Welcome to Canadian Punjabi Post
Follow us on

19

August 2019
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ/ਜੀਟੀਏ

ਓਨਟਾਰੀਓ ਵਿੱਚ ਸਰਗਰਮ ਮਾਫੀਆ ਗਿਰੋਹ ਦਾ ਪਰਦਾਫਾਸ਼, 15 ਵਿਅਕਤੀ ਗ੍ਰਿਫਤਾਰ

July 19, 2019 09:54 PM

*35 ਮਿਲੀਅਨ ਡਾਲਰ ਦੇ ਘਰ, ਨਕਦੀ, ਗਹਿਣੇ ਤੇ ਸਪੋਰਟਸ ਕਾਰਾਂ ਬਰਾਮਦਓਨਟਾਰੀਓ, 19 ਜੁਲਾਈ (ਪੋਸਟ ਬਿਊਰੋ) : ਯੌਰਕ ਰੀਜਨਲ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਕੈਨੇਡਾ ਦੇ ਐਨਡਰਾਂਘੈਟਾ ਮਾਫੀਆ ਨਾਂ ਦੇ ਸੱਭ ਤੋਂ ਅਹਿਮ ਵਿੰਗ ਦੇ ਸਬੰਧ ਵਿੱਚ ਕੀਤੀ ਗਈ ਜਾਂਚ ਤੋਂ ਬਾਅਦ 15 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਨ੍ਹਾਂ ਕੋਲੋਂ 35 ਮਿਲੀਅਨ ਡਾਲਰ ਦੇ ਘਰ, ਸਪੋਰਟਸ ਕਾਰਾਂ ਤੇ ਨਕਦੀ ਵੀ ਬਰਾਮਦ ਕੀਤੀ ਗਈ ਹੈ।
ਜਿ਼ਕਰਯੋਗ ਹੈ ਕਿ 2017 ਵਿੱਚ ਵਾਅਨ ਤੇ ਇਸ ਦੇ ਆਲੇ ਦੁਆਲੇ ਵਾਲੇ ਇਲਾਕੇ ਵਿੱਚ ਗੋਲੀਆਂ ਚੱਲਣ, ਅਗਜ਼ਨੀ ਆਦਿ ਦੀਆਂ ਘਟਨਾਵਾਂ ਵੱਧ ਜਾਣ ਤੋਂ ਬਾਅਦ ਪੁਲਿਸ ਨੇ ਪ੍ਰੋਜੈਕਟ ਸਿੰਡੀਕੇਟੋ ਸ਼ੁਰੂ ਕੀਤਾ ਸੀ। ਇਹ ਪ੍ਰੋਜੈਕਟ ਅਜਿਹੇ ਗਰੁੱਪਜ਼ ਨੂੰ ਨਿਸ਼ਾਨਾ ਬਣਾਉਣ ਲਈ ਸੁ਼ਰੂ ਕੀਤਾ ਗਿਆ ਸੀ ਜਿਨ੍ਹਾਂ ਉੱਤੇ ਕਈ ਕੈਫੇਜ਼ ਵਿੱਚ ਜੂਏਬਾਜ਼ੀ ਦੇ ਅੱਡੇ ਬਣਾਉਣ ਦੇ ਦੋਸ਼ ਸਨ। ਇਸ ਨੂੰ ਓਨਟਾਰੀਓ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸੱਭ ਤੋਂ ਵੱਡਾ ਮਾਫੀਆ ਰੈਕੇਟ ਦਾ ਪਰਦਾਫਾਸ਼ ਮੰਨਿਆ ਜਾ ਰਿਹਾ ਹੈ।
ਡਿਪਾਰਟਮੈਂਟ ਦੇ ਸਾਰਜੈਂਟ ਕਾਰਲ ਮੈਟੀਨਨ ਨੇ ਆਖਿਆ ਕਿ ਇਹ ਗਰੁੱਪ ਜੂਏਬਾਜ਼ਾਂ ਨੂੰ ਲਾਲਚ ਦੇਕੇ ਖਿੱਚਦਾ ਸੀ ਤੇ ਉਨ੍ਹਾਂ ਨੂੰ ਹਰਾ ਕੇ ਉਨ੍ਹਾਂ ਦਾ ਸਾਰਾ ਪੈਸਾ ਹੜੱਪ ਲੈਂਦਾ ਸੀ। ਫਿਰ ਉਨ੍ਹਾਂ ਨੂੰ ਕਰਜ਼ੇ ਦੇ ਰੂਪ ਵਿੱਚ ਪੈਸੇ ਦੇ ਕੇ ਉਨ੍ਹਾਂ ਤੋਂ ਵਿਆਜ਼ ਵਸੂਲਦਾ ਸੀ ਤੇ ਜੇ ਉਹ ਨਹੀਂ ਸਨ ਦੇ ਪਾਉਂਦੇ ਤਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੰਦਾ ਸੀ ਤੇ ਨੁਕਸਾਨ ਪਹੁੰਚਾਉਂਦਾ ਵੀ ਸੀ। ਉਨ੍ਹਾਂ ਆਖਿਆ ਕਿ ਇਸ ਚੱਕਰ ਵਿੱਚ ਫਸ ਕੇ ਲੋਕ ਆਪਣੀ ਜੀਵਨ ਭਰ ਦੀ ਕਮਾਈ ਲੁਟਾ ਰਹੇ ਸਨ।
ਪਿਛਲੇ 18 ਮਹੀਨਿਆਂ ਤੋਂ ਅਧਿਕਾਰੀਆਂ ਨੇ ਜੀਟੀਏ ਦੇ 11 ਕੈਫੇਜ਼ ਦੀ ਨਿਗਰਾਨੀ ਕੀਤੀ। ਇੱਥੇ ਹੀ ਬੱਸ ਨਹੀਂ ਇਸ ਜਥੇਬੰਦੀ ਦੇ ਮੈਂਬਰਾਂ ਦੇ ਘਰਾਂ ਤੇ ਕਾਰੋਬਾਰੀ ਅਦਾਰਿਆਂ ਦੀ ਵੀ ਨਿਗਰਾਨੀ ਕੀਤੀ ਗਈ। ਕੁੱਝ ਕਥਿਤ ਮੌਬਸਟਰਜ਼ ਦਾ ਵੀ ਕਈ ਕੈਸੀਨੋਜ਼ ਵਿੱਚ ਵੀ ਪਿੱਛਾ ਕੀਤਾ ਗਿਆ। ਨਿਗਰਾਨੀ ਕਰ ਰਹੇ ਅਧਿਕਾਰੀਆਂ ਨੇ ਪਾਇਆ ਕਿ ਓਨਟਾਰੀਓ ਦੇ ਵੱਖ ਵੱਖ ਕੈਸੀਨੋਜ਼ ਵਿੱਚ ਹਰ ਰਾਤ 30,000 ਤੋਂ 50,000 ਡਾਲਰ ਦਾ ਜੂਆ ਖੇਡਿਆ ਜਾਂਦਾ ਸੀ। ਉਨ੍ਹਾਂ ਅੰਦਾਜ਼ੇ ਨਾਲ ਦੱਸਿਆ ਕਿ ਇਸ ਗਰੁੱਪ ਨੇ ਪਿਛਲੇ ਕਈ ਸਾਲਾਂ ਵਿੱਚ 70 ਮਿਲੀਅਨ ਡਾਲਰ ਤੋਂ ਵੀ ਵੱਧ ਦੀ ਕਮਾਈ ਕੀਤੀ ਹੋਵੇਗੀ। ਇਸ ਵਿੱਚੋਂ ਕੁੱਝ ਰਕਮ ਰੀਅਲ ਅਸਟੇਟ ਤੇ ਵਿੱਤੀ ਸੇਵਾਵਾਂ ਦੇ ਕਾਰੋਬਾਰ ਵਿੱਚ ਵੀ ਲਗਾਈ ਗਈ।
ਮੈਟੀਨਨ ਨੇ ਆਖਿਆ ਕਿ ਜਾਂਚ ਤੋਂ ਇਸ ਗਰੁੱਪ ਦੇ ਮੈਂਬਰਾਂ ਦੇ ਲਿੰਕ ਕੈਲਾਬਰੀਆ, ਇਟਲੀ ਵਿਚਲੇ ਐਨਡਰਾਂਘੈਟਾ ਮਾਫੀਆ ਦੇ ਮੈਂਬਰਾਂ ਨਾਲ ਵੀ ਨਿਕਲੇ। ਯੌਰਕ ਰੀਜਨਲ ਪੁਲਿਸ ਦੇ ਡਿਟੈਕਟਿਵਜ਼ ਇਟਲੀ ਵਿੱਚ ਇਟੈਲੀਅਨ ਸਟੇਟ ਪੁਲਿਸ ਨਾਲ ਮੁਲਾਕਾਤ ਕਰਨ ਤੇ ਇਸ ਗਰੁੱਪ ਖਿਲਾਫ ਛਾਪੇ ਮਾਰਨ ਦੀ ਕਾਰਵਾਈ ਨੂੰ ਅੰਜਾਮ ਦੇਣ ਲਈ ਵੀ ਗਏ। 14 ਤੇ 15 ਜੁਲਾਈ ਨੂੰ 500 ਅਧਿਕਾਰੀਆਂ ਨੇ ਜੀਟੀਏ ਦੇ 48 ਘਰਾਂ ਤੇ ਕਾਰੋਬਾਰਾਂ ਉੱਤੇ ਛਾਪੇ ਮਾਰੇ। ਇਸ ਦੌਰਾਨ 15 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਮੈਟੀਨਨ ਨੇ ਆਖਿਆ ਕਿ ਇਨ੍ਹਾਂ ਵਿੱਚੋਂ ਨੌਂ ਹੀ ਅਸਲੀ ਖਿਡਾਰੀ ਹਨ। ਅਧਿਕਾਰੀਆਂ ਨੇ 24 ਮਿਲੀਅਨ ਡਾਲਰ ਦੇ 27 ਘਰ ਸੀਜ਼ ਕੀਤੇ, 23 ਕਾਰਾਂ, ਜਿਨ੍ਹਾਂ ਵਿੱਚੋਂ ਪੰਜ ਫੇਰਾਰੀਜ਼ ਸਨ, ਵੀ ਫੜ੍ਹੀਆਂ। ਉਨ੍ਹਾਂ ਦੋ ਮਿਲੀਅਨ ਡਾਲਰ ਨਕਦ ਤੇ ਗਹਿਣੇ ਵੀ ਬਰਾਮਦ ਕੀਤੇ। ਮੈਟੀਨਨ ਨੇ ਆਖਿਆ ਕਿ ਕੈਨੇਡਾ ਵਿਚਲੇ ਆਪਰੇਸ਼ਨ ਨੂੰ ਵਾਅਨ ਦਾ ਐਂਜੇਲੋ ਫਿਗਲੀਓਮੈਨੀ ਚਲਾ ਰਿਹਾ ਸੀ। ਇਸ ਦੌਰਾਨ ਬੁੱਧਵਾਰ ਰਾਤ ਨੂੰ ਇਟੈਲੀਅਨ ਸਟੇਟ ਪੁਲਿਸ ਦੇ ਡਾਇਰੈਕਟਰ ਫਾਓਸਤੋ ਲੈਂਪਰੇਲੀ ਨੇ ਦੱਸਿਆ ਕਿ ਕੈਲੇਬਰੀਆ ਵਿੱਚ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਕੁੱਝ ਕਤਲ ਦੇ ਮਾਮਲੇ ਵਿੱਚ ਲੋੜੀਂਦੇ ਸਨ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਸੰਜੂ ਗੁਪਤਾ ਨੇ 'ਫ਼ਰਗੂਸ ਹਾਈਲੈਂਡ ਗੇਮਜ਼ ' ਦੀ 10 ਕਿਲੋਮੀਟਰ ਦੌੜ ਵਿਚ ਭਾਗ ਲਿਆ
ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂਂ ਟੋਬਰ ਮਰੀ ਆਈਲੈਂਡ ਦਾ ਸਫ਼ਲ ਟੂਰ
ਰਾਈਜਿ਼ੰਗ ਸਟਾਰਜ਼ 25 ਅਗਸਤ ਨੂੰ
ਇਕ ਸ਼ਾਮ ‘ਪਾਤਰ’ ਦੇ ਨਾਮ, 17 ਅਗਸਤ ਨੂੰ ‘ਰੋਜ਼ ਥੀਏਟਰ’ ਵਿਚ
ਪੇਟੈਂਟ ਮੈਡੀਸੀਨ ਰੈਗੂਲੇਸ਼ਨਾਂ ਵਿਚ ਤਬਦੀਲੀਆਂ ਦਾ ਐਲਾਨ ਕਰਕੇ ਲਿਬਰਲ ਸਰਕਾਰ ਨੇ ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ ਦੀ ਨੀਂਹ ਰੱਖੀ : ਰੂਬੀ ਸਹੋਤਾ
ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਹੈਲਥ ਕੈਨੇਡਾ ਨੇ ਐਲਾਨੇ ਨਵੇਂ ਨਿਯਮ
ਮੈਂਟਲ ਹੈਲਥ ਤੇ ਹੋਮ ਕੇਅਰ ਲਈ ਫੰਡਾਂ ਵਾਸਤੇ ਐਂਡਰਿਊ ਸ਼ੀਅਰ ਤੇ ਕੰਜ਼ਰਵੇਟਿਵਾਂ ਨੇ ਦਿੱਤੀ ਗਾਰੰਟੀ
ਤੀਜ ਮੇਲਾ ਇਸ ਸ਼ਨਿੱਚਰਵਾਰ ਨੂੰ
ਮੋਰੋ ਪਾਰਕ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਡੇਅ ਪ੍ਰੋਗਰਾਮ ਦਾ ਆਯੋਜਨ
ਸੁਰਜੀਤ ਪਾਤਰ 17 ਅਗਸਤ ਨੂੰ ਆਪਣੀਆਂ ਕਾਵਿ-ਰਚਨਾਵਾਂ ਦੀ ਛਹਿਬਰ ਲਗਾਉਣਗੇ