Welcome to Canadian Punjabi Post
Follow us on

19

August 2019
ਬ੍ਰੈਕਿੰਗ ਖ਼ਬਰਾਂ :
ਪੰਜਾਬ

ਜੀ ਐੱਮ ਸੀ ਐੱਚ ਦੇ ਡਾਕਟਰਾਂ 10 ਘੰਟੇ ਦੀ ਸਰਜਰੀ ਨਾਲ ਦੋਵਾਂ ਕੱਟੇ ਹੋਏ ਪੈਰਾਂ ਨੂੰ ਜੋੜਿਆ

July 19, 2019 09:45 AM

ਚੰਡੀਗੜ੍ਹ, 18 ਜੁਲਾਈ (ਪੋਸਟ ਬਿਊਰੋ)- ਸਰਕਾਰੀ ਹਸਪਤਾਲ (ਜੀ ਐੱਮ ਐੱਚ 32) ਚੰਡੀਗੜ੍ਹ ਦੇ ਜਨਰਲ ਸਰਜਰੀ ਵਿਭਾਗ ਦੇ ਸਰਜਨਾਂ ਨੇ ਚਾਲੀ ਸਾਲਾ ਮਕੈਨਿਕ ਦੇ ਬੋਰਵੈਲ ਪੁੱਟਦੇ ਸਮੇਂ ਅਚਾਨਕ ਦੋਵਾਂ ਪੈਰਾਂ ਦੇ ਕੱਟੇ ਜਾਣ ਦੇ ਬਾਅਦ ਸਰਜਰੀ ਕਰ ਕੇ ਦੋਵਾਂ ਪੈਰਾਂ ਨੂੰ ਫਿਰ ਜੋੜ ਕੇ ਇਤਿਹਾਸ ਰਚ ਦਿੱਤਾ ਹੈ।
ਪਤਾ ਲੱਗਾ ਹੈ ਕਿ ਇਸ ਮਰੀਜ਼ ਨੂੰ ਅੱਠ ਜੁਲਾਈ ਨੂੰ ਸਵੇਰੇ 10 ਵਜੇ ਜੀ ਐੱਮ ਸੀ ਐੱਚ ਐਮਰਜੈਂਸੀ ਵਿੱਚ ਜਦੋਂ ਲਿਆਂਦਾ ਗਿਆ ਤਾਂ ਇਸ ਮਰੀਜ਼ ਦੀ ਹਾਲਤ ਕਾਫੀ ਨਾਜ਼ੁਕ ਸੀ, ਪ੍ਰੰਤੂ ਡਾਕਟਰਾਂ ਮਰੀਜ਼ ਦੀ ਹਾਲਤ ਦੇਖਦੇ ਹੋਏ ਅਤੇ ਘਰ ਦਿਆਂ ਵੱਲੋਂ ਮੌਕੇ ਉਤੇ ਕੱਟੇ ਦੋਵਾਂ ਪੈਰਾਂ ਨੂੰ ਨਾਲ ਲੈ ਕੇ ਆਉਣ 'ਤੇ ਸਮੇਂ ਗਵਾਏ ਬਿਨਾਂ ਸਰਜਰੀ ਕਰਨ ਦਾ ਫੈਸਲਾ ਕਰ ਲਿਆ। ਸਰਜਰੀ ਵਿਭਾਗ ਦੇ ਡਾਕਟਰਾਂ ਦੇ ਨਾਲ ਵਸਕੁਲਰ ਸਰਜਰਨ, ਆਰਥੋ ਸਰਜਨ ਤੇ ਪਲਾਸਟਿਕ ਸਰਜਨ ਨੇ ਮਿਲ ਕੇ ਮਰੀਜ਼ ਦੀ ਸਰਜਰੀ ਸ਼ੁਰੂ ਕੀਤੀ, ਜਿਹੜੀ 10 ਘੰਟੇ ਤੱਕ ਚੱਲੀ। ਇਸ ਵਿੱਚ ਪੂਰੀ ਟੀਮ ਕੰਮ ਨਾਲ ਦੋਵਾਂ ਕੱਟੇ ਪੈਰਾਂ ਨੂੰ ਫਿਰ ਤੋਂ ਜੋੜ ਦਿੱਤਾ ਗਿਆ। ਇਸ ਵਿੱਚ ਸੱਜਾ ਪਾਰ ਸਿਰਫ ਲੱਤ ਦੀ ਚਮੜੀ ਨਾਲ ਜੁੜਿਆ ਹੋਇਆ ਸੀ, ਜਦ ਕਿ ਦੂਸਰਾ ਪੈਰ ਪੂਰੀ ਤਰ੍ਹਾਂ ਵੱਖ ਹੋ ਗਿਆ ਸੀ। ਇਹ ਸਰਜਰੀ ਡਾਕਟਰ ਰੋਹਿਤ ਜਿੰਦਲ, ਡਾਕਟਰ ਸਿਧਾਰਥ ਗਰਗ ਅਤੇ ਡਾਕਟਰ ਮਿਤੇਸ਼ ਬੇਦੀ ਨੇ ਕੀਤੀ। ਡਾਕਟਰਾਂ ਨੇ ਦੋਵਾਂ ਪੈਰਾਂ ਨੂੰ ਜੋੜਨ ਨਾਲ ਉਸ ਦੀਆਂ ਹੱਡੀਆਂ ਨੂੰ ਰਿਪੇਅਰ ਕੀਤਾ ਤੇ ਸਾਰੇ ਖੂਨ ਦੀਆਂ ਨਸਾਂ, ਨਰਵ, ਮਸਲਸ ਆਦਿ ਨੂੰ ਰਿਪੇਅਰ ਕਰ ਕੇ ਗੰਭੀਰਤਾ ਨਾਲ ਜੋੜਿਆ। ਮਰੀਜ਼ ਦੀ ਸਰਜਰੀ ਪੂਰੀ ਤਰ੍ਹਾਂ ਸਫਲ ਰਹੀ ਹੈ ਤੇ ਇਸ ਵਕਤ ਮਰੀਜ਼ ਦੇ ਦੋਵਾਂ ਪੈਰਾਂ ਵਿੱਚ ਹਲਚਲ ਹੋ ਰਹੀ ਹੈ।
ਡਾਕਟਰ ਸਿਧਾਰਥ ਗਰਗ ਨੇ ਦੱਸਿਆ ਕਿ ਮਰੀਜ਼ ਕੁਝ ਮਹੀਨੇ ਤੱਕ ਨਾਰਮਲ ਰੂਪ ਨਾਲ ਚੱਲਣ ਯੋਗ ਹੋ ਜਾਏਗਾ। ਉਨ੍ਹਾਂ ਕਿਹਾ ਕਿ ਪਰਵਾਰ ਵਾਲੇ ਮਰੀਜ਼ ਨੂੰ ਇੱਕ ਘੰਟੇ ਦੇ ਅੰਦਰ ਹਸਪਤਾਲ ਲੈ ਆਏ ਅਤੇ ਜੋ ਅੰਗ ਕੱਟੇ ਹੋਏ ਸਨ, ਉਨ੍ਹਾਂ ਨੂੰ ਵੀ ਲਿਫਾਫੇ ਵਿੱਚ ਨਾਲ ਕੇ ਆਏ, ਜਿਸ ਉਤੇ ਡਾਕਟਰਾਂ ਨੇ ਸਮਾਂ ਨਾ ਗਵਾਉਂਦੇ ਹੋਏ ਦੋਵਾਂ ਪੈਰਾਂ ਨੂੰ ਸਰਜਰੀ ਕਰ ਕੇ ਜੋੜ ਦਿੱਤਾ। ਇਸ ਤਰ੍ਹਾਂ ਦੀ ਸਰਜਰੀ ਜੀ ਐੱਮ ਸੀ ਐੱਚ ਵਿੱਚ ਪਹਿਲੀ ਵਾਰ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਘੱਟ ਹੀ ਕੇਸ ਸਾਹਮਣੇ ਆਉਣ ਉੱਤੇ ਉਨ੍ਹਾਂ ਨੂੰ ਬਚਾਉਣਾ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਤਾਪ ਬਾਜਵਾ ਦੇ ਸਮਰਥਨ ਦਾ ਫੂਲਕਾ ਨੇ ਕੀਤਾ ਧੰਨਵਾਦ, ਕਿਹਾ, ਕਾਂਗਰਸ ਸਰਕਾਰ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਲਾਗੂ ਕਰਵਾਉਣ ’ਚ ਨਾਕਾਮ
ਦੂਜੇ ਨਾਲ ਸਬੰਧਾਂ ਦੇ ਸ਼ੱਕ ’ਚ ਪ੍ਰੇਮਿਕਾ ਅਤੇ ਉਸਦੀ ਭੈਣ ਦੀ ਹੱਤਿਆ, ਮੁਲਜ਼ਿਮ ਦਿੱਲੀ ਸਟੇਸ਼ਨ ਤੋਂ ਗਿ੍ਰਫ਼ਤਾਰ
ਪ੍ਰਤਾਪ ਬਾਜਵਾ ਨੂੰ ਨਹੀਂ ਪਤਾ ਕਿ ਉਹ ਕੀ ਬੋਲ ਰਿਹਾ: ਕੈ. ਅਮਰਿੰਦਰ
ਪੰਜਾਬ ਸਰਕਾਰ ਨੇ ਦਿਵਿਆਂਗਾਂ ਲਈ ਰਾਖਵਾਂਕਰਨ ਵਧਾ ਕੇ ਕੀਤਾ 4 ਫੀਸਦੀ
ਫਿਰੌਤੀ ਲਈ 11ਵੀਂ ਦਾ ਵਿਦਿਆਰਥੀ ਅਗਵਾ ਪਿੱਛੋਂ ਕਤਲ, ਇੱਕ ਦੋਸ਼ੀ ਗ੍ਰਿਫਤਾਰ
ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਬੰਦ
ਪੰਜਾਬ ਵਿੱਚ ਸਵਾ ਦੋ ਸਾਲ ਵਿੱਚ ਪੁਲਸ ਹਿਰਾਸਤ ਵਿੱਚ 13 ਮੌਤਾਂ
ਭਾਰਤ-ਪਾਕਿ ਵੰਡ ਵੇਲੇ ਮੁਸਲਿਮ ਵਸੋਂ ਵਾਲੇ ਰਾਜ ਭਾਰਤ ਨੂੰ ਦੇਣ ਤੋਂ ਰੌਲਾ ਪਿਆ ਸੀ
ਮੋਰਿੰਡਾ ਸ਼ੂਗਰ ਮਿੱਲ ਵਿੱਚ ਘਪਲੇਬਾਜ਼ੀ ਦਾ ਮਾਮਲਾ ਫਿਰ ਉਠਿਆ
ਕਿਸਾਨਾਂ, ਦਲਿਤਾਂ, ਉਦਯੋਗਾਂ ਨੂੰ ਕਰਜ਼ਾ ਦੇਣ ਉੱਤੇ ਪੰਜਾਬ ਦੀਆਂ ਬੈਂਕਾਂ ਵੱਲੋਂ ਅਣ-ਐਲਾਨੀ ਪਾਬੰਦੀ