Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਇਥੇ ਮੈਨੂੰ ਕਾਫੀ ਪਿਆਰ ਅਤੇ ਪ੍ਰਸ਼ੰਸਾ ਮਿਲੀ : ਨੋਰਾ ਫਤੇਹੀ

July 24, 2019 09:31 AM

ਮੋਰੱਕਨ ਬਿਊਟੀ ਨੋਰਾ ਫਤੇਹੀ ਰੀਕ੍ਰਿਏਟਿਡ ਉਤੇ ਆਈਟਮ ਡਾਂਸ ਦੀ ਪੋਸਟਰ ਗਰਲ ਬਣ ਕੇ ਕਾਫੀ ਖੁਸ਼ ਹੈ, ਹਾਲਾਂਕਿ ਉਸ ਦਾ ਐਕਟਿੰਗ ਡੈਬਿਊ ਫਿਲਮ ‘ਬਾਟਲਾ ਹਾਊਸ’ ਨਾਲ ਹੋ ਰਿਹਾ। ਇਸ ਮੁਲਾਕਾਤ ਵਿਚ ਉਸ ਨਾਲ ਐਕਟੰਗ ਡੈਬਿਊ ਅਤੇ ਡਾਂਸ ਦੇ ਲਈ ਪੈਸ਼ਨ ਨੂੰ ਲੈ ਕੇ ਗੱਲਬਾਤ ਹੋਈ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ‘ਬਾਟਲਾ ਹਾਊਸ’ ਫਿਲਮ ਵਿੱਚ ਤੁਹਾਡਾ ਕੀ ਰੋਲ ਹੈ?
- ਇਸ ਫਿਲਮ ਵਿੱਚ ਮੇਰਾ ਰੋਲ ਬਹੁਤ ਖਾਸ ਹੈ। ਇਸ 'ਤੇ ਮੈਂ ਅੱਗੇ ਦੀਆਂ ਮੁਲਾਕਾਤਾਂ ਵਿੱਚ ਸ਼ੇਅਰ ਕਰਾਂਗੀ। ਅਜੇ ਇੰਨਾ ਕਹਾਂਗੀ ਕਿ ਮੈਂ ਆਪਣੇ ਰੋਲ ਬਾਰੇ ਬਹੁਤ ਐਕਸਾਈਟਿਡ ਹਾਂ ਕਿਉਂਕਿ ਇਸ ਵਿਚ ਡਿਫਰੈਂਟ ਕਰੈਕਟਰ ਪਲੇਅ ਕਰ ਰਹੀ ਹਾਂ, ਇੰਨਾ ਡਿਫਰੈਂਟ ਕਿ ਬਿਆਨ ਨਹੀਂ ਕਰ ਸਕਦੇ। ਫਿਲਮ ਵਿੱਚ ਮੇਰੇ 'ਤੇ ਇੱਕ ਗਾਣਾ ਵੀ ਹੈ।
* ਜਾਨ ਅਬਰਾਹਮ ਅਤੇ ਨਿਖਿਲ ਅਡਵਾਨੀ ਦੇ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
- ਜਾਹਿਰਾ ਤੌਰ 'ਤੇ ਜਦ ਜਾਨ ਸਰ ਦੇ ਨਾਲ ਕੰਮ ਕਰਦੀ ਹਾਂ ਤਾਂ ਤਜਰਬਾ ਹਮੇਸ਼ਾ ਚੰਗਾ ਹੀ ਹੁੰਦਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨਾਲ ‘ਦਿਲਬਰ ਦਿਲਬਰ’ ਗਾਣਾ ਵੀ ਕੀਤਾ। ਉਸ ਵਿੱਚ ਸਾਡੀ ਜੋੜੀ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ। ਉਮੀਦ ਕਰਦੀ ਹਾਂ ਕਿ ਇਸ ਬਾਰੇ ਲੋਕਾਂ ਨੂੰ ਅਸੀਂ ਪਸੰਦ ਆਵਾਂਗੇ। ਡਾਇਰੈਕਟਰ ਨਿਖਿਲ ਅਡਵਾਨੀ ਸਰ ਦੀ ਮੈਂ ਧੰਨਵਾਦੀ ਹਾਂ। ਉਨ੍ਹਾਂ ਨੇ ਮੈਨੂੰ ਮੌਕਾ ਪ੍ਰਦਾਨ ਕੀਤਾ।
* ਤੁਹਾਨੂੰ ਇੰਡੀਆ ਵਿੱਚ ਬਹੁਤ ਪਿਆਰ ਮਿਲਿਆ। ਇਥੇ ਆਪਣੇ ਫਿਊਚਰ ਨੂੰ ਕਿਸ ਤਰ੍ਹਾਂ ਦੇਖਦੇ ਹੋ?
- ਬਿਲਕੁਲ, ਮੈਂ ਦਰਸ਼ਕਾਂ ਤੇ ਪ੍ਰਸ਼ੰਸਕਾਂ ਨੂੰ ਧੰਨਵਾਦ ਕਰਨਾ ਚਾਹਾਂਗੀ, ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਤੇ ਸਪੋਰਟ ਦਿੱਤਾ। ਰਹੀ ਗੱਲ ਫਿਊਚਰ ਦੀ, ਉਹ ਉਜਲ ਦੇਖਦੀ ਹਾਂ। ਮੈਨੂੁੰ ਯਕੀਨ ਨਹੀਂ ਆਉਂਦਾ ਕਿ ਲੋਕਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਅਤੇ ਪਸੰਦ ਕੀਤਾ ਹੈ। ਲੋਕਾਂ ਦੇ ਪਿਆਰ ਦੇ ਸਾਹਮਣੇ ਨਤਮਸਤਕ ਹਾਂ।
* ਕੀ ਲੱਗਦਾ ਹੈ ਕਿ ‘ਬਾਟਲਾ ਹਾਊਸ’ ਦਾ ਗੀਤ ‘ਦਿਲਬਰ ਦਿਲਬਰ' ਦੀ ਪਾਪੂੂਲੈਰਿਟੀ ਨੂੰ ਪਾਰ ਕਰ ਸਕੇਗਾ?
-ਅੱਜਕੱਲ੍ਹ ਸਾਰੇ ਇਹੀ ਸਵਾਲ ਪੁੱਛਦੇ ਹਨ। ਮੈਨੂੰ ਨਹੀਂ ਪਤਾ, ਪਰ ਦੇਖੋ ਕੀ ਹੁੰਦਾ ਹੈ? ‘ਦਿਲਬਰ...’ ਅਤੇ ‘ਓ ਸਾਕੀ.’ ਸੇਮ ਨਹੀਂ ਹਨ। ਦੋਵਾਂ ਦਾ ਸਟਾਈਲ ਅਤੇ ਵਾਈਬ ਅਲੱਗ ਹੈ।
* ਅਜਿਹੇ ਮਿਊਜ਼ਿਕ ਨੰਬਰਾਂ ਦੀ ਮੇਕਿੰਗ 'ਤੇ ਕਿੰਨੇ ਦਿਨ ਜਾਂਦੇ ਹਨ?
- ‘ਦਿਲਬਰ ਦਿਲਬਰ’ 'ਤੇ ਦੋ ਦਿਨ ਲੱਗੇ ਸਨ ਅਤੇ ਤਿੰਨ ਕਾਸਟਿਊਮ ਬਦਲੇ ਸਨ। ‘ਬਾਟਲਾ ਹਾਊਸ’ ਵਾਲੇ ਗੀਤ ਵਿੱਚ ਵੀ ਓਨਾ ਹੀ ਸਮਾਂ ਲੱਗਾ। ਇਹ ਬਿਹਤਰੀਨ ਗਾਣਾ ਹੈ।
* ਸਲਮਾਨ ਦੇ ਇਲਾਵਾ ਕਿਨ੍ਹਾਂ ਖਾਨ ਕਲਾਕਾਰਾਂ ਦੇ ਨਾਲ ਕੰਮ ਕਰਨਾ ਹੈ?
- ਮੈਂ ਸਾਰੇ ਖਾਨਸ ਨਾਲ ਕੰਮ ਕਰਨਾ ਚਾਹੁੰਦੀ ਹਾਂ। ਸਭ ਦੇ ਨਾਲ ਆਨਸਕਰੀਨ ਰੋਮਾਂਸ ਵੀ ਕਰਨਾ ਚਾਹਾਂਗੀ। ਉਨ੍ਹਾਂ ਸਭ ਦੇ ਨਾਲ ਕੰਮ ਕਰਨਾ ਬਹੁਤ ਮਾਣ ਦੀ ਗੱਲ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ