Welcome to Canadian Punjabi Post
Follow us on

19

August 2019
ਬ੍ਰੈਕਿੰਗ ਖ਼ਬਰਾਂ :
ਭਾਰਤ

ਭਾਰਤ ਵੱਲੋਂ ਸਵਿਸ ਕੰਪਨੀ ਪਿਲਾਟਸ ਏਅਰਕ੍ਰਾਫਟ ਨਾਲ ਡਿਫੈਂਸ ਕਾਰੋਬਾਰ ਉੱਤੇ ਰੋਕ

July 17, 2019 10:11 AM

* ਅੱਠ ਸਾਲ ਪਹਿਲਾਂ ਦੇ ਸੌਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ 

ਨਵੀਂ ਦਿੱਲੀ, 16 ਜੁਲਾਈ, (ਪੋਸਟ ਬਿਊਰੋ)- ਸਟਿਵਜ਼ਰਲੈਂਡ ਦੀ ਇੱਕ ਕੰਪਨੀ ਪਿਲਾਟਸ ਏਅਰਕ੍ਰਾਫਟ ਲਿਮਟਡ ਨਾਲ ਸਭ ਤਰ੍ਹਾਂ ਦੇ ਕਾਰੋਬਾਰ ਨੂੰ ਭਾਰਤ ਦੇ ਰੱਖਿਆ ਮੰਤਰਾਲੇ ਨੇ ਇਕ ਸਾਲ ਲਈ ਰੋਕ ਦਿੱਤਾ ਹੈ। ਕੰਪਨੀ ਉੱਤੇ ਭਾਰਤੀ ਏਅਰਫੋਰਸ ਲਈ 75 ਬੇਸਿਕ ਸਿਖਲਾਈ ਜਹਾਜ਼ਾਂ ਦੇ ਸੌਦੇ ਵਿੱਚ 339 ਕਰੋੜ ਰੁਪਏ ਦੀ ਦਲਾਲੀ ਦਾ ਦੋਸ਼ ਹੈ।
ਰੱਖਿਆ ਮੰਤਰਾਲੇ ਦੇ ਵਿਜੀਲੈਂਸ ਵਿਭਾਗ ਨੇ 12 ਜੁਲਾਈ ਨੂੰ ਜਾਰੀ ਕੀਤੇ ਹੁਕਮ ਵਿੱਚ ਕਿਹਾ ਹੈ ਕਿ ਪੀਸੀਆਈਪੀ ਦੀ ਉਲੰਘਣਾ ਕਰਨ ਲਈ ਪਿਲਾਟਸ ਨਾਲ ਸਭ ਤਰ੍ਹਾਂ ਦਾ ਕਾਰੋਬਾਰ ਇਕ ਸਾਲ ਜਾਂ ਅਗਲੇ ਹੁਕਮ ਤੱਕ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਹੁਕਮ ਵਿੱਚ ਕੰਪਨੀ ਵੱਲੋਂ‘ਭ੍ਰਿਸ਼ਟ ਵਿਹਾਰ, ਅਯੋਗ ਸਾਧਨ ਤੇ ਗ਼ੈਰ ਕਾਨੂੰਨੀ ਸਰਗਰਮੀਆਂ` ਅਪਣਾਉਣ ਦੇ ਦੋਸ਼ਾਂ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ), ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਦਿੱਲੀ ਪੁਲਿਸਅਤੇ ਆਮਦਨ ਟੈਕਸ ਵਿਭਾਗ ਦੀ ਜਾਂਚ ਦਾ ਜ਼ਿਕਰ ਵੀ ਕੀਤਾ ਗਿਆ ਹੈ।
ਵਰਨਣ ਯੋਗ ਹੈ ਕਿ 12 ਨਵੰਬਰ 2010 ਦੇ ਪੀਸੀਆਈ ਪੀ ਫਾਰਮੂਲੇ ਹੇਠ ਪਿਲਾਟਸ ਕੰਪਨੀ ਇਸ ਗੱਲ ਨਾਲ ਸਹਿਮਤ ਹੋਈ ਸੀ ਕਿ ਜੇ ਉਹ ਸੌਦੇ ਲਈ ਬੋਲੀ ਲਾਉਣ ਜਾਂ ਸਮਝੌਤੇ ਤੋਂ ਪਹਿਲਾਂ ਦੀ ਗੱਲਬਾਤ ਜਾਂ ਸਮਝੌਤਾ ਕਰਨ ਤੋਂ ਪਹਿਲਾਂ ਉਸ ਖ਼ਰੀਦਦਾਰ ਕੰਪਨੀ ਦੇ ਅਧਿਕਾਰੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਏਜੰਟ, ਦਲਾਲ ਜਾਂ ਹੋਰ ਦਲਾਲਾਂਨੂੰ ਭੁਗਤਾਨ ਕਰਦੀ ਜਾਂ ਭੁਗਤਾਨ ਕਰਨ ਦਾ ਵਾਅਦਾ ਕਰਦੀ ਹੈ ਜਾਂ ਏਦਾਂ ਕਰਨ ਦਾ ਇਰਾਦਾ ਰੱਖਦੀ ਹੈ ਤਾਂ ਉਸਦੇ ਬਦਲੇ ਵਿੱਚ ਲਈ ਗਈ ਸੇਵਾ ਦੇ ਬਾਰੇ ਸਾਰੀ ਸੂਚਨਾਹਾਸਲ ਕਰਾਏਗੀ।ਬਾਅਦ ਵਿੱਚ ਰੱਖਿਆ ਮੰਤਰਾਲੇ ਨੂੰ ਰਿਪੋਰਟ ਮਿਲੀ ਕਿ ਇਸ ਕੰਪਨੀ ਨੇ ਸੌਦਾ ਕਾਮਯਾਬ ਬਣਾਉਣ ਲਈ ਇਕ ਕੰਪਨੀ ਤੋਂ ਜਵਾਬ ਮੰਗਿਆ ਸੀ। ਕੰਪਨੀ ਨੇ ਮੰਨਿਆ ਸੀ ਕਿ ਸੌਦੇ ਨੂੰ ਨਾਕਾਮ ਕਰਨ ਲਈ ਉਸ ਨੇ ਆਫਸੈਟ ਇੰਡੀਆ ਸਾਲਿਊਸ਼ਨਸ ਦੀ ਮਦਦ ਲਈ ਸੀ। ਇਹ ਭਗੌੜੇ ਹਥਿਆਰ ਦਲਾਲ ਸੰਜੇ ਭੰਡਾਰੀ ਦੀਕੰਪਨੀ ਹੈ। ਇਸ ਬਾਰੇ ਸਵਿਟਜ਼ਰਲੈਂਡ ਦੀ ਕੰਪਨੀ ਨੇ ਸਪਸ਼ਟੀਕਰਨ ਦਿੱਤਾ, ਪਰ ਰੱਖਿਆ ਮੰਤਰਾਲੇ ਨੇ ਕੰਪਨੀ ਦੇ ਜਵਾਬ ਨੂੰ ਤਸੱਲੀਬਖ਼ਸ਼ ਨਹੀਂ ਮੰਨਿਆ। ਸੀਬੀਆਈ ਨੇ ਇਸ ਸਾਲ 19 ਜੂਨ ਨੂੰ ਹਵਾਈ ਫ਼ੌਜ ਅਤੇ ਰੱਖਿਆ ਮੰਤਰਾਲੇ ਦੇ ਕੁਝ ਅਧਿਕਾਰੀਆਂ, ਸੰਜੇ ਭੰਡਾਰੀ ਤੇ ਪਿਲਾਟਸ ਕੰਪਨੀ ਦੇਖ਼ਿਲਾਫ਼ ਅਪਰਾਧਿਕ ਸਾਜ਼ਿਸ਼ਅਤੇ ਧੋਖਾਧੜੀ ਦਾਕੇਸ ਦਰਜ ਕੀਤਾ ਅਤੇ ਕਿਹਾ ਕਿ 2012 ਵਿੱਚ ਹੋਏ ਸੌਦੇ ਲਈ 339 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ
ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਦੇ ਗਵਰਨਰ ਨੂੰ ਇੱਕ ਵਾਰ ਫਿਰ ਉਲਝਾਇਆ
ਭਾਰਤ ਦੇ ਰਾਸ਼ਟਰਪਤੀ ਨੇ ਕਿਹਾ: ਨਵੇਂ ਬਦਲਾਵਾਂਦੇ ਨਾਲ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਫਾਇਦਾਹੋਵੇਗਾ
ਚੋਰਾਂ ਨੇ ਤਿਜੌਰੀ ਕੱਟ ਕੇ ਚਿੱਟੇ ਦਿਨ ਕੰਪਨੀ ਤੋਂ ਨੌਂ ਲੱਖ ਉਡਾਏ
ਮਨਜੀਤ ਸਿੰਘ ਜੀ ਕੇ ਵੱਲੋਂ ਦੋਸ਼: ਦਿੱਲੀ ਗੁਰਦੁਆਰਾ ਕਮੇਟੀ ਤੋਂ ਲਾਂਭੇ ਸਿਰਸਾ ਨੇ ਨਿੱਜੀ ਕੰਪਨੀ ਦੇ ਨਾਲ ਗੁਪਤ ਸਮਝੌਤਾ ਕੀਤਾ
ਬਿਹਾਰ ਵਿੱਚ ਸਮੂਹਿਕ ਬਲਾਤਕਾਰ ਨੇ ਦਿੱਲੀ ਦੇ ਨਿਰਭੈਆ ਕਾਂਡ ਦੀ ਯਾਦ ਨੂੰ ਤਾਜ਼ਾ ਕੀਤਾ
ਰਵਿਦਾਸ ਮੰਦਰ ਵਿਵਾਦ: ਸੁਪਰੀਮ ਕੋਰਟ ਵੱਲੋਂ ਚਿਤਾਵਨੀ, ਇਸ ਮੁੱਦੇ ਉੱਤੇ ਸਿਆਸਤ ਨਾ ਕਰੋ
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਤੇ ਕਾਂਗਰਸ ਵਿਚਾਲੇ ਹੀ ਟੱਕਰ ਦੀ ਸੰਭਾਵਨਾ
‘ਹਿੰਦੂ ਪਾਕਿਸਤਾਨ’ ਦੇ ਬਿਆਨ ਕਾਰਨ ਸ਼ਸ਼ੀ ਥਰੂਰ ਦੇ ਗ੍ਰਿਫਤਾਰੀ ਵਾਰੰਟ ਜਾਰੀ
20 ਨੂੰ ਚੰਦਰਯਾਨ-2 ਚੰਦਰਮਾ ਦੇ ਪੰਧ ਵਿੱਚ ਪਹੁੰਚੇਗਾ
ਹਰਿਆਣਾ ਵਿੱਚ ਬੈਂਕ ਵਿੱਚੋਂ ਕਰੋੜਾਂ ਦੀ ਚੋਰੀ, ਗਹਿਣੇ ਅਤੇ ਨਕਦੀ ਚੋਰ ਲੈ ਗਏ