Welcome to Canadian Punjabi Post
Follow us on

29

March 2024
 
ਭਾਰਤ

ਬੱਚੀ ਨਾਲ ਬਲਾਤਕਾਰ ਕਰ ਕੇ ਸਾਊਦੀ ਅਰਬ ਭੱਜਾ ਦੋਸ਼ੀ, ਕੇਰਲਾ ਦੀ ਅਫਸਰ ਨੇ ਉਥੋਂ ਜਾ ਫੜਿਆ

July 19, 2019 10:28 PM

ਤਿਰੂਵਨੰਤਪੁਰਮ, 19 ਜੁਲਾਈ (ਪੋਸਟ ਬਿਊਰੋ)- ਕੇਰਲਾ ਦੇ ਕੋਲਮ ਵਿੱਚ ਇੱਕ ਸ਼ਖਸ ਦੋ ਸਾਲ ਪਹਿਲਾਂ 13 ਸਾਲ ਦੀ ਬੱਚੀ ਨਾਲ ਬਲਾਤਕਾਰ ਕਰ ਕੇ ਸਾਊਦੀ ਅਰਬ ਨੂੰ ਭੱਜ ਗਿਆ ਸੀ। ਪੁਲਸ ਨੂੰ ਸ਼ਿਕਾਇਤ ਮਿਲਣ ਪਿੱਛੋਂ ਦੋਸ਼ੀ ਦਾ ਕੋਈ ਅਤਾ ਪਤਾ ਨਹੀਂ ਸੀ। ਅਜਿਹੇ ਵਿੱਚ 29 ਸਾਲਾ ਆਈ ਪੀ ਐੱਸ ਅਫਸਰ ਮੈਰੀਨ ਜੋਸੇਫ ਨੇ ਉਸ ਨੂੰ ਸਾਊਦੀ ਅਰਬ ਜਾ ਕੇ ਗ੍ਰਿਫਤਾਰ ਕੀਤਾ ਤੇ ਭਾਰਤ ਲਿਆਉਣ ਦੀ ਹਿੰਮਤ ਕਰ ਵਿਖਾਈ ਹੈ।
ਸਥਾਨਕ ਮੀਡੀਆ ਮੁਤਾਬਕ ਸਾਲ 2017 ਵਿੱਚ ਸੁਨੀਲ ਕੁਮਾਰ (38) ਰਿਆਦ ਤੋਂ ਕੇਰਲ ਛੁੱਟੀਆਂ ਕੱਟਣ ਲਈ ਆਇਆ ਸੀ। ਇਥੇ ਉਹ ਦੋਸਤ ਦੀ ਭਾਣਜੀ ਨਾਲ ਕਈ ਦਿਨਾਂ ਤੱਕ ਬਲਾਤਕਾਰ ਕਰਦਾ ਰਿਹਾ। ਬੱਚੀ ਦੇ ਦੱਸਣ 'ਤੇ ਕੇਸ ਥਾਣੇ ਪਹੁੰਚਿਆ, ਪਰ ਤਦ ਤੱਕ ਦੋਸ਼ੀ ਸਾਊਦੀ ਅਰਬ ਭੱਜ ਚੁੱਕਾ ਸੀ। ਲੁਕਆਊਟ ਨੋਟਿਸ ਜਾਰੀ ਹੋਣ ਦਾ ਵੀ ਫਾਇਦਾ ਨਹੀਂ ਹੋਇਆ ਅਤੇ ਕੇਸ ਪੈਂਡਿੰਗ ਹੋ ਗਿਆ। ਇਸ ਦੌਰਾਨ ਬੱਚੀ ਨੂੰਕੋਲਮ ਦੇ ਕਾਰੀਡੋਡ ਦੇ ਸਰਕਾਰੀ ਮਹਿਲਾ ਮੰਦਿਰਮ ਰੈਸਕਿਊ ਹੋਮ ਵਿੱਚ ਭੇਜ ਦਿੱਤਾ ਗਿਆ, ਜਿੱਥੇ ਜੂਨ 2017 ਵਿੱਚ ਉਸ ਨੇ ਖੁਦਕੁਸ਼ੀ ਕਰ ਲਈ।
ਪਿਛਲੇ ਮਹੀਨੇ ਮੈਰੀਨਨ ਜੋਸੇਫ ਦੀ ਪੋਸਟਿੰਗ ਕੋਲਮ ਵਿੱਚ ਹੋਈ। ਅਹੁਦਾ ਸੰਭਾਲਦੇ ਸਾਰ ਉਨ੍ਹਾਂ ਨੇ ਔਰਤਾਂ ਅਤੇ ਬੱਚਿਆਂ ਨਾਲ ਜੁੜੇ ਕੇਸ ਫੋਲਣੇ ਸ਼ੁਰੂ ਕਰ ਦਿੱਤੇ ਤਾਂ ਉਨ੍ਹਾਂ ਦੀ ਨਜ਼ਰ ਇਸ ਕੇਸ 'ਤੇ ਪਈ ਅਤੇ ਉਨ੍ਹਾਂ ਇਸ 'ਤੇ ਕਾਰਵਾਈ ਦੇ ਹੁਕਮ ਦਿੱਤੇ। ਆਈ ਪੀ ਐੱਸ ਅਫਸਰ ਨੇ ਕਿਹਾ, ਪੋਸਟਿੰਗ ਦੇ ਬਾਅਦ ਮੈਨੂੰ ਪਤਾ ਲੱਗਾ ਕਿ ਦੋਸ਼ੀ ਦੋ ਸਾਲ ਤੋਂ ਫਰਾਰ ਹੈ। ਉਸ ਨੂੰ ਫੜਨ ਲਈ ਕੇਰਲ ਪੁਲਸ ਦੀ ਅੰਤਰਰਾਸ਼ਟਰੀ ਜਾਂਚ ਏਜੰਸੀ ਸਾਊਦੀ ਅਰਬ ਦੀ ਪੁਲਸ ਦੇ ਨਾਲ ਕੰਮ ਕਰ ਰਹੀ ਹੈ। ਮੈਂ ਇਨ੍ਹਾਂ ਕੋਸ਼ਿਸ਼ਾਂ ਉਤੇ ਜ਼ੋਰ ਦਿੱਤਾ। ਇਸ ਦੌਰਾਨ ਸੂਚਨਾ ਮਿਲੀ ਕਿ ਸਾਊਦੀ ਅਰਬ ਪੁਲਸ ਨੇ ਦੋਸ਼ੀ ਸੁਨੀਲ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਅਸੀਂ ਕਾਰਵਾਈ ਲਈ ਸਾਊਦੀ ਅਰਬ ਗਏ ਅਤੇ ਸਾਰੇ ਦਸਤਾਵੇਜ਼ਾਂ ਦਾ ਇੰਤਜ਼ਾਮ ਕੀਤਾ। ਇਸ ਦੇ ਬਾਅਦ ਦੋਸ਼ੀ ਨੂੰ ਹਵਾਲਗੀ ਹੇਠ ਏਥੇ ਲਿਆਂਦਾ ਹੈ। ਮੈਰੀਨ ਜੋਸੇਫ ਦੱਸਦੀ ਹੈ ਕਿ ਅਸੀਂ ਪਹਿਲੀ ਵਾਰ ਹਵਾਲਗੀ ਕਰ ਰਹੇ ਸੀ। ਮੈਂ ਸਿੱਖਣਾ ਚਾਹੁੰਦੀ ਸੀ ਕਿ ਇਹ ਕਿਵੇਂ ਕੰਮ ਕਰਦਾ ਹੈ ਤਾਂ ਕਿ ਮੈਂ ਆਪਣੀ ਟੀਮ ਨਾਲ ਜਾਣਕਾਰੀ ਸਾਂਝੀ ਕਰ ਸਕਾਂ। ਬਹੁਤ ਸਾਰੀ ਕਾਗਜ਼ੀ ਕਾਰਵਾਈ ਸੀ, ਇਸ ਵਿੱਚ ਸੀ ਬੀ ਆਈ ਅਤੇ ਇੰਟਰਪੋਲ ਵੀ ਸ਼ਾਮਲ ਸਨ। ਉਸ ਨੂੰ ਵਾਪਸ ਲਿਆਉਣ ਦੇ ਲਈ ਵੀ ਸਾਨੂੰ ਦਸਤਾਵੇਜ਼ ਬਣਾਉਣੇ ਸਨ। ਇਸ ਦੇ ਬਾਅਦ ਮੈਂ ਖੁਦ ਸਾਊਦੀ ਅਰਬ ਜਾਣ ਦਾ ਫੈਸਲਾ ਕੀਤਾ। ਮੈਂ ਔਰਤਾਂ ਅਤੇ ਬੱਚਿਆਂ ਨਾਲ ਜੁੜੇ ਮਾਮਲਿਆਂ ਵਿੱਚ ਦਿਲਚਸਪੀ ਰੱਖਦੀ ਹਾਂ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ