Welcome to Canadian Punjabi Post
Follow us on

19

August 2019
ਬ੍ਰੈਕਿੰਗ ਖ਼ਬਰਾਂ :
ਟੋਰਾਂਟੋ/ਜੀਟੀਏ

ਪਰਿਵਾਰਾਂ ਦੇ ਇਤਰਾਜ਼ ਮਗਰੋਂ ਚੀਨ ਵਿੱਚ ਨਜ਼ਰਬੰਦ ਕੈਨੇਡੀਅਨਾਂ ਵਾਲਾ ਇਸ਼ਤਿਹਾਰ ਟੋਰੀਜ਼ ਨੇ ਲਿਆ ਵਾਪਿਸ

July 18, 2019 10:32 PM

ਓਟਵਾ, 18 ਜੁਲਾਈ (ਪੋਸਟ ਬਿਊਰੋ) : ਇਸ ਸਾਲ ਦੇ ਅੰਤ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਦੇ ਮੱਦੇਨਜ਼ਰ ਲਿਬਰਲਾਂ ਦੀ ਅਸਫਲਤਾ ਦਰਸਾਉਣ ਲਈ ਕੰਜ਼ਰਵੇਟਿਵਾਂ ਵੱਲੋਂ ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਾਂ ਦੇ ਨਾਂਵਾਂ ਤੇ ਚਿਹਰਿਆਂ ਦੀ ਵਰਤੋਂ ਕਰਨ ਲਈ ਤਿਆਰ ਕੀਤੀਆਂ ਦੇ ਅਟੈਕ ਐਡਜ਼ ਨੂੰ ਦੋਵਾਂ ਕੈਨੇਡੀਅਨਾਂ ਦੇ ਪਰਿਵਾਰਾਂ ਦੀ ਸਿ਼ਕਾਇਤ ਤੋਂ ਬਾਅਦ ਹਟਾ ਲਿਆ ਗਿਆ।
ਫੰਡਰੇਜਿ਼ੰਗ ਵੀਡੀਓ ਵਿੱਚ ਕੰਜ਼ਰਵੇਟਿਵਾਂ ਵੱਲੋਂ ਲਿਬਰਲਾਂ ਦੇ ਫੌਰਨ ਪਾਲਿਸੀ ਰਿਕਾਰਡ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਵਿੱਚ ਮਾਈਕਲ ਸਪੇਵਰ ਤੇ ਮਾਈਕਲ ਕੋਵਰਿਗ ਦੇ ਨਾਂਵਾਂ ਤੇ ਤਸਵੀਰਾਂ ਦੀ ਵਰਤੋਂ ਕੀਤੀ ਗਈ ਸੀ। ਕੋਵਰਿਗ ਦੇ ਨਾਂ ਦੇ ਸਪੈਲਿੰਗ ਗਲਤ ਢੰਗ ਨਾਲ ਕੋਰਵਿਗ ਵਜੋਂ ਵਰਤੇ ਗਏ। ਇਸ ਐਡ ਵਿੱਚ ਟਰੂਡੋ ਸਰਕਾਰ ਵੱਲੋਂ ਇਸ ਮੁੱਦੇ ਨੂੰ ਹੈਂਡਲ ਨਾ ਕਰ ਸਕਣ ਲਈ ਉਨ੍ਹਾਂ ਦੀ ਨੁਕਤਾਚੀਨੀ ਕੀਤੀ ਗਈ ਸੀ।
ਪਰ ਬੁੱਧਵਾਰ ਤੱਕ ਇਸ ਵੀਡੀਓ ਲਿੰਕ ਨੂੰ ਹਟਾਅ ਦਿੱਤਾ ਗਿਆ। ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਵੇਂ ਹੀ ਸਾਨੂੰ ਦੋਵਾਂ ਕੈਨੇਡੀਅਨਾਂ ਦੇ ਪਰਿਵਾਰਾਂ ਦੇ ਇਤਰਾਜ਼ਾਂ ਬਾਰੇ ਪਤਾ ਲੱਗਿਆ, ਅਸੀਂ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਹੋਇਆਂ ਉਸੇ ਵੇਲੇ ਹੀ ਇਹ ਇਸ਼ਤਿਹਾਰ ਹਟਾਅ ਲਏ। ਇਸ ਇਸ਼ਤਿਹਾਰੀ ਵੀਡੀਓ ਦੀ ਕੈਨੇਡਾ ਦੀ ਲਿਬਰਲ ਪਾਰਟੀ ਤੇ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਦੇ ਆਫਿਸ ਵੱਲੋਂ ਵੀ ਨੁਕਤਾਚੀਨੀ ਕੀਤੀ ਗਈ ਸੀ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਸੰਜੂ ਗੁਪਤਾ ਨੇ 'ਫ਼ਰਗੂਸ ਹਾਈਲੈਂਡ ਗੇਮਜ਼ ' ਦੀ 10 ਕਿਲੋਮੀਟਰ ਦੌੜ ਵਿਚ ਭਾਗ ਲਿਆ
ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂਂ ਟੋਬਰ ਮਰੀ ਆਈਲੈਂਡ ਦਾ ਸਫ਼ਲ ਟੂਰ
ਰਾਈਜਿ਼ੰਗ ਸਟਾਰਜ਼ 25 ਅਗਸਤ ਨੂੰ
ਇਕ ਸ਼ਾਮ ‘ਪਾਤਰ’ ਦੇ ਨਾਮ, 17 ਅਗਸਤ ਨੂੰ ‘ਰੋਜ਼ ਥੀਏਟਰ’ ਵਿਚ
ਪੇਟੈਂਟ ਮੈਡੀਸੀਨ ਰੈਗੂਲੇਸ਼ਨਾਂ ਵਿਚ ਤਬਦੀਲੀਆਂ ਦਾ ਐਲਾਨ ਕਰਕੇ ਲਿਬਰਲ ਸਰਕਾਰ ਨੇ ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ ਦੀ ਨੀਂਹ ਰੱਖੀ : ਰੂਬੀ ਸਹੋਤਾ
ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਹੈਲਥ ਕੈਨੇਡਾ ਨੇ ਐਲਾਨੇ ਨਵੇਂ ਨਿਯਮ
ਮੈਂਟਲ ਹੈਲਥ ਤੇ ਹੋਮ ਕੇਅਰ ਲਈ ਫੰਡਾਂ ਵਾਸਤੇ ਐਂਡਰਿਊ ਸ਼ੀਅਰ ਤੇ ਕੰਜ਼ਰਵੇਟਿਵਾਂ ਨੇ ਦਿੱਤੀ ਗਾਰੰਟੀ
ਤੀਜ ਮੇਲਾ ਇਸ ਸ਼ਨਿੱਚਰਵਾਰ ਨੂੰ
ਮੋਰੋ ਪਾਰਕ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਡੇਅ ਪ੍ਰੋਗਰਾਮ ਦਾ ਆਯੋਜਨ
ਸੁਰਜੀਤ ਪਾਤਰ 17 ਅਗਸਤ ਨੂੰ ਆਪਣੀਆਂ ਕਾਵਿ-ਰਚਨਾਵਾਂ ਦੀ ਛਹਿਬਰ ਲਗਾਉਣਗੇ