Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਪ੍ਰਧਾਨ ਮੰਤਰੀ ਬਣਨ ਉਪਰੰਤ ਸਰਹੱਦ ਉੱਤੇ ਵਾੜ ਲਾਉਣ ਦਾ ਬਰਨੀਅਰ ਨੇ ਕੀਤਾ ਵਾਅਦਾ

July 25, 2019 01:20 PM

ਓਟਵਾ, 24 ਜੁਲਾਈ (ਪੋਸਟ ਬਿਊਰੋ) : ਮੈਕਸਿਮ ਬਰਨੀਅਰ ਦਾ ਕਹਿਣਾ ਹੈ ਕਿ ਜੇ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਨ੍ਹਾਂ ਦੀ ਸਰਕਾਰ ਇਮੀਗ੍ਰੇਸ਼ਨ ਤੇ ਰਫਿਊਜੀਆਂ ਦੀ ਗਿਣਤੀ ਵਿੱਚ ਕਟੌਤੀ ਕਰੇਗੀ, ਸਰਹੱਦ ਪਾਰ ਤੋਂ ਕੈਨੇਡਾ ਵਿੱਚ ਪਨਾਹ ਹਾਸਲ ਕਰਨ ਦੇ ਚਾਹਵਾਨਾਂ ਦੀ ਗਿਣਤੀ ਘਟਾਉਣ ਲਈ ਸਰਹੱਦ ਉੱਤੇ ਵਾੜ ਲਾਵੇਗੀ ਤੇ ਉਸ ਪ੍ਰੋਗਰਾਮ ਨੂੰ ਖ਼ਤਮ ਕਰੇਗੀ ਜਿਸ ਨਾਲ ਇਮੀਗ੍ਰੈਂਟਸ ਆਪਣੇ ਪਰਿਵਾਰਾਂ ਨੂੰ ਆਪਣੇ ਕੋਲ ਕੈਨੇਡਾ ਸੱਦਣ ਲਈ ਸਪਾਂਸਰ ਕਰ ਸਕਦੇ ਹਨ।
ਟੋਰਾਂਟੋ ਦੇ ਪੱਛਮੀ ਸਬਅਰਬ ਮਿਸੀਸਾਗਾ, ਓਨਟਾਰੀਓ ਵਿੱਚ ਇੱਕ ਈਵੈਂਟ ਵਿੱਚ ਕਿਊਬਿਕ ਤੋਂ ਐਮਪੀ ਬਰਨੀਅਰ ਨੇ ਇਹ ਵਿਚਾਰ ਪ੍ਰਗਟਾਏ। ਹਾਲਾਂਕਿ ਓਪੀਨੀਅਨ ਪੋਲਜ਼ ਵਿੱਚ ਉਨ੍ਹਾਂ ਦੀ ਪੀਪਲਜ਼ ਪਾਰਟੀ ਦੋ ਫੀ ਸਦੀ ਸਮਰਥਨ ਜੁਟਾਉਣ ਵਿੱਚ ਵੀ ਅਸਫਲ ਦੱਸੀ ਜਾ ਰਹੀ ਹੈ। ਬੁੱਧਵਾਰ ਸ਼ਾਮ ਨੂੰ ਆਪਣੇ ਭਾਸ਼ਣ ਵਿੱਚ ਬਰਨੀਅਰ ਨੇ ਆਖਿਆ ਕਿ ਉਹ ਸਮਝ ਸਕਦੇ ਹਨ ਕਿ ਇਮੀਗ੍ਰੈਂਟਸ ਆਪਣੇ ਪਿੱਛੇ ਛੱਡੇ ਪਰਿਵਾਰਾਂ ਨੂੰ ਇੱਧਰ ਕਿਉਂ ਲਿਆਉਣਾ ਚਾਹੁੰਦੇ ਹਨ, ਇਨ੍ਹਾਂ ਵਿੱਚ ਉਹ ਬਜ਼ੁਰਗ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਸਾਡੇ ਹੈਲਥਕੇਅਰ ਸਿਸਟਮ ਤੋਂ ਫਾਇਦਾ ਹੋ ਸਕਦਾ ਹੈ। ਪਰ ਅਸੀਂ ਲੋਕਾਂ ਦੀ ਭਲਾਈ ਦਾ ਠੇਕਾ ਲੈਣ ਵਾਲਾ ਦੇਸ਼ ਤਾਂ ਨਹੀਂ ਬਣ ਸਕਦੇ।
ਉਨ੍ਹਾਂ ਕੈਨੇਡਾ ਆਉਣ ਵਾਲੇ ਇਮੀਗ੍ਰੈਂਟਸ ਦੀ ਗਿਣਤੀ ਹਰ ਸਾਲ 100,000 ਜਾਂ 150,000 ਤੱਕ ਘਟਾਉਣ ਦਾ ਤਹੱਈਆ ਪ੍ਰਗਟਾਇਆ। ਉਨ੍ਹਾਂ ਇਹ ਵੀ ਆਖਿਆ ਕਿ ਇਹ ਵੀ ਉਸ ਹਾਲ ਵਿੱਚ ਜੇ ਅਰਥਚਾਰਾ ਤੇ ਹੋਰ ਹਾਲਾਤ ਇਜਾਜ਼ਤ ਦੇਣ। ਇਸ ਸਮੇਂ ਕੈਨੇਡਾ 350,000 ਇਮੀਗ੍ਰੈਂਟਸ ਨੂੰ ਸਵੀਕਾਰਦਾ ਹੈ। ਬਰਨੀਅਰ ਨੇ ਆਖਿਆ ਕਿ ਕੈਨੇਡਾ ਨੂੰ ਸੱਭ ਤੋਂ ਪਹਿਲਾਂ ਆਪਣੇ ਨਾਗਰਿਕਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਸਿਰਫ ਅਜਿਹੇ ਨਿਊ ਕਮਰਜ਼ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਜਿਹੜੇ ਦੇਸ਼ ਦੇ ਅਰਥਚਾਰੇ ਨੂੰ ਫਾਇਦਾ ਪਹੁੰਚਾਉਣ।
ਉਨ੍ਹਾਂ ਮਾਸ ਇਮੀਗ੍ਰੇਸ਼ਨ ਤੇ ਐਕਸਟ੍ਰੀਮ ਮਲਟੀਕਲਚਰਿਜ਼ਮ ਨੂੰ ਗਲਤ ਦੱਸਿਆ ਤੇ ਆਖਿਆ ਕਿ ਅਜਿਹੀਆਂ ਨੀਤੀਆਂ ਸਮਾਜ ਵਿੱਚ ਝਗੜੇ ਤੇ ਹਿੰਸਾ ਲਈ ਜਿ਼ੰਮੇਵਾਰ ਹੁੰਦੀਆਂ ਹਨ। ਉਨ੍ਹਾਂ ਇਸਲਾਮਵਾਦ ਜਾਂ ਸਿਆਸੀ ਇਸਲਾਮ ਨੂੰ ਵੀ ਕੈਨੇਡੀਅਨ ਕਦਰਾਂ ਕੀਮਤਾਂ ਲਈ ਖਤਰਨਾਕ ਦੱਸਿਆ। ਬਰਨੀਅਰ ਨੇ ਇਹ ਦਾਅਵਾ ਵੀ ਕੀਤਾ ਕਿ ਬਹੁਤੇ ਕੈਨੇਡੀਅਨਜ਼ ਉਸ ਨਾਲ ਸਹਿਮਤ ਹੋਣਗੇ। ਬਰਨੀਅਰ ਦੇ ਹਿਸਾਬ ਨਾਲ ਅੱਧੇ ਤੋਂ ਵੱਧ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਇਮੀਗ੍ਰੇਸ਼ਨ ਲੈਵਲ ਕਾਫੀ ਜਿ਼ਆਦਾ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ