Welcome to Canadian Punjabi Post
Follow us on

16

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਟੋਰਾਂਟੋ/ਜੀਟੀਏ

ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਨੇ ਕੈਨੇਡਾ ਦਿਵਸ ਮਨਾਇਆ

July 24, 2019 10:20 AM

ਬਰੈਂਪਟਨ, (ਡਾ.ਝੰਡ) -ਪ੍ਰਾਪਤ ਸੂਚਨਾ ਅਨੁਸਾਰ ਸਪਰਿੰਗਡੇਲ ਸੰਨੀਮੈਡੀ ਸੀਨੀਅਰਜ਼ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਮਿਲ ਕੇ ਕੈਨੇਡਾ ਦਾ 152'ਵਾਂ ਜਨਮ-ਦਿਵਸ ਜੇਮਜ਼ ਵਿਲੀਅਮ ਹਿਊਸਨ ਪਾਰਕ ਵਿਚ 20 ਜੁਲਾਈ ਦਿਨ ਸ਼ਨੀਵਾਰ ਨੂੰ ਮਨਾਇਆ ਗਿਆ। ਇਸ ਸਮਾਗ਼ਮ ਵਿਚ ਕਲੱਬ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਸਿ਼ਰਕਤ ਕੀਤੀ।
ਸੱਭ ਤੋਂ ਪਹਿਲਾਂ ਸਵੇਰੇ 11.00 ਵਜੇ ਕੈਨੇਡਾ ਦੇ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਦੇਸ਼ ਦੇ ਰਾਸ਼ਟਰੀ-ਗੀਤ 'ਓ ਕੈਨੇਡਾ' ਦਾ ਗਾਇਨ ਕੀਤਾ ਗਿਆ। ਇਸ ਮੌਕੇ ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ, ਬਰੈਂਪਟਨ ਦੇ ਵਾਰਡ 9-10 ਦੇ ਸਿਟੀ ਕਾਊਂਸਲਰ ਹਰਕੀਰਤ ਸਿੰਘ ਅਤੇ ਸਕੂਲ-ਟਰੱਸਟੀ ਬਲਬੀਰ ਸੋਹੀ ਮੁੱਖ-ਮਹਿਮਾਨਾਂ ਵਜੋਂ ਪਹੁੰਚੇ, ਜਦ ਕਿ ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਕਿਸੇ ਜ਼ਰੂਰੀ ਕੰਮ ਲਈ ਅਮਰੀਕਾ ਗਏ ਹੋਣ ਕਾਰਨ ਇਸ ਸਮਾਗ਼ਮ ਵਿਚ ਨਾ ਪਹੁੰਚ ਸਕੇ। ਇਸ ਦੇ ਨਾਲ ਹੀ ਅਕਤੂਬਰ ਮਹੀਨੇ ਹੋ ਰਹੀਆਂ ਫ਼ੈੱਡਰਲ ਚੋਣਾਂ ਵਿਚ ਪੀ.ਸੀ.ਪਾਰਟੀ ਦੇ ਉਮੀਦਵਾਰ ਅਰਪਨ ਖੰਨਾ ਨੇ ਵੀ ਉਚੇਚੇ ਤੌਰ 'ਤੇ ਇਸ ਸਮਾਗ਼ਮ ਵਿਚ ਆਪਣੀ ਹਾਜ਼ਰੀ ਲੁਆਈ।
ਸਮਾਗ਼ਮ ਵਿਚ ਪਹੁੰਚੇ ਵੱਖ-ਵੱਖ ਨੇਤਾਵਾਂ ਅਤੇ ਬੁਲਾਰਿਆਂ ਨੇ 'ਕੈਨੇਡਾ ਡੇਅ' ਦੇ ਇਤਿਹਾਸ, ਕੈਨੇਡਾ ਦੇ ਬਹੁ-ਸੱਭਿਅਚਾਰ ਅਤੇ ਇੱਥੇ ਇਸ ਦੇਸ਼ ਦੇ ਲੋਕਾਂ ਵਿਚ ਵਿਭਿੰਨਤਾ ਵਿਚ ਏਕਤਾ ਉੱਪਰ ਆਪਣੇ ਵਿਚਾਰ ਪੇਸ਼ ਕੀਤੇ ਜਿਨ੍ਹਾਂ ਨੂੰ ਹਾਜ਼ਰ ਲੋਕਾਂ ਨੇ ਬੜੇ ਧਿਆਨ ਨਾਲ ਸੁਣਿਆ। ਇਸ ਮੌਕੇ ਬੱਚਿਆਂ ਵੱਲੋਂ ਦੇਸ਼-ਭਗਤੀ ਦੇ ਗੀਤ ਅਤੇ ਕਵਿਤਾਵਾਂ ਵੀ ਸੁਣਾਈਆਂ ਗਈਆਂ। ਪ੍ਰੋਗਰਾਮ ਦੀ ਸਮਾਪਤੀ 'ਤੇ ਸਾਰਿਆਂ ਨੇ ਮਿਲ ਕੇ ਚਾਹ-ਪਾਣੀ ਤੇ ਸਨੈਕਸ ਵਗ਼ੈਰਾ ਦਾ ਆਨੰਦ ਮਾਣਿਆਂ। ਪ੍ਰੋਗਰਾਮ ਨੂੰ ਸਫ਼ਲਤਾ ਪੂਰਵਕ ਨਿਭਾਉਣ ਲਈ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਤੋਂ ਇਲਾਵਾ ਚੇਅਰਮੈਨ ਜੋਗਿੰਦਰ ਸਿੰਘ ਸਿੱਧੂ, ਬੇਅੰਤ ਸਿੰਘ ਬਿਰਦੀ, ਮਲਕੀਤ ਸਿੰਘ ਧਾਲੀਵਾਲ, ਸੁਰਜੀਤ ਸਿੰਘ ਧਾਲੀਵਾਲ, ਹਰਬੰਸ ਸਿੰਘ, ਗਰੇਵਾਲ, ਬੀਬੀ ਮਨਜੀਤ ਕੌਰ ਥਿੰਦ ਅਤੇ ਬੀਬੀ ਬਲਜੀਤ ਕੌਰ ਗਰੇਵਾਲ ਨੇ ਵਿਸ਼ੇਸ਼ ਯੋਗਦਾਨ ਦਿੱਤਾ ਜਿਸ ਦੀ ਸਾਰੇ ਮੈਂਬਰਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
20 ਮਿੰਟ ਦੀ ਟੈਕਸੀ ਰਾਈਡ ਲਈ ਓਨਟਾਰੀਓ ਦੀ ਮਹਿਲਾ ਤੋਂ ਚਾਰਜ ਕੀਤੇ ਗਏ 7,000 ਡਾਲਰ ਕੇਟਰਿੰਗ ਵਰਕਰਜ਼ ਦੀ ਹੜਤਾਲ ਕਾਰਨ ਕਈ ਜਹਾਜ਼ਾਂ ਵਿੱਚ ਨਹੀਂ ਮਿਲੇਗਾ ਖਾਣਾ ਫੋਰਡ ਸਰਕਾਰ ਬਣਾ ਰਹੀ ਹੈ ਗੋ ਟਰੇਨ ਲਾਈਨਜ਼ ਉੱਤੇ 300 ਨਵੇਂ ਟਰਿੱਪ ਸ਼ੁਰੂ ਕਰਨ ਦੀ ਯੋਜਨਾ ਲੇਕ ਓਨਟਾਰੀਓ ਤੋਂ ਮਿਲੀ 14 ਸਾਲਾ ਲੜਕੇ ਦੀ ਲਾਸ਼ ਐਸ਼ਬ੍ਰਿੱਜਿਜ਼ ਬੇਅ ਨੇੜੇ ਡੁੱਬੇ ਵਿਅਕਤੀ ਦੀ ਕੀਤੀ ਜਾ ਰਹੀ ਹੈ ਭਾਲ ਦਿਨ ਦਿਹਾੜੇ ਚੱਲੀ ਗੋਲੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ ਤੇਜ਼ ਹਵਾਵਾਂ ਕਾਰਨ ਓਨਟਾਰੀਓ ਵਿੱਚ ਸੈਂਕੜੇ ਲੋਕ ਅਜੇ ਵੀ ਹਨ੍ਹੇਰੇ ਵਿੱਚ ਪਹਿਲੀ ਵਾਰੀ ਘਰ ਖਰੀਦਣ ਵਾਲਿਆਂ ਨੂੰ ਮਾਰਗੇਜ ਉਤਾਰਨ ਲਈ ਦਿੱਤਾ ਜਾਵੇਗਾ 30 ਸਾਲ ਦਾ ਸਮਾਂ : ਫਰੀਲੈਂਡ ਹਥਿਆਰਬੰਦ ਕਾਰਜੈਕਿੰਗ ਲਈ 13 ਸਾਲਾ ਲੜਕੀ ਤੇ 16 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ ਫੈਰਿਸ ਵ੍ਹੀਲ ਰਾਈਡ ਉੱਤੇ ਫਸੇ 10 ਵਿਅਕਤੀਆਂ ਨੂੰ ਬਚਾਇਆ ਗਿਆ