Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਟੋਰਾਂਟੋ/ਜੀਟੀਏ

ਸੱਤਵਾਂ ਸਲਾਨਾ ਮਿਊਜਿ਼ਕ ਸ਼ੋਅ 'ਸੁਨਹਿਰੀ ਯਾਦੇਂ' ਸਫ਼ਲਤਾ-ਪੂਰਵਕ ਸੰਪੰਨ

July 24, 2019 10:21 AM

ਮਿਸੀਸਾਗਾ, (ਡਾ. ਝੰਡ) -ਆਰਜ਼ੀਆਂ ਐਂਟਰਟੇਨਮੈਂਟ ਵੱਲੋਂ ਆਯੋਜਿਤ ਕੀਤਾ ਗਿਆ ਸੱਤਵਾਂ ਸਲਾਨਾ ਸ਼ੋਅ 'ਸੁਨਹਿਰੀ ਯਾਦੇਂ ' ਲੰਘੇ ਸ਼ਨੀਵਾਰ 20 ਜੁਲਾਈ ਨੂੰ ਮਿਸੀਸਾਗਾ ਦੇ ਵਿਸ਼ਾਲ 'ਲਿਵਿੰਗ ਆਰਟ ਸੈਂਟਰ' ਸਫ਼ਲਤਾ-ਪੂਰਵਕ ਸੰਪੰਨ ਹੋਇਆ। ਪਹਿਲਾਂ ਇਹ ਬਰੈਂਪਟਨ ਦੇ 'ਰੋਜ਼ ਥੀਏਟਰ' ਵਿਚ ਰੱਖਿਆ ਗਿਆ ਸੀ ਪਰ ਪ੍ਰੋਗਰਾਮ ਵੇਖਣ ਦੇ ਚਾਹਵਾਨਾਂ ਦੀ ਗਿਣਤੀ ਵਧੇਰੇ ਹੋ ਜਾਣ ਕਰਕੇ ਪ੍ਰਬੰਧਕਾਂ ਨੂੰ ਇਸ ਦੀ ਜਗ੍ਹਾ ਦੀ ਤਬਦੀਲੀ ਹਫ਼ਤਾ ਕੁ ਪਹਿਲਾਂ ਵਡੇਰੇ ਹਾਲ ਵਿਚ ਕਰਨੀ ਪਈ। ਸ਼ੋਅ ਸ਼ਾਮ ਦੇ 6.30 ਵਜੇ ਸ਼ੁਰੂ ਹੋਇਆ ਅਤੇ ਰਾਤ ਦੇ 11.00 ਵਜੇ ਤੀਕ ਚੱਲਦਾ ਰਿਹਾ। ਪ੍ਰਬੰਧਕਾਂ ਅਨੁਸਾਰ 1300 ਤੋਂ ਵਧੀਕ ਸੰਗੀਤ-ਪ੍ਰੇਮੀਆਂ ਨੇ ਇਸ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ। ਇਸ ਸ਼ੋਅ ਦੇ ਪ੍ਰਬੰਧਕ ਮਸ਼ਹੂਰ ਮਿਊਜਿ਼ਕ ਡਾਇਰੈੱਕਟਰ ਤੇ ਗਾਇਕ ਰਮਨਕਾਂਤ ਅਤੇ ਗਾਇਕ ਸ਼ਾਹੀ ਸਨ। ਇਸ ਸ਼ੋਅ ਵਿਚ ਐੱਮ.ਸੀ. ਦੀ ਅਹਿਮ ਭੂਮਿਕਾ ਸਿ਼ਰਿਨ ਤੇ ਜੈਕ ਨੇ ਮਿਲ ਕੇ ਬਾਖ਼ੂਬੀ ਨਿਭਾਈ।
ਸ਼ੋਅ ਦੇ ਲਾਈਵ-ਬੈਂਡ ਵਿਚ 30 ਤੋਂ ਵਧੇਰੇ ਵਿਅੱਕਤੀਆਂ ਨੇ ਭਾਗ ਲਿਆ ਜਿਨ੍ਹਾਂ ਨੂੰ ਰਮਨਕਾਂਤ ਜੀ ਨੇ ਨਿਰਦੇਸ਼ਨਾ ਦਿੱਤੀ ਅਤੇ ਉਨ੍ਹਾਂ ਨੇ ਆਪ ਵੀ ਮੁਹੰਮਦ ਰਫ਼ੀ ਸਾਹਿਬ ਦੇ ਗਾਏ ਹੋਏ ਕਈ ਗੀਤ ਗਾਏ ਜਿਨ੍ਹਾਂ ਦੀ ਸਰੋਤਿਆਂ ਵੱਲੋਂ ਭਰਪੂਰ ਸਰਾਹਨਾ ਕੀਤੀ ਗਈ। ਇਸ ਸ਼ੋਅ ਦਾ ਮੁੱਖ-ਆਕਰਸ਼ਣ ਬੀਤੇ ਸਮੇਂ ਦੀ ਮਸ਼ਹੂਰ ਫਿ਼ਲਮੀ ਐੱਕਟਰਸ ਮੀਨੂ ਮੁਮਤਾਜ਼, ਉਸ ਦੀ ਬੇਟੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ ਸਨ। ਜਿ਼ਕਰਯੋਗ ਹੈ ਕਿ ਮੀਨੂ ਮੁਮਤਾਜ਼ ਨੇ 50’ਵਿਆਂ ਤੋਂ ਲੈ ਕੇ 80’ਵਿਆਂ ਤੱਕ 125 ਫਿ਼ਲਮਾਂ ਵਿਚ ਕੰਮ ਕੀਤਾ ਜਿਨ੍ਹਾਂ ਵਿਚ 'ਮੁਗ਼ਲ-ਏ-ਆਜ਼ਮ' ਅਤੇ ਪ੍ਰਸਿੱਧ ਐਕਟਰ ਗੁਰੂ ਦੱਤ ਦੀਆਂ ਲੱਗਭੱਗ ਸਾਰੀਆਂ ਹੀ ਫਿ਼ਲਮਾਂ ਸ਼ਾਮਲ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੀਨੂ ਮੁਮਤਾਜ਼ ਆਪਣੇ ਸਮੇਂ ਦੇ ਮਸ਼ਹੂਰ ਕਾਮੇਡੀਅਨ ਕਲਾਕਾਰ ਸਵਰਗਵਾਸੀ ਮਹਿਮੂਦ ਦੀ ਛੌਟੀ ਭੈਣ ਹੈ।
ਇਸ ਸ਼ੋਅ ਵਿਚ ਭਾਰਤੀ ਸਿਨੇਮੇ ਦੀ 'ਸੁਨਹਿਰੀ ਯੁੱਗ' ਦੇ 24 ਗੀਤ ਜੀ.ਟੀ.ਏ. ਦੇ ਸਥਾਨਕ ਕਲਾਕਾਰਾਂ ਦੀਆਂ ਖ਼ੂਬਸੂਰਤ ਆਵਾਜ਼ਾਂ ਵਿਚ ਪੇਸ਼ ਕੀਤੇ ਗਏ ਅਤੇ ਇਕ ਗੀਤ ਮੀਨੂ ਮੁਮਤਾਜ਼ ਵੱਲੋਂ ਵੀ ਆਪਣੀ ਇਕ ਫਿ਼ਲਮ ਦਾ ਸੁਣਾਇਆ ਗਿਆ। ਸਰੋਤੇ ਬਾਲੀਵੁੱਡ ਦੀ ਮਸ਼ਹੂਰ ਕਲਾਕਾਰ ਨੂੰ ਆਪਣੇ ਵਿਚ ਸ਼ਾਮਲ ਵੇਖ ਕੇ ਬੜੇ ਉਤਸ਼ਾਹਿਤ ਅਤੇ ਖ਼ੁਸ਼ ਸਨ। ਮੀਨੂ ਜੀ ਹੁਣ ਫਿਲਮੀ ਦੁਨੀਆਂ ਤੋਂ ਸੰਨਿਆਸ ਲੈ ਚੁੱਕੇ ਹਨ ਅਤੇ ਇੱਥੇ ਬਰੈਂਪਟਨ ਵਿਚ ਆਪਣੀ ਬੇਟੀ ਨਾਲ ਰਹਿ ਰਹੇ ਹਨ। ਸ਼ੋਅ ਦਾ ਇਕ ਹੋਰ ਦਿਲਚਸਪ ਪਹਿਲੂ ਇਸ ਵਿਚ ਪੇਸ਼ ਕੀਤੀ ਗਈ ਫਿ਼ਲਮ 'ਬਰਸਾਤ ਕੀ ਰਾਤ' ਦੀ ਸਾਹਿਰ ਲੁਧਿਆਣਵੀ ਦੀ ਲਿਖੀ ਹੋਈ 13 ਮਿੰਟ ਗਾਈ ਗਈ ਮਸ਼ਹੂਰ ਕਵਾਲੀ "ਨਾ ਤੋ ਕਾਰਵਾਂ ਕੀ ਤਲਾਸ਼ ਹੈ, ਨਾ ਤੋ ਹਮਸਫ਼ਰ ਕੀ ਤਲਾਸ਼ ਹੈ" ਸੀ। ਇਸ ਕੱਵਾਲੀ ਨੂੰ ਬੌਲੀਵੁੱਡ ਦੀ ਸੱਭ ਤੋਂ ਵਧੀਆ ਕੱਵਾਲੀ ਸਮਝਿਆ ਜਾਂਦਾ ਹੈ ਅਤੇ ਇਹ ਇਸ ਤੋਂ ਬਾਅਦ ਗਾਈਆਂ ਗਈਆਂ ਸਾਰੀਆਂ ਕੱਵਾਲੀਆਂ ਦੀ ਮਾਂ ਮੰਨੀ ਜਾਂਦੀ ਹੈ। ਸ਼ੋਅ ਵਿਚ ਮੌਜੂਦ ਸਰੋਤਿਆਂ ਨੇ ਇਸ ਨੂੰ ਸਾਹ ਰੋਕ ਕੇ ਸੁਣਿਆ ਅਤੇ ਉਹ ਇਸ ਨੂੰ ਸੁਣਦਿਆਂ ਝੂਮਦੇ ਹੋਏ ਨਜ਼ਰ ਆ ਰਹੇ ਸਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ