Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਅੰਤਰਰਾਸ਼ਟਰੀ

ਚੰਦਰਮਾ ਉਤੇ ਮਨੁੱਖੀ ਮੁਹਿੰਮ ਦੇ 50 ਸਾਲ ਪੂਰੇ

July 18, 2019 09:10 AM

ਕੇਪ ਕੈਨੇਵਰਲ, 17 ਜੁਲਾਈ (ਪੋਸਟ ਬਿਊਰੋ)- ਅੱਜ ਤੋਂ 50 ਸਾਲ ਪਹਿਲੇ 16 ਜੁਲਾਈ 1969 ਨੂੰ ਚੰਦਰਮਾ ਉੱਤੇ ਪਹਿਲੀ ਸਫਲ ਮਨੁੱਖੀ ਮੁਹਿੰਮ ਅਪੋਲੋ-11 ਨੂੰ ਭੇਜਿਆ ਗਿਆ ਸੀ। ਇਸ ਮੌਕੇ ਉਸ ਮੁਹਿੰਮ ਵਿੱਚ ਸ਼ਾਮਲ ਰਹੇ ਅਮਰੀਕੀ ਪੁਲਾੜ ਯਾਤਰੀ ਫਿਰ ਕੈਨੇਡੀ ਸਪੇਸ ਸੈਂਟਰ ਦੇ ਉਸ ਸਥਾਨ 'ਤੇ ਇਕੱਠੇ ਹੋਏ, ਜਿਥੋਂ ਉਨ੍ਹਾਂ ਦੇ ਪੁਲਾੜ ਜਹਾਜ਼ ਨੇ ਚੰਦਰਮਾ ਲਈ ਉਡਾਣ ਭਰੀ ਸੀ। ਕੱਲ੍ਹ ਇਸ ਪ੍ਰੋਗਰਾਮ ਵਿੱਚ ਪੁਲਾੜ ਯਾਤਰੀ ਐਡਵਿਨ ਐਲਡਰਿਨ (89) ਤੇ ਮਾਈਕਲ ਕੋਲਿਨਸ (88) ਨੇ ਅਪੋਲੋ-11 ਦੀ 50ਵੀਂ ਵਰ੍ਹੇਗੰਡ ਦੇ ਜਸ਼ਨ ਦੀ ਸ਼ੁਰੂਆਤ ਕੀਤੀ ਜੋ ਇਕ ਹਫਤੇ ਤੱਕ ਜਾਰੀ ਰਹੇਗਾ।
ਅਪੋਲੋ-11 ਦੇ ਕਮਾਂਡਰ ਅਤੇ ਚੰਦਰਮਾ ਦੀ ਜ਼ਮੀਨ 'ਤੇ ਪਹਿਲਾ ਕਦਮ ਰੱਖਣ ਵਾਲੇ ਨੀਲ ਆਰਮਸਟਰਾਂਗ ਦਾ 2012 ਵਿੱਚ ਦੇਹਾਂਤ ਹੋ ਗਿਆ ਸੀ। ਇਸ ਲਈ ਇਸ ਪ੍ਰੋਗਰਾਮ ਵਿੱਚ ਸਭ ਦੀਆਂ ਨਜ਼ਰਾਂ ਐਲਡਰਿਨ 'ਤੇ ਹੀ ਟਿੱਕੀਆਂ ਸਨ, ਜੋ ਨੀਲ ਪਿੱਛੋਂ ਚੰਦਰਮਾ 'ਤੇ ਉਤਰੇ ਸਨ। ਚੰਦਰਮਾ 'ਤੇ ਅੱਜ ਤੱਕ ਕੇਵਲ 12 ਲੋਕ ਉਤਰੇ ਹਨ, ਜਿਨ੍ਹਾਂ ਵਿੱਚੋਂ ਚਾਰ ਹੀ ਜ਼ਿੰਦਾ ਹਨ। ਅਮਰੀਕੀ ਪੁਲਾੜ ਜਹਾਜ਼ ਨੂੰ ਚੰਦਰਮਾ 'ਤੇ ਉਤਰਨ ਲਈ ਚਾਰ ਦਿਨ ਲੱਗੇ ਸਨ। 20 ਜੁਲਾਈ 1969 ਨੂੰ ਜਹਾਜ਼ ਚੰਦਰਮਾ ਦੀ ਸਤ੍ਹਾ 'ਤੇ ਉਤਰਿਆ ਸੀ। ਇਸ ਪਿੱਛੋਂ ਨੀਲ ਚੰਦਰਮਾ ਦੀ ਸਤ੍ਹਾ ਉਤੇ ਉਤਰਨ ਵਾਲੇ ਦੁਨੀਆ ਦੇ ਪਹਿਲੇ ਅਤੇ ਐਲਡਰਿਨ ਦੂਜੇ ਵਿਅਕਤੀ ਬਣੇ ਸਨ। ਕੋਲਿਨਸ ‘ਕੋਲੰਬੀਆ' ਨਾਮਕ ਮੁੱਖ ਜਹਾਜ਼ ਵਿੱਚ ਰੁਕੇ ਸਨ। ਇਸ ਜਹਾਜ਼ ਰਾਹੀਂ ਤਿੰਨੋਂ ਧਰਤੀ 'ਤੇ ਪਰਤੇ ਸਨ। ਅਪੋਲੋ-11 ਕਿਸੇ ਆਕਾਸ਼ੀ ਪਿੰਡ 'ਤੇ ਮਨੁੱਖ ਨੂੰ ਉਤਾਰਨ ਦੀ ਪਹਿਲੀ ਮੁਹਿੰਮ ਸੀ ਜਿਸ ਦੀ ਸਫਲਤਾ ਨੇ ਪੁਲਾੜ ਵਿਗਿਆਨ ਦੇ ਖੇਤਰ ਵਿੱਚ ਨਵਾਂ ਕੀਰਤੀਮਾਨ ਰੱਚ ਦਿੱਤਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ