Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਅੰਤਰਰਾਸ਼ਟਰੀ

ਪਾਕਿ ਦੇ ਮਿੱਠੀ ਕਸਬੇ ਵਿੱਚ ਹਾਲੇ ਕਾਇਮ ਹੈ ਮਿਲਵੀਂ ਤਹਿਜ਼ੀਬ ਦੀ ਮਿਠਾਸ

October 11, 2018 07:26 AM

ਮਿੱਠੀ (ਪਾਕਿਸਤਾਨ), 10 ਅਕਤੂਬਰ (ਪੋਸਟ ਬਿਊਰੋ)- ਇਸ ਕਸਬੇ ਦੇ ਗਲੀ ਮੁਹੱਲਿਆਂ ਵਿੱਚ ਗਊਆਂ ਘੁੰਮਦੀਆਂ ਰਹਿੰਦੀਆਂ ਹਨ। ਹਿੰਦੂਆਂ ਲਈ ਪਵਿੱਤਰ ਪਸ਼ੂ ਮੰਨੀ ਜਾਂਦੀ ਗਊ ਸਹਿਣਸ਼ੀਲਤਾ ਦਾ ਪ੍ਰਤੀਕ ਮੰਨੀ ਜਾਂਦੀ ਹੈ। 95 ਫੀਸਦੀ ਮੁਸਲਿਮ ਆਬਾਦੀ ਵਾਲੇ ਕਿਸੇ ਦੇਸ਼ ਵਿੱਚ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ।
72 ਸਾਲਾ ਪੈਨਸ਼ਨਰ ਸ਼ਾਮ ਦਾਸ ਨੇ ਦੱਸਿਆ, ‘ਇਥੇ ਮੁਸਲਮਾਨ ਹਿੰਦੂਆਂ ਦੇ ਅਕੀਦੇ ਦਾ ਸਤਿਕਾਰ ਕਰਦੇ ਹਨ। ਉਹ ਗਊ ਹੱਤਿਆ ਨਹੀਂ ਕਰਦੇ, ਆਂਢ ਗੁਆਂਢ ਵਿੱਚ ਬਿਲਕੁਲ ਵੀ ਨਹੀਂ।' ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਮਿੱਠੀ ਦੀਆਂ ਗਊਆਂ ਸਿਹਤਮੰਦ ਹਨ। ਉਹ ਕੁਝ ਵੀ ਖਾ ਲੈਂਦੀਆਂ ਹਨ ਤੇ ਅਕਸਰ ਕੂੜੇਦਾਨਾਂ ਵਿੱਚ ਵੀ ਮੂੰਹ ਮਾਰ ਲੈਂਦੀਆਂ ਤੇ ਰੱਜ ਕੇ ਸੜਕਾਂ ਕੰਢੇ ਬਹਿ ਜਾਂਦੀਆਂ ਹਨ। ਆਟੋ ਰਿਕਸ਼ਿਆਂ ਤੇ ਮੋਟਰ ਸਾਈਕਲ ਚਾਲਕਾਂ ਨੂੰ ਬਚ ਬਚਾਅ ਕੇ ਲੰਘਣਾ ਪੈਂਦਾ ਹੈ। ਮਿੱਠੀ ਕਸਬੇ ਦੀ ਆਬਾਦੀ 60 ਹਜ਼ਾਰ ਹੈ, ਜਿਥੇ ਹਿੰਦੂਆਂ ਦੀ ਬਹੁ ਗਿਣਤੀ ਹੈ। ਇਥੋਂ ਦੇ ਸ੍ਰੀ ਕ੍ਰਿਸ਼ਨਾ ਮੰਦਰ ਵਿੱਚ ਜਦੋਂ ਕੋਈ ਸ਼ਰਧਾਲੂ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਟੱਲੀ ਖੜਕਾਉਂਦਾ ਹੈ ਜਿਸ ਦੀ ਸੁਰ ਆਜ਼ਾਨ ਨਾਲ ਮੇਲ ਖਾਂਦੀ ਹੈ। ਮੰਦਰ ਦੇ ਬਾਹਰ ਨੌਜਵਾਨ ਹਿੰਦੂ ਸ਼ਰਧਾਲੂਆਂ ਦੀ ਇਕ ਟੋਲੀ ਮੰਦਰ ਦੀਆਂ ਕੰਧਾਂ 'ਤੇ ਕੀਤੀ ਰੰਗਾਂ ਦੀ ਛਹਿਬਰ ਦੀ ਗੱਲ ਕਰਦੀ ਹੈ। ਇਸ ਮੰਦਰ ਦੇ ਬਾਹਰ ਕੋਈ ਸੁਰੱਖਿਆ ਕਰਮੀ ਨਹੀਂ ਹੁੰਦਾ, ਪਰ ਇਥੋਂ ਕਰੀਬ 300 ਕਿਲੋਮੀਟਰ ਦੂਰ ਕਰਾਚੀ ਦੇ ਚੱਪੇ-ਚੱਪੇ ਉੱਤੇ ਸੁਰੱਖਿਆ ਦਸਤੇ ਮਿਲਦੇ ਹਨ। ਕਰਾਚੀ ਦੇ ਇਕ ਹਿੰਦੂ ਪੁਜਾਰੀ ਵਿਜੈ ਕੁਮਾਰ ਗਿਰ ਨੇ ਕਿਹਾ ਕਿ ਕਰਾਚੀ ਵਿੱਚ ਕਰੀਬ 360 ਮੰਦਰ ਸਨ ਜਿਨ੍ਹਾਂ 'ਚੋਂ ਦਰਜਨ ਭਰ ਮੰਦਰਾਂ ਦੇ ਕਿਵਾੜ ਖੁੱਲ੍ਹਦੇ ਹਨ। ਬਾਕੀ ਬੰਦ ਹਨ ਤੇ ਉਨ੍ਹਾਂ ਦੀਆਂ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ।
ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ ਦੀ ਅਫਸਰ ਮਾਰਵੀ ਸਿਰਮਦ ਨੇ ਦੱਸਿਆ ਕਿ ਦੇਸ਼ ਵਿੱਚ ਨੁਮਾਇੰਦਗੀ ਦੇ ਪੱਖ ਤੋਂ ਹਿੰਦੂਆਂ ਲਈ ਹਾਲਾਤ ਸੁਖਾਵੇਂ ਨਹੀਂ, ਜਿਥੇ ਉਨ੍ਹਾਂ ਨੂੰ ਅਕਸਰ ਉਨ੍ਹਾਂ ਦੇ ਧਰਮ ਕਰਕੇ ਆਮ ਹੀ ਭਾਰਤ ਪੱਖੀ ਕਰਾਰ ਦੇ ਦਿੱਤਾ ਜਾਂਦਾ ਹੈ। ਸਰਕਾਰੀ ਏਜੰਸੀਆਂ ਉਨ੍ਹਾਂ ਨੂੰ ਸ਼ੱਕ ਨਾਲ ਦੇਖਦੀਆਂ ਹਨ। ਕਮਿਸ਼ਨ ਦੀ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇ ਹਿੰਦੂਆਂ ਖਿਲਾਫ ਵਿਤਕਰਾ ਜਾਰੀ ਰਿਹਾ ਤਾਂ ਉਨ੍ਹਾਂ ਦੀ ਭਾਰਤ ਨੂੰ ਹਿਜਰਤ ਤੇਜ਼ ਹੋ ਸਕਦੀ ਹੈ।
ਪੈਂਤੀ ਕੁ ਸਾਲਾਂ ਦੇ ਕਾਰੋਬਾਰੀ ਸੁਨੀਲ ਕੁਮਾਰ ਨੇ ਕਿਹਾ ਕਿ ਮਿੱਠੀ ਦੇ ਹਿੰਦੂ ਇਸ ਗੱਲੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਤੇ ਸਾਰੇ ਫਿਰਕੇ ਮਿਲ ਕੇ ਰਹਿੰਦੇ ਹਨ, ਪਰ ਕੁਝ ਲੋਕਾਂ ਨੂੰ ਡਰ ਹੈ ਕਿ ਕਿਤੇ ਬਾਕੀ ਦੇਸ਼ ਦੇ ਸਮੁੱਚੇ ਖਿੱਤੇ ਵਿੱਚ ਚੱਲ ਰਹੀ ਤੁਅੱਸਬ ਦੀ ਹਨੇਰੀ ਮਿੱਠੀ ਦੀ ਹਵਾ ਵਿੱਚ ਜ਼ਹਿਰ ਨਾ ਘੋਲ ਦੇਵੇ। ਇਸ ਸ਼ਹਿਰ ਦੀ ਮਿਲਵੀਂ ਤਹਿਜ਼ੀਬ ਸਦੀਆਂ ਪੁਰਾਣੀ ਹੈ ਤੇ ਇਹ ਖਿੱਤਾ ਰਾਜਸਥਾਨ ਦੇ ਥਾਰਪਰਕਾਰ ਰੇਗਿਸਤਾਨ ਦੇ ਕੰਢੇ 'ਤੇ ਸਥਿਤ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਯੂ.ਏ.ਈ. ਸਮੇਤ 4 ਖਾੜੀ ਦੇਸ਼ਾਂ ਵਿਚ ਹੜ੍ਹ ਅਤੇ ਮੀਂਹ: ਮਾਰੂਥਲ ਖੇਤਰਾਂ ਵਿਚ ਇੱਕ ਦਿਨ ਵਿਚ 2 ਸਾਲ ਜਿੰਨਾ ਮੀਂਹ ਪ੍ਰਿੰਸ ਹੈਰੀ ਨੇ ਅਧਿਕਾਰਤ ਤੌਰ 'ਤੇ ਬ੍ਰਿਟੇਨ ਛੱਡਿਆ, ਆਪਣੇ ਪਤੇ ਵਿਚ ਕੈਲੀਫੋਰਨੀਆ ਦਾ ਪਤਾ ਲਿਖਵਾਇਆ ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ