Welcome to Canadian Punjabi Post
Follow us on

19

August 2019
ਬ੍ਰੈਕਿੰਗ ਖ਼ਬਰਾਂ :
ਅੰਤਰਰਾਸ਼ਟਰੀ

ਮ੍ਰਿਤਕ ਤੋਸ਼ਾ ਤੱਕਾ ਨੂੰ ਯਾਦ ਰੱਖਣ ਲਈ ਗਲੀ 'ਚ ਰੰਗ ਕੀਤੇ

July 19, 2019 09:33 AM

ਸਿਡਨੀ, 18 ਜੁਲਾਈ (ਪੋਸਟ ਬਿਊਰੋ)- ਭਾਰਤੀ ਮੂਲ ਦੀ ਵਿਦਿਆਰਥਣ ਤੋਸ਼ਾ ਤੱਕਾ, ਜਿਸ ਨੂੰ ਮਾਰਚ 2011 'ਚ ਮਾਰ ਦਿੱਤਾ ਗਿਆ ਸੀ, ਦੀ ਯਾਦ ਵਿੱਚ ਗਲੀ ਨੂੰ ਖੂਬਸੂਰਤ ਰੰਗ ਕੀਤੇ ਗਏ ਹਨ।
24 ਸਾਲਾਂ ਦੀ ਤੋਸ਼ਾ ਤੱਕਾ 2007 'ਚ ਆਸਟਰੇਲੀਆ ਆਈ ਸੀ ਅਤੇ ਆਪਣੀ ਸਹੇਲੀ ਨਾਲ ਕਰੋਡਨ ਦੇ ਇਲਾਕੇ 'ਚ ਰਹਿੰਦੀ ਸੀ। 9 ਮਾਰਚ 2011 ਨੂੰ ਉਸ ਦੇ ਗੁਆਂਢੀ ਨੇ ਉਸ ਨਾਲ ਬਲਾਤਕਾਰ ਕਰਕੇ ਉਸ ਨੂੰ ਮਾਰ ਦਿੱਤਾ ਸੀ। 19 ਸਾਲਾ ਸ੍ਰੀਲੰਕਾ ਮੂਲ ਦਾ ਲੜਕਾ ਇਸ 'ਚ ਦੋਸ਼ੀ ਪਾਇਆ ਗਿਆ ਸੀ। ਉਸ ਨੇ ਤੋਸ਼ਾ ਤੱਕਾ ਦੀ ਲਾਸ਼ ਇਕ ਸੂਟਕੇਸ 'ਚ ਪਾ ਕੇ ਨਵੇਂ ਬਣਦੇ ਮਕਾਨ ਵਿੱਚ ਸੁੱਟ ਦਿੱਤੀ ਸੀ। ਦੋਸ਼ੀ ਸਟਾਨੀ ਰਿਗੀਨਾਲਡ ਨੂੰ 45 ਸਾਲ ਦੀ ਸਜ਼ਾ ਹੋਈ ਸੀ। ਮ੍ਰਿਤਕ ਤੋਸ਼ਾ ਤੱਕਾ ਦੀ ਯਾਦ 'ਚ ਇਲਾਕੇ ਦੇ ਲੋਕ ਇਕੱਠੇ ਹੋਏ ਤੇ ਤੋਸ਼ਾ ਦੀ ਯਾਦ ਰੱਖਣ ਲਈ ਰੰਗਾਂ ਦੀ ਮਦਦ ਨਾਲ ਇਕ ਕਲਾ ਦੀ ਤਾਕਤ ਬਣਾਈ ਗਈ। ਇਸ ਨਿਰਾਲੇ ਆਰਟ ਵਰਕ ਨੂੰ ਉਸ ਗਲੀ 'ਚ ਦਿਖਾਇਆ ਗਿਆ, ਜਿਸ 'ਚ ਉਸ ਨੂੰ ਮਾਰਿਆ ਗਿਆ ਸੀ। ਇਸ ਆਰਟ ਵਰਕ ਨੂੰ ਕਰਨ ਵਾਲੇ ਜੋਰਜ ਰੋਜ਼ ਨੇ ਕਿਹਾ ਕਿ ਇਹ ਰੰਗ ਬਿਰੰਗੇ ਰੰਗਾਂ ਦੀ ਕਲਾਕ੍ਰਿਤੀ ਊਰਜਾ ਦੇਵੇਗੀ ਅਤੇ ਮ੍ਰਿਤਕ ਤੋਸ਼ਾ ਤੱਕਾ ਨੂੰ ਹਮੇਸ਼ਾ ਯਾਦ ਰੱਖੇਗੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿ ਦਾ ਆਜ਼ਾਦੀ ਦਿਨ: ਇਮਰਾਨ ਖਾਨ ਦੇ ਉਚੇਚੇ ਭਾਸ਼ਣ ਤੋਂ ਭਾਰਤ ਸਰਕਾਰ ਦੇ ਐਕਸ਼ਨ ਦਾ ਡਰ ਝਲਕਦਾ ਰਿਹਾ
ਹਾਂਗ ਕਾਂਗ ਦੀ ਆਗੂ ਲੇਮ ਨੇ ਕਿਹਾ: ਖਿੱਲਰਨ ਦੇ ਰਸਤੇ ਉੱਤੇ ਹੈ ਦੇਸ਼
ਭਾਰਤ ਵੱਲੋਂ ਹਾਂਗਕਾਂਗ ਜਾਣ ਵਾਲੇ ਯਾਤਰੀਆਂ ਨੂੰ ਚੇਤਾਵਨੀ ਜਾਰੀ
17 ਦੇਸ਼ਾਂ ਵਿੱਚ ਉਤਰੀ ਕੋਰੀਆ ਦੇ 35 ਸਾਈਬਰ ਹਮਲਿਆਂ ਦੀ ਯੂ ਐਨ ਜਾਂਚ ਕਰ ਰਿਹੈ
ਡੋਨਾਲਡ ਟਰੰਪ ਭਾਰਤ-ਪਾਕਿ ਵਿਚੋਲਗੀ ਤੋਂ ਪਾਸੇ ਹੋਏ
ਟਰੇਡ ਵਾਰ ਦੇ ਡਰ ਤੋੱ ਅਮਰੀਕਾ ਨੇ ਚੀਨੀ ਵਸਤਾਂ ਉੱਤੇ ਲਾਇਆ ਜਾਣ ਵਾਲਾ ਟੈਰਿਫ ਟਾਲਿਆ
ਅਮਰੀਕੀ ‘ਡੇਅ ਕੇਅਰ ਸੈਂਟਰ’ ਵਿੱਚ ਅੱਗ ਨਾਲ ਪੰਜ ਬੱਚਿਆਂ ਦੀ ਮੌਤ
ਮਿਆਂਮਾਰ 'ਚ ਜ਼ਮੀਨ ਖਿਸਕਣ ਨਾਲ ਮੌਤਾਂ ਦੀ ਗਿਣਤੀ 56 ਹੋਈ
ਯੂ ਐੱਨ ਵਿੱਚ ਪਾਕਿਸਤਾਨੀ ਰਾਜਦੂਤ ਮਲੀਹਾ ਲੋਧੀ ਵਿਰੁੱਧ ਪਾਕਿ ਨਾਗਰਿਕ ਭੜਕਿਆ
ਪਾਕਿ ਦੇ ਮੰਤਰੀ ਨੇ ਭਾਰਤ ਦੇ ਪੰਜਾਬੀ ਫੌਜੀਆਂ ਨੂੰ ਭਾਰਤ ਦੇ ਵਿਰੋਧ ਲਈ ਉਕਸਾਇਆ