Welcome to Canadian Punjabi Post
Follow us on

19

August 2019
ਬ੍ਰੈਕਿੰਗ ਖ਼ਬਰਾਂ :
ਭਾਰਤ

ਬਾਬਾ ਰਾਮਦੇਵ ਦੀ ਮਦਦ ਲਈ ਮੁੱਖ ਮੰਤਰੀ ਫੜਨਵੀਸ ਗੋਡਿਆਂ ਭਾਰ ਹੋਏ

July 19, 2019 10:22 PM


ਮੁੰਬਈ, 19 ਜੁਲਾਈ (ਪੋਸਟ ਬਿਊਰੋ)- ਕੋਈ ਤਿੰਨ ਸਾਲ ਪਹਿਲਾਂ ਯੋਗੀ ਰਾਮਦੇਵ ਨੂੰ 230 ਏਕੜ ਜ਼ਮੀਨ ਨਾਗਪੁਰ ਵਿਖੇ ਪਤੰਜਲੀ ਲਈ ਫੂਡ ਅਤੇ ਹਰਬਲ ਪਾਰਕ ਬਣਾਉਣ ਵਾਸਤੇ ਸਰਕਾਰ ਨੇ ਬੜੇ ਸਸਤੇ ਮੁੱਲ 'ਤੇ ਦਿੱਤੀ ਸੀ, ਜੋ ਹਾਲੇ ਬੇਕਾਰ ਪਈ ਹੈ। ਇੱਕ ਵਾਰ ਫਿਰ ਮਹਾਰਾਸ਼ਟਰ ਸਰਕਾਰ ਨੇ ਯੋਗੀ ਬਾਬੇ ਨੂੰ ਹੋਰ ਸਹੂਲਤ ਪੇਸ਼ ਕੀਤੀ ਹੈ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਉਸੇ ਕੰਪਨੀ ਨੂੰ ਲਾਤੂਰ ਵਿੱਚ ਸੋਇਆਬੀਨ ਦੇ ਪ੍ਰੋਸੈਸਿੰਗ ਯੂਨਿਟ ਦੀ ਸਥਾਪਨਾ ਕਰਨ ਵਾਸਤੇ ਫਿਰ 400 ਏਕੜ ਜ਼ਮੀਨ ਮਾਰਕੀਟ ਰੇਟ ਤੋਂ 50 ਫੀਸਦੀ ਘੱਟ 'ਤੇ ਪੇਸ਼ ਕਰਨ ਤੋਂ ਇਲਾਵਾ ਹੋਰ ਅਨੇਕਾਂ ਰਿਆਇਤਾਂ ਦਾ ਵਚਨ ਦਿੱਤਾ ਹੈ। ਇਲਾਕਾ ਲਾਤੂਰ ਦੀ ਆਉਸਾ ਬਲਾਕ ਦੀ ਕੋਲੋਂ ਐਕਵਾਇਰ ਕੀਤੀ ਗਈ ਸੀ ਅਤੇ ਜ਼ਮੀਨ ਮਾਲਕਾਂ ਨੂੰ ਭਰੋਸਾ ਦਿੱਤਾ ਸੀ ਕਿ ਉਦਯੋਗ ਲੱਗਣ ਅਤੇ ਚੱਲਣ ਪਿੱਛੋਂ ਨੌਕਰੀਆਂ ਦਿੱਤੀਆਂ ਜਾਣਗੀਆਂ। ਕਿਸਾਨਾਂ ਨੂੰ ਅੱਜ ਵੀ ਇਸ ਦਾ ਯਕੀਨ ਨਹੀਂ ਕਿ ਬਾਬਾ ਰਾਮਦੇਵ ਨਿੱਜੀ ਇੰਟਰਪ੍ਰਾਈਜ਼ ਲਈ ਆਪਣੇ ਵਚਨ ਨੂੰ ਪੂਰਾ ਕਰਨਗੇ। ਜ਼ਮੀਨ ਦੀ ਲਾਗਤ ਉਤੇ 50 ਫੀਸਦੀ ਛੋਟ ਤੋਂ ਇਲਾਵਾ ਫੜਨਵੀਸ ਨੇ ਰਾਮਦੇਵ ਨੂੰ ਸਟੈਂਪ ਡਿਊਟੀ ਤੋਂ ਛੋਟ ਅਤੇ ਜੀ ਐੱਸ ਟੀ ਦੀ ਪ੍ਰਤੀ ਪੂਰਤੀ ਕਰਨ ਦਾ ਵੀ ਵਚਨ ਦਿੱਤਾ ਸੀ ਅਤੇ ਨਾਲ ਇਹ ਕਿਹਾ ਸੀ ਕਿ ਬਿਜਲੀ ਦੇ ਬਿਲ 'ਤੇ ਪ੍ਰਤੀ ਯੂਨਿਟ ਇੱਕ ਰੁਪਏ ਦੀ ਰਿਬੇਟ ਵੀ ਦਿੱਤੀ ਜਾਵੇਗੀ।
ਲੋਕ ਇਹ ਕਹਿ ਰਹੇ ਹਨ ਕਿ ਯੋਗੀ ਬਾਬੇ ਨੂੰ ਖੁਸ਼ ਕਰਨ ਵਾਸਤੇ ਸੂਬਾ ਸਰਕਾਰ ਝੁਕ ਗਈ ਹੈ। ਜਾਣਕਾਰ ਸੂਤਰਾਂ ਅਨੁਸਾਰ ਸੂਬੇ ਦੇ ਜਿਨ੍ਹਾਂ ਕਿਸਾਨਾਂ ਤੋਂ ਇਹ ਜ਼ਮੀਨ ਐਕਵਾਇਰ ਕੀਤੀ ਸੀ, ਉਨ੍ਹਾਂ ਨੂੰ ਉਸ ਦਾ ਮੁੱਲ ਪ੍ਰਤੀ ਏਕੜ 3.5 ਲੱਖ ਰੁਪਏ ਦਿੱਤਾ ਗਿਆ ਸੀ ਤੇ ਮਾਰਕੀਟ ਰੇਟ 45 ਲੱਖ ਰੁਪਏ ਪ੍ਰਤੀ ਏਕੜ ਹੈ। ਇਸ ਨਾਲ ਕਿਸਾਨ ਠੱਗੇ ਹੋਏ ਮਹਿਸੂਸ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਾਨੂੰ ਇਹ ਕਿਹਾ ਗਿਆ ਸੀ ਕਿ ਇਹ ਜ਼ਮੀਨ ਸੋਇਆਬੀਨ ਦੀ ਖੇਤੀ ਵਾਸਤੇ ਸਾਡੇ ਕੋਲੋਂ ਖਰੀਦੀ ਗਈ ਹੈ ਤੇ ਨੌਕਰੀ ਦਾ ਭਰੋਸਾ ਦਿੱਤਾ ਸੀ ਅਤੇ ਅੱਜ ਦੱਸਿਆ ਜਾ ਰਿਹਾ ਹੈ ਕਿ ਇਹ ਜ਼ਮੀਨ ਸਰਕਾਰੀ ਕਾਰਖਾਨੇ ਵਾਸਤੇ ਨਹੀਂ, ਬਾਬਾ ਰਾਮਦੇਵ ਫੈਕਟਰੀ ਲਾਉਣਗੇ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਜ਼ਮੀਨ ਰਾਸ਼ਟਰੀ ਪ੍ਰੋਜੈਕਟ ਵਾਸਤੇ ਦਿੱਤੀ ਸੀ, ਕਿਸੇ ਨੂੰ ਨਿੱਜੀ ਕੰਮ ਲਈ ਨਹੀਂ, ਇਸ ਲਈ ਇਸ ਜ਼ਮੀਨ ਦੇ ਮਾਰਕੀਟ ਰੇਟ 'ਤੇ ਪੈਸੇ ਦਿੱਤੇ ਜਾਣ। ਕਾਂਗਰਸ ਪਾਰਟੀ ਦੀ ਮਹਿਲਾ ਵਿੰਗ ਦੀ ਸਾਬਕਾ ਮੀਤ ਪ੍ਰਧਾਨ ਵਿਦਿਆ ਪਾਟਿਲ ਨੇ ਕਿਹਾ ਕਿ ਕਿਸਾਨ ਬਾਬਾ ਰਾਮਦੇਵ ਨੂੰ ਉਥੇ ਕਾਰੋਬਾਰ ਨਹੀਂ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਸਰਕਾਰ ਇਹ ਜ਼ਮੀਨ ਕਿਸਾਨਾਂ ਨੂੰ ਵਾਪਸ ਮੋੜ ਦੇਵੇ।

Have something to say? Post your comment
ਹੋਰ ਭਾਰਤ ਖ਼ਬਰਾਂ
ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਦੇ ਗਵਰਨਰ ਨੂੰ ਇੱਕ ਵਾਰ ਫਿਰ ਉਲਝਾਇਆ
ਭਾਰਤ ਦੇ ਰਾਸ਼ਟਰਪਤੀ ਨੇ ਕਿਹਾ: ਨਵੇਂ ਬਦਲਾਵਾਂਦੇ ਨਾਲ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਫਾਇਦਾਹੋਵੇਗਾ
ਚੋਰਾਂ ਨੇ ਤਿਜੌਰੀ ਕੱਟ ਕੇ ਚਿੱਟੇ ਦਿਨ ਕੰਪਨੀ ਤੋਂ ਨੌਂ ਲੱਖ ਉਡਾਏ
ਮਨਜੀਤ ਸਿੰਘ ਜੀ ਕੇ ਵੱਲੋਂ ਦੋਸ਼: ਦਿੱਲੀ ਗੁਰਦੁਆਰਾ ਕਮੇਟੀ ਤੋਂ ਲਾਂਭੇ ਸਿਰਸਾ ਨੇ ਨਿੱਜੀ ਕੰਪਨੀ ਦੇ ਨਾਲ ਗੁਪਤ ਸਮਝੌਤਾ ਕੀਤਾ
ਬਿਹਾਰ ਵਿੱਚ ਸਮੂਹਿਕ ਬਲਾਤਕਾਰ ਨੇ ਦਿੱਲੀ ਦੇ ਨਿਰਭੈਆ ਕਾਂਡ ਦੀ ਯਾਦ ਨੂੰ ਤਾਜ਼ਾ ਕੀਤਾ
ਰਵਿਦਾਸ ਮੰਦਰ ਵਿਵਾਦ: ਸੁਪਰੀਮ ਕੋਰਟ ਵੱਲੋਂ ਚਿਤਾਵਨੀ, ਇਸ ਮੁੱਦੇ ਉੱਤੇ ਸਿਆਸਤ ਨਾ ਕਰੋ
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਤੇ ਕਾਂਗਰਸ ਵਿਚਾਲੇ ਹੀ ਟੱਕਰ ਦੀ ਸੰਭਾਵਨਾ
‘ਹਿੰਦੂ ਪਾਕਿਸਤਾਨ’ ਦੇ ਬਿਆਨ ਕਾਰਨ ਸ਼ਸ਼ੀ ਥਰੂਰ ਦੇ ਗ੍ਰਿਫਤਾਰੀ ਵਾਰੰਟ ਜਾਰੀ
20 ਨੂੰ ਚੰਦਰਯਾਨ-2 ਚੰਦਰਮਾ ਦੇ ਪੰਧ ਵਿੱਚ ਪਹੁੰਚੇਗਾ
ਹਰਿਆਣਾ ਵਿੱਚ ਬੈਂਕ ਵਿੱਚੋਂ ਕਰੋੜਾਂ ਦੀ ਚੋਰੀ, ਗਹਿਣੇ ਅਤੇ ਨਕਦੀ ਚੋਰ ਲੈ ਗਏ