Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਚੀਨ ਨੇ ਕਿਹਾ: ਦੁਨੀਆ ਭਰ ਵਿੱਚ ਝੂਠ ਫੈਲਾ ਰਹੇ ਹਨ ਟਰੰਪ

July 18, 2019 09:13 AM

ਪੇਈਚਿੰਗ, 17 ਜੁਲਾਈ (ਪੋਸਟ ਬਿਊਰੋ)- ਚੀਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਸੁਝਾਅ ਨੂੰ ਰੱਦ ਕਰ ਦਿੱਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਚੀਨ ਦੀ ਅਰਥ ਵਿਵਸਥਾ ਮੰਦੀ ਵੱਲ ਵਧ ਰਹੀ ਹੈ, ਇਸ ਲਈ ਉਸ ਨੂੰ ਅਮਰੀਕਾ ਨਾਲ ਵਪਾਰ ਸਮਝੌਤਾ ਕਰਨ ਦੀ ਲੋੜ ਹੈ। ਚੀਨ ਦਾ ਕਹਿਣਾ ਹੈ ਕਿ ਇਹ ਸੁਝਾਅ ਪੂਰੀ ਤਰ੍ਹਾਂ ਭਰਮਾਊ ਹੈ ਅਤੇ ਦੋਵੇਂ ਹੀ ਦੇਸ਼ ਇੱਕ ਸਮਝੌਤੇ 'ਤੇ ਪੁੱਜਣਾ ਚਾਹੁੰਦੇ ਸਨ। ਟਰੰਪ ਦੁਨੀਆ ਭਰ ਵਿੱਚ ਝੂਠ ਫੈਲਾ ਰਹੇ ਹਨ।
ਧਿਆਨ ਦੇਣ ਯੋਗ ਹੈ ਕਿ ਚੀਨ ਅਤੇ ਅਮਰੀਕਾ ਵਿਚਾਲੇ ਵਪਾਰਕ ਸੰਬੰਧ ਤਣਾਅ ਭਰੇ ਹਨ ਅਤੇ ਦੋਵਾਂ ਨੇ ਇੱਕ-ਦੂਜੇ ਦੇ 360 ਅਰਬ ਡਾਲਰ ਦੇ ਉਤਪਾਦਾਂ 'ਤੇ ਟੈਰਿਫ ਵਧਾ ਦਿੱਤਾ ਹੈ। ਦੋਵਾਂ ਦੇਸ਼ਾਂ ਦੇ ਨੇਤਾਵਾਂ ਦੀ ਹਾਲ ਵਿੱਚ ਜੀ-20 ਸਿਖਰ ਸੰਮੇਲਨ ਦੇ ਮੌਕੇ 'ਤੇ ਮੁਲਾਕਾਤ ਤੋਂ ਬਾਅਦ ਦੋਵੇਂ ਧਿਰਾਂ ਆਪਸ ਵਿੱਚ ਵਪਾਰ ਗੱਲਬਾਤ ਜਾਰੀ ਰੱਖਣ ਦੀ ਤਿਆਰੀ ਵਿੱਚ ਹਨ। ਸੋਮਵਾਰ ਨੂੰ ਚੀਨ ਦੇ ਆਰਥਿਕ ਵਾਧੇ ਦੇ ਤਾਜ਼ਾ ਅੰਕੜਿਆਂ ਵਿੱਚ ਨਰਮੀ ਦਿਸਣ ਪਿੱਛੋਂ ਟਰੰਪ ਨੇ ਟਵਿੱਟਰ 'ਤੇ ਟਿੱਪਣੀ ਕੀਤੀ, ‘‘ਇਹੀ ਕਾਰਨ ਹੈ ਕਿ ਚੀਨ ਅਮਰੀਕਾ ਨਾਲ ਕੋਈ ਸਮਝੌਤਾ ਕਰਨਾ ਚਾਹੁੰਦਾ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਉਸ ਨੂੰ ਪਹਿਲਾਂ ਦਾ ਸਮਝੌਤਾ ਤੋੜਨਾ ਹੀ ਨਹੀਂ ਚਾਹੀਦਾ ਸੀ।” ਅਮਰੀਕੀ ਰਾਸ਼ਟਰਪਤੀ ਦੀ ਟਿੱਪਣੀ 'ਤੇ ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਜੇਂਗ ਸ਼ੁਆਂਗ ਨੇ ਕਿਹਾ ਹੈ ਕਿ ਅਮਰੀਕਾ ਦਾ ਇਹ ਕਹਿਣਾ ਬਿਲਕੁਲ ਭਰਮਾਊ ਹੈ ਕਿ ਚੀਨ ਆਪਣੀ ਅਰਥਵਿਵਸਥਾ 'ਚ ਨਰਮੀ ਦੀ ਵਜ੍ਹਾ ਨਾਲ ਕੋਈ ਸਮਝੌਤਾ ਕਰਨਾ ਚਾਹੁੰਦਾ ਹੈ। ਮੈਂ ਅਮਰੀਕਾ ਨੂੰ ਫਿਰ ਕਹਿਣਾ ਚਾਹਾਂਗਾ ਕਿ ਉਹ ਚੀਨ ਨਾਲ ਮਿਲ ਕੇ ਕੰਮ ਕਰੇ ਅਤੇ ਸਮਝੌਤੇ ਲਈ ਮੁਕਾਬਲੇ ਦਾ ਕਦਮ ਵਧਾਏ ਤਾਂ ਕਿ ਦੋਵਾਂ ਦੇਸ਼ਾਂ ਦਰਮਿਆਨ ਸਨਮਾਨ ਅਤੇ ਸਮਾਨਤਾ ਦੇ ਨਾਲ ਆਪਸੀ ਲਾਭ ਦਾ ਕੋਈ ਸਮਝੌਤਾ ਹੋ ਸਕੇ।
ਚੀਨ ਸਰਕਾਰ ਨੂੰ ਆਸ ਹੈ ਕਿ ਮਲੇਸ਼ੀਆ ਵਿੱਚ ਚੀਨੀ ਕੰਪਨੀ ਵੱਲੋਂ ਕਈ ਕਰੋੜ ਡਾਲਰ ਦੇ ਦੋ ਗੈਸ ਪਾਈਪ ਲਾਈਨ ਪ੍ਰੋਜੈਕਟਾਂ ਦੇ ਮਾਮਲੇ ਵਿੱਚ ਉਥੇ ਚੱਲ ਰਹੇ ਵਿਵਾਦ ਨੂੰ ਮਿੱਤਰਤਾ ਪੂਰਨ ਮਸ਼ਵਰੇ ਨਾਲ ਸੁਲਝਾ ਲਿਆ ਜਾਵੇਗਾ। ਵਿਦੇਸ਼ ਮੰਤਰਾਲਾ ਦੇ ਇੱਕ ਬੁਲਾਰੇ ਨੇ ਕਿਹਾ ਕਿ ਨੈਸ਼ਨਲ ਪੈਟਰੋਲੀਅਮ ਕਾਰਪੋਰੇਸ਼ਨ ਦੀ ਸਹਿਯੋਗੀ ਇਕਾਈ ਸਮਝੌਤੇ ਦੇ ਨਿਯਮਾਂ ਦੇ ਆਧਾਰ 'ਤੇ ਹੀ ਪ੍ਰੋਜੈਕਟ ਦਾ ਨਿਰਮਾਣ ਕਰ ਰਹੀ ਹੈ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤੀਰ ਮੁਹੰਮਦ ਨੇ ਬੀਤੇ ਦਿਨੀਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਚਾਈਨਾ ਪੈਟਰੋਲੀਅਮ ਪਾਈਪ ਲਾਈਨ ਬਿਊਰੋ ਦੇ ਬੈਂਕ ਖਾਤੇ ਤੋਂ ਇੱਕ ਅਰਬ ਰਿੰਗਿਟ (243,289,196.98 ਡਾਲਰ) ਤੋਂ ਵੱਧ ਜ਼ਬਤ ਕਰ ਲਏ ਹਨ ਕਿਉਂਕਿ 9.4 ਅਰਬ ਰਿੰਗਿਟ (2.3 ਅਰਬ ਡਾਲਰ) ਮੁੱਲ ਦੇ ਪ੍ਰੋਜੈਕਟ ਰੱਦ ਕਰ ਦਿੱਤੇ ਗਏ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ