ਕੁਣਾਲ ਖੇਮੂ ਜਲਦੀ ਹੀ ‘ਮੰਟੋ’ ਫੇਮ ਅਭਿਨੇਤਰੀ ਰਸਿਕਾ ਦੁੱਗਲ ਨਾਲ ਇੱਕ ਫਿਲਮ ਵਿੱਚ ਨਜ਼ਰ ਆਉਣਗੇ। ਇਹ ਫਿਲਮ ਐਡ ਫਿਲਮ ਮੇਕਰ ਰਾਜੇਸ਼ ਕ੍ਰਿਸ਼ਨਨ ਡਾਇਰੈਕਟ ਕਰਨਗੇ। ਇਸ ਵਿੱਚ ਕੁਣਾਲ ਇੱਕ ਅਜਿਹੇ ਸ਼ਖਸ ਦਾ ਕਿਰਦਾਰ ਨਿਭਾਉਣਗੇ, ਜੋ ਛੋਟੇ ਬੈਕ ਗਰਾਊਂਡ ਤੋਂ ਹੈ।
ਜਾਣਕਾਰ ਸੂਤਰਾਂ ਅਨੁਸਾਰ ਉਹ ਇਸ ਫਿਲਮ ਵਿੱਚ ਚਾਲ ਵਿੱਚ ਰਹਿਣ ਵਾਲੇ ਆਦਮੀ ਦਾ ਕਿਰਦਾਰ ਨਿਭਾ ਸਕਦੇ ਹਨ। ਇਸ ਫਿਲਮ ਦਾ ਟਾਈਟਲ ਅਜੇ ਫਾਈਨਲ ਨਹੀਂ ਕੀਤਾ ਗਿਆ। ਕੁਣਾਲ ਇਨ੍ਹੀਂ ਦਿਨੀਂ ਕਰਣ ਜੌਹਰ ਦੀ ਪੀਰੀਅਡ ਡਰਾਮਾ ਫਿਲਮ ‘ਕਲੰਕ’ ਦੀ ਸ਼ੂਟਿੰਗ ਵਿੱਚ ਬਿਜ਼ੀ ਹਨ। ਇਸ ਦੇ ਇਲਾਵਾ ਉਹ ਸੈਫ ਅਲੀ ਖਾਨ ਨਾਲ ‘ਗੋ ਗੋਆ ਗਾਨ 2’ ਦੇ ਸੀਕਵਲ ਵਿੱਚ ਵੀ ਨਜ਼ਰ ਆਉਣਗੇ।