ ਲੋਕ ਅਜੇ ਵੀ ਹਨ੍ਹੇਰੇ ਵਿੱਚ ਪਹਿਲੀ ਵਾਰੀ ਘਰ ਖਰੀਦਣ ਵਾਲਿਆਂ ਨੂੰ ਮਾਰਗੇਜ ਉਤਾਰਨ ਲਈ ਦਿੱਤਾ ਜਾਵੇਗਾ 30 ਸਾਲ ਦਾ ਸਮਾਂ : ਫਰੀਲੈਂਡ ਹਥਿਆਰਬੰਦ ਕਾਰਜੈਕਿੰਗ ਲਈ 13 ਸਾਲਾ ਲੜਕੀ ਤੇ 16 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ ਫੈਰਿਸ ਵ੍ਹੀਲ ਰਾਈਡ ਉੱਤੇ ਫਸੇ 10 ਵਿਅਕਤੀਆਂ ਨੂੰ ਬਚਾਇਆ ਗਿਆ