Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

'ਸਾਵਣ ਕਵੀ ਦਰਬਾਰ' ਦਾ ਆਯੋਜਨ

July 24, 2019 10:35 AM

ਓਕਵਿਲ, (ਡਾ. ਝੰਡ) -ਲੰਘਿਆ ਸ਼ਨੀਵਾਰ 20 ਜੁਲਾਈ ਦਾ ਦਿਨ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਅਤੇ ਓਕਵਿੱਲ ਸ਼ਹਿਰ ਤੇ ਇਸ ਦੇ ਆਸ-ਪਾਸ ਦੇ ਸਾਹਿਤ-ਪ੍ਰੇਮੀਆਂ ਤੇ ਸਾਹਿਤ-ਰਸੀਆਂ ਲਈ ਇਕ ਯਾਦਗਾਰੀ ਦਿਨ ਬਣ ਗਿਆ ਜਦੋਂ ਓਕਵਿੱਲ-ਵਾਸੀ ਡਾ. ਪਰਗਟ ਸਿੰਘ ਬੱਗਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਲੱਗਭੱਗ ਤਿੰਨ ਮਹੀਨੇ ਪਹਿਲਾਂ ਦਿੱਤੇ ਗਏ ਮੋਹ-ਭਿੱਜੇ ਸੱਦੇ 'ਤੇ ਇਸ ਸਾਹਿਤ ਸਭਾ ਨੇ ਜੁਲਾਈ ਮਹੀਨੇ ਹੋਣ ਵਾਲੇ ਆਪਣੇ ਸਮਾਗ਼ਮ ਦਾ ਇਸ ਸ਼ਹਿਰ ਵਿਚ ਸਫ਼ਲਤਾ ਪੂਰਵਕ ਆਯੋਜਨ ਕੀਤਾ। ‘ਹਾਲਟਨ ਸਿੱਖ ਕੌਂਸਲ’ ਦੇ ਸਹਿਯੋਗ ਨਾਲ 2400 ਰਿਵਰ ਓਕਸ ਕਮਿਊਨਿਟੀ ਸੈਂਟਰ ਵਿਖੇ ਆਯੋਜਿਤ ਕੀਤਾ ਗਿਆ ਇਹ ਸਮਾਗ਼ਮ ਗੁਰੂ ਨਾਨਕ ਦੇਵ ਜੀ ਦੇ 550’ਵੇਂ ਪ੍ਰਕਾਸ਼-ਪਰਬ ਨੂੰ ਸਮੱਰਪਿਤ ਸੀ ਅਤੇ ਮਹੀਨਾ ਕਿਉਂਕਿ ਸਾਵਣ ਦੀ ਰਿਮ-ਝਿਮ ਵਾਲਾ ਸੀ, ਇਸ ਲਈ ਪੰਜਾਬੀ, ਉਰਦੂ ਤੇ ਹਿੰਦੀ ਤਿੰਨਾਂ ਭਾਸ਼ਾਵਾਂ ਵਿਚ ਹੋਣ ਵਾਲੇ ਇਸ ਕਵੀ-ਦਰਬਾਰ ਨੂੰ 'ਸਾਵਣ ਕਵੀ ਦਰਬਾਰ' ਦਾ ਨਾਂ ਦਿੱਤਾ ਗਿਆ। ਰਾਤ ਨੂੰ ਨੌਂ ਵਜੇ ਦੇ ਲੱਗਭੱਗ ਸਮਾਗ਼ਮ ਦੀ ਸਮਾਪਤੀ ਸਮੇਂ ਹੋਈ ਬਾਰਸ਼ ਨੇ ਇਸ ਨੂੰ ਸਾਵਣ ਮਹੀਨੇ ਦੇ ਕਵੀ-ਦਰਬਾਰ ਦਾ ਸਾਰਥਿਕ ਰੂਪ ਦੇ ਦਿੱਤਾ ਅਤੇ ਇੰਜ ਲੱਗ ਰਿਹਾ ਸੀ ਜਿਵੇਂ ਇੰਦਰ-ਦੇਵਤਾ ਵੀ ਇਸ ਸਮਾਗ਼ਮ ਦੀ ਸਫ਼ਲਤਾ ਉੱਪਰ ਖ਼ੁਸ਼ ਹੋ ਰਿਹਾ ਹੈ। ਇਸ ਸਮਾਗ਼ਮ ਦੀ ਇਕ ਹੋਰ ਵਿਸ਼ੇਸ਼ਤਾ ਇਹ ਵੀ ਸੀ ਕਿ ਇਸ ਵਿਚ ਕੋਈ ਪ੍ਰਧਾਨ ਜਾਂ ਪ੍ਰਧਾਨਗੀ-ਮੰਡਲ ਨਹੀਂ ਸੀ, ਕੇਵਲ ਕਵੀ/ਕਵਿੱਤਰੀਆਂ, ਗਾਇਕ/ਗਾਇਕਾਵਾਂ ਅਤੇ ਸੁਹਿਰਦ ਸਰੋਤੇ ਸਨ ਜੋ ਬਰੈਂਪਟਨ, ਮਿਸੀਸਾਗਾ, ਮਿਲਟਨ ਅਤੇ ਹੋਰ ਸ਼ਹਿਰਾਂ ਤੋਂ ਉਚੇਚੇ ਤੌਰ 'ਤੇ ਓਕਵਿੱਲ ਪਹੁੰਚੇ।
ਵੱਖ-ਵੱਖ ਥਾਵਾਂ ਤੋਂ ਸ਼ਾਮ ਦੇ ਪੰਜ ਕੁ ਵਜੇ ਪਹੁੰਚੇ ਮਹਿਮਾਨਾਂ ਅਤੇ ਸਥਾਨਕ ਸਾਹਿਤ-ਪ੍ਰੇਮੀਆਂ ਦੀ ਚਾਹ-ਪਾਣੀ ਦੀ ਸੇਵਾ ਅਤੇ ਆਪਸੀ ਮੇਲ਼-ਮੁਲਾਕਾਤ ਤੋਂ ਬਾਅਦ ਸਮਾਗ਼ਮ ਦੀ ਸ਼ੁਰੂਆਤ ਕਰਦਿਆਂ ਮੰਚ-ਸੰਚਾਲਕ ਤਲਵਿੰਦਰ ਮੰਡ ਨੇ ਸਮਾਗ਼ਮ ਦੇ ਮੁੱਖ-ਮੇਜ਼ਬਾਨ ਡਾ. ਪਰਗਟ ਸਿੰਘ ਬੱਗਾ ਨੂੰ ਮੰਚ 'ਤੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਬੜੇ ਹੀ ਭਾਵੁਕ ਸ਼ਬਦਾਂ ਵਿਚ ਆਏ ਸਮੂਹ-ਮਹਿਮਾਨਾਂ ਨੂੰ ਨਿੱਘੀ 'ਜੀ-ਆਇਆਂ' ਕਹੀ। ਉਪਰੰਤ, ਸਭਾ ਦੇ ਸੀਨੀਅਰ ਮੈਂਬਰ ਮਲੂਕ ਸਿੰਘ ਕਾਹਲੋਂ ਨੇ ਸਭਾ ਦੀਆਂ ਸਰਗ਼ਰਮੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਭਾ ਪਿਛਲੇ ਅੱਠ ਸਾਲ ਤੋਂ ਬਰੈਂਪਟਨ ਵਿਚ ਆਪਣੇ ਵੱਖ-ਵੱਖ ਪ੍ਰੋਗਰਾਮ ਲਗਾਤਾਰ ਕਰ ਰਹੀ ਹੈ ਅਤੇ ਬਰੈਂਪਟਨ ਤੋਂ ਬਾਹਰ ਓਕਵਿੱਲ ਵਿਚ ਇਸ ਦਾ ਇਹ ਪਹਿਲਾ ਸਮਾਗ਼ਮ ਹੈ। ਉਨ੍ਹਾਂ ਹਾਜ਼ਰੀਨ ਦੇ ਨਾਲ ਸਭਾ ਦੇ ਸਰਗ਼ਰਮ ਮੈਂਬਰਾਂ ਦੀ ਜਾਣ-ਪਛਾਣ ਵੀ ਕਰਵਾਈ।
ਕਵੀ-ਦਰਬਾਰ ਦਾ ਸ਼ੁਭ-ਆਰੰਭ ਇਕਬਾਲ ਬਰਾੜ ਦੀ ਸੁਰੀਲੀ ਆਵਾਜ਼ ਵਿਚ ਗਾਏ ਗਏ ਸੁਆਗ਼ਤੀ-ਗੀਤ ਨਾਲ ਕੀਤਾ ਗਿਆ ਅਤੇ ਉਸ ਤੋਂ ਬਾਅਦ ਪ੍ਰਿੰ. ਗਿਆਨ ਸਿੰਘ ਘਈ, ਗਿਆਨ ਸਿੰਘ ਦਰਦੀ, ਸੁਰਿੰਦਰ ਸ਼ਰਮਾ, ਹਰਦਿਆਲ ਝੀਤਾ, ਗੁਰਦੇਵ ਚੌਹਾਨ, ਗੁਰਬਚਨ ਸਿੰਘ ਚਿੰਤਕ, ਦਰਸ਼ਨ ਸਿੰਘ ਸਿੱਧੂ, ਹਰਜਿੰਦਰ ਸਿੰਘ ਭਸੀਨ, ਸੁਖਚਰਨਜੀਤ ਕੌਰ ਗਿੱਲ, ਨਵਦੀਪ ਕੌਰ ਗਿੱਲ, ਡਾ. ਬਲਜਿੰਦਰ ਸੇਖੋਂ, ਡਾ. ਜਗਮੋਹਨ ਸੰਘਾ, ਪ੍ਰਿੰ. ਕਮਲਜੀਤ ਸਿੰਘ ਟਿੱਬਾ, ਕਰਨ ਅਜਾਇਬ ਸਿੰਘ ਸੰਘਾ, ਬਲਦੇਵ ਸਹਿਦੇਵ, ਸੁਰਿੰਦਰ ਸਿੰਘ ਗਿੱਲ, ਅਜੀਤ ਹਿਰਖ਼ੀ, ਸੁਰਿੰਦਰ ਗਰੇਵਾਲ, ਬਲਦੇਵ ਸਹਿਦੇਵ, ਨਵਜੋਤ ਬਰਾੜ, ਪਰਮਜੀਤ ਦਿਓਲ, ਸੁਰਿੰਦਰਜੀਤ, ਗੁਰੰਜਲ ਕੌਰ ਅਤੇ ਰਾਜਵੰਤ ਬਾਜਵਾ ਨੇ ਵਾਰੋ-ਵਾਰੀ ਗੁਰੂ ਨਾਨਕ ਦੇਵ ਜੀ ਬਾਰੇ ਅਤੇ ਹੋਰ ਸਮਾਜਿਕ ਵਿਸਿ਼ਆਂ ਨਾਲ ਸਬੰਧਿਤ ਆਪਣੀਆਂ ਕਵਿਤਾਵਾਂ ਤੇ ਗ਼ਜ਼ਲਾਂ ਸੁਣਾਈਆਂ। ਮਾਹੌਲ ਨੂੰ ਸੰਗੀਤ-ਮਈ ਬਨਾਉਣ ਲਈ ਮੰਚ-ਸੰਚਾਲਕ ਨੇ ਬੜੀ ਸੁਚੱਜਤਾ ਨਾਲ ਵਿਚ-ਵਿਚਾਲੇ ਸੰਨੀ ਸਿ਼ਵਰਾਜ, ਪਰਮਜੀਤ ਢਿੱਲੋਂ, ਪਰਮਜੀਤ ਗਿੱਲ, ਰਿੰਟੂ ਭਾਟੀਆ, ਮੀਤਾ ਖੰਨਾ ਅਤੇ ਹੋਰ ਗਾਇਕਾਂ/ਗਾਇਕਾਵਾਂ ਨੂੰ ਪੇਸ਼ ਕੀਤਾ ਜਿਨ੍ਹਾਂ ਨੇ ਆਪਣੀਆਂ ਸੁਰੀਲੀਆਂ ਆਵਾਜ਼ਾਂ ਨਾਲ ਸਰੋਤਿਆਂ ਦਾ ਮਨ ਮੋਹਿਆ।
ਇਸ ਸਮਾਗ਼ਮ ਦਾ ਅਹਿਮ ਭਾਗ ਸਾਡੇ ਪਾਕਿਸਤਾਨੀ ਭਰਾ ਸਨ ਜੋ ਸਭਾ ਦੇ ਸਰਗ਼ਰਮ ਮੈਂਬਰ ਜਨਾਬ ਮਕਸੂਦ ਚੌਧਰੀ ਦੀ ਅਗਵਾਈ ਵਿਚ ਬੜੇ ਉਤਸ਼ਾਹ ਨਾਲ ਪਹੁੰਚੇ। ਚੌਧਰੀ ਸਾਹਿਬ ਸਮੇਤ ਉਨ੍ਹਾਂ ਵਿੱਚੋਂ ਪ੍ਰੋ. ਆੰਿਸ਼ਕ ਰਹੀਲ, ਬਸ਼ੱਰਤ ਰੇਹਾਨ, ਅਫ਼ਜ਼ਲ ਰਾਜ, ਬਾਬਰ ਅੱਤਾ, ਅਬਦੁਲ ਹਮੀਦ ਅਤੇ ਹਮੀਦ ਮੁਮਤਾਜ਼ ਨੇ ਉਰਦੂ ਅਤੇ ਠੇਠ ਲਾਹੌਰੀ ਪੰਜਾਬੀ ਵਿਚ ਗ਼ਜ਼ਲਾਂ ਤੇ ਕਵਿਤਾਵਾਂ ਸੁਣਾ ਕੇ ਵੱਖਰਾ ਹੀ ਰੰਗ ਬੰਨ੍ਹਿਆ। ਸੁਖਦੇਵ ਸਿੰਘ ਝੰਡ ਨੇ ਆਪਣੀ ਕੋਈ ਕਵਿਤਾ ਕਹਿਣ ਦੀ ਬਜਾਏ ਪ੍ਰਸਿੱਧ ਉਰਦੂ ਸ਼ਾਇਰ ਸ਼ਕੀਲ ਬਦਾਈਊਨੀ ਦੀ ਗ਼ਜ਼ਲ 'ਆਜ ਵੋਹ ਭੀ ਇਸ਼ਕ ਕੇ ਮਾਰੇ ਨਜ਼ਰ ਆਨੇ ਲਗੇ' ਤਰੰਨਮ ਵਿਚ ਸੁਣਾਈ। ਪੰਕਜ ਸ਼ਰਮਾ ਨੇ ਹਿੰਦੀ ਵਿਚ ਆਪਣੀ ਕਵਿਤਾ ਸੁਣਾ ਕੇ ਸਮਾਗ਼ਮ ਨੂੰ ਵੱਖਰੀ ਰੰਗਤ ਦਿੱਤੀ। ਉੱਘੇ-ਗ਼ਜ਼ਲਗੋ ਭੁਪਿੰਦਰ ਦੁਲੇ ਦੀ ਸਦਾ-ਬਹਾਰ ਗ਼ਜ਼ਲ ਦੇ ਬੰਦ “ਹਸਤੀ ਤੇਰੀ ਕਟੇ ਨਾ ਆਰਿਆਂ ਦੇ ਸੰਗ ਵੀ, ਚਰਖੜੀ 'ਤੇ ਚੜ੍ਹ ਜਾਹ ਜਾਂ ਬੰਦ-ਬੰਦ ਹੋੋ ਜਾਹ” ਅਤੇ ਇਸ ਤੋਂ ਪਿਛਲੇਰੇ ਬੰਦਾਂ ਦੇ ਅਖ਼ੀਰਲੇ ਸ਼ਬਦਾਂ ‘ਨਾ-ਪਸੰਦ ਹੋ ਜਾਹ’,'ਮਨਪਸੰਦ ਜੋ ਜਾਹ','ਰੰਦ ਹੋ ਜਾਹ', ਆਦਿ ਨਾਲ ਸਰੋਤਿਆਂ ਦੀਆਂ ਤਾੜੀਆਂ ਨਾਲ ਗੂੰਜ ਉੱਠਿਆ। ਇਸ ਦੌਰਾਨ ਜੰਮੂ ਤੋਂ ਆਈ ਸਾਹਿਤਕ-ਜੋੜੀ ਬਲਜੀਤ ਰੈਣਾ ਤੇ ਸੁਰਿੰਦਰ ਨੀਰ ਨੇ ਵੀ ਆਪਣੀਆਂ ਗ਼ਜ਼ਲਾਂ ਨਾਲ ਸਰੋਤਿਆਂ ਦੀ ਖ਼ੂਬ 'ਵਾਹ-ਵਾਹ' ਖੱਟੀ। ਓਕਵਿੱਲ-ਵਾਸੀ ਸ਼ਾਇਰ ਜਰਨੈਲ ਸਿੰਘ ਮੱਲ੍ਹੀ ਵੱਲੋਂ ਇਸ ਸਮਾਗ਼ਮ ਦੀ ਸਫ਼ਲਤਾ ਲਈ ਵਧਾਈਆਂ ਕਵਿਤਾ ਰੂਪ ਵਿਚ ਦਿੱਤੀਆਂ ਗਈਆਂ। ਇਸ ਤਰ੍ਹਾਂ ਇਸ ਕਵੀ-ਦਰਬਾਰ ਵਿਚ 45 ਕਵੀਆਂ/ਕਵਿੱਤਰੀਆਂ ਅਤੇ ਗਾਇਕਾਂ/ਗਾਇਕਾਵਾਂ ਨੇ ਆਪਣੀਆਂ ਵੱਖੋ-ਵੱਖਰੇ ਰੰਗਾਂ ਨਾਲ ਭਰਪੂਰ ਆਈਟਮਾਂ ਪੇਸ਼ ਕੀਤੀਆਂ ਜਿਨ੍ਹਾਂ ਨੂੰ 160-170 ਸਰੋਤਿਆਂ ਵੱਲੋਂ ਬੇਹੱਦ ਸਲਾਹਿਆ ਗਿਆ।
ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਪਰਗਟ ਸਿੰਘ ਬੱਗਾ ਵੱਲੋਂ ਆਏ ਸਮੂਹ ਮਹਿਮਾਨਾਂ ਅਤੇ ਸਰੋਤਿਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਸਮਾਗ਼ਮ ਵਿਚ ਸਿ਼ਰਕਤ ਕਰਨ ਲਈ ਉਨ੍ਹਾਂ ਬਰੈਂਪਟਨ ਤੋਂ ਉਚੇਚੇ਼ ਤੌਰ 'ਤੇ ਪਧਾਰੇ ਕ੍ਰਿਪਾਲ ਸਿੰਘ ਪੰਨੂੰ, ਪੂਰਨ ਸਿੰਘ ਪਾਂਧੀ, ਪ੍ਰੋ. ਆਸਿ਼ਕ ਰਹੀਲ, ਪਿਆਰਾ ਸਿੰਘ ਤੂਰ, ਦਲਜੀਤ ਸਿੰਘ ਗੈਦੂ, ਜਰਨੈਲ ਸਿੰਘ ਮਠਾੜੂ, ਯੂਨਾਈਟਿਡ ਆਟੋ ਦੇ ਸੁਰਜੀਤ ਸਿੰਘ, ਦਰਸ਼ਨ ਸਿੰਘ ਦਰਸ਼ਨ, ਜਸਵਿੰਦਰ ਸਿੰਘ ਤੇ ਕਈ ਹੋਰਨਾਂ ਦੇ ਨਾਂ ਲੈ ਕੇ ਉਨ੍ਹਾਂ ਦਾ ਨਿੱਜੀ ਧੰਨਵਾਦ ਕੀਤਾ ਅਤੇ ਨਾਲ ਹੀ ਪੰਜਾਬੀ ਲੋਕ-ਬੋਲੀ 'ਮੇਰੇ ਤੱਤੜੀ ਦੇ ਯਾਰ ਬਥੇਰੇ, ਕੀਹਦਾ-ਕੀਹਦਾ ਮਾਣ ਰੱਖ ਲਾਂ' ਦਾ ਹਵਾਲਾ ਦਿੰਦਿਆਂ ਹੋਇਆਂ ਕਿਹਾ ਕਿ ਉਹ ਇਸ ਸਮੇਂ ਕੀਹਦਾ ਨਾਂ ਲੈਣ ਤੇ ਕੀਹਦਾ ਨਾ ਲੈਣ। ਉਨ੍ਹਾਂ ਲਈ ਤਾਂ ਇੱਥੇ ਪਹੁੰਚੇ ਸਾਰੇ ਹੀ 'ਮਹਿਮਾਨ-ਏ-ਖ਼ਸੂਸੀ' ਹਨ। ਉਨ੍ਹਾਂ ਰੇਡੀਓ ਪ੍ਰੋਗਰਾਮਾਂ ‘ਪੰਜਾਬ ਦੀ ਗੂੰਜ’ ਦੇ ਕੁਲਦੀਪ ਦੀਪਕ ਤੇ ‘ਸਰਗ਼ਮ’ ਦੇ ਡਾ. ਬਲਵਿੰਦਰ ਅਤੇ ‘ਚੈਨਲ ਪੰਜਾਬੀ’ ਤੇ ‘ਜੀ਼’ ਟੀ.ਵੀ. ਦੇ ਚਮਕੌਰ ਸਿੰਘ ਮਾਛੀਕੇ ਦਾ ਵਿਸ਼ੇਸ਼ ਧੰਨਵਾਦ ਕੀਤਾ। ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਸਰਪ੍ਰਸਤ ਬਲਰਾਜ ਚੀਮਾਂ ਨੇ ਇਸ ਮੌਕੇ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਇਹ ਭਰਪੂਰ ਕਵੀ-ਦਰਬਾਰ ਵੇਖ ਕੇ ਅਤੇ ਸੁਣ ਕੇ ਉਨ੍ਹਾਂ ਨੂੰ ਪਟਿਆਲਾ ਵਿਖੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਛੇ ਦਹਾਕੇ ਪਹਿਲਾਂ ਕਰਵਾਏ ਗਏ ਤਿੰਨ-ਭਾਸ਼ਾਈ ਕਵੀ-ਦਰਬਾਰਾਂ ਦੀ ਯਾਦ ਆ ਰਹੀ ਹੈ ਜਿਨ੍ਹਾਂ ਵਿਚ ਸੁਹਿਰਦ ਸਰੋਤਿਆਂ ਦੀ ਇੰਜ ਹੀ ਭਰਮਾਰ ਹੁੰਦੀ ਸੀ। ਉਨ੍ਹਾਂ ਕਿਹਾ ਕਿ ਸਭਾ ਨੂੰ ਇਸ ਤਰ੍ਹਾਂ ਦੇ ਸਮਾਗ਼ਮ ਕਦੇ ਕਦੇ ਇੰਜ ਹੀ ਬਰੈਂਪਟਨ ਤੋਂ ਬਾਹਰ ਕਰਵਾਉਣੇ ਚਾਹੀਦੇ ਹਨ ਜਿਨ੍ਹਾਂ ਨਾਲ ਬਾਹਰਲੇ ਲੋਕਾਂ ਨੂੰ ਵੀ ਸਭਾ ਦੀਆਂ ਸਰਗ਼ਰਮੀਆਂ ਬਾਰੇ ਪਤਾ ਲੱਗ ਸਕੇ। ਸਮਾਗ਼ਮ ਦੇ ਅੰਤ ਵਿਚ ਗੁਰਿੰਦਰ ਸਿੰਘ ਮੱਲ੍ਹੀ ਦੀ ਕੰਪਨੀ ‘ਕੁਇੰਜ਼ਨੋ’ ਵੱਲੋਂ ਹਾਜ਼ਰੀਨ ਨੂੰ ਲਜ਼ੀਜ਼ ਸੱਬ ਡਿਨਰ ਵਜੋਂ ਸਰਵ ਕੀਤੇ ਗਏ ਅਤੇ ਸਾਰਿਆਂ ਨੇ ਇਕ ਦੂਸਰੇ ਕੋਲੋਂ ਅਲਵਿਦਾ ਲਈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ