Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਮਨੋਰੰਜਨ

ਜੈਕਲੀਨ ਨੇ ਬੇਰੁਖੀ ਨਾਲ ਠੁਕਰਾਈ ਸਾਜਿਦ ਦੀ ਪੇਸ਼ਕਸ਼

October 11, 2018 07:32 AM

ਕਈ ਲੋਕ ਬ੍ਰੇਕਅਪ ਤੋਂ ਬਾਅਦ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ਦੀ ਦੋਸਤੀ ਬਣੀ ਰਹੇ, ਪਰ ਸਾਰਿਆਂ ਨਾਲ ਅਜਿਹਾ ਨਹੀਂ ਹੁੰਦਾ। ਬਾਲੀਵੁੱਡ 'ਚ ਇਸ ਗੱਲ ਦੀ ਤਾਜ਼ਾ ਮਿਸਾਲ ਜੈਕਲੀਨ ਫਰਨਾਂਡੀਜ਼ ਤੇ ਨਿਰਦੇਸ਼ਕ ਸਾਜਿਦ ਖਾਨ ਹਨ। ਸੂਤਰਾਂ ਅਨੁਸਾਰ ਸਾਜਿਦ ਨੇ ਆਪਣੀ ਅਗਲੀ ਫਿਲਮ ‘ਹਾਊਸਫੁੱਲ 4’ ਵਿੱਚ ਜੈਕਲੀਨ ਨੂੰ ਇੱਕ ਆਈਟਮ ਗੀਤ ਆਫਰ ਕੀਤਾ, ਜਿਸ ਨੂੰ ਉਸ ਨੇ ਉਸੇ ਸਮੇਂ ਠੁਕਰਾ ਦਿੱਤਾ। ਕਿਹਾ ਜਾਂਦਾ ਹੈ ਕਿ ਦੋਵਾਂ ਵਿੱਚ ਦੋ ਸਾਲ ਤੱਕ ਰੋਮਾਂਟਿਕ ਰਿਸ਼ਤਾ ਸੀ, ਜਿਸ ਦੌਰਾਨ ਉਨ੍ਹਾਂ ਨੇ ‘ਹਾਊਸਫੁੱਲ’ ਅਤੇ ‘ਹਾਊਸਫੁੱਲ 2’ ਵਿੱਚ ਇਕੱਠੇ ਕੰਮ ਕੀਤਾ, ਪਰ ਫਿਰ ਦੋਵਾਂ ਦਾ ਅਚਾਨਕ ਬ੍ਰੇਕਅਪ ਹੋ ਗਿਆ ਅਤੇ ਦੋਵੇਂ ਆਪਣੀਆਂ-ਆਪਣੀਆਂ ਰਾਹਾਂ 'ਤੇ ਅੱਗੇ ਵਧ ਗਏ।
ਇੰਨੇ ਸਾਲਾਂ ਬਾਅਦ ਸਾਜਿਦ ਨੇ ਆਪਣੀ ਫਿਲਮ ਵਿੱਚ ਜੈਕਲੀਨ ਨੂੰ ਇੱਕ ਆਈਟਮ ਗੀਤ ਆਫਰ ਕੀਤਾ ਹੈ, ਪਰ ਬ੍ਰੇਕਅਪ ਤੋਂ ਬਾਅਦ ਦੋਵਾਂ 'ਚ ਸ਼ਾਇਦ ਹੀ ਕਦੇ ਗੱਲਬਾਤ ਹੋਈ ਸੀ। ਦੱਸਿਆ ਜਾਂਦਾ ਹੈ ਕਿ ਪੁਰਾਣੀਆਂ ਗੱਲਾਂ ਨੂੰ ਭੁਲਾ ਕੇ ਅੱਗੇ ਵਧਣ ਦੀ ਸੋਚ ਵਾਲੇ ਸਾਜਿਦ ਨੇ ਆਈਟਮ ਗੀਤ ਦੀ ਪੇਸ਼ਕਸ਼ ਆਪਣੀ ਸਾਬਕਾ ਪ੍ਰੇਮਿਕਾ ਨੂੰ ਦੇਣ ਦਾ ਫੈਸਲਾ ਕੀਤਾ। ਉਸ ਨੂੰ ਲੱਗਾ ਕਿ ਜੈਕੀ ਉਸ ਦੇ ਇਸ ਆਫਰ ਨੂੰ ਇਨਕਾਰ ਨਹੀਂ ਕਰੇਗੀ ਕਿਉਂਕਿ ‘ਹਾਊਸਫੁੱਲ’ ਸੀਰੀਜ਼ ਦੀਆਂ ਫਿਲਮਾਂ ਹਿੱਟ ਰਹੀਆਂ ਹਨ ਤੇ ਨਿਰਮਾਤਾ ਸਾਜਿਦ ਨਾਡਿਆਡਾਲਾ ਦੀਆਂ ਇਨ੍ਹਾਂ ਫਿਲਮਾਂ ਨੇ ਜੈਕਲੀਨ ਨੂੰ ਸਟਾਰਡਮ ਹਾਸਲ ਕਰਨ 'ਚ ਵੀ ਬਹੁਤ ਮਦਦ ਕੀਤੀ ਸੀ, ਪਰ ਜੈਕਲੀਨ ਨੇ ਨਾ ਸਿਰਫ ਸਾਜਿਦ ਦੀ ਇਸ ਪੇਸ਼ਕਸ਼ ਨੂੰ ਇਕਦਮ ਠੁਕਰਾ ਦਿੱਤਾ, ਸਗੋਂ ਉਹ ਸਾਜਿਦ ਨੂੰ ਮਿਲਣ ਲਈ ਵੀ ਰਾਜ਼ੀ ਨਹੀਂ ਹੋਈ। ਸਾਜਿਦ ਜਾਣਦਾ ਹੈ ਕਿ ਜੈਕਲੀਨ ਕਮਾਲ ਦੀ ਡਾਂਸਰ ਹੈ ਅਤੇ ਸ਼ਾਇਦ ਸਭ ਕੁਝ ਭੁਲਾ ਕੇ ਜੈਕੀ ਨਾਲ ਆਪਣੀ ਖਟਾਸ ਵੀ ਘੱਟ ਕਰਨਾ ਚਾਹੁੰਦਾ ਹੋਵੇਗਾ, ਪਰ ਅਜਿਹਾ ਨਹੀਂ ਹੋ ਸਕਿਆ। ਖੈਰ, ਦੱਸਿਆ ਜਾਂਦਾ ਹੈ ਕਿ ਅੱਗੋਂ ਇਸ ਆਈਟਮ ਨੰਬਰ ਦੀ ਪੇਸ਼ਕਸ਼ ਮਲਾਇਕਾ ਅਰੋੜਾ ਨੂੰ ਕੀਤੀ ਗਈ ਹੈ।

Have something to say? Post your comment