Welcome to Canadian Punjabi Post
Follow us on

19

August 2019
ਬ੍ਰੈਕਿੰਗ ਖ਼ਬਰਾਂ :
ਅੰਤਰਰਾਸ਼ਟਰੀ

ਸਿੰਧ ਵਿੱਚ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਉੱਤੇ ਰੋਕ ਦਾ ਮਤਾ ਪਾਸ

July 19, 2019 09:28 AM

ਕਰਾਚੀ, 18 ਜੁਲਾਈ (ਪੋਸਟ ਬਿਊਰੋ)- ਪਾਕਿਸਤਾਨ ਵਿੱਚ ਹਿੰਦੂ ਲੜਕੀਆਂ ਨੂੰ ਜਬਰੀ ਇਸਲਾਮ ਕਬੂਲ ਕਰਾਉਣ ਅਤੇ ਉਨ੍ਹਾਂ ਦੇ ਅਗਵਾ ਰੋਕਣ ਲਈ ਸਿੰਧ ਅਸੈਂਬਲੀ ਨੇ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਹੈ। ਇਸ ਪ੍ਰਸਤਾਵ ਵਿੱਚ ਅਜਿਹੇ ਅਪਰਾਧ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੇ ਜਾਣ ਦੀ ਵੀ ਪੈਰਵੀ ਕੀਤੀ ਗਈ ਹੈ।
ਪਾਕਿਸਤਾਨ ਦੇ ਅਖਬਾਰ ਐਕਸਪ੍ਰੈਸ ਟਿ੍ਰਬਿਊਨ ਦੇ ਮੁਤਾਬਕ ਕੱਲ੍ਹ ਇਹ ਮਤਾ ਗ੍ਰੈਂਡ ਡੈਮੋਕ੍ਰੇਟਿਕ ਅਲਾਇੰਸ (ਜੀ ਡੀ ਏ) ਦੇ ਵਿਧਾਇਕ ਨੰਦਕੁਮਾਰ ਗੋਕਲਾਨੀ ਨੇ ਪੇਸ਼ ਕੀਤਾ। ਇਸ ਦਾ ਸਮਰਥਨ ਹਾਕਮ ਪਾਕਿਸਤਾਨੀ ਪੀਪੁਲਸ ਪਾਰਟੀ ਦੇ ਨਾਲ ਮੁਤਾਹਿਦਾ ਕੌਮੀ ਮੂਵਮੈਂਟ (ਐੱਮ ਕਿਊ ਐੱਸ), ਪਾਕਿਸਤਾਨ ਤਹਿਰੀਕ ਏ ਇਨਸਾਫ (ਪੀ ਟੀ ਆਈ) ਅਤੇ ਕੱਟੜਪੰਥੀ ਜਮਾਤ ਏ ਇਸਲਾਮੀ ਨੇ ਕੀਤਾ ਹੈ। ਮਤਾ ਪੇਸ਼ ਕਰਦੇ ਹੋਏ ਕੁਮਾਰ ਨੇ ਕਿਹਾ ਕਿ ਬਾਦਿਨ, ਥੱਟਾ, ਮੀਰਪੁਰ ਖਾਸ, ਕਰਾਚੀ, ਤੰਡੋ ਮੁਹੰਮਦ ਖਾਨ, ਖੈਰਪੁਰ ਮੀਰ, ਹੈਦਰਾਬਾਦ ਤੇ ਹੋਰ ਇਲਾਕਿਆਂ ਵਿੱਚ ਪਿਛਲੇ ਕੁਝ ਮਹੀਨਿਆਂ ਵਿੱਚ ਕਰੀਬ ਚਾਲੀ ਹਿੰਦੂ ਲੜਕੀਆਂ (ਜ਼ਿਆਦਾਤਰ ਨਾਬਾਲਗ) ਤੋਂ ਜਬਰੀ ਇਸਲਾਮ ਕਬੂਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੈਂਬਲੀ ਨੇ ਬਾਲ ਵਿਆਹ ਦੇ ਖਿਲਾਫ ਕਾਨੂੰਨ ਪਾਸ ਕੀਤਾ ਹੈ। ਸਾਡੇ ਫਿਰਕੇ ਦੀਆਂ ਨਾਬਾਲਗ ਲੜਕੀਆਂ ਗਾਇਬ ਹੋ ਜਾਂਦੀਆਂ ਹਨ ਅਤੇ ਬਾਅਦ ਵਿੱਚ ਉਹ ਕਿਸੇ ਮਦਰੱਸੇ ਵਿੱਚ ਇੱਕ ਮੁਸਲਿਮ ਲੜਕੇ ਨਾਲ ਨਿਕਾਹ ਕਰਦੀਆਂ ਮਿਲਦੀਆਂ ਹਨ। ਇਹ ਸਭ ਭਾਰੀ ਦਬਾਅ ਵਿੱਚ ਹੁੰਦਾ ਹੈ।
ਪਹਿਲਾਂ ਵੀ ਜਬਰੀ ਧਰਮ ਪਰਿਵਰਤਨ ਦੇ ਖਿਲਾਫ ਇੱਕ ਬਿਲ ਲਿਆ ਚੁੱਕੇ ਕੁਮਾਰ ਨੇ ਸਦਨ ਨੂੰ ਕਾਨੂੰਨ ਦੇ ਬਾਰੇ ਦੱਸਿਆ ਅਤੇ ਓਦੋਂ ਦੇ ਗਵਰਨਰ ਦਾ ਲਿਖਤੀ ਇਤਰਾਜ਼ ਵੀ ਯਾਦ ਦਿਵਾਇਆ। ਉਨ੍ਹਾਂ ਕਿਹਾ ਕਿ ਇਹ ਅਸੈਂਬਲੀ ਪਹਿਲਾਂ ਵੀ ਜਬਰੀ ਧਰਮ ਪਰਿਵਰਤਨ ਦੇ ਖਿਲਾਫ ਬਿੱਲ ਪਾਸ ਕਰ ਚੁੱਕੀ ਹੈ, ਪਰ ਗਵਰਨਰ ਨੇ ਇਤਰਾਜ਼ ਕਰ ਕੇ ਇੱਕ ਹੋਰ ਖਰੜਾ ਪੇਸ਼ ਕਰਨ ਲਈ ਮਜਬੂਰ ਕੀਤਾ ਸੀ, ਜੋ ਅਜੇ ਤੱਕ ਮਨਜ਼ੂਰੀ ਦੇ ਲਈ ਪੈਂਡਿੰਗ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿ ਦਾ ਆਜ਼ਾਦੀ ਦਿਨ: ਇਮਰਾਨ ਖਾਨ ਦੇ ਉਚੇਚੇ ਭਾਸ਼ਣ ਤੋਂ ਭਾਰਤ ਸਰਕਾਰ ਦੇ ਐਕਸ਼ਨ ਦਾ ਡਰ ਝਲਕਦਾ ਰਿਹਾ
ਹਾਂਗ ਕਾਂਗ ਦੀ ਆਗੂ ਲੇਮ ਨੇ ਕਿਹਾ: ਖਿੱਲਰਨ ਦੇ ਰਸਤੇ ਉੱਤੇ ਹੈ ਦੇਸ਼
ਭਾਰਤ ਵੱਲੋਂ ਹਾਂਗਕਾਂਗ ਜਾਣ ਵਾਲੇ ਯਾਤਰੀਆਂ ਨੂੰ ਚੇਤਾਵਨੀ ਜਾਰੀ
17 ਦੇਸ਼ਾਂ ਵਿੱਚ ਉਤਰੀ ਕੋਰੀਆ ਦੇ 35 ਸਾਈਬਰ ਹਮਲਿਆਂ ਦੀ ਯੂ ਐਨ ਜਾਂਚ ਕਰ ਰਿਹੈ
ਡੋਨਾਲਡ ਟਰੰਪ ਭਾਰਤ-ਪਾਕਿ ਵਿਚੋਲਗੀ ਤੋਂ ਪਾਸੇ ਹੋਏ
ਟਰੇਡ ਵਾਰ ਦੇ ਡਰ ਤੋੱ ਅਮਰੀਕਾ ਨੇ ਚੀਨੀ ਵਸਤਾਂ ਉੱਤੇ ਲਾਇਆ ਜਾਣ ਵਾਲਾ ਟੈਰਿਫ ਟਾਲਿਆ
ਅਮਰੀਕੀ ‘ਡੇਅ ਕੇਅਰ ਸੈਂਟਰ’ ਵਿੱਚ ਅੱਗ ਨਾਲ ਪੰਜ ਬੱਚਿਆਂ ਦੀ ਮੌਤ
ਮਿਆਂਮਾਰ 'ਚ ਜ਼ਮੀਨ ਖਿਸਕਣ ਨਾਲ ਮੌਤਾਂ ਦੀ ਗਿਣਤੀ 56 ਹੋਈ
ਯੂ ਐੱਨ ਵਿੱਚ ਪਾਕਿਸਤਾਨੀ ਰਾਜਦੂਤ ਮਲੀਹਾ ਲੋਧੀ ਵਿਰੁੱਧ ਪਾਕਿ ਨਾਗਰਿਕ ਭੜਕਿਆ
ਪਾਕਿ ਦੇ ਮੰਤਰੀ ਨੇ ਭਾਰਤ ਦੇ ਪੰਜਾਬੀ ਫੌਜੀਆਂ ਨੂੰ ਭਾਰਤ ਦੇ ਵਿਰੋਧ ਲਈ ਉਕਸਾਇਆ