Welcome to Canadian Punjabi Post
Follow us on

20

August 2019
ਅੰਤਰਰਾਸ਼ਟਰੀ

ਪੋਰਨ ਸਟਾਰ ਸਟਾਰਮੀ ਨੂੰ ਮੋਟੀ ਰਕਮ ਦੇਣ ਵਿੱਚ ਟਰੰਪ ਖੁਦ ਵੀ ਸ਼ਾਮਲ ਸੀ

July 19, 2019 10:38 PM

ਵਾਸ਼ਿੰਗਟਨ, 19 ਜੁਲਾਈ (ਪੋਸਟ ਬਿਊਰੋ)- ਪੋਰਨ ਸਟਾਰ ਸਟਾਰਮੀ ਡੇਨੀਅਲਜ਼ ਦੇ ਕੇਸ ਵਿੱਚ ਨਵੇਂ ਖ਼ੁਲਾਸੇ ਹੋਣ ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਨਵੇਂ ਸਿਆਸੀ ਪੁਆੜੇ ਵਿੱਚ ਫਸ ਸਕਦੇ ਹਨ। ਅਦਾਲਤ ਵਿੱਚ ਪੇਸ਼ ਕੀਤੇ ਦਸਤਾਵੇਜ਼ਾਂ ਤੋਂ ਜ਼ਾਹਰ ਹੁੰਦਾ ਹੈ ਕਿ ਸਾਲ 2016 ਦੀ ਰਾਸ਼ਟਰਪਤੀ ਚੋਣ ਦੇ ਪ੍ਰਚਾਰ ਵੇਲੇ ਸਟਾਰਮੀ ਡੇਨੀਅਲਜ਼ ਨੂੰ ਮੂੰਹ ਬੰਦ ਰੱਖਣ ਦੇ ਬਦਲੇ ਮੋਟੀ ਰਕਮ ਦੇਣ ਵਿੱਚ ਡੋਨਾਲਡ ਟਰੰਪ ਖੁਦ ਵੀ ਸਿੱਧੇ ਤੌਰ ਉੱਤੇ ਸ਼ਾਮਲ ਸਨ।
ਵਰਨਣ ਯੋਗ ਹੈ ਕਿ ਸਟਾਰਮੀ ਡੇਨੀਅਲਜ਼ ਨੇ ਦਾਅਵਾ ਕੀਤਾ ਸੀ ਕਿ 2006 ਵਿੱਚ ਉਸ ਦੇ ਡੋਨਾਲਡ ਟਰੰਪ ਦੇ ਨਾਲ ਨਿੱਜੀ ਸਬੰਧ ਸਨ। ਇਸ ਕੇਸ ਵਿੱਚ ਡੋਨਾਲਡ ਟਰੰਪ ਦੇ ਸਾਬਕਾ ਵਕੀਲ ਮਾਈਕਲ ਕੋਹੇਨ ਨੇ ਪਿਛਲੇ ਸਾਲ ਅਗਸਤ ਵਿੱਚ ਆਪਣਾ ਜੁਰਮ ਮੰਨਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਟਰੰਪ ਦੇ ਕਹਿਣ ਉੱਤੇ ਸਟਾਰਮੀ ਨੂੰ ਭੁਗਤਾਨ ਕੀਤਾ ਸੀ, ਪਰ ਉਦੋਂ ਸਾਫ ਨਹੀਂ ਸੀ ਹੋਇਆ ਕਿ ਇਸ ਵਿੱਚ ਟਰੰਪ ਦੀ ਵੀ ਸਿੱਧੀ ਭੂਮਿਕਾ ਸੀ ਜਾਂ ਨਹੀਂ। ਮੈਨਹਟਨ ਦੇ ਜੱਜ ਵਿਲੀਅਮ ਪਾਉਲੇ ਦੇ ਆਦੇਸ਼ ਉੱਤੇ ਵੀਰਵਾਰ ਨੂੰ ਇਸ ਕੇਸ ਨਾਲ ਜੁੜੇ ਦਸਤਾਵੇਜ਼ ਜਾਰੀ ਕੀਤੇ ਗਏ। ਇਸ ਤੋਂ ਜ਼ਾਹਰ ਹੋਇਆ ਕਿ ਸਟਾਰਮੀ ਡੇਨੀਅਲਜ਼ ਨੂੰ ਭਾਰੀ ਰਕਮ ਦੇ ਭੁਗਤਾਨ ਵਿੱਚ ਡੋਨਾਲਡ ਟਰੰਪ ਵੀ ਕੋਹੇਨ ਦੇ ਸੰਪਰਕ ਵਿੱਚ ਸਨ। ਅਕਤੂਬਰ 2016 ਵਿੱਚ ਸਟਾਰਮੀ ਨੂੰ ਇਕ ਲੱਖ 30 ਹਜ਼ਾਰ ਡਾਲਰ ਦਿੱਤੇ ਗਏ ਸਨ। ਵਕੀਲ ਮਾਈਕਲ ਕੋਹੇਨ ਨੇ ਸਟਾਰਮੀ ਨੂੰ ਇਹ ਰਕਮ ਦੇਣ ਤੋਂ ਪਹਿਲਾਂ ਫੋਨ ਉੱਤੇ ਦੋ ਵਾਰ ਟਰੰਪ ਨਾਲ ਗੱਲ ਕੀਤੀ ਸੀ। ਇਸ ਤੋਂ ਕਰੀਬ 30 ਮਿੰਟ ਬਾਅਦ ਕੋਹੇਨ ਨੇ ਸਟਾਰਮੀ ਡੇਨੀਅਲਜ਼ ਨੂੰ ਰਕਮ ਦੇਣ ਵਾਸਤੇ ਬੈਂਕ ਖਾਤਾ ਖੁੱਲ੍ਹਵਾਇਆ ਸੀ। ਭੁਗਤਾਨ ਤੋਂ ਪਿੱਛੋਂ ਕੋਹੇਨ ਨੇ ਟਰੰਪ ਨਾਲ ਫਿਰ ਗੱਲ ਕੀਤੀ ਸੀ। ਇਨ੍ਹਾਂ ਦਸਤਾਵੇਜ਼ਾਂ ਤੋਂ ਇਹ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਨੇ ਫੋਨ ਉੱਤੇ ਕੀ ਕਿਹਾ ਸੀ? ਇਸ ਨਵੇਂ ਖ਼ੁਲਾਸੇ ਦੇ ਉਲਟ ਟਰੰਪ ਕਈ ਵਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਕੋਹੇਨ ਵੱਲੋਂ ਕੀਤੇ ਕਿਸੇ ਭੁਗਤਾਨ ਦੀ ਜਾਣਕਾਰੀ ਨਹੀਂ। ਦਸਤਾਵੇਜ਼ਾਂ ਵਿੱਚ ਵਕੀਲਾਂ ਨੇ ਕਿਹਾ ਕਿ ਇਹ ਜਾਂਚ ਰਾਸ਼ਟਰਪਤੀ ਚੋਣ ਦੌਰਾਨ ਮੂੰਹ ਬੰਦ ਰੱਖਣ ਲਈ ਦੋ ਔਰਤਾਂ ਨੂੰ ਕੀਤੇ ਗਏ ਰਕਮ ਦੇ ਭੁਗਤਾਨ ਉੱਤੇ ਕੇਂਦਰਤ ਸੀ। ਇਨ੍ਹਾਂ ਔਰਤਾਂ ਨੇ ਡੋਨਾਲਡ ਟਰੰਪ ਨਾਲ ਅਫੇਅਰ ਦਾ ਦਾਅਵਾ ਕੀਤਾ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ