Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਟੋਰਾਂਟੋ/ਜੀਟੀਏ

ਮੈਰਾਥਨ ਦੌੜਾਕ ਸੰਜੂ ਗੁਪਤਾ ਨੇ ਓਭੜ-ਖਾਬੜ ਰਸਤੇ ਵਾਲੀ 'ਐੱਮ.ਈ.ਸੀ. ਟੋਰਾਂਟੋ ਰੇਸ ਫ਼ੋਰ' ਵਿਚ ਭਾਗ ਲਿਆ

July 24, 2019 10:28 AM

ਅਟੋਰਾਂਟੋ, (ਡਾ. ਝੰਡ) -ਪ੍ਰਾਪਤ ਸੂਚਨਾ ਅਨੁਸਾਰ ਮੈਰਾਥਨ ਦੌੜਾਕ ਜੋ ਹਰ ਹਫ਼ਤੇ ਕਿਸੇ ਨਾ ਕਿਸੇ ਫੁੱਲ/ਹਾਫ਼-ਮੈਰਾਥਨ ਜਾਂ 10 ਕਿਲੋਮੀਟਰ ਦੌੜਾਂ ਵਿਚ ਅਕਸਰ ਭਾਗ ਲੈਂਦਾ ਹੈ, ਨੇ ਇਸ ਹਫ਼ਤੇ ਸ਼ਨੀਵਾਰ 20 ਜੁਲਾਈ ਨੂੰ ਟੋਰਾਂਟੋ ਵਿਚ ਹੋਈ 'ਐੱਮ.ਈ.ਸੀ. ਟੋਰਾਂਟੋ ਰੇਸ ਫ਼ੋਰ' ਨਾਮਕ ਦੌੜ ਵਿਚ ਉਤਸ਼ਾਹ ਪੂਰਵਕ ਹਿੱਸਾ ਲਿਆ। ਇਹ ਦੌੜ 7 ਕਿਲੋਮੀਟਰ ਲੰਮੀ ਸੀ ਅਤੇ ਇਸ ਵਿਚ ਕੁਲ 240 ਦੌੜਾਕਾਂ ਨੇ ਹਿੱਸਾ ਲਿਆ।
ਇਸ ਦੌੜ ਦੀ ਖ਼ਾਸੀਅਤ ਇਹ ਸੀ ਕਿ ਇਸ ਦੇ ਲਈ ਨਿਰਧਾਰਿਤ ਕੀਤਾ ਗਿਆ ਰੂਟ ਟੋਰਾਂਟੋ ਨੇੜਲੇ ਜੰਗਲ ਦੇ ਓਭੜ-ਖਾਬੜ ਰਸਤੇ ਵਿੱਚੋਂ ਗੁਜ਼ਰਦਾ ਸੀ ਜਿਸ ਵਿਚ ਕਈ ਥਾਈਂ ਛੋਟੇ-ਵੱਡੇ ਪੱਥਰ ਅਤੇ ਰੁੱਖਾਂ ਦੀਆਂ ਟਾਹਣੀਆਂ ਦੇ ਟੁਕੜੇ ਖਿੱਲਰੇ ਹੋਏ ਸਨ। ਇਹ ਰਸਤਾ ਕਈ ਥਾਈਂ ਏਨਾ ਛੋਟਾ ਸੀ ਕਿ ਇਹ ਪਗਡੰਡੀ ਹੀ ਜਾਪਦਾ ਸੀ ਜਿਸ ਉੱਪਰ ਇਕ ਸਮੇਂ ਇਕ ਹੀ ਦੌੜਾਕ ਦੌੜ ਸਕਦਾ ਸੀ। ਇਸ ਲਈ ਇਸ ਦੌੜ ਵਿਚ ਸਮੇਂ ਦੀ ਬਹੁਤੀ ਮਹੱਤਤਾ ਨਹੀਂ ਸੀ, ਸਗੋਂ ਇਸ ਵਿਚ ਭਾਗ ਲੈਣਾ ਅਤੇ ਇਸ ਨੂੰ ਪੂਰਾ ਕਰਨਾ ਹੀ ਮਹੱਤਵਪੂਰਨ ਸੀ। ਫਿਰ ਵੀ ਬਿੱਬ ਨੰਬਰ 1469 ਨਾਲ ਦੌੜ ਕੇ 51 ਸਾਲਾ ਸੰਜੂ ਗੁਪਤਾ ਇਸ ਦੌੜ ਲਈੰ ਕੇਵਲ 51 ਮਿੰਟ 23 ਸਕਿੰਟ ਦਾ ਸਮਾਂ ਲਿਆ ਅਤੇ ਉਹ ਓਵਰ-ਆਲ 157'ਵੇਂ ਨੰਬਰ 'ਤੇ ਰਿਹਾ। ਇਸ ਦੌੜ ਵਿਚ ਭਾਗ ਲੈਣ ਵਾਲੇ 108 ਮਰਦਾਂ ਵਿੱਚੋਂ ਉਹ 80'ਵੇਂ ਨੰਬਰ 'ਤੇ ਸੀ।
ਇੱਥੇ ਇਹ ਵਰਨਣਯੋਗ ਹੈ ਕਿ ਸੰਜੂ ਗੁਪਤਾ ਨਾ ਕੇਵਲ ਜੀ.ਟੀ.ਏ. ਦੇ ਸ਼ਹਿਰਾਂ ਵਿਚ ਹੋਣ ਵਾਲੀਆਂ ਦੌੜਾਂ ਵਿਚ ਹੀ ਸ਼ਾਮਲ ਹੁੰਦਾ ਹੈ, ਸਗੋਂ ਕਈ ਵਾਰ ਉਹ ਦੂਰ-ਦੁਰਾਢੇ ਵਾਲੇ ਸ਼ਹਿਰਾਂ ਵਿਚ ਹੋਣ ਵਾਲੇ ਈਵੈਂਟਾਂ ਵਿਚ ਵੀ ਜਾ ਆਉਂਦਾ ਹੈ ਅਤੇ ਆਪਣਾ ਸ਼ੌਕ ਪੂਰਾ ਕਰਦਾ ਹੈ। ਉਹ ਹੁਣ ਤੀਕ 15 ਫ਼ੁੱਲ ਮੈਰਾਥਨ, 126 ਹਾਫ਼-ਮੈਰਾਥਨ ਅਤੇ 150 ਤੋਂ ਵਧੀਕ 10-ਕਿਲੋਮੀਟਰ ਦੌੜਾਂ ਵਿਚ ਭਾਗ ਲੈ ਚੁੱਕਾ ਹੈ। ਉਹ 5 ਕਿਲੋਮੀਟਰ ਦੌੜ ਵਿਚ ਵੱਧ-ਘੱਟ ਹੀ ਹਿੱਸਾ ਲੈਂਦਾ ਹੈ। ਉਸ ਦਾ ਕਹਿਣਾ ਹੈ ਕਿ ਇਸ ਵਿਚ ਮਜ਼ਾ ਨਹੀਂ ਆਉਂਦਾ, ਕਿਉਂਕਿ 5 ਕਿਲੋਮੀਟਰ ਵਿਚ ਤਾਂ ਉਸ ਦਾ ਸਰੀਰ ਮਸਾਂ ਗਰਮ ਹੀ ਹੁੰਦਾ ਹੈ।

 
Have something to say? Post your comment