Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਅੱਜ ਕੱਲ੍ਹ ਕੁੱਤੇ ਫੇਲ੍ਹ ਨਹੀਂ ਹੁੰਦੇ..

October 11, 2018 07:29 AM

-ਸੁਪਿੰਦਰ ਸਿੰਘ ਰਾਣਾ
ਛੋਟੇ ਭਰਾ ਦੀ ਕੈਨੇਡਾ ਪੀ ਆਰ ਹੋਣ ਉਤੇ ਉਸ ਦਾ ਪਰਵਾਰ ਵਿਦੇਸ਼ ਚਲੇ ਗਿਆ। ਭਰਿਆ ਘਰ ਖਾਲੀ-ਖਾਲੀ ਜਾਪਦਾ ਸੀ। ਕਈ ਦਿਨ ਸਾਡਾ ਵੀ ਜੀਅ ਨਾ ਲੱਗਾ, ਪਰ ਹੌਲੀ-ਹੌਲੀ ਗੱਡੀ ਲੀਹ 'ਤੇ ਆਈ। ਇਕ ਦਿਨ ਘਰ ਦੇ ਛੋਟੇ ਮੋਟੇ ਕੰਮਾਂ ਲਈ ਭਤੀਜੇ ਦਾ ਸਾਈਕਲ ਚੁੱਕ ਲਿਆ। ਸਾਈਕਲ ਗੇਅਰਾਂ ਵਾਲਾ ਸੀ। ਮੈਂ ਵਾਰ-ਵਾਰ ਪੈਡਲ ਮਾਰਾਂ, ਪਰ ਇੰਜ ਜਾਪੇ, ਜਿਵੇਂ ਫਰਾਈਵ੍ਹੀਲ ਦੇ ਦੰਦੇ ਘਸ ਗਏ ਹੋਣ। ਥੋੜ੍ਹਾ ਚਿਰ ਪਹਿਲਾਂ ਸਾਈਕਲ ਨਵਾਂ ਲਿਆ ਸੀ। ਮੈਨੂੰ ਲੱਗਾ, ਕਿਤੇ ਕੁੱਤੇ ਹੀ ਫੇਲ੍ਹ ਨਾ ਹੋ ਗਏ ਹੋਣ। ਇਹ ਸੋਚਦਾ ਸਾਈਕਲ ਠੀਕ ਕਰਾਉਣ ਦੁਕਾਨ ਵੱਲ ਚੱਲ ਪਿਆ। ਰਸਤੇ ਵਿੱਚ ਜਾਂਦਿਆਂ ਕਦੋਂ ਸਾਢੇ ਤਿੰਨ ਦਹਾਕੇ ਪਿੱਛੇ ਚਲਾ ਗਿਆ, ਪਤਾ ਹੀ ਨਾ ਲੱਗਿਆ।
ਮੈਂ ਆਪਣੇ ਨਾਨਕੇ ਪਿੰਡ ਭੂਰੜੇ ਗਿਆ ਹੋਇਆ ਸੀ। ਨੇੜਲੇ ਪਿੰਡ ਦੇ ਸਕੂਲ ਵਿੱਚ ਅੱਖਾਂ ਦਾ ਕੈਂਪ ਲੱਗਿਆ। ਮੈਂ ਤੇ ਮੇਰੇ ਮਾਮੇ ਦਾ ਮੁੰਡਾ ਮੇਰੇ ਨਾਨਾ-ਨਾਨੀ ਨੂੰ ਸਾਈਕਲ ਉਤੇ ਬਿਠਾ ਕੇ ਕੈਂਪ ਛੱਡ ਆਏ। ਦੂਜੇ ਦਿਨ ਅਸੀਂ ਉਨ੍ਹਾਂ ਨੂੰ ਉਥੋਂ ਲੈ ਕੇ ਆਉਣਾ ਸੀ। ਦੋਵਾਂ ਨੇ ਸ਼ਰੀਕੇ ਵਿੱਚ ਲੱਗਦੇ ਮਾਮੇ ਸ਼ਮਸ਼ੇਰ ਨੂੰ ਵੀ ਨਾਲ ਲੈ ਲਿਆ। ਉਹ ਉਮਰ ਵਿੱਚ ਸਾਥੋਂ ਸੱਤ ਕੁ ਸਾਲ ਵੱਡਾ ਸੀ। ਸਾਰੇ ਉਸ ਨੂੰ ਸ਼ੇਰ ਆਖਦੇ ਸਨ। ਨਾਨਾ-ਨਾਨੀ ਨੇ ਉਸ ਨੂੰ ਆਖਿਆ ਹੋਇਆ ਸੀ ਕਿ ਭਾਈ, ਜਿਸ ਦਿਨ ਅਪਰੇਸ਼ਨ ਹੋ ਜਾਵੇਗਾ, ਤੂੰ ਇਨ੍ਹਾਂ ਨੂੰ ਨਾਲ ਲੈ ਕੇ ਸਾਡੇ ਕੋਲ ਪਹੁੰਚ ਜਾਈਂ। ਅਸੀਂ ਤਿੰਨੇ ਸਾਈਕਲਾਂ 'ਤੇ ਕੈਂਪ ਵਿੱਚ ਪਹੁੰਚ ਗਏ। ਨਾਨੇ ਨੂੰ ਸ਼ੇਰ ਨੇ ਅਤੇ ਨਾਨੀ ਨੂੰ ਮਾਮੇ ਦੇ ਮੁੰਡੇ ਨੇ ਆਪਣੇ ਸਾਈਕਲਾਂ ਦੇ ਕੈਰੀਅਰਾਂ ਉੱਤੇ ਬਿਠਾ ਲਿਆ। ਛੋਟਾ ਹੋਣ ਕਰਕੇ ਮੇਰੇ ਸਾਈਕਲ 'ਤੇ ਬਿਸਤਰੇ ਟਿਕਾ ਦਿੱਤੇ।
ਅਜੇ ਪਿੱਪਲ ਮਾਜਰੇ ਪਹੁੰਚੇ ਸਾਂ ਕਿ ਸ਼ੇਰ ਨੇ ਸਾਈਕਲ ਖੜਾ ਕਰ ਲਿਆ। ਉਹ ਨਾਨਾ ਜੀ ਨੂੰ ਆਖਣ ਲੱਗਿਆ, ਬਾਈ ਸ਼ਾਇਦ ਚੇਨ ਉਤਰ ਗਈ। ਗੌਰ ਨਾਲ ਦੇਖਿਆ ਤਾਂ ਚੇਨ ਤਾਂ ਚੜ੍ਹੀ ਹੋਈ ਸੀ। ਫਿਰ ਆਖਣ ਲੱਗਿਆ, ਸਾਈਕਲ ਦੇ ਕੁੱਤੇ ਫੇਲ੍ਹ ਹੋ ਗਏ। ਨਾਨਾ ਜੀ ਨੇ ਆਪਣੇ ਪੋਤੇ (ਮੇਰੇ ਮਾਮੇ ਦੇ ਮੁੰਡੇ) ਅਤੇ ਨਾਨੀ ਨੂੰ ਅੱਗੇ ਭੇਜ ਦਿੱਤਾ। ਫਿਰ ਸ਼ੇਰ ਨੂੰ ਆਖਣ ਲੱਗੇ, ਤੂੰ ਆਏਂ ਕਰ ਸ਼ੇਰ, ਓਹਲਾ ਜਿਹਾ ਕਰਕੇ ਇਹਦੇ ਫਰਾਈਵ੍ਹੀਲ (ਚੈਨ ਵਾਲੀ ਛੋਟੀ ਗਰਾਰੀ) 'ਤੇ ਕਰੂਰਾ ਕਰ, ਉਤੋਂ ਰੇਤੇ ਦੀ ਚੁਟਕੀ ਧਰੂਰ ਦੇ। ਸ਼ੇਰ ਨੇ ਇੰਜ ਹੀ ਕੀਤਾ। ਫਿਰ ਸਾਈਕਲ ਦੇ ਪੈਡਲ ਮਾਰ ਕੇ ਦੇਖੇ, ਚੱਕਾ ਘੁੰਮਣ ਲੱਗ ਪਿਆ ਸੀ। ਸ਼ੇਰ ਨੇ ਨਾਨਾ ਜੀ ਨੂੰ ਸਾਈਕਲ ਉਤੇ ਬਿਠਾਇਆ ਤੇ ਪਿੰਡ ਨੂੰ ਡੰਡੀ ਹੋ ਗਿਆ। ਛੁੱਟੀਆਂ ਮਗਰੋਂ ਜਦੋਂ ਆਪਣੇ ਪਿੰਡ ਆਇਆ ਤਾਂ ਇਹ ਨੁਕਤਾ ਮੈਂ ਆਪਣੇ ਹਮ-ਉਮਰ ਸਾਥੀਆਂ ਨਾਲ ਸਾਂਝਾ ਕੀਤਾ। ਜਦੋਂ ਕਿਸੇ ਸਾਈਕਲ ਦੇ ਕੁੱਤੇ ਫੇਲ੍ਹ ਹੋ ਜਾਣ ਤਾਂ ਨਾਨਾ ਜੀ ਵਾਲਾ ਨੁਸਖਾ ਵਰਤਣਾ। ਸਾਈਕਲ ਹਵਾ ਨਾਲ ਗੱਲਾਂ ਕਰਨ ਲੱਗ ਪੈਂਦਾ।
ਮੈਂ ਆਪਣੇ ਭਤੀਜੇ ਵਾਲਾ ਸਾਈਕਲ ਕਦੋਂ ਦੁਕਾਨ 'ਤੇ ਲੈ ਕੇ ਪਹੁੰਚ ਗਿਆ, ਪਤਾ ਹੀ ਨਾ ਲੱਗਿਆ। ਦੁਕਾਨ ਉਤੇ ਪਹੁੰਚ ਕੇ ਮੈਂ ਨਾਨਾ ਜੀ ਦੇ ਨੁਸਖੇ ਮੁਤਾਬਕੇ ਪੈਂਚਰ ਚੈਕ ਕਰਨ ਲਈ ਚਸਲੇ ਵਿੱਚ ਪਏ ਪਾਣੀ ਦਾ ਉਜਲ ਭਰ ਕੇ ਸਾਈਕਲ ਦੇ ਫਰਾਈਵ੍ਹੀਲ 'ਤੇ ਪਾ ਦਿੱਤਾ। ਨਾਲੇ ਮਿੱਟੀ ਦੀ ਚੁਟਕੀ ਪਾ ਦਿੱਤੀ। ਪੈਡਲ ਮਾਰਿਆ ਤਾਂ ਚੈਨ ਕਦੇ ਛੋਟੀ ਗਰਾਰੀ 'ਤੇ ਆ ਜਾਵੇ, ਕਦੇ ਵੱਡੀ 'ਤੇ। ਇੰਨੇ ਨੂੰ ਇਕ ਆਵਾਜ਼ ਕੰਨੀਂ ਪਈ, ‘ਭਾਈ ਜਿਥੇ ਗਏ ਬਾਣੀਏ, ਉਥੇ ਗਏ ਬਾਜ਼ਾਰ।' ਜਿੱਧਰੋਂ ਆਵਾਜ਼ ਆਈ ਸੀ, ਉਧਰ ਦੇਖਿਆ।
ਕੁਰਸੀ ਉਤੇ ਬਜ਼ੁਰਗ ਐਨਕ ਲਾਈ ਬੈਠਾ ਸੀ। ਉਹਨੇ ਹੱਥ ਨਾਲ ਇਸ਼ਾਰਾ ਕਰਕੇ ਆਪਣੇ ਕੋਲ ਬੁਲਾ ਲਿਆ ਤੇ ਆਖਣ ਲੱਗਿਆ, ‘ਭਾਈ, ਜਦ ਇਨ੍ਹਾਂ ਨੁਸਖਿਆਂ ਵਾਲੇ ਬਜ਼ੁਰਗ ਨਾ ਰਹੇ ਤਾਂ ਇਹ ਨੁਸਖੇ ਕਿੱਥੇ ਰਹਿਣੇ।' ਫਿਰ ਬੋਲਿਆ ਸਾਈਕਲਾਂ ਦੇ ਅੱਜ ਕੱਲ੍ਹ ਨਹੀਂ ਕੁੱਤੇ ਫੇਲ੍ਹ ਹੁੰਦੇ। ਭਾਈ ਫਰਾਈਵ੍ਹੀਲ ਵਿੱਚ ਰਬੜ ਦੀ ਥਾਂ ਸਪਰਿੰਗ ਅਤੇ ਤਾਰ ਨੇ ਲੈ ਲਈ।’ ਐਨੇ ਨੂੰ ਸਾਈਕਲ ਵਾਲਾ ਮਿਸਤਰੀ ਆ ਗਿਆ। ਉਸ ਨੇ ਵੀ ਬਜ਼ੁਰਗ ਵਾਲੀ ਗੱਲ ਆਖੀ। ਉਹ ਸਾਈਕਲ ਦਾ ਪੈਡਲ ਮਾਰ ਕੇ ਦੱਸਣ ਲੱਗਿਆ ਕਿ ਵਾਰ-ਵਾਰ ਗੇਅਰ ਬਦਲਣ ਕਾਰਨ ਇਸ ਦੀ ਮਸ਼ੀਨ ਖਰਾਬ ਹੋ ਗਈ ਹੈ।
ਮਸ਼ੀਨ ਪਵਾਉਣ ਮਗਰੋਂ ਸਾਈਕਲ ਨੌ ਬਰ ਨੌ ਹੋ ਗਿਆ। ਦੁਕਾਨਕਾਰ ਨੂੰ ਪੈਸੇ ਦੇ ਕੇ ਤੁਰਨ ਲੱਗਾ, ਤਾਂ ਬਜ਼ੁਰਗ ਕਹਿਣ ਲੱਗਿਆ, ਵਿਗਿਆਨ ਨੇ ਸਾਈਕਲ ਦੇ ਕੁੱਤੇ ਤਾਂ ਫੇਲ੍ਹ ਹੋਣ ਤੋਂ ਬੰਦ ਕਰ ਦਿੱਤੇ, ਲਾਵਾਰਸ ਕੁੱਤਿਆਂ ਨੇ ਸਾਡੀਆਂ ਸਰਕਾਰਾਂ ਤੇ ਪ੍ਰਸ਼ਾਸਨ ਫੇਲ੍ਹ ਕਰ ਦਿੱਤੇ। ਉਹਨੇ ਕੋਲ ਪਈ ਅਖਬਾਰ ਦਿਖਾਈ। ਵਿੱਚ ਲਿਖਿਆ ਸੀ ਕਿ ਹੱਡਾਰੋੜੀ ਕੋਲ ਕੁੱਤਿਆਂ ਨੇ ਨੰਨ੍ਹਾ ਬਾਲਕ ਖਾ ਲਿਆ ਸੀ। ਰਸਤੇ ਵਿੱਚ ਮੈਨੂੰ ਜਿਥੇ ਨਾਨਾ ਜੀ ਦੇ ਨੁਸਖੇ ਦੇ ਫੇਲ੍ਹ ਹੋਣ ਦਾ ਅਫਸੋਸ ਹੋ ਰਿਹਾ ਸੀ, ਉਥੇ ਸਰਕਾਰਾਂ ਦੀਆਂ ਨਕਾਮੀਆਂ 'ਤੇ ਗੁੱਸਾ ਵੀ ਆ ਰਿਹਾ ਸੀ, ਜਿਨ੍ਹਾਂ ਕਰਕੇ ਲਾਵਾਰਸ ਕੁੱਤਿਆਂ ਦੀਆਂ ਹੇੜ੍ਹਾਂ ਥਾਂ-ਥਾਂ ਘੁੰਮਦੀਆਂ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”