Welcome to Canadian Punjabi Post
Follow us on

19

August 2019
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਕਾਰਬਨ ਟੈਕਸ ਦਾ ਗੈਸ ਦੀਆਂ ਕੀਮਤਾਂ ਵਿੱਚ ਹੋਣ ਵਾਲੇ ਵਾਧੇ ਨਾਲ ਕੋਈ ਲੈਣਾ ਦੇਣਾ ਨਹੀਂ- ਵਿਸ਼ਲੇਸ਼ਕ

July 18, 2019 09:38 AM

ਓਨਟਾਰੀਓ, 17 ਜੁਲਾਈ (ਪੋਸਟ ਬਿਊਰੋ) : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਇਹ ਚੇਤਾਵਨੀ ਦਿੱਤੀ ਜਾਂਦੀ ਰਹੀ ਹੈ ਕਿ ਇੱਕ ਵਾਰੀ ਕਾਰਬਨ ਟੈਕਸ ਲਾਗੂ ਹੋਣ ਤੋਂ ਬਾਅਦ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਵੇਗਾ। ਉਨ੍ਹਾਂ ਵੱਲੋਂ ਮੋਟਰਿਸਟਸ ਨੂੰ ਵਾਰੀ ਵਾਰੀ ਇਹ ਚੇਤਾਇਆ ਜਾਂਦਾ ਰਿਹਾ ਹੈ ਕਿ ਕਾਰਬਨ ਟੈਕਸ ਲੱਗਣ ਉਪਰੰਤ ਪੰਪਾਂ ਉੱਤੇ ਉਨ੍ਹਾਂ ਨੂੰ ਗੈਸ ਭਰਾਉਣ ਬਦਲੇ ਵੱਧ ਪੈਸੇ ਦੇਣੇ ਹੋਣਗੇ।
ਹੁਣ ਓਨਟਾਰੀਓ ਵਿੱਚ ਕਾਰਬਨ ਟੈਕਸ ਲੱਗਿਆਂ ਨੂੰ ਤਿੰਨ ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਪਰ ਗੈਸ ਦੀਆਂ ਕੀਮਤਾਂ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਅਜੇ ਵੀ ਘੱਟ ਹਨ। ਸਟੈਟੇਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਨਵੇਂ ਅੰਕੜਿਆਂ ਅਨੁਸਾਰ ਗੈਸ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਆਈ ਗਿਰਾਵਟ ਕਾਰਨ ਹੀ ਕੈਨੇਡਾ ਦੀ ਕੌਮੀ ਮਹਿੰਗਾਈ ਦਰ ਮੱਠੀ ਪਈ ਹੈ। ਇੱਕ ਫਿਊਲ ਪ੍ਰਾਈਸ ਵਿਸ਼ਲੇਸ਼ਕ ਅਨੁਸਾਰ ਜਿਸ ਦਿਨ ਨਵਾਂ ਕਾਰਬਨ ਟੈਕਸ ਲਾਗੂ ਹੋਇਆ ਉਸ ਦਿਨ ਓਨਟਾਰੀਓ ਦੇ ਪੰਪਾਂ ਉੱਤੇ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ। 31 ਮਾਰਚ, 2019 ਨੂੰ ਗੈਸ ਦੀਆਂ ਜਿਹੜੀ ਕੀਮਤ 114.3 ਸੈਂਟ ਪ੍ਰਤੀ ਲੀਟਰ ਸੀ ਉਹ ਕਾਰਬਨ ਟੈਕਸ ਲਾਗੂ ਹੋਣ ਵਾਲੇ ਦਿਨ ਭਾਵ ਪਹਿਲੀ ਅਪਰੈਲ, 2019 ਨੂੰ 117.9 ਸੈਂਟ ਹੋ ਗਈ।
ਉਦੋਂ ਤੋਂ ਹੀ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ ਤੇ ਹੁਣ ਇਹ 125.3 ਸੈਂਟਸ ਤੱਕ ਪਹੁੰਚ ਚੁੱਕੀਆਂ ਹਨ। ਪਰ ਪੈਟ੍ਰਿਕ ਡੀਹਾਨ ਅਨੁਸਾਰ ਇਨ੍ਹਾਂ ਕੀਮਤਾਂ ਵਿੱਚ ਹੋਏ ਵਾਧੇ ਦਾ ਟੈਕਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਡੀਹਾਨ ਦਾ ਕਹਿਣਾ ਹੈ ਕਿ ਆਮਤੌਰ ਉੱਤੇ ਨਵੇਂ ਟੈਕਸਾਂ ਦਾ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਉੱਤੇ ਇੱਕ ਦਿਨ ਲਈ ਹੀ ਅਸਰ ਹੁੰਦਾ ਹੈ। ਇਸ ਲਈ ਪਹਿਲੀ ਅਪਰੈਲ ਨੂੰ ਗੈਸ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ ਕੁਦਰਤੀ ਸੀ, ਜੋ ਕਿ ਸਪਲਾਈ ਤੇ ਮੰਗ ਦੇ ਹਿਸਾਬ ਨਾਲ ਵੀ ਹੋਇਆ। ਇਸ ਲਈ ਇਹ ਆਖਿਆ ਜਾ ਸਕਦਾ ਹੈ ਕਿ ਕਾਰਬਨ ਟੈਕਸ ਦੇ ਅਸਰ ਕਰਕੇ ਇਹ ਅਸਰ ਪ੍ਰਤੀ ਲੀਟਰ ਪਿੱਛੇ ਤਿੰਨ ਸੈਂਟ ਹੀ ਰਿਹਾ।
ਇਸ ਵਾਧੇ ਦੇ ਬਾਵਜੂਦ ਓਨਟਾਰੀਓ ਵਿੱਚ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਗੈਸ ਦੀਆਂ ਕੀਮਤਾਂ ਅਜੇ ਵੀ ਘੱਟ ਹਨ। ਡੀਹਾਨ ਨੇ ਦੱਸਿਆ ਕਿ 17 ਜੁਲਾਈ, 2018 ਨੂੰ ਓਨਟਾਰੀਓ ਦੇ ਪੰਪਾਂ ਉੱਤੇ ਗੈਸ ਦੀ ਔਸਤ ਕੀਮਤ 130.1 ਸੈਂਟ ਸੀ। ਉਸ ਤੋਂ ਬਾਅਦ ਤੋਂ ਹੀ ਦੇਸ਼ ਭਰ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਗਿਰਾਵਟ ਹੀ ਆਈ ਹੈ। ਸਟੈਟਸਕੈਨ ਮੁਤਾਬਕ ਪਿਛਲੇ ਸਾਲ ਦੇਸ਼ ਭਰ ਵਿੱਚ ਗੈਸ ਦੀਆਂ ਕੀਮਤਾਂ ਵਿੱਚ 9.2 ਫੀ ਸਦੀ ਗਿਰਾਵਟ ਦਰਜ ਕੀਤੀ ਗਈ ਤੇ ਜੂਨ ਵਿੱਚ ਮਹਿੰਗਾਈ ਦਰ ਵਿੱਚ ਰਿਕਾਰਡ ਕੀਤੀ ਗਈ 2.0 ਫੀ ਸਦੀ ਗਿਰਾਵਟ ਪਿੱਛੇ ਵੀ ਇਹੋ ਕਾਰਨ ਮੰਨਿਆ ਜਾ ਰਿਹਾ ਹੈ।
ਅਲਬਰਟਾ ਵਿੱਚ ਗੈਸੋਲੀਨ ਦੀ ਕੀਮਤ ਪਿਛਲੇ ਸਾਲ ਦੌਰਾਨ 17 ਫੀ ਸਦੀ ਤੱਕ ਘੱਟ ਗਈ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਸ ਪਿੱਛੇ ਮੁੱਖ ਕਾਰਨ ਪ੍ਰੀਮੀਅਰ ਜੇਸਨ ਕੇਨੀ ਵੱਲੋਂ ਮਈ ਵਿੱਚ ਪ੍ਰੋਵਿੰਸ਼ੀਅਲ ਕਾਰਬਨ ਟੈਕਸ ਨੂੰ ਖ਼ਤਮ ਕਰਨਾ ਹੈ। ਡੀਹਾਨ ਨੇ ਆਖਿਆ ਕਿ ਦੇਸ਼ ਭਰ ਵਿੱਚ ਗੈਸੋਲੀਨ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਦਾ ਕਾਰਬਨ ਟੈਕਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਆਖਿਆ ਕਿ ਅਮਰੀਕਾ ਦੀ ਚੀਨ ਨਾਲ ਛਿੜੀ ਜੰਗ ਕਾਰਨ ਅਜਿਹਾ ਹੋਣ ਦੀ ਸੰਭਾਵਨਾ ਵਧੇਰੇ ਹੈ। ਇਸ ਟਰੇਡ ਜੰਗ ਨੇ ਚੀਨ ਦੇ ਅਰਥਚਾਰੇ ਦੀ ਵਿਕਾਸ ਦਰ ਘਟਾਈ ਹੈ ਤੇ ਤੇਲ ਦੀ ਗਲੋਬਲ ਮੰਗ ਵਿੱਚ ਕਮੀ ਆਈ ਹੈ।
ਡੀਹਾਨ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਗਰਮੀਆਂ ਦੇ ਅੰਤ ਤੱਕ ਗੈਸੋਲੀਨ ਦੀਆਂ ਕੀਮਤਾਂ ਮੁੜ 1.20 ਡਾਲਰ ਪ੍ਰਤੀ ਲੀਟਰ ਹੋ ਜਾਣਗੀਆਂ। ਉਨ੍ਹਾਂ ਆਖਿਆ ਕਿ ਗੈਸ ਦੀਆਂ ਕੀਮਤਾਂ ਉਸ ਸੂਰਤ ਵਿੱਚ ਵੱਧ ਸਕਦੀਆਂ ਹਨ ਜੇ ਟਰੇਡ ਵਾਰ ਖ਼ਤਮ ਹੋ ਜਾਂਦੀ ਹੈ ਜਾਂ ਫਿਰ ਪਰਸ਼ੀਆ ਦੀ ਖਾੜੀ ਵਿੱਚ ਤਣਾਅ ਵੱਧਦਾ ਹੈ। ਇਸ ਤੋਂ ਇਲਾਵਾ ਜੇ ਇਰਾਨ ਸਿ਼ਪਿੰਗ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਵੀ ਇਸ ਵਿੱਚ ਵਾਧਾ ਹੋ ਸਕਦਾ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਟਾਰਨੀ ਜਨਰਲ ਤੇ ਨਿਆਂ ਮੰਤਰੀ ਦੀਆਂ ਭੂਮਿਕਾਵਾਂ ਵੰਡਣ ਦੀ ਕੋਈ ਲੋੜ ਨਹੀਂ : ਰਿਪੋਰਟ
ਜੋਡੀ ਵਿਲਸਨ ਰੇਅਬੋਲਡ ਦੇ ਮੁਕਾਬਲੇ ਵਿੱਚ ਨੂਰਮੁਹੰਮਦ ਨੂੰ ਮੈਦਾਨ ਵਿੱਚ ਉਤਾਰਨਗੇ ਲਿਬਰਲ
ਬਰੈਂਪਟਨ ਦੇ ਇੱਕ ਘਰ ਵਿੱਚ ਹੋਇਆ ਧਮਾਕਾ, ਪੰਜ ਸਾਲਾ ਬੱਚਾ ਤੇ ਤਿੰਨ ਬਾਲਗ ਜ਼ਖ਼ਮੀ
ਬਰੈਂਪਟਨ ਹਾਕੀ ਨਾਈਟ ਵਿੱਚ ਹਿੱਸਾ ਲੈਣਗੇ ਐਨਐਚਐਲ ਦੇ ਨਗੀਨੇ ਤੇ ਲੋਕਲ ਸੈਲੇਬ੍ਰਿਟੀਜ਼
ਕੋਕੀਨ ਰੱਖਣ ਦੇ ਦੋਸ਼ ਵਿੱਚ 70 ਸਾਲਾ ਮਹਿਲਾ ਨੂੰ ਕੀਤਾ ਗਿਆ ਚਾਰਜ
ਗੰਨ ਹਿੰਸਾ ਰੋਕਣ ਲਈ ਐਲਾਨੇ ਗਏ ਫੰਡਾਂ ਤੋਂ ਬਾਅਦ ਟਰੂਡੋ ਕਰਨਗੇ ਟੋਰੀ ਨਾਲ ਵਿਚਾਰ ਵਟਾਂਦਰਾ
ਪਰਵਾਸੀਆਂ ਲਈ ਕਾਨੂੰਨੀ ਸਹਾਇਤਾ ਵਿੱਚ ਫੋਰਡ ਵੱਲੋਂ ਕੀਤੀ ਕਟੌਤੀ ਦੀ ਟਰੂਡੋ ਵੱਲੋਂ ਨਿਖੇਧੀ
ਹਾਈਵੇਅ 401 ਉੱਤੇ ਹੋਏ ਹਾਦਸੇ ਵਿੱਚ ਦੋ ਹਲਾਕ. ਪੰਜਾਬੀ ਮੂਲ ਦੇ ਗੋਨੀ ਬਰਾੜ ਦੀ ਹੋਈ ਮੌਤ
ਓਸਲਰ ਦੇ ਪੋਇਟ ਪ੍ਰੋਜੈਕਟ ਨੂੰ ਹੈਲਥ ਕੈਨੇਡਾ ਵੱਲੋਂ ਹਾਸਲ ਹੋਏ 1.5 ਮਿਲੀਅਨ ਡਾਲਰ ਦੇ ਫੰਡ
ਮੈਕਲਿਓਡ, ਸ਼ਮੈਗੈਲਸਕੀ ਮਾਮਲੇ ਵਿੱਚ ਅੱਜ ਐਲਾਨ ਕਰੇਗੀ ਆਰਸੀਐਮਪੀ