Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਤੁਰਕੀ ਦੇ ਰੂਸ ਨਾਲ ਮਿਜ਼ਾਈਲ ਸੌਦੇ ਪਿੱਛੋਂ ਅਮਰੀਕਾ ਭੜਕਿਆ, ਜਹਾਜ਼ ਦੇਣ ਤੋਂ ਇਨਕਾਰ

July 18, 2019 09:44 AM

* ਅਮਰੀਕਾ ਦੇ ਨਵੇਂ ਰੁਖ ਤੋਂ ਭਾਰਤ ਵੀ ਚਿੰਤਤ

ਵਾਸ਼ਿੰਗਟਨ, 17 ਜੁਲਾਈ, (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਰੂਸ ਤੋਂ ਐੱਸ-400 ਮਿਜ਼ਾਈਲ ਡਿਫੈਂਸ ਸਿਸਟਮ ਖਰੀਦਣ ਕਾਰਨ ਤੁਰਕੀ ਨੂੰ ਅਮਰੀਕਾ ਦੇ ਐੱਫ-35 ਲੜਾਕੂ ਜਹਾਜ਼ ਨਹੀਂਮਿਲਣਗੇ। ਟਰੰਪ ਸਰਕਾਰ ਦਾ ਇਹ ਫੈਸਲਾ ਭਾਰਤ ਲਈ ਵੀ ਸੰਕੇਤ ਹੈ, ਕਿਉਂਕਿ ਉਸ ਨੇ ਅਮਰੀਕਾ ਦੀ ਸਲਾਹਨਾ ਮੰਨਦੇ ਹੋਏ ਐੱਸ-400 ਮਿਜ਼ਾਈਲ ਡਿਫੈਂਸ ਸਿਸਟਮ ਖਰੀਦਣ ਲਈ ਰੂਸ ਨਾਲ ਸੌਦਾ ਕੀਤਾ ਹੈ।ਭਾਰਤ ਨੇ ਐੱਸ-400 ਮਿਜ਼ਾਈਲ ਡਿਫੈਂਸ ਸਿਸਟਮ ਖਰੀਦਣ ਲਈ ਰੂਸ ਨਾਲ ਪਿਛਲੇ ਸਾਲ ਅਕਤੂਬਰ ਵਿੱਚ ਸਮਝੌਤਾ ਕੀਤਾ ਸੀ।
ਤਾਜ਼ਾ ਹਾਲਤ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਜਦ ਤੁਰਕੀ ਦੇ ਰਾਸ਼ਟਰਪਤੀ ਰਜ਼ਬ ਤਇਬ ਐਰਦੋਗਨ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀ ‘ਪੈਟ੍ਰੀਅਟ` ਅਮਰੀਕਾ ਤੋਂ ਖਰੀਦਣਾ ਚਾਹੁੰਦੇ ਸਨ ਤਾਂ ਓਬਾਮਾ ਸਰਕਾਰ ਨੇ ਵੇਚੀ ਨਹੀਂ ਸੀ। ਅੱਜ ਟਰੰਪ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿੱਚ ਕੈਬਨਿਟ ਬੈਠਕ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਅੱਜ ਸਥਿਤੀ ਇਹ ਹੈ ਕਿ ਤੁਰਕੀ ਦੇ ਸਬੰਧ ਸਾਡੇ ਨਾਲ ਬੜੇ ਚੰਗੇ ਹਨ, ਬਹੁਤ ਚੰਗੇ ਤੇ ਅਚਾਨਕ ਤੁਰਕੀ ਨੇ ਰੂਸ ਵੱਲ ਮੂੰਹ ਕਰ ਲਿਆ ਹੈ ਤਾਂ ਅਸੀਂ ਉਨ੍ਹਾਂ ਨੂੰ ਐੱਫ-35 ਲੜਾਕੂ ਜਹਾਜ਼ ਨਹੀਂ ਵੇਚਾਂਗੇ।ਨਵੇਂ ਅਮਰੀਕੀ ਕਾਨੂੰਨਾਂ ਮੁਤਾਬਕ ਕੋਈ ਵੀ ਦੇਸ਼ ਜੇ ਰੂਸ ਤੋਂ ਵੱਡੇ ਫੌਜੀ ਸਾਧਨ ਖਰੀਦਦਾ ਹੈ ਤਾਂ ਉਸ ਉੱਤੇ ਅਮਰੀਕਾ ਵੱਲੋਂ ਪਾਬੰਦੀ ਲਾਈ ਜਾ ਸਕਦੀ ਹੈ। ਅਮਰੀਕੀ ਪਾਰਲੀਮੈਂਟ ਨੇ ਇਸ ਕਾਨੂੰਨ ਵਿੱਚ ਥੋੜ੍ਹੀ ਛੋਟ ਵੀ ਦਿੱਤੀ ਹੈ।
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਜੂਨ ਵਿੱਚਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੂੰ ਕਿਹਾ ਸੀ ਕਿ ਭਾਰਤ ਪਾਬੰਦੀਆਂ ਝੱਲ ਰਹੇ ਰੂਸ ਦੇ ਨਾਲ ਐੱਸ-400 ਮਿਜ਼ਾਈਲ ਰੱਖਿਆ ਸਿਸਟਮ ਸੌਦੇ ਬਾਰੇ ਆਪਣੇ ਰਾਸ਼ਟਰੀ ਹਿੱਤਾਂ ਮੁਤਾਬਕ ਫੈਸਲਾ ਕਰੇਗਾ। ਜੈਸ਼ੰਕਰ ਨੇ ਕਿਹਾ ਸੀ ਕਿ ਮੇਰੀ ਸੋਚ ਹੈ ਕਿ ਅਸੀਂ ਉਹੋ ਕਰਾਂਗੇ, ਜੋ ਸਾਡੇ ਦੇਸ਼ ਦੇ ਹਿੱਤ ਵਿੱਚ ਹੈ। ਇਸ ਦੌਰਾਨ ਅਮਰੀਕੀ ਅਧਿਕਾਰੀਆਂ ਨੇ ਸੁਚੇਤ ਕੀਤਾ ਕਿ ਕਿਸੇ ਵੀ ਦੇਸ਼ ਲਈਏਦਾਂ ਦੇ ਸੌਦੇ ਕਰਨ ਦੀਖੁੱਲ੍ਹੀ ਛੋਟ ਨਹੀਂ ਹੈ। ਤੁਰਕੀ ਨੇ ਨਾਟੋ ਗੱਠਜੋੜ ਦੇ ਸਹਿਯੋਗੀ ਅਮਰੀਕਾ ਦੀਆਂ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰ ਕੇ ਪਿਛਲੇ ਸ਼ੁੱਕਰਵਾਰ ਨੂੰ ਰੂਸ ਤੋਂ ਐੱਸ-400 ਮਿਜ਼ਾਈਲ ਰੱਖਿਆ ਸਿਸਟਮ ਦੀ ਪਹਿਲੀ ਖੇਪ ਹਾਸਲ ਕੀਤੀ ਸੀ।
ਅੱਜ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਸਿਆ ਕਿ ਤੁਰਕੀ ਨੇ 100 ਐੱਫ-35 ਜਹਾਜ਼ ਖਰੀਦਣ ਦੇ ਲਈ ਸਾਡੇ ਦੇਸ਼ ਨੂੰ ਆਰਡਰ ਦਿੱਤਾ ਸੀ। ਉਨ੍ਹਾਂ ਨੇ ਇਸ ਨੂੰ ਬੇਹੱਦ ਮੁਸ਼ਕਿਲ ਸਥਿਤੀ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੀਸਰਕਾਰ ਇਸ ਉੱਤੇ ਕੰਮ ਕਰ ਰਹੀ ਹੈ ਅਤੇ ਦੇਖਦੇ ਹਾਂ ਕਿ ਨਤੀਜਾ ਕੀ ਨਿਕਲਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ