Welcome to Canadian Punjabi Post
Follow us on

12

December 2019
ਟੋਰਾਂਟੋ/ਜੀਟੀਏ

ਬਜ਼ੁਰਗਾਂ ਦੀ ਮੈਂਟਲ ਹੈਲਥ ਵਿੱਚ ਸੁਧਾਰ ਲਈ ਨਵੇਂ ਪ੍ਰੋਗਰਾਮ ਵਿੱਚ ਨਿਵੇਸ਼ ਕਰ ਰਹੀ ਹੈ ਓਨਟਾਰੀਓ ਸਰਕਾਰ

July 19, 2019 10:43 AM

ਮਿਸੀਸਾਗਾ, 18 ਜੁਲਾਈ (ਪੋਸਟ ਬਿਊਰੋ) : ਮਿਸੀਸਾਗਾ ਤੇ ਪ੍ਰੋਵਿੰਸ ਭਰ ਵਿੱਚ ਸੀਨੀਅਰ ਪੂਰੀ ਤਰ੍ਹਾਂ ਸਰਗਰਮ ਰਹਿਣਾ ਚਾਹੁੰਦੇ ਹਨ ਤੇ ਆਜ਼ਾਦਾਨਾਂ ਤੌਰ ਉੱਤੇ ਜਿ਼ੰਦਗੀ ਗੁਜ਼ਾਰਨ ਦੇ ਨਾਲ ਨਾਲ ਕਮਿਊਨਿਟੀਜ਼ ਵਿੱਚ ਪੂਰਾ ਯੋਗਦਾਨ ਵੀ ਪਾਉਣਾ ਚਾਹੁੰਦੇ ਹਨ।
ਪਰ ਕਈ ਬਜ਼ੁਰਗਾਂ ਨੂੰ ਅਜਿਹੇ ਪ੍ਰੋਗਰਾਮਾਂ ਤੱਕ ਪਹੁੰਚ ਕਰਨ ਲਈ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਹੜੇ ਉਨ੍ਹਾਂ ਦੀ ਮਾਨਸਿਕ ਸਿਹਤ ਤੇ ਵੈੱਲਬੀਂਗ ਨੂੰ ਸਪੋਰਟ ਕਰਦੇ ਹਨ। ਵੱਡੀ ਉਮਰ ਦੇ ਲੋਕਾਂ ਵਿੱਚੋਂ ਅੰਦਾਜ਼ਨ ਸਤਾਰਾਂ ਤੋਂ ਤੀਹ ਫੀ ਸਦੀ ਮੈਂਟਲ ਹੈਲਥ ਡਿਸਆਰਡਰ ਤੋਂ ਪਰੇਸ਼ਾਨ ਹਨ। ਅਜਿਹੇ ਵਿੱਚ ਓਨਟਾਰੀਓ ਸਰਕਾਰ ਸੀਨੀਅਰਜ਼ ਮੈਂਟਲ ਹੈਲਥ ਐਂਡ ਐਡਿਕਸ਼ਨਜ਼ ਐਜੂਕੇਸ਼ਨਲ ਪ੍ਰੋਗਰਾਮ ਤਿਆਰ ਕਰਨ ਵਿੱਚ ਮਦਦ ਕਰ ਰਹੀ ਹੈ। ਓਨਟਾਰੀਓ ਸਰਕਾਰ ਸੈਂਟਰ ਫੌਰ ਅਡਿਕਸ਼ਨ ਐਂਡ ਮੈਂਟਲ ਹੈਲਥ (ਸੀਏਐਮਐਚ) ਤਿਆਰ ਕਰਨ ਲਈ 250,000 ਡਾਲਰ ਨਿਵੇਸ਼ ਕਰ ਰਹੀ ਹੈ। ਇਹ ਸੱਭ ਓਨਟਾਰੀਓ ਤੇ ਮਿਸੀਸਾਗਾ ਈਸਟ ਕੁਕਸਵਿੱਲੇ ਵਿੱਚ ਸੀਨੀਅਰਜ਼ ਦੀਆਂ ਮੈਂਟਲ ਹੈਲਥ ਤੇ ਅਡਿਕਸ਼ਨ ਵਰਗੀਆਂ ਸਮੱਸਿਆਵਾਂ ਵਿੱਚ ਉਨ੍ਹਾਂ ਦੀ ਮਦਦ ਲਈ ਕੀਤਾ ਜਾ ਰਿਹਾ ਹੈ।
ਮਿਸੀਸਾਗਾ ਈਸਟ ਕੁਕਸਵਿੱਲੇ ਤੋਂ ਐਮਪੀਪੀ ਖਾਲਿਦ ਰਸ਼ੀਦ ਦਾ ਕਹਿਣਾ ਹੈ ਕਿ ਅਸੀਂ ਓਨਟਾਰੀਓ ਦੇ ਸਾਰੇ ਬਜ਼ੁਰਗਾਂ ਦੇ ਸਵੈਮਾਨ ਤੇ ਜਿ਼ੰਦਗੀ ਦੇ ਮਿਆਰ ਵਿੱਚ ਸੁਧਾਰ ਕਰਨ ਲਈ ਇਹ ਸੱਭ ਕਰ ਰਹੇ ਹਾਂ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਹਲਕੇ ਵਿੱਚ ਬਜ਼ੁਰਗਾਂ ਦੀ ਗਿਣਤੀ ਜਿ਼ਆਦਾ ਹੋਣ ਕਾਰਨ ਉਹ ਜਾਣਦੇ ਹਨ ਕਿ ਹੁਣ ਉਨ੍ਹਾਂ ਲਈ ਕੁੱਝ ਖਾਸ ਕਰਨ ਦਾ ਸਮਾਂ ਆ ਗਿਆ ਹੈ। ਇਹ ਨਵਾਂ ਪ੍ਰੋਗਰਾਮ ਸੀਨੀਅਰਜ਼ ਨੂੰ ਆਮ ਰਿਸਕ ਫੈਕਟਰਜ਼, ਮੈਂਟਲ ਹੈਲਥ ਤੇ ਅਡਿਕਸ਼ਨ ਸਬੰਧੀ ਮੁੱਦਿਆਂ ਬਾਰੇ ਜਾਣੂ ਕਰਾਵੇਗਾ ਤੇ ਉਨ੍ਹਾਂ ਦੀ ਰੋਕਥਾਮ ਬਾਰੇ ਰਣਨੀਤੀ ਉਲੀਕਣ ਵਿੱਚ ਮਦਦ ਕਰੇਗਾ। ਇਹ ਵੀ ਦੱਸੇਗਾ ਕਿ ਮਿਸੀਸਾਗਾ ਈਸਟ ਕੁਕਸਵਿੱਲੇ ਵਿੱਚ ਸਹੀ ਮਦਦ ਕਿਵੇਂ ਹਾਸਲ ਕਰਨੀ ਹੈ। ਉਨ੍ਹਾਂ ਆਖਿਆ ਕਿ ਇਸ ਗੱਲ ਉੱਤੇ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੀ ਸਰਕਾਰ ਸਹੀ ਦਿਸ਼ਾ ਵੱਲ ਕਦਮ ਚੁੱਕ ਰਹੀ ਹੈ।
ਇਸ ਦੌਰਾਨ ਮਨਿਸਟਰ ਫੌਰ ਸੀਨੀਅਰਜ਼ ਐਂਡ ਅਕਸੈਸੇਬਿਲਿਟੀ ਰੇਅਮੰਡ ਚੋਅ ਨੇ ਆਖਿਆ ਕਿ ਇਹ ਪ੍ਰੋਗਰਾਮ ਇਸ ਗੱਲ ਦੀ ਮਿਸਾਲ ਹੈ ਕਿ ਕਿਸ ਤਰ੍ਹਾਂ ਸਾਡੀ ਸਰਕਾਰ ਲੋੜੀਂਦੀ ਮਦਦ ਮੁਹੱਈਆ ਕਰਵਾਕੇ ਬਜ਼ੁਰਗਾਂ ਨੂੰ ਪਹਿਲ ਦੇ ਰਹੀ ਹੈ ਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਲਈ ਅਹਿਮ ਕਦਮ ਚੁੱਕ ਰਹੀ ਹੈ। ਇਸ ਦੌਰਾਨ ਓਨਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਆਖਿਆ ਕਿ ਸਾਡੀ ਸਰਕਾਰ ਨਵੇਂ ਮੈਂਟਲ ਹੈਲਥ ਪ੍ਰੋਗਰਾਮਜ਼ ਤੇ ਸਰਵਿਸਿਜ਼ ਲਈ ਫੰਡ ਮੁਹੱਈਆ ਕਰਵਾਕੇ ਪ੍ਰੋਵਿੰਸ ਭਰ ਦੇ ਸੀਨੀਅਰਜ਼ ਦੀ ਸਿਹਤ ਵਿੱਚ ਸੁਧਾਰ ਕਰਨ ਵਿੱਚ ਨਿਵੇਸ਼ ਕਰ ਰਹੀ ਹੈ। ਇਸ ਮੌਕੇ ਮੰਤਰੀ ਟਿਬੋਲੋ ਨੇ ਆਖਿਆ ਕਿ ਲੰਮੇਂ ਸਮੇਂ ਤੋਂ ਓਨਟਾਰੀਓ ਦੇ ਬਜ਼ੁਰਗ ਆਪਣੇ ਲਈ ਲੋੜੀਂਦੀਆਂ ਮੈਂਟਲ ਹੈਲਥ ਸਰਵਿਸਿਜ਼ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਤੇ ਸਰਵਿਸਿਜ਼ ਵਿੱਚ ਨਿਵੇਸ਼ ਕਰਕੇ ਅਸੀਂ ਓਨਟਾਰੀਓ ਵਿੱਚ ਬਿਹਤਰ ਮੈਂਟਲ ਹੈਲਥ ਸਿਸਟਮ ਕਾਇਮ ਕਰ ਲਵਾਂਗੇ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਲਿਬਰਲਾਂ ਨੇ ਕਮੇਟੀਆਂ ਵਿੱਚ ਪਾਰਲੀਆਮੈਂਟਰੀ ਸਕੱਤਰਾਂ ਦੀਆਂ ਸ਼ਕਤੀਆਂ ਬਹਾਲ ਕਰਨ ਦਾ ਲਿਆ ਫੈਸਲਾ
ਮਾਂਟਰੀਅਲ ਦੇ ਘਰ ਵਿੱਚੋਂ ਇੱਕ ਮਹਿਲਾ ਤੇ ਦੋ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ
ਪਬਲਿਕ ਹਾਈ ਸਕੂਲ ਅਧਿਆਪਕਾਂ ਨੇ ਕੀਤੀ ਹੜਤਾਲ ਅਗਲੇ ਹਫਤੇ ਤੋਂ ਮੁੜ ਗੱਲਬਾਤ ਹੋਣ ਦੇ ਆਸਾਰ
ਬਰੈਂਪਟਨ ਦੇ ਘਰ ਵਿੱਚੋਂ ਮ੍ਰਿਤਕ ਮਿਲੀ ਮਹਿਲਾ ਦਾ ਕੀਤਾ ਗਿਆ ਸੀ ਕਤਲ!
ਨਵੀਂ ਨਾਫਟਾ ਡੀਲ ਦੇ ਅਪਡੇਟ ਕੀਤੇ ਗਏ ਟੈਕਸਟ ਉੱਤੇ ਕੈਨੇਡਾ ਨੇ ਕੀਤੇ ਦਸਤਖ਼ਤ
ਬਰੈਂਪਟਨ ਵਿੱਚ ਘਰੇਲੂ ਹਿੰਸਾ ਦੇ ਵੱਧ ਰਹੇ ਮਾਮਲਿਆਂ ਉੱਤੇ ਸਹੋਤਾ ਨੇ ਪ੍ਰਗਟਾਈ ਚਿੰਤਾ
ਸਸਕੈਚਵਨ ਵਿੱਚ ਕੈਨੇਡੀਅਨ ਪੈਸੇਫਿਕ ਗੱਡੀ ਲੀਹ ਤੋਂ ਉਤਰੀ, ਅੱਗ ਲੱਗਣ ਕਾਰਨ ਹਾਈਵੇਅ ਠੱਪ
ਲਿਬਰਲਾਂ ਵੱਲੋਂ ਮੱਧ ਵਰਗ ਲਈ ਟੈਕਸਾਂ ਵਿੱਚ ਕਟੌਤੀ ਸਬੰਧੀ ਮਤਾ ਪੇਸ਼
ਨਵੀਂ ਨਾਫਟਾ ਡੀਲ ਨੂੰ ਅੰਤਿਮ ਛੋਹਾਂ ਦੇਣ ਲਈ ਫਰੀਲੈਂਡ ਮੈਕਸਿਕੋ ਰਵਾਨਾ
ਟਾਈਗਰਜ਼ ਵਲੋਂ ਮੈਰੀਕਲ ਆਨ ਮੇਨ ਅੱਜ ਮਿਲਟਨ ’ਚ, 11 ਨੂੰ ਬਰੈਂਪਟਨ `ਚ