Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

‘ਦਬੰਗ 3’ ਵਿੱਚ ਸਈ ਮਾਂਜਰੇਕਰ ਨਾਲ ਰੋਮਾਂਸ ਕਰਨਗੇ ਸਲਮਾਨ

July 22, 2019 10:09 AM

ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਦਬੰਗ ਸੀਰੀਜ਼ ਦੀ ਤੀਸਰੀ ਫਿਲਮ ‘ਦਬੰਗ 3’ ਸੋਨਾਕਸ਼ੀ ਸਿਨਹਾ ਦੇ ਇਲਾਵਾ ਇੱਕ ਹੋਰ ਅਭਿਨੇਤਰੀ ਹੋਵੇਗੀ, ਪਰ ਉਸ ਸਮੇਂ ਨਾ ਉਸ ਅਭਿਨੇਤਰੀ ਦਾ ਨਾਂਅ ਸਾਹਮਣੇ ਆਇਆ ਤੇ ਨਾ ਕੋਈ ਹੋਰ ਜਾਣਕਾਰੀ ਬਾਹਰ ਆਈ, ਪਰ ਆਖਰ ਵਿੱਚ ਇਹ ਸਾਫ ਹੋ ਗਿਆ ਕਿ ‘ਦਬੰਗ 3’ ਵਿੱਚ ਜਿਸ ਅਭਿਨੇਤਰੀ ਦੇ ਨਾਲ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਰੋਮਾਂਸ ਕਰਨਗੇ, ਉਹ ਕੋਈ ਹੋਰ ਨਹੀਂ, ਡਾਇਰੈਕਟਰ ਅਤੇ ਕਲਾਕਾਰ ਮਹੇਸ਼ ਮਾਂਜਰੇਕਰ ਦੀ ਬੇਟੀ ਸਈ ਮਾਂਜਰੇਕਰ ਹੋਵੇਗੀ।
ਇਸ ਤੋਂ ਪਹਿਲਾਂ ਇਹ ਵੀ ਖਬਰ ਆਈ ਸੀ ਕਿ ਸਲਮਾਨ ਦੀ ਫਿਲਮ ਵਿੱਚ ਮਹੇਸ਼ ਮਾਂਜਰੇਕਰ ਦੀ ਵੱਡੀ ਬੇਟੀ ਅਸ਼ਵਾਮੀ ਮਾਂਜਰੇਕਰ ਨੂੰ ਮੌਕਾ ਮਿਲੇਗਾ, ਪਰ ਬਾਅਦ ਵਿੱਚ ਉਨ੍ਹਾਂ ਦੀ ਛੋਟੀ ਬੇਟੀ ਸਈ ਵਿੱਚ ਸਲਮਾਨ ਨੇ ਐਕਟਿੰਗ ਸਕਿੱਲ ਦੇਖੀ ਅਤੇ ਉਸ ਨੂੰ ਫਾਈਨਲ ਕਰ ਲਿਆ ਯਾਨੀ ਸਲਮਾਨ ਖਾਨ ਇੱਕ ਵਾਰ ਫਿਰ ਇੱਕ ਨਵੀਂ ਹੀਰੋਇਨ ਨੂੰ ਲਾਂਚ ਕਰਨ ਦਾ ਜਿੰਮਾ ਲੈ ਰਹੇ ਹਨ ਅਤੇ ‘ਦਬੰਗ 3’ ਤੋਂ ਹੀ ਅਜਿਹਾ ਸੰਭਵ ਹੋਵੇਗਾ।
ਇੱਕ ਸੂਤਰ ਨੇ ਦੱਸਿਆ ਕਿ ਸਈ ਮਾਂਜਰੇਕਰ ਸਲਮਾਨ ਨਾਲ ਰੋਮਾਂਟਿਕ ਜੋੜੀ ਵਿੱਚ ਨਜ਼ਰ ਆਏਗੀ। ਇਹ ਹੀ ਨਹੀਂ, ਸੂਤਰਾਂ ਨੇ ਇਹ ਵੀ ਦੱਸਿਆ ਕਿ ਸਲਮਾਨ ਅਤੇ ਸਈ 'ਤੇ ਇੱਕ ਗਾਣਾ ਫਿਲਮਾਇਆ ਜਾਏਗਾ। ਬਹਰਹਾਲ ‘ਦਬੰਗ 3’ ਦੇ ਨਾਲ ਜੁੜਨ ਵਾਲਾ ਨਵਾਂ ਨਾਂਅ ਕੇਵਲ ਸਈ ਦਾ ਨਹੀਂ, ਬਲਕਿ ਦੱਖਣ ਦੀ ਫਿਲਮਾਂ ਦੇ ਸੁਪਰਸਟਾਰ ਕਹੇ ਜਾਣ ਵਾਲੇ ਐਕਟਰ ਸੁਦੀਪ ਵੀ ਇਸ ਫਿਲਮ ਵਿੱਚ ਬਾਲੀਵੁੱਡ ਡੈਬਿਊ ਕਰਨਗੇ। ਉਨ੍ਹਾਂ ਦਾ ਕਿਰਦਾਰ ਸਟੀਰੀਓ ਟਾਈਪ ਵਿਲੇਨ ਦਾ ਹੋਵੇਗਾ, ਪਰ ਇਹ ਕਿਰਦਾਰ ਸਲਮਾਨ ਦੇ ਬਰਾਬਰ ਨਜ਼ਰ ਆਏਗਾ। ਸ਼ੁਰੂ ਵਿੱਚ ਉਹ ਸਕਾਰਾਤਮਕ ਭੂਮਿਕਾ ਵਿੱਚ ਨਜ਼ਰ ਆਉਣਗੇ, ਪਰ ਹਾਲਾਤ ਕੁਝ ਅਜਿਹੇ ਬਣਦੇ ਹਨ ਕਿ ਉਹ ਨਕਾਰਾਤਮਕ ਕਿਰਦਾਰ ਵਿੱਚ ਹੋ ਜਾਂਦੇ ਹਨ। ਇਹ ਫਿਲਮ ਅਗਲੇ ਸਾਲ 20 ਦਸੰਬਰ ਨੂੰ ਰਿਲੀਜ਼ ਹੋਵੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ