Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਲਾਈਫ ਸਟਾਈਲ

ਘਰ ਵਿੱਚ ਕਰੋ ਵਾਲਾਂ ਦੀ ਸਪਾ

July 24, 2019 09:34 AM

ਰੇਸ਼ਮੀ, ਨਰਮ, ਚਮਕਦਾਰ ਅਤੇ ਸਿਹਤਮੰਦ ਵਾਲ ਹਰ ਕੋਈ ਚਾਹੁੰਦਾ ਹੈ। ਵਾਲਾਂ ਨੂੰ ਖੂਬਸੂਰਤ ਰੱਖਣ ਲਈ ਲੋਕ ਕਈ ਤਰੀਕੇ ਅਪਣਾਉਂਦੇ ਹਨ। ਅਜਿਹਾ ਇੱਕ ਤਰੀਕਾ ਹੈ ਵਾਲਾਂ ਦੀ ਸਪਾ। ਇਹ ਜੜ੍ਹਾਂ ਤੱਕ ਵਾਲਾਂ ਨੂੰ ਧੋਣ ਦਾ ਤਰੀਕਾ ਹੈ, ਜੋ ਵਾਲ ਵਧਣ ਲਈ ਜ਼ਰੂਰੀ ਹੈ। ਇਸ ਨਾਲ ਨਾ ਸਿਰਫ ਵਾਲ ਮਜ਼ਬੂਤ ਅਤੇ ਚਮਕਦਾਰ ਹੁੰਦੇ ਹਨ ਸਗੋਂ ਸਿੱਕਰੀ, ਦੋ ਮੂੰਹੇਂ ਵਾਲ ਅਤੇ ਵਾਲਾਂ ਦਾ ਡਿੱਗਣਾ ਆਦਿ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਵਾਲਾਂ ਦੀ ਸਪਾ ਖੂਬਸੂਰਤ ਵਾਲਾਂ ਲਈ ਬਹੁਤ ਉਪਾਅ ਹੈ। ਇਸ ਨਾਲ ਵਾਲ ਸਿਹਤਮੰਦ ਅਤੇ ਚਮਕਦਾਰ ਹੰਦੇ ਹਨ, ਸਿੱਕਰੀ ਖਤਮ ਹੁੰਦੀ ਹੈ, ਵਾਲਾਂ ਦਾ ਟੁੱਟਣਾ ਰੁਕ ਜਾਂਦਾ ਹੈ, ਦੋ ਮੂੰਹੇਂ ਵਾਲਾਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਵਾਲਾਂ ਨੂੰ ਪੋਸ਼ਣ ਮਿਲਦਾ ਹੈ। ਇਸ ਸਭ ਲਈ ਘਰ ਵਿੱਚ ਦੀ ਸਪਾ ਕਰਨ ਦਾ ਆਸਾਨ ਤਰੀਕਾ ਹੈ, ਜਿਸ ਨਾਲ ਵਾਲ ਨਰਮ, ਚਮਕਦਾਰ ਹੋ ਜਾਣਗੇ, ਵਾਲਾਂ ਦਾ ਝੜਨਾ ਦੂਰ ਹੁੰਦਾ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਵਾਲਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਇਸ ਸਪਾ ਨੂੰ ਤੁਸੀਂ ਹਫਤੇ ਵਿੱਚ ਦੋ ਵਾਰ ਇਸਤੇਮਾਲ ਕਰ ਸਕਦੇ ਹੋ।
ਵਾਲਾਂ ਦੇ ਸਪੀ ਲਈ ਜ਼ਰੂਰੀ ਸਾਮਾਨ-ਸ਼ਹਿਦ ਦੋ ਚਮਚ, ਬਾਦਾਮ ਦਾ ਤੇਲ ਇੱਕ ਚਮਚ, ਕੇਲਾ ਇੱਕ, ਪਿਆਜ਼ ਇੱਕ।
ਇਸ ਤਰ੍ਹਾਂ ਕਰੋ ਇਸਤੇਮਾਲ-ਸਭ ਤੋਂ ਪਹਿਲਾਂ ਕੇਲੇ ਨੂੰ ਮਿਕਸੀ ਵਿੱਚ ਪਾ ਕੇ ਪੇਸਣ ਬਣਾ ਲਓ। ਇਸ ਤੋਂ ਬਾਅਦ ਪਿਆਜ ਨੂੰ ਛਿੱਲ ਕੇ ਇਸ ਦਾ ਵੀ ਪੇਸਟ ਬਣਾਓ ਅਤੇ ਛਾਣ ਕੇ ਇਸ ਦਾ ਰਸ ਕੱਢ ਲਓ। ਇੱਕ ਬਰਤਨ ਲੈ ਕੇ ਇਸ ਵਿੱਚ ਸ਼ਹਿਦ, ਬਾਦਾਮ ਦਾ ਤੇਲ, ਕੇਲੇ ਦਾ ਪੇਸਟ ਅਤੇ ਪਿਆਜ ਦਾ ਰਸ ਪਾ ਕੇ ਰਲਾ ਲਓ। ਇਸ ਤਰ੍ਹਾਂ ਤੁਹਾਡਾ ਘਰ 'ਚ ਤਿਆਰ ਵਾਲਾਂ ਦੀ ਸਪਾ ਲਈ ਕਰੀਮ ਤਿਆਰ ਹੈ। ਇਸ ਨੂੰ ਵਾਲਾਂ 'ਤੇ ਲਾ ਕੇ ਪੰਜ ਮਿੰਟ ਲਈ ਮਾਲਿਸ਼ ਕਰੋ ਅਤੇ ਦੋ ਘੰਟੇ ਇਸ ਤਰ੍ਹਾਂ ਲੱਗਾ ਰਹਿਣ ਦਿਓ। ਇਸ ਮਗਰੋਂ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ।

 
Have something to say? Post your comment