Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

ਮੇਰੀ ਐਕਟਿੰਗ ਇੰਪਰੂਵ ਹੋਈ ਹੈ, ਅੱਗੋਂ ਚੈਲੇਂਜਿੰਗ ਰੋਲ ਕਰਾਂਗੀ : ਕਿਆਰਾ

July 24, 2019 09:30 AM

ਕਿਆਰਾ ਅਡਵਾਨੀ ਦੀ ਇਸ ਸਾਲ ਰਿਲੀਜ਼ ਹੋਈ ਫਿਲਮ ‘ਕਬੀਰ ਸਿੰਘ’ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ। ਉਸ ਨੇ ਇੱਕ ਮੁਲਾਕਾਤ ਵਿੱਚ ਦੱਸਿਆ ਕਿ ਕਰਣ ਜੌਹਰ ਨੇ ਉਸ ਦੇ ਟੈਲੇਂਟ ਨੂੰ ਪਛਾਣਿਆ, ਉਹ ਦੇ ਮੇਂਟਰ ਵੀ ਹਨ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ਕੀ ਤੁਸੀਂ ਮੰਨਦੇ ਹੋ ਕਿ ਆਉਣ ਵਾਲਾ ਸਾਲ ਤੁਹਾਡੇ ਲਈ ਲੱਕੀ ਹੋਵੇਗਾ?
- ਇਹ ਸਾਲ ਮੇਰੇ ਲਈ ਕਾਫੀ ਵਧੀਆ ਰਿਹਾ ਹੈ। ਜਿਨ੍ਹਾਂ ਫਿਲਮਾਂ ਲਈ ਸ਼ੂਟ ਕਰ ਰਹੀ ਸੀ, ਉਹ ਸਭ ਰਿਲੀਜ਼ ਹੋਣ ਜਾ ਰਹੀਆਂ ਹਨ। ‘ਕਬੀਰ ਸਿੰਘ' ਦੇ ਬਾਅਦ ਮੇਰੀ ਫਿਲਮ ‘ਗੁਡ ਨਿਊਜ਼’ ਰਿਲੀਜ਼ ਹੋਵੇਗੀ। ਇਸ ਸਾਲ ਦੇ ਅਖੀਰ ਤੱਕ ‘ਲਛਮੀ ਬਾਂਬ’, ‘ਇੰਦੂ ਕੀ ਜਵਾਨੀ’ ਅਤੇ ‘ਸ਼ੇਰਸ਼ਾਹ’ ਦੀ ਸ਼ੂਟਿੰਗ ਕਰਾਂਗੀ। ਹਾਲੇ ਦਰਸ਼ਕਾਂ ਵੱਲੋਂ ਵੀ ਮੇਰੀਆਂ ਆਉਣ ਵਾਲੀਆਂ ਫਿਲਮਾਂ ਦੇ ਲਈ ਮੈਨੂੰ ਪਾਜੀਟਿਵ ਰਿਐਕਸ਼ਨ ਮਿਲੇ ਹਨ। ਮੈਂ ਆਸ਼ਾ ਕਰ ਰਹੀ ਹਾਂ ਕਿ ‘ਕਬੀਰ ਸਿੰਘ' ਦੀ ਤਰ੍ਹਾਂ ਇਹ ਫਿਲਮਾਂ ਵੀ ਲੋਕਾਂ ਨੂੰ ਪਸੰਦ ਆਉਣ।
* ਕੀ ਲੱਗਦਾ ਹੈ ਕਿ ‘ਲਸਟ ਸਟੋਰੀਜ਼’ ਤੁਹਾਡੇ ਕਰੀਅਰ ਦੀ ਟਰਨਿੰਗ ਪੁਆਇੰਟ ਫਿਲਮ ਹੈ?
- ਹਾਂ, ਇਹ ਮੇਰੀ ਲਾਈਫ ਦੀ ਟਰਾਨਿੰਗ ਪੁਆਇੰਟ ਵਾਲੀ ਫਿਲਮ ਹੈ, ਕਿਉਂਕਿ ਲੋਕਾਂ ਨੂੰ ਮੇਰੇ ਅੰਦਰ ਅਸਲ ਕਲਾਕਾਰ ਦਿਸੀ। ਉਨ੍ਹਾਂ ਨੂੰ ਲੱਗਾ ਕਿ ਇਹ ਲੜਕੀ ਐਕਟਿੰਗ ਕਰ ਸਕਦੀ ਹੈ। ‘ਲਸਟ ਸਟੋਰੀਜ਼’ ਦੇ ਬਾਅਦ ਮੇਰੇ ਕਰੀਅਰ ਵਿੱਚ ਬਦਲਾਅ ਤਾਂ ਜ਼ਰੂਰ ਆਏ ਹਨ ਕਿਉਂਕਿ ਮੈਨੂੰ ਅਜਿਹੀਆਂ ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਜਿਵੇਂ ਮੈਂ ਹਮੇਸ਼ਾ ਕਰਨਾ ਚਾਹੁੰਦੀ ਸੀ। ਅੱਜ ਮੇਰੇ ਉਪਰ ਦਬਾਅ ਹੈ ਕਿ ਮੈਂ ਲੋਕਾਂ ਦੀਆਂ ਇੱਛਾਵਾਂ 'ਤੇ ਖਰੀ ਉਤਰਾਂ। ਪਹਿਲਾਂ ਜੋ ਲੋਕ ਮੈਨੂੰ ਕੰਮ ਦੇ ਲਈ ਨਹੀਂ ਮਿਲਣਾ ਚਾਹੁੰਦੇ ਸਨ, ਅੱਜ ਉਹ ਮਿਲ ਰਹੇ ਹਨ। ਬਤੌਰ ਅਭਿਨੇਤਰੀ ਮੇਰੀ ਐਕਟਿੰਗ ਇੰਪਰੂਵ ਹੋਈ ਅਤੇ ਮੈਂ ਚੈਲੇਂਜ ਭਰੇ ਕੰਮ ਕਰਨਾ ਚਾਹੁੰਦੀ ਹਾਂ, ਪਰ ਮੈਨੂੰ ਲੱਗਦਾ ਹੈ ਕਿ ਮੇਰੇ ਆਸਪਾਸ ਵਾਲੇ ਲੋਕ ਮੈਨੂੰ ਗ੍ਰਾਊਂਡਿਡ ਰੱਖਦੇ ਹਨ ਅਤੇ ਚੰਗਾ ਸਪੋਰਟ ਵੀ ਕਰਦੇ ਹਨ।
* ਕੀ ਤੁਹਾਨੂੰ ਲੱਗਦਾ ਹੈ ਕਿ ਇੰਡਸਟਰੀ ਵਿੱਚ ਕੁਨੈਕਸ਼ਨ ਹੋਣ ਨਾਲ ਫਾਇਦਾ ਹੁੰਦਾ ਹੈ?
- ਮੈਨੂੰ ਲੱਗਦਾ ਹੈ ਕਿ ਕੰਮ ਮਿਲਣ ਦੇ ਲਈ ਤੁਹਾਡੇ ਕੋਲ ਟੈਲੇਂਟ ਹੋਣਾ ਜ਼ਰੂਰੀ ਹੈ। ਹਾਲਾਂਕਿ ਕਿਸੇ ਵੱਡੇ ਪ੍ਰੋਡਿਊਸਰ ਜਾਂ ਡਾਇਰੈਕਟਰ ਨਾਲ ਕੁਨੈਕਸ਼ਨ ਹੋਣ ਨਾਲ ਮਦਦ ਜ਼ਰੂਰ ਮਿਲਦੀ ਹੈ ਅਤੇ ਫਾਇਦਾ ਵੀ ਹੁੰਦਾ ਹੈ।
* ਕੀ ਕਰਣ ਜੌਹਰ ਕੈਂਪ ਵਿੱਚ ਐਂਟਰੀ ਮਿਲਣ ਨਾਲ ਤੁਹਾਨੂੰ ਫਾਇਦਾ ਹੋਇਆ ਹੈ?
- ਜੀ ਹਾਂ, ਉਹ ਮੇਰੇ ਮੈਂਟਰ ਹਨ। ਉਨ੍ਹਾਂ ਨੇ ਮੇਰੇ 'ਤੇ ਭਰੋਸਾ ਕੀਤਾ ਹੈ। ਉਹ ਹਮੇਸ਼ਾ ਮੇਰਾ ਭਲਾ ਦੇਖਦੇ ਹਨ। ਉਨ੍ਹਾਂ ਨੇ ਮੇਰੇ ਟੈਲੈਂਟ ਨੂੰ ਸਭ ਤੋਂ ਪਹਿਲਾਂ ਤਰਾਸ਼ਿਆ, ਜੋ ਕਈ ਲੋਕ ਨਹੀਂ ਕਰ ਸਕੇ। ਕਰਣ ਨੇ ਮੈਨੂੰ ਉਹ ਰੋਲ ਦਿੱਤਾ ਸੀ, ਜੋ ਕਿਸੇ ਨੂੰ ਲੱਗ ਨਹੀਂ ਰਿਹਾ ਸੀ ਕਿ ਮੈਂ ਕਰ ਸਕਾਂਗੀ। ਉਨ੍ਹਾਂ ਨੇ ਸਿਰਫ ਦੱਸਿਆ ਸੀ ਕਿ ਮੈਂ ਕਿਵੇਂ ਕਰ ਸਕਦੀ ਹਾਂ। ਉਨ੍ਹਾਂ ਨੇ ਮੇਰਾ ਆਡੀਸ਼ਨ ਵੀ ਨਹੀਂ ਲਿਆ। ਉਹ ਇੱਕ ਚੰਗੇ ਡਾਇਰੈਕਟਰ ਹੋਣ ਦੇ ਨਾਲ ਨਾਲ ਚੰਗੇ ਐਕਟਰ ਵੀ ਹਨ। ਇਸ ਲਈ ਉਹ ਐਕਟਰ ਤੋਂ ਵਧੀਆ ਕੰਮ ਕਢਵਾ ਸਕਦੇ ਹਨ। ਮੈਂ ਉਨ੍ਹਾਂ ਦੇ ਨਾਲ ਇੱਕ ਸਪੈਸ਼ਲ ਬਾਂਡ ਸ਼ੇਅਰ ਕਰਦੀ ਹਾਂ।
* ਕੀ ਤੁਹਾਨੂੰ ਮਲਟੀਸਟਾਰਰ ਫਿਲਮਾਂ ਦਾ ਹਿੱਸਾ ਹੋਣ ਵਿੱਚ ਕੋਈ ਪ੍ਰਾਬਲਮ ਹੈ?
- ਨਹੀਂ, ਮੈਂ ਸਿਰਫ ਚੰਗੀਆਂ ਫਿਲਮਾਂ ਦਾ ਹਿੱਸਾ ਬਣਨਾ ਹੈ। ਮੈਨੂੰ ਲੱਗਦਾ ਹੈ ਕਿ ਮੇਰੀ ਖੁਸ਼ਨਸੀਬੀ ਹੈ ਕਿ ਮੈਨੂੰ ਕਰੀਨਾ ਕਪੂਰ ਖਾਨ ਅਤੇ ਅਕਸ਼ੈ ਕੁਮਾਰ ਵਰਗੇ ਲੋਕਾਂ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਅੱਗੋਂ ‘ਗੁਡ ਨਿਊਜ਼’ ਦੀ ਵੀ ਉਡੀਕ ਕਰ ਰਹੀ ਹਾਂ।
* ਕੀ ਤੁਸੀਂ ‘ਸ਼ੇਰਸ਼ਾਹ’ ਫਿਲਮ ਦੇ ਬਾਰੇ ਕੁਝ ਦੱਸ ਸਕਦੇ ਹੋ?
- ਇਹ ਖੂਬਸੂਰਤ ਕਹਾਣੀ ਹੈ। ਵਿਕਰਮ ਬੱਤਰਾ ਦੀ ਪ੍ਰੇਮ ਕਹਾਣੀ ਰੋਮਾਂਟਿਕ ਫਿਲਮ ਦੇ ਵਾਂਗ ਹੈ। ਕਦੇ ਕਦੇ ਮੈਨੂੰ ਇਹ ਗੱਲ ਸੁਫਨਾ ਲੱਗਦੀ ਹੈ ਕਿ ਉਨ੍ਹਾਂ ਦੇ ਨਾਲ ਇਹ ਹੋਇਆ ਸੀ। ਮੈਂ ਇਸ ਫਿਲਮ ਵਿੱਚ ਵਿਕਰਮ ਦੀ ਪਾਰਟਨਰ ਡਿੰਪਲ ਦਾ ਕਿਰਦਾਰ ਨਿਭਾ ਰਹੀ ਹਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ