Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਸਫਲ ਰਿਹਾ ਕੈਨਸਿਖ ਦਾ 35ਵਾਂ ਸਲਾਨਾ ਟੂਰਨਾਮੈਂਟ

July 24, 2019 10:44 AM

ਮਿਸੀਸਾਗਾ, 23 ਜੁਲਾਈ (ਪੋਸਟ ਬਿਊਰੋ)- ਬੀਤੀ 13, 14 ਜੁਲਾਈ ਨੂੰ ਕੈਨਸਿਖ ਕਲਚਰਲ ਸੈਂਟਰ ਵਲੋਂ ਆਪਣਾ 35ਵਾਂ ਸਲਾਨਾ ਟੂਰਨਾਮੈਂਟ ਮਾਲਟਨ ਦੇ ਵਾਈਲਡਵੁਡ ਪਾਰਕ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਸੌਕਰ, ਵਾਲੀਬਾਲ, ਸ਼ਾਟਪੁਟ, ਭਾਰ ਚੁੱਕਣ ਦੇ ਮੁਕਾਬਲੇ, ਦੌੜਾਂ ਅਤੇ ਤਾਸ਼ ਆਦਿ ਦੇ ਮੁਕਾਬਲੇ ਕਰਵਾਏ ਗਏ। ਸੌਕਰ ਦੇ ਮੈਚ ਪੀਲ ਸਪੋਰਟਸ ਅਕੈਡਮੀ ਵਲੋਂ ਆਯੋਜਿਤ ਕੀਤੇ ਗਏ। ਕੁਲਦੀਪ ਸਿੰਘ ਗਿੱਲ ਨੇ ਦੱਸਿਆ ਕਿ ਕੁੱਲ 48 ਟੀਮਾਂ ਨੇ ਭਾਗ ਲਿਆ ਤੇ 44 ਮੈਚ ਹੋਏ। ਇਹ ਟੀਮਾਂ 6 ਸਾਲ ਤੋਂ ਲੈ ਕੇ 16 ਸਾਲ ਤੱਕ ਦੇ ਉਮਰ ਵਰਗ ਦੀਆਂ ਸਨ।

ਵਾਲੀਬਾਲ ਦੇ ਐਗਜ਼ੀਬਿਸ਼ਨ ਮੈਚ ਖੇਡੇ ਗਏ ਤੇ ਇਸੇ ਤਰ੍ਹਾਂ ਟ੍ਰੈਕ ਐਡ ਫੀਲਡ ਦੀਆਂ ਵੱਖ-ਵੱਖ ਖੇਡਾਂ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਭਾਗ ਲਿਆ, ਜਿਨ੍ਹਾਂ ਦੇ ਨਤੀਜੇ ਇਸ ਤਰ੍ਹਾਂ ਰਹੇ। ਬਜ਼ੁਰਗਾਂ ਦੀ ਤਾਸ਼ ਦੇ ਮੁਕਾਬਲੇ ਬੜੇ ਰੌਚਕ ਰਹੇ ਅਤੇ ਇਸੇ ਤਰ੍ਹਾਂ ਹੀ ਰੱਸਾ-ਕਸੀ ਦਾ ਮੁਕਾਬਲਾ ਬਾਬਾ ਬੰਦਾ ਸਿੰਘ ਬਹਾਦਰ ਦੀ ਟੀਮ ਨੇ ਜਿੱਤਿਆ। ਇਸ ਟੂਰਨਾਮੈਂਟ ਵਿਚ ਵੱਖ ਵੱਖ ਸਿਆਸੀ ਆਗੂਆਂ ਨੇ ਹਾਜਰੀ ਲਗਵਾਈ, ਜਿਨ੍ਹਾਂ ਵਿਚ ਸਿਟੀ ਕੌਂਸਲਰ ਹਰਕੀਰਤ ਸਿੰਘ ਤੇ ਰੀਜਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਤੇ ਨਾਲ ਦੀ ਨਾਲ ਮੈਬਰ ਪਾਰਲੀਮੈਟ ਰੂਬੀ ਸਹੋਤਾ ਵਲੋਂ ਕੈਨਸਿਖ ਕਲਚਰਲ ਸੈਂਟਰ ਨੂੰ ਸਨਮਾਨ ਚਿੰਨ੍ਹ ਵੀ ਭੇਟ ਕੀਤਾ ਗਿਆ। 14 ਤਰੀਕ ਸ਼ਾਮ ਨੂੰ ਰੰਗਾ ਰੰਗ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ, ਜਿਸ ਵਿਚ ਧੀਰਾ ਗਿੱਲ, ਗਲਵ ਵੜੈਚ ਤੇ ਨਾਲ-ਨਾਲ ਭੁਪਿੰਦਰ ਗਿੱਲ ਅਤੇ ਬਲਜਿੰਦਰ ਰਿੰਪੀ ਦੀ ਜੋੜੀ ਨੇ ਖੂਬ ਰੌਣਕਾਂ ਲਾਈਆਂ ਤੇ ਲੋਕਲ ਗਾਇਕ ਹਰਪ੍ਰੀਤ ਰੰਧਾਵਾ ਨੇ ਵੀ ਚੰਗਾ ਰੰਗ ਬੰੇਿਨ੍ਹਆ। ਕੈਨਸਿਖ ਕਲਚਰਲ ਸੈਟਰ ਦੇ ਇਸ 35ਵੇ ਸਲਾਨਾ ਟੂੂਰਨਾਮੈਟ ਨੂੰ ਕਾਮਯਾਬ ਕਰਨ ਵਾਲਿਆਂ ਵਿਚ ਚੇਅਰਮੈਨ ਸੇ਼ਰਦਲਜੀਤ ਸਿੰਘ ਢਿੱਲੋਂ, ਹਰਜੀਤ ਸਿੰਘ ਧਨੋਆ, ਗੁਰਮੇਲ ਸਿੰਘ ਸੰਧੂ, ਦਰਸਨ ਸਿੰਘ ਗਿੱਲ, ਜਗਦੀਸ ਗਰੇਵਾਲ, ਨਰਿੰਦਰ ਸਿੰਘ ਸੋਹਲ, ਰਣਜੀਤ ਸਿੰਘ ਬਰੀਆੜ, ਅਤੁਲ ਸਿੰਘ ਡੋਗਰਾ, ਸੁਖਵਿੰਦਰ ਸਿੰਘ ਧਨੋਆ, ਕੁਲਵਿੰਦਰ ਧਾਲੀਵਾਲ, ਕੁਲਦੀਪ ਸਿੰਘ ਗਿੱਲ, ਮਨਵੀਰ ਚੀਮਾ, ਸੈਮ ਢਿੱਲੋ, ਪੀਪਟ ਸਿੰਘ ਸੰਧੂ, ਸੁਖਜੀਤ ਸਿੰਘ ਮਾਂਗਟ, ਤੋਚੀ ਸੰਘਾ ਅਤੇ ਸੋਹਣ ਸਿੰਘ ਗਿੱਡਾ ਦੇ ਨਾਮ ਜਿ਼ਕਰਯੋਗ ਹਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ