Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਟੋਰਾਂਟੋ/ਜੀਟੀਏ

ਰੈੱਡ ਵਿੱਲੋ ਕਲੱਬ ਮੈਂਬਰਾਂ ਨੇ ਫੈਸਟੀਵਲ ਆਫ ਇੰਡੀਆ ਦਾ ਆਨੰਦ ਮਾਣਿਆ

July 24, 2019 10:19 AM

(ਹਰਜੀਤ ਬੇਦੀ): ਬਰੈਂਪਟਨ ਦੀ ਸਰਗਰਮ ਰੈੱਡ ਵਿੱਲੋ ਸੀਨੀਅਰਜ਼ ਕਲੱਬ ਆਪਣੇ ਮੈਂਬਰਾਂ ਦੇ ਮਨੋਰੰਜਨ ਲਈ ਟਰਿੱਪ ਅਤੇ ਮੇਲਿਆ ਵਿੱਚ ਜਾਣ ਦਾ ਪਰਬੰਧ ਕਰ ਕੇ ਆਪਣੇ ਮੈਂਬਰਾਂ ਦੇ ਮਨੋਰੰਜਨ ਅਤੇ ਸੈਰ ਸਪਾਟੇ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੀ। ਆਪਣੀ ਇਸ ਪਰੰਪਰਾ ਅਨੁਸਾਰ ਪਿਛਲੇ ਦਿਨੀਂ ਕਲੱਬ ਵਲੋਂ ਪਰਧਾਨ ਗੁਰਨਾਮ ਸਿੰਘ ਗਿੱਲ ਦੀ ਰਹਿਨੁਮਾਈ ਵਿੱਚ ਸੈਂਟਰ ਆਈਲੈਂਡ ਟੋਰਾਂਟੋ ਂ ਵਿੱਚ ਲੱਗੇ 47ਵੇਂ ਫੈਸਟੀਵਾਲ ਇੰਡੀਆ ਵਿੱਚ ਜਾਣ ਦਾ ਪਰਬੰਧ ਕੀਤਾ ਗਿਆ। ਔਰਤਾਂ ਅਤੇ ਮਰਦ ਮੈਂਬਰ ਤਿੰਨ ਬੱਸਾਂ ਵਿੱਚ ਸਵਾਰ ਹੋ ਕੇ ਸਵੇਰੇ ਤਕਰੀਬਨ 9:30 ਵਜੇ ਡਾਊਨ ਟੋਰਾਂਟੋ ਲਈ ਚੱਲ ਪਏ। ਇਸ ਦਾ ਪਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਨਾਲ ਅਮਰਜੀਤ ਸਿੰਘ, ਜੋਗੰਦਰ ਸਿੰਘ ਪੱਡਾ, ਮਾਸਟਰ ਕੁਲਵੰਤ ਸਿੰਘ,ਸਿ਼ਵਦੇਵ ਸਿੰਘ ਰਾਏ, ਮਹਿੰਦਰ ਕੌਰ ਪੱਡਾ, ਨਿਰਮਲਾ ਪਰਾਸ਼ਰ ਅਤੇ ਬਲਜੀਤ ਸੇਖੋਂ ਅਤੇ ਇੰਦਰਜੀਤ ਗਿੱਲ ਦੀ ਟੀਮ ਦੁਆਰਾ ਕੀਤਾ ਗਿਆ। ਟੋਰਾਂਟੋ ਪਹੁੰਚ ਕੇ ਫੈਰੀ ਰਾਹੀਂ ਸੈਂਟਰ ਆਈਲੈਂਡ ਜਾਣ ਲਈ ਲੰਬੀ ਲਾਈਨ ਵਿੱਚ ਲੱਗਣਾ ਪਿਆ ਕਿਉਂਕਿ ਇਸ ਦਿਨ ਫੈਸਟੀਵਲ ਕਾਰਣ ਭੀੜ ਬਹੁਤ ਸੀ। ਫੈਰੀ ਦੇ ਸਫਰ ਦੌਰਾਨ ਸਾਹਮਣੇ ਟੋਰਾਂਟੋ ਦੀਆਂ ਉਚੀਆਂ ਬਿਲਡਿੰਗਾਂ ਖਾਸ ਤੌਰ ਤੇ ਸੀ ਐਨ ਟਾਵਰ ਦਾ ਨਜਾਰਾ ਬਹੁਤ ਹੀ ਖੂਬਸੂਰਤ ਲਗਦਾ ਸੀ।
ਸੈਂਟਰ ਆਈਲੈਂਡ ਵਿੱਚ ਵੱਖੋ ਵੱਖ ਰੰਗਾਂ ਨਸਲਾਂ ਦੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਬੜਾ ਹੀ ਦਿਲਕਸ਼ ਲੱਗ ਰਿਹਾ ਸੀ। ਮੈਂਬਰਾਂ ਨੇ ਉੱਥੇ ਪਹੁੰਚ ਕੇ ਇਕੱਠੇ ਹੋ ਕੇ ਚਾਹ ਪਾਣੀ ਦਾ ਆਨੰਦ ਮਾਣਿਆ ਅਤੇ ਅੱਡ ਅੱਡ ਗਰੁੱਪਾਂ ਵਿੱਚ ਫੈਸਟੀਵਲ ਦੀਆਂ ਆਈਟਮਾਂ ਦੇਖਣ ਦਾ ਮੌਕਾ ਪ੍ਰਾਪਤ ਕੀਤਾ। ਫੈਸਟੀਵਲ ਵਿੱਚ ਵੱਖ ਵੱਖ ਤਰ੍ਹਾਂ ਦੇ ਸਮਾਨ ਦੀ ਨੁਮਾਇਸ਼ ਲੱਗੀ ਹੋਈ ਸੀ ਕੁੱਝ ਇੱਕ ਨੇ ਨਿਸ਼ਾਨੀ ਵਜੋਂ ਛੋਟੀਆਂ ਛੋਟੀਆਂ ਚੀਜਾਂ ਦੀ ਖਰੀਦਦਾਰੀ ਕੀਤੀ। ਹਰੇ ਰਾਮਾ ਮਿਸ਼ਨ ਦੁਆਰਾ ਕਰਵਾਏ ਜਾਂਦੇ ਇਸ ਫੈਸਟੀਵਲ ਵਿੱਚ ਸਾਦੇ ਪਰ ਸੁਆਦੀ ਸ਼ਾਕਾਹਾਰੀ ਲੰਗਰ ਦਾ ਖੁੱਲ੍ਹਾ ਪਰਬੰਧ ਹੁੰਦਾ ਹੈ ਜਿੱਥੋਂ ਮੈਬਰਾ ਨੇ ਲੋੜ ਅਨੁਸਾਰ ਪੇਟ-ਪੂਰਤੀ ਕੀਤੀ। ਇਸ ਬਾਅਦ ਫਿਰ ਪੰਡਾਲ ਵਿੱਚ ਜਾ ਕੇ ਕਲਾਸੀਕਲ ਨਾਚ, ਗੀਤਾਂ ਅਤੇ ਨਾਟਕੀ ਝਾਕੀਆ ਦਾ ਆਨੰਦ ਮਾਣਦੇ ਰਹੇ।
ਬਹੁਤ ਸਾਰੇ ਮੈਂਬਰਾਂ ਨੇ ਸੁੰਦਰ ਅਤੇ ਵਿਸ਼ਾਲ ਪਾਰਕ ਦੀ ਸੈਰ ਕੀਤੀ। ਲੇਕ ਤੇ ਬੀਚ `ਤੇ ਗੇੜਾ ਲਾਇਆ। ਬੀਬੀਆਂ ਨੇ ਪਾਰਕ ਦੇ ਇੱਕ ਹਿੱਸੇ ਵਿੱਚ ਇਕੱਠੇ ਹੋ ਕੇ ਆਪਣੇ ਬਚਪਨ ਨੂੰ ਯਾਦ ਤਾਜਾ ਕਰਦੇ ਹੋਏ ਗਿੱਧੇ ਦਾ ਪਿੜ ਭਖਾ ਲਿਆ। ਦੂਜੀਆਂ ਕਮਿਊਨਿਟੀਆਂ ਦੇ ਲੋਕ ਗਿੱਧੇ ਵਿੱਚ ਬੋਲੀਆਂ ਪਾਕੇ ਨੱਚ ਰਹੀਆਂ ਬੀਬੀਆਂ ਦੀ ਕਲਾ ਨੇ ਮੰਤਰ ਮੁਗਧ ਕਰ ਦਿੱਤੇ । ਕਲੱਬ ਸਬੰਧੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਪਰਧਾਨ ਗੁਰਨਾਮ ਸਿੰਘ ਗਿੱਲ 416-908-1300, ਜਨਰਲ ਸਕੱਤਰ ਕੁਲਵੰਤ ਸਿੰਘ 647-202-7696, ਉੱੱਪ-ਪਰਧਾਨ ਅਮਰਜੀਤ ਸਿੰਘ 416-268-6821,ਪਰਮਜੀਤ ਬੜਿੰਗ 647-963-0331, ਜੋਗਿੰਦਰ ਸਿੰਘ ਪੱਡਾ 416-219-2542 ਜਾਂ ਸਿ਼ਵਦੇਵ ਸਿੰਘ ਰਾਏ 647-643-6396 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਸਕੂਲ ਬੱਸ ਤੇ ਟਰੱਕ ਦੀ ਟੱਕਰ ਵਿੱਚ 3 ਬੱਚੇ ਜ਼ਖ਼ਮੀ ਸਬਵੇਅ ਉੱਤੇ ਚਾਕੂ ਮਾਰ ਕੇ ਇੱਕ ਵਿਅਕਤੀ ਨੂੰ ਜ਼ਖ਼ਮੀ ਕਰਨ ਵਾਲਾ ਮਸ਼ਕੂਕ ਕਾਬੂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ 11 ਸਾਲਾ ਲੜਕੀ ਜ਼ਖ਼ਮੀ